ਦਸਤਕ : The Tribune India

ਦਸਤਕ

ਦਸਤਕ

ਅਵਨੀਤ ਕੌਰ

ਅਵਨੀਤ ਕੌਰ

ਕਾਲਜ ਦੀਆਂ ਛੁੱਟੀਆਂ ਨੇ ਮਨ ਦਾ ਰੌਂਅ ਬਦਲਿਆ। ਇੱਕ ਦਿਨ ਪਿੰਡ ਵਾਲੇ ਘਰ ਗਏ। ਉੱਥੋਂ ਹੀ ਆਪਣੇ ਪੁਰਾਣੇ ਸਕੂਲ ਜਾਣ ਦਾ ਸਬਬ ਬਣਿਆ। ਸੁਖਦ, ਸ਼ਾਂਤ ਮਾਹੌਲ। ਫੁਲਵਾੜੀ ਵਿਚੋਂ ਆਉਂਦੀ ਫੁੱਲਾਂ ਦੀ ਮਹਿਕ ਸਾਹਾਂ ਦੀ ਸੁਗੰਧ ਬਣ ਮਿਲੀ। ਸਾਰੀਆਂ ਕਲਾਸਾਂ ਵਿਚ ਸ਼ਾਂਤੀ। ਅਧਿਆਪਕ ਆਪੋ-ਆਪਣੇ ਕੰਮ ਵਿਚ ਜੁਟੇ ਹੋਏ। ਲਾਇਬ੍ਰੇਰੀ ਨਾਲ ਲਗਦੇ ਹਾਲ ਕਮਰੇ ਵਿਚ ਪੇਪਰ ਬੋਰਡ ਫੜੀ ਅਨੇਕਾਂ ਵਿਦਿਆਰਥਣਾਂ ਬੈਠੀਆਂ ਨਜ਼ਰ ਆਈਆਂ। ਲੈਕਚਰ ਸਟੈਂਡ ’ਤੇ ਖੜ੍ਹਾ ਅਧਿਆਪਕ ਬੋਲ ਰਿਹਾ ਸੀ: ਪਿਆਰੇ ਵਿਦਿਆਰਥੀਓ, ਪ੍ਰੀਖਿਆ ਤੁਹਾਡੇ ਵਿਚੋਂ ਬਹੁਤਿਆਂ ਨੂੰ ਬੋਝ ਲਗਦੀ ਹੈ। ਥੋੜ੍ਹਾ ਸਮਝੀਏ ਤਾਂ ਇਹ ਅੱਗੇ ਵਧਣ ਲਈ ਜ਼ਰੂਰੀ ਹੁੰਦੀ ਏ। ਇਹਨੂੰ ਸਹਿਜ ਰੂਪ ਵਿਚ ਲਈਏ ਤਾਂ ਸਾਡਾ ਆਤਮ-ਵਿਸ਼ਵਾਸ ਬਣਦੀ ਹੈ। ਜਿ਼ੰਦਗੀ ਵੀ ਪ੍ਰੀਖਿਆ ਹੀ ਹੈ। ਮਿਹਨਤ ਤੇ ਉਤਸ਼ਾਹ ਨਾਲ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਕਦੇ ਅਸਫਲ ਨਹੀਂ ਹੁੰਦੇ। ਜਿਹੜੀ ਪ੍ਰੀਖਿਆ ਤੁਸੀਂ ਅੱਜ ਦੇ ਰਹੇ ਓ, ਇਹ ਬੋਝ ਤੋਂ ਬਿਨਾ ਹੈ। ਗਿਆਨ, ਸਿੱਖਿਆ ਤੇ ਅਗਵਾਈ ਨਾਲ ਭਰਪੂਰ। ਤੁਹਾਡੇ ਜੀਵਨ ਦਾ ਰਾਹ ਰੌਸ਼ਨ ਕਰਨ ਵਾਲ਼ੀ ਹੈ। ਪੇਪਰ ਸਿਲੇਬਸ ਪੁਸਤਕ ਵਿਚੋਂ ਹੀ ਆਉਣਾ ਹੈ। ਸੌਖਾ ਤੇ ਤੁਹਾਡੇ ਸੁਪਨਿਆਂ ਨੂੰ ਹੁਲਾਰਾ ਦੇਣ ਵਾਲਾ। ਨਕਲ ਇਸ ਪ੍ਰੀਖਿਆ ਵਿਚੋਂ ਮਨਫ਼ੀ ਹੈ।...

ਅਧਿਆਪਕ ਦੇ ਬੋਲ ਟੁੰਬ ਗਏ। ਨਵੀਆਂ ਨਵੇਲੀਆਂ ਗੱਲਾਂ ਸੁਣ ਮਨ ਵਿਚ ਖੁਸ਼ੀ ਝਲਕੀ। ਭਲਾ ਅਜਿਹੀ ਪ੍ਰੀਖਿਆ ਕੌਣ ਨਹੀਂ ਦੇਣਾ ਚਾਹੇਗਾ? ਇਹ ਸੋਚਦਿਆਂ ਨਜ਼ਰ ਬਾਹਰ ਮੇਜ਼ਾਂ ’ਤੇ ਪਈਆਂ ਪੁਸਤਕਾਂ ਉੱਤੇ ਪਈ। ਪ੍ਰੀਖਿਆ ਵਾਲੀਆਂ ਸਿਲੇਬਸ ਪੁਸਤਕਾਂ ਨਜ਼ਰ ਆਈਆਂ। ਪਹਿਲੀ ਪੁਸਤਕ ਨਜ਼ਰਾਂ ਦੇ ਕੇਂਦਰ ’ਤੇ ਆਈ; ਉੱਪਰ ‘ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਲਿਖਿਆ ਹੋਇਆ ਸੀ। ਮਹਾਨ ਵਿਗਿਆਨੀਆਂ, ਮਨੁੱਖੀ ਵਿਕਾਸ ਤੇ ਹਾਕੀ ਟੀਮ ਦੀਆਂ ਖਿਡਾਰਨਾਂ ਦੇ ਜੇਤੂ ਅੰਦਾਜ਼ ਦੀਆਂ ਤਸਵੀਰਾਂ ਨਾਲ ਸਜਿਆ ਸਰਵਰਕ ਆਪਣੇ ਕੋਲ ਬੁਲਾਉਂਦਾ ਲੱਗਿਆ। ਸਰਵਰਕ ਸਿਲੇਬਸ ਪੁਸਤਕ ਦਾ ਸ਼ੀਸ਼ਾ ਜਾਪਿਆ। ਪਹਿਲੇ ਪੰਨੇ ’ਤੇ ਪ੍ਰੀਖਿਆ ਦਾ ਮਕਸਦ ਦਰਜ ਸੀ। ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣਾ, ਸ਼ਾਨਾਮੱਤੇ ਭਾਰਤੀ ਇਤਿਹਾਸ ਨਾਲ ਜਾਣ-ਪਛਾਣ ਅਤੇ ਸਮਾਜ ਦੇ ਨਾਇਕਾਂ ਦੇ ਰੂਬਰੂ ਕਰਨਾ। ਸੈਕੰਡਰੀ ਪੱਧਰ ਦੇ ਸਿਲੇਬਸ ਦੀ ਉਹ ਪੁਸਤਕ ਫਰੋਲੀ ਤਾਂ ਉਸ ਵਿਚੋਂ ਗਿਆਨ, ਵਿਗਿਆਨ ਦੇ ਮੋਤੀ ਟਿਮਕਦੇ ਨਜ਼ਰ ਆਏ। ਵਿਦਿਆਰਥੀਆਂ ਦੀ ਜਗਿਆਸਾ ਵਧਾਉਂਦੇ ਲੇਖ। ਸਿਹਤ, ਸਭਿਆਚਾਰ, ਖੁਰਾਕ ਬਾਰੇ ਭਾਵ-ਪੂਰਤ ਤੇ ਰੌਚਿਕ ਲਿਖਤਾਂ। ਵਿਦਿਅਰਥੀਆਂ ਦੀ ਚੰਗੇਰੀ ਮਾਨਸਿਕ ਸਿਹਤ ਲਈ ਅੰਧਵਿਸ਼ਵਾਸਾਂ ਦੀ ਪਰਖ ਪੜਚੋਲ ਕਰਦਾ ਲੇਖ ਕਮਾਲ ਸੀ। ਗਦਰ ਲਹਿਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸਾਥੀਆਂ ਬਾਰੇ ਲਿਖਤਾਂ ਸਨ। ਪੁਸਤਕ ਵਿਚ ਬਾਲ ਕਹਾਣੀ ਤੇ ਨਾਟਕ ਦੇ ਰੰਗ ਵੀ ਸਨ। ਵਿਦਿਆਰਥੀਆਂ ਦੇ ਜੀਵਨ ਰਾਹ ਨੂੰ ਰੁਸ਼ਨਾਉਣ ਲਈ ਤਿਆਰ ਕੀਤੀ ਪੁਸਤਕ ਨਾਯਾਬ ਤੋਹਫ਼ੇ ਵਾਂਗ ਜਾਪੀ।

ਸਿਖਾਉਣ ਦਾ ਇਹ ਢੰਗ ਮਨ ਨੂੰ ਭਾਇਆ। ਉੱਚੀ ਸੁੱਚੀ ਭਾਵਨਾ। ਕਾਰਗਾਰ ਤਰੀਕਾਕਾਰ। ਰੁਚੀ, ਸ਼ੌਕ ਤੇ ਗਿਆਨ ਨੂੰ ਚੇਤਨਾ ਦੀ ਤੰਦ ਵਿਚ ਪਰੋਣ ਵਾਲਾ ਯਤਨ। ਇਹ ਸੋਚਦਿਆਂ ਮਾਪਿਆਂ ਦੀ ਬੱਚਿਆਂ ’ਤੇ ਠੋਸੀ ਜਾਂਦੀ ਇੱਛਾ ਵੀ ਅੱਖਾਂ ਸਾਹਵੇਂ ਆਉਣ ਲੱਗੀ। ਹਰ ਵਕਤ ਇਹੋ ਸੁਣਨ ਨੂੰ ਮਿਲਦਾ- ਪੜ੍ਹਨ ਤੋਂ ਬਿਨਾ ਕੋਈ ਕੰਮ ਨਹੀਂ ਕਰਨਾ। ਬਾਹਰ ਅੰਦਰ ਬਿਲਕੁਲ ਨਹੀਂ। ਪ੍ਰੀਖਿਆ ਵਿਚੋਂ ਪੂਰੇ ਅੰਕ ਆਉਣੇ

ਚਾਹੀਦੇ। ਮੁਕਾਬਲੇ ਦਾ ਜ਼ਮਾਨਾ ਹੈ। ਪਿੱਛੇ ਨਹੀਂ ਰਹਿਣਾ।... ਸਾਰੇ ਵਿਦਿਆਰਥੀਆਂ ਦੀ ਇਹੋ ‘ਹੋਣੀ’ ਹੈ। ਮਾਪਿਆਂ ਅਤੇ ਅਧਿਆਪਕਾਂ ਦੇ ਪਾੜ੍ਹਿਆਂ ਨੂੰ ਮਸ਼ੀਨਾਂ ਬਣਾਉਣ ਦੇ ਯਤਨ ਨਿਰਾਸ਼ ਕਰਦੇ ਹਨ।

ਅੱਧੀ ਛੁੱਟੀ ਦੀ ਘੰਟੀ ਵੱਜੀ। ਪ੍ਰੀਖਿਆ ਦੇ ਕੇ ਲਾਇਬ੍ਰੇਰੀ ਵਿਚ ਬੈਠੀਆਂ ਲੜਕੀਆਂ ਨੇ ਮੇਰੀ ਸੋਚ-ਤੰਦ ਤੋੜੀ। ਸਕੂਲ ਦੀ ਵਰਦੀ ਵਿਚ ਸਾਦ-ਮੁਰਾਦੀਆਂ ਧੀਆਂ ਜਿਨ੍ਹਾਂ ਦੇ ਚਿਹਰਿਆਂ ਤੋਂ ਝਲਕਦੀ ਖ਼ੁਸ਼ੀ ਦੇਖਣ ਨੂੰ ਮਿਲੀ। ਉਨ੍ਹਾਂ ਦੀਆਂ ਹੌਲੀ ਆਵਾਜ਼ ਵਿਚ ਕੀਤੀਆਂ ਗੱਲਾਂ ਮੇਰੇ ਕੰਨੀਂ ਪੈਣ ਲੱਗੀਆਂ: ਪ੍ਰੀਤੀ, ਪੇਪਰ ਸੌਖਾ ਈ ਸੀ। ਮੇਰਾ ਤਾਂ ਸਾਰਾ ਪੇਪਰ ਈ ਠੀਕ ਹੋਊ। ਉਂਝ ਪੇਪਰ ਲੈਣ ਆਏ ਸਰ ਵੀ ਕਿੰਨੇ ਚੰਗੇ ਸਨ। ਨਾ ਰੋਅਬ, ਨਾ ਦਬਕਾ, ਨਾ ਡਰਾਵਾ।... ਮੁਸਕਰਾਉਂਦੀ ਹੋਈ ਨਾਲ ਦੀ ਲੜਕੀ ਬੋਲੀ: ਪੇਪਰ ਸਾਰੇ ਸਿਲੇਬਸ ਵਿਚੋਂ ਸੀ। ਸਾਰੇ ਪ੍ਰਸ਼ਨਾਂ ਦੇ ਉੱਤਰ ਸਾਰੀ ਉਮਰ ਕੰਮ ਆਉਣ ਵਾਲੇ। ਮੈਂ ਤਾਂ ਪ੍ਰੀਖਿਆ ਦਾ ਇੰਨਾ ਚੰਗਾ ਮਾਹੌਲ ਪਹਿਲੀ ਵਾਰ ਦੇਖਿਆ। ਕਿੰਨਾ ਚੰਗਾ ਹੋਵੇ, ਜੇ ਆਪਣੀਆਂ ਪ੍ਰੀਖਿਆਵਾਂ ਵੀ ਇਸੇ ਤਰ੍ਹਾਂ ਹੋਣ।...

ਛੁੱਟੀ ਸਮੇਂ ਪ੍ਰੀਖਿਆ ਦੇਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਹਾਲ ਕਮਰੇ ਵਿਚ ਸੰਬੋਧਨ ਹੋਏ। ਉਨ੍ਹਾਂ ਪ੍ਰੀਖਿਆ ਦਾ ਸੰਚਾਲਨ ਕਰਨ ਵਾਲੀ ਸੰਸਥਾ ਦੇ ਉੱਦਮ ਨੂੰ ਸਲਾਹਿਆ ਅਤੇ ਆਖਿਆ: ਅਸੀਂ ਵਿਦਿਆਰਥੀਆਂ ਦੇ ਮਨਾਂ ਅੰਦਰ ਚੇਤਨਾ ਦੇ ਬੀਜ ਬੀਜਣ ਲਈ ਅਜਿਹੇ ਯਤਨ ਜਾਰੀ ਰੱਖਾਂਗੇ। ਇਹ ਉੱਦਮ ਸਬਕ ਅਤੇ ਪ੍ਰੇਰਨਾ ਭਰਿਆ ਹੈ। ਸਿੱਖਿਆ ਤੇ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਵਾਲਾ ਹੈ।... ਤਾੜੀਆਂ ਦੀ ਗੂੰਜ ਬੋਲਾਂ ਦੀ ਸਹਿਮਤੀ ਬਣੀ। ਮੈਨੂੰ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ‘ਦਸਤਕ’ ਸੁਣਾ ਰਹੀ ਸੀ।

ਸੰਪਰਕ: salamzindgi88@gmail.com

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All