DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਫ਼ਰ-ਏ-ਸ਼ਹਾਦਤ ਯਾਤਰਾ

ਪੋਹ ਮਹੀਨੇ ’ਚ 6 ਅਤੇ 7 ਤਰੀਕ ਦੀ ਕੜਕਦੀ ਠੰਢ ਭਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁਗਲਾਂ ਵੱਲੋਂ ਖਾਧੀਆਂ ਕਸਮਾਂ ’ਤੇ ਭਰੋਸਾ ਕਰਦੇ ਹੋਏ ਸਿੰਘਾਂ-ਸਿੰਘਣੀਆਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਜਦੋਂ...

  • fb
  • twitter
  • whatsapp
  • whatsapp
Advertisement

ਪੋਹ ਮਹੀਨੇ ’ਚ 6 ਅਤੇ 7 ਤਰੀਕ ਦੀ ਕੜਕਦੀ ਠੰਢ ਭਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਮੁਗਲਾਂ ਵੱਲੋਂ ਖਾਧੀਆਂ ਕਸਮਾਂ ’ਤੇ ਭਰੋਸਾ ਕਰਦੇ ਹੋਏ ਸਿੰਘਾਂ-ਸਿੰਘਣੀਆਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ। ਜਦੋਂ ਗੁਰੂ ਜੀ ਅਤੇ ਉਨ੍ਹਾਂ ਦੇ ਸਿੰਘ ਕਾਫਲੇ ਦੇ ਰੂਪ ਵਿੱਚ ਨਿਰਮੋਹਗੜ੍ਹ ਨੇੜੇ ਪੁੱਜੇ ਤਾਂ ਮੁਗਲਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਸ਼ਾਹੀ ਟਿੱਬੀ ’ਤੇ ਭਾਰੀ ਜੰਗ ਸ਼ੁਰੂ ਹੋ ਗਈ। ਭਾਈ ਉਦੈ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਬਾਬਾ ਜੀਵਨ ਸਿੰਘ ਅਤੇ ਹੋਰ ਸੈਂਕੜੇ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਡਟ ਕੇ ਮੁਕਾਬਲਾ ਕੀਤਾ। ਦੂਜੇ ਪਾਸੇ ਗੁਰੂ ਗੋਬਿੰੰਦ ਸਿੰੰਘ ਜੀ ਨੇ ਸਿਰਸਾ ਨਦੀ ਦੇ ਕੰਢੇ ਇੱੱਕ ਉੱਚੀ ਪਹਾੜੀ ’ਤੇ ਬੈਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਆਸਾ ਕੀ ਵਾਰ ਦਾ ਕੀਰਤਨ ਕੀਤਾ। ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਸਾ ਨਦੀ ਪਾਰ ਕਰਨ ਦਾ ਫ਼ੈਸਲਾ ਕੀਤਾ। ਸਿਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਨਦੀ ਇੰਨੇ ਵੇਗ ਨਾਲ ਵਗ ਰਹੀ ਸੀ ਕਿ ਇਸ ਦਾ ਸ਼ੂਕਦਾ ਪਾਣੀ ਤਗੜੇ ਦਿਲਾਂ ਵਾਲਿਆਂ ਨੂੰ ਵੀ ਕੰਬਣੀ ਛੇੜਦਾ ਸੀ। ਜਦੋਂ ਗੁਰੂ ਜੀ ਅੱਗੇ ਵਧੇ ਤਾਂ ਉਨ੍ਹਾਂ ਨਾਲ ਆਏ ਵੱਡੀ ਗਿਣਤੀ ਸਿੰਘ ਅਤੇ ਗੁਰੂ ਜੀ ਦੀਆਂ ਹੱਥ ਲਿਖਤਾਂ ਸਿਰਸਾ ਨਦੀ ਦੀ ਭੇਟ ਚੜ੍ਹ ਗਏ। ਵੱੱਡੇ ਸਾਹਿਬਜ਼ਾਦੇ ਗੁਰੂ ਜੀ ਦੇ ਨਾਲ ਸਿਰਸਾ ਨਦੀ ਪਾਰ ਕਰਦੇ ਹੋਏ ਸ੍ਰੀ ਚਮਕੌਰ ਸਾਹਿਬ ਵੱਲ ਚਲੇ ਗਏ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਜੀ ਕੁੱਝ ਸਿੰਘਾਂ ਅਤੇ ਸਿੰਘਣੀਆਂ ਸਮੇਤ ਗੁਰੂ ਕੇ ਮਹਿਲ ਰੂਪਨਗਰ ਵੱੱਲ ਚਲੇ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨਦੀ ਪਾਰ ਨਾ ਕਰ ਸਕਣ ਕਾਰਨ ਨਦੀ ਦੇ ਕੰਢੇ ਪੈਦਲ ਤੁਰਦੇ ਹੋਏ ਸਤਲੁਜ ਦਰਿਆ ’ਤੇ ਪੱਤਣ ਵੱਲ ਚਲੇ ਗਏ। ਇਥੇ ਕੁੰਮਾ ਨਾਮੀ ਮਲਾਹ ਨੇ ਉਨ੍ਹਾਂ ਨੂੰ ਆਪਣੀ ਝੌਪੜੀ ਵਿੱਚ ਨਿਵਾਸ ਕਰਵਾਉਣ ਤੋਂ ਬਾਅਦ ਆਪਣੀ ਬੇੜੀ ਰਾਹੀਂ ਸਵੇਰ ਵੇਲੇ ਨਦੀ ਪਾਰ ਕਰਵਾਈ। ਇੱੱਥੋਂ ਉਨ੍ਹਾਂ ਨੂੰ ਗੰਗੂ ਬ੍ਰਾਹਮਣ ਸਹੇੜੀ ਵੱਲ ਲੈ ਗਿਆ ਤੇ ਲਾਲਚ ਵਿੱਚ ਆ ਕੇ ਉਸ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਮੁਗਲ ਹਾਕਮਾਂ ਦੇ ਹਵਾਲੇ ਕਰ ਦਿੱੱਤਾ। ਇਸ ਇਤਿਹਾਸ ਨੂੰ ਸਮਰਪਿਤ ਜਿੱੱਥੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱੱਲੋਂ ਸ਼ਹੀਦੀ ਪੰਦਰਵਾੜਾ ਮਨਾਉਂਦਿਆਂ ਹੋਇਆਂ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਲੈ ਕੇ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਮਾਗਮ ਕਰਵਾਏ ਜਾਂਦੇ ਹਨ, ਉੱਥੇ ਹੀ ਸੰਤ ਅਵਤਾਰ ਸਿੰੰਘ ਟਿੱਬੀ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਸਿੱੱਖ ਸੰੰਗਤ ਵੱੱਲੋਂ ਗੁਰੂ ਜੀ ਦਾ ਪਰਿਵਾਰ ਵਿੱਛੜਨ ਦੀ ਯਾਦ ਵਿੱਚ 6 ਪੋਹ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਰੈਣ ਸਬਾਈ ਕੀਰਤਨ ਕਰਵਾਇਆ ਜਾਂਦਾ ਹੈ ਅਤੇ 7 ਪੋਹ ਨੂੰ ਸਵੇਰ ਵੇਲੇ ਆਸਾ ਕੀ ਵਾਰ ਦਾ ਕੀਰਤਨ ਕਰਨ ਉਪਰੰਤ ਤਿੰਨ ਦਿਸ਼ਾਵਾਂ ਵਿੱਚ ਸਫ਼ਰ-ਏ-ਸ਼ਹਾਦਤ ਯਾਤਰਾ ਆਰੰੰਭੀ ਜਾਂਦੀ ਹੈ। ਇਸ ਵਾਰ ਵੀ 6 ਪੋਹ ਯਾਨੀ 20 ਦਸੰਬਰ ਨੂੰ ਸ਼ਾਮ 6 ਵਜੇ ਸਮਾਗਮ ਸ਼ੁਰੂ ਹੋਣਗੇ, ਜੋ ਅਗਲੀ ਸਵੇਰ 5.30 ਵਜੇ ਤੱਕ ਚੱਲਣਗੇ। ਇਸ ਉਪਰੰੰਤ ਪਹਿਲੀ ਯਾਤਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਘੋੜ ਸਵਾਰਾਂ ਦੀ ਜਾਵੇਗੀ, ਦੂਜੀ ਯਾਤਰਾ ਸ੍ਰ੍ਰੀ ਪਰਿਵਾਰ ਵਿਛੋੜਾ ਸਾਹਿਬ ਤੋਂ ਸ਼ੁਰੂ ਹੋ ਕੇ ਗੁਰੂ ਕੇ ਮਹਿਲ ਉੱੱਚਾ ਖੇੜਾ ਤੱੱਕ ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰ ਕੌਰ ਦੀ ਯਾਦ ਵਿੱਚ ਜਾਵੇਗੀ, ਜਿਸ ਵਿੱਚ ਬੀਬੀਆਂ ਦਾ ਜਥਾ ਯਾਤਰਾ ਦੀ ਅਗਵਾਈ ਕਰੇਗਾ। ਤੀਜੀ ਸਫਰ-ਏ-ਸ਼ਹਾਦਤ ਪੈਦਲ ਯਾਤਰਾ ਸ੍ਰੀ ਪਰਿਵਾਰ ਵਿਛੋੜਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਛੰੰਨ ਯਾਦਗਾਰ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਤੱਕ ਜਾਵੇਗੀ ਅਤੇ ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਦਿਨ ਗੁਰਦੁਆਰਾ ਪਿਲਕਣ ਸਾਹਿਬ ਚੱਕ ਢੇਰਾ ਤੋਂ ਸ਼ੁਰੂ ਹੋ ਕੇ ਵੱੱਖ ਵੱੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਕਾਈਨੌਰ ਪਹੁੰਚੇਗੀ। ਇਸ ਯਾਤਰਾ ਦੌਰਾਨ ਹਰ ਸਾਲ ਦੇਸ਼ ਵਿਦੇਸ਼ ਤੋਂ ਆਈ ਸੰਗਤ ਨੰਗੇ ਪੈਰ ਚੱਲ ਕੇ ਸਿਰਸਾ ਨਦੀ ਦੇ ਠੰਢੇ ਪਾਣੀ ਵਿੱਚੋਂ ਲੰਘਦੀ ਹੋਈ ਗੁਰੂ ਜੀ ਦੇ ਪਰਿਵਾਰ ਅਤੇ ਸਿੰਘਾਂ ਵੱੱਲੋਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ।

ਸੰਪਰਕ: 94630-90782

Advertisement

Advertisement
Advertisement
×