DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਦਾਸ ਹੋਣਾ ਕੁਦਰਤੀ ਹੈ!

ਹਰ ਰੋਜ਼ ਘੰਟੀ ਵੱਜਦੀ ਅਤੇ ਮੈਂ ਦਰਵਾਜ਼ਾ ਖੋਲ੍ਹਦਾ। ਉਸ ਦਿਨ ਬੇਟੀ ਚੁੱਪ-ਚਾਪ ਕੋਲੋਂ ਲੰਘ ਗਈ। ਮੈਂ ਸੋਚਿਆ ਦਫ਼ਤਰ ’ਚ ਕੋਈ ਗੱਲ ਹੋ ਗਈ ਹੋਣੀ, ਬਾਅਦ ’ਚ ਪੁੱਛਦੇ ਆਂ। ਉਂਝ ਰੋਜ਼ਾਨਾ ਉਹ ਅੰਦਰ ਵੜਦੇ ਸਾਰ ਹਾਲ-ਚਾਲ ਪੁੱਛਦੀ ਤੇ ਫਿਰ ਸਹਿਕਰਮੀਆਂ ਅਤੇ...

  • fb
  • twitter
  • whatsapp
  • whatsapp
Advertisement

ਹਰ ਰੋਜ਼ ਘੰਟੀ ਵੱਜਦੀ ਅਤੇ ਮੈਂ ਦਰਵਾਜ਼ਾ ਖੋਲ੍ਹਦਾ। ਉਸ ਦਿਨ ਬੇਟੀ ਚੁੱਪ-ਚਾਪ ਕੋਲੋਂ ਲੰਘ ਗਈ। ਮੈਂ ਸੋਚਿਆ ਦਫ਼ਤਰ ’ਚ ਕੋਈ ਗੱਲ ਹੋ ਗਈ ਹੋਣੀ, ਬਾਅਦ ’ਚ ਪੁੱਛਦੇ ਆਂ। ਉਂਝ ਰੋਜ਼ਾਨਾ ਉਹ ਅੰਦਰ ਵੜਦੇ ਸਾਰ ਹਾਲ-ਚਾਲ ਪੁੱਛਦੀ ਤੇ ਫਿਰ ਸਹਿਕਰਮੀਆਂ ਅਤੇ ਉੱਪਰਲਿਆਂ ਬਾਰੇ ਚੁਟਕਲੇ ਸੁਣਾਉਣ ਲੱਗ ਜਾਂਦੀ। ਉਹ ਕਦੇ-ਕਦੇ ਬੜੇ ਵਿਅੰਗ ਨਾਲ ਗੱਲ ਕਰਦੀ ਅਤੇ ਉੱਚੀ ਦੇਣੇ ਹੱਸਦੀ। ਉਸ ਦਿਨ, ਜਦੋਂ ਉਸ ਨੇ ਚਾਹ ਪੀ ਲਈ ਤਾਂ ਮੈਂ ਹੌਲੀ ਜਿਹੇ ਗੱਲ ਤੋਰੀ ‘‘ ਬੇਟਾ ਜੀ, ਅੱਜ ਕੁਝ ਨਹੀਂ ਹੋਇਆ ਦਫ਼ਤਰ, ਬੜੇ ਚੁੱਪ ਹੋ, ਕੀ ਗੱਲ ਐ ?’’

ਉਹ ਬੋਲੀ,‘‘ ਡੈਡੀ ਇਹ ਉੱਪਰ ਵਾਲੇ ਪਤਾ ਨ੍ਹੀਂ ਖੁਦ ਨੂੰ ਕੀ ਸਮਝਦੇ ਨੇ? ਕੰਮ ਕਰਦੇ ਆਂ ਤਾਂ ਭੋਰਾ ਸਮਰਥਨ ਨਹੀਂ ਦਿੰਦੇ, ਨਹੀਂ ਕਰਦੇ ਤਾਂ ਝਿੜਕਾਂ ’ਤੇ ਝਿੜਕਾਂ। ਅੱਜ ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅਸੀਂ ਦਫ਼ਤਰ ਵਿੱਚ ਇੱਕ ਬੰਦਾ ਗ੍ਰਿਫ਼ਤਾਰ ਕਰਾਂਗੇ।’’ ਮੈਂ ਹੁੰਗਾਰਾ ਭਰਿਆ, ‘‘ਕਿਉਂ ਫਿਰ ਕੀ ਹੋਇਆ? ਉਹ ਹੱਥ ਨ੍ਹੀਂ ਆਇਆ ਜਾਂ ਭੱਜ ਗਿਆ..?’’ ਉਹ ਮੇਰੇ ਵੱਲ ਦੇਖ ਕੇ ਮੁਸਕਰਾਈ ਅਤੇ ਬੋਲੀ, ‘‘ਉਹ ਤਾਂ ਨ੍ਹੀਂ ਭੱਜਿਆ... ਸਾਡਾ ਵੱਡਾ ਸਾਬ੍ਹ ਦਫ਼ਤਰ ਛੱਡ ਕੇ ਭੱਜ ਗਿਆ।’’ ‘‘ਹੈਂ! ਇਹ ਤਾਂ ਕਦੇ ਨ੍ਹੀਂ ਸੁਣਿਆ ਬਈ ਸਾਬ੍ਹ ਹੀ ਭੱਜ ਗਿਆ ਹੋਵੇ।’’ ‘‘ ਅੱਜ ਇਵੇਂ ਹੀ ਹੋਇਆ ਡੈਡੀ!’’ ਫਿਰ ਉਸ ਨੇ ਇਸ ਦੀ ਪਿਛਲੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ।

Advertisement

‘‘ਡੈਡੀ, ਹੋਇਆ ਇੰਝ ਕਿ ਕੁਝ ਮਹੀਨੇ ਪਹਿਲਾਂ ਸਾਡੇ ਕੁਲੀਗ ਨੇ ਇੱਕ ਬੰਦੇ ਨੂੰ ਦਫ਼ਤਰ ਪੁੱਛ-ਪੜਤਾਲ ਲਈ ਬੁਲਾਇਆ। ਉਹ ਪੜਤਾਲ ’ਚ ਸਹਿਯੋਗ ਨਹੀਂ ਦੇ ਰਿਹਾ ਸੀ। ਉਸ ਦਾ ਪੱਖ ਸੁਣ ਕੇ ਰਿਕਾਰਡ ਕਰਦੇ-ਕਰਦੇ ਰਾਤ ਪੈ ਗਈ। ਉਸ ਨੂੰ ਸਾਡੇ ਸੀਨੀਅਰ ਦੇ ਦਫ਼ਤਰ ਵਿੱਚ ਰੱਖ ਲਿਆ... ਦਫ਼ਤਰ ਨੂੰ ਹੀ ਲਾਕਅਪ ਬਣਾ ਲਿਆ। ਅਗਲੇ ਦਿਨ ਉਸ ਨੂੰ ਗ੍ਰਿਫ਼ਤਾਰ ਕਰ ਕੇ ਮੈਜਿਸਟਰੇਟ ਅੱਗੇ ਪੇਸ਼ ਕੀਤਾ। ਨੈਤਿਕ ਤੌਰ ’ਤੇ ਸਭ ਠੀਕ ਸੀ, ਉਸ ਨੂੰ ਰੋਟੀ-ਪਾਣੀ, ਸੌਣ ਲਈ ਗੱਦਾ ਆਦਿ ਸਭ ਦਿੱਤੇ ਗਏ ਸਨ, ਪਰ... ’’ ‘‘ਪਰ ਕੀ ? ਮੈਂ ਪੁੱਛਿਆ, ਉਸ ਦੇ ਘਰ ਵਾਲਿਆਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ (Habeas Corpus) ਕਰ ਦਿੱਤੀ। ਉਕਤ ਬੰਦੇ ਨੇ ਆਪਣੇ ਪਿੰਡੇ ’ਤੇ ਚਾਰ ਝਰੀਟਾਂ ਮਾਰ ਲਈਆਂ ਅਤੇ ਸਾਡੇ ਅਫ਼ਸਰ ’ਤੇ ਕੁੱਟਮਾਰ ਦਾ ਦੋਸ਼ ਲਾ ਦਿੱਤਾ। ਵੱਡੇ ਸਾਬ੍ਹ ਨੂੰ ਹਾਈ ਕੋਰਟ ’ਚ ਪੇਸ਼ ਹੋਣਾ ਪਿਆ। ਉਸ ਦਿਨ ਤੋਂ ਸਾਬ੍ਹ ਨੇ ਹੁਕਮ ਚਾੜ੍ਹ ਦਿੱਤਾ ਕਿ ਦਫ਼ਤਰ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਵੇਗੀ। ਅੱਜ ਸਾਡੇ ਲਈ ਜ਼ਰੂਰੀ ਸੀ ਕਿ ਬੰਦੇ ਨੂੰ ਹਿਰਾਸਤ ਵਿੱਚ ਲਿਆ ਜਾਵੇ। ਕਾਨੂੰਨ ਅਨੁਸਾਰ ਜੇਕਰ ਅਸੀਂ ਉਸ ਨੂੰ ਗ੍ਰਿਫ਼ਤਾਰ ਨਾ ਕਰਦੇ ਤਾਂ ਫਿਰ ਸਾਡੀ ਜਵਾਬਦੇਹੀ ਹੁੰਦੀ ਐ... ਸਾਡੀ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੰਦੇ ਨੇ... ਆਪ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ...’’ ਉਹ ਹੋਰ ਬੜਾ ਕੁਝ ਕਹਿੰਦੀ ਰਹੀ ਅਤੇ ਮੈਂ ਚੁੱਪਚਾਪ ਸੁਣਦਾ ਰਿਹਾ। ਫਿਰ ਬੋਲੀ, ‘‘ਡੈਡੀ ਅੱਜ ਨ੍ਹੀਂ ਸੁਣਾਓਗੇ ਕੁਝ... ਪਹਿਲਾਂ ਤਾਂ ਬੋਲਣ ਨ੍ਹੀਂ ਦਿੰਦੇ ਸੀ, ਓਦੋਂ ਹੀ ਸ਼ੁਰੂ ਹੋ ਜਾਂਦੇ ਸੀ... ਸਾਡੇ ਵੇਲੇ ਆਹ ਹੁੰਦਾ ਸੀ, ਔਹ ਹੁੰਦਾ ਸੀ।’’ ਜਦੋਂ ਉਹ ਭਰੀ-ਪੀਤੀ ਚੁੱਪ ਹੋ ਗਈ ਤਾਂ ਮੈਂ ਬੋਲਿਆ,‘‘ ਸੁਣੋ ਬੇਟਾ ਜੀ, ਨੌਕਰੀ ਵਿੱਚ ਮੇਰਾ ਆਖ਼ਰੀ ਵਰ੍ਹਾ ਸੀ। ਹਰ ਸਰਕਾਰੀ ਮੁਲਾਜ਼ਮ ਡਰਦੈ ਕਿ ਆਖ਼ਰੀ ਸਾਲ ਵਿੱਚ ਕੋਈ ਬਿੱਜ ਗਲ ਨਾ ਪੈ ਜਾਵੇ। ਸ਼ਾਂਤੀ ਨਾਲ ਸੇਵਾਮੁਕਤੀ ਹੋ ਜਾਵੇ। ਇੱਕ ਦਿਨ ਮੇਰੇ ਅਫ਼ਸਰ ਨੂੰ ਪੁਲੀਸ ਨੇ ਕਥਿਤ ਵੱਢੀ ਲੈਂਦਿਆਂ ਰੰਗੇ ਹੱਥੀਂ ਫੜ ਲਿਆ। ਮੈਂ ਦਫਤਰ ਹੀ ਬੈਠਾ ਸੀ ਪਰ ਇਸ ਘਟਨਾ ਬਾਰੇ ਮੈਨੂੰ ਪੁਲੀਸ ਨੇ ਭਿਣਕ ਤੱਕ ਨਾ ਲੱਗਣ ਦਿੱਤੀ। ਸੂਬਾ ਪੁਲੀਸ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦਾ ਅਧਿਕਾਰ ਨਹੀਂ ਸੀ। ਦਫ਼ਤਰ ਵਿੱਚ ਪੁਲੀਸ ਦੇਖ ਕੇ ਕਮਜ਼ੋਰ ਦਿਲ ਅਫ਼ਸਰ ਅਤੇ ਕਲਰਕ ਸਭ ਦੌੜ ਗਏ। ਮੇਰੇ ਹੈੱਡਕੁਆਰਟਰ ਨੇ ਮੈਨੂੰ ਉਸ ਘਟਨਾ ਬਾਰੇ ਸੂਚਿਤ ਕੀਤਾ। ਮੈਂ ਇਸ ਦੀ ਸੂਚਨਾ ਤੁਰੰਤ ਆਪਣੇ ਸੀਨੀਅਰ ਅਫ਼ਸਰਾਂ ਨੂੰ ਦਿੱਤੀ। ਬੇਟਾ ਧਿਆਨ ਨਾਲ ਸੁਣ,ਮੇਰੀ ਚੀਫ ਕਮਿਸ਼ਨਰ ਨੇ ਕਿਹਾ... ‘‘ਜਗਰੂਪ! ਜਦ ਤੱਕ ਆਪਾਂ ਬੰਦਾ ਨ੍ਹੀਂ ਛੁਡਾ ਲੈਂਦੇ ਤੁਸੀ ਦਫ਼ਤਰ ਰਹਿਣਾ... ਚਿੰਤਾ ਨਾ ਕਰ ਆਪਾਂ ਸੂਬਾ ਸਰਕਾਰ ਨੂੰ ਹਿਲਾ ਦਿਆਂਗੇ, ਇਨ੍ਹਾਂ ਦੀ ਇਹ ਮਜਾਲ ਕਿ ਕਮਿਸ਼ਨਰ ਦੀ ਇਜ਼ਾਜਤ ਤੋਂ ਬਗੈਰ ਕੇਂਦਰ ਸਰਕਾਰ ਦੇ ਦਫ਼ਤਰ ’ਚ ਵੜ ਜਾਣ..!’’ ਵਾਕਈ ਮੇਰੇ ਸੀਨੀਅਰ ਅਫ਼ਸਰਾਂ ਨੇ ਸਾਡਾ ਅਫ਼ਸਰ ਗ੍ਰਿਫ਼ਤਾਰ ਨਹੀਂ ਸੀ ਹੋਣ ਦਿੱਤਾ। ਜਦੋਂ ਤੱਕ ਉਹ ਘਰ ਨਹੀਂ ਚਲਾ ਗਿਆ, ਅਸੀਂ ਸਾਰੇ ਦਫਤਰ ਬੈਠੇ ਰਹੇ ਸਾਂ।’’ ਮੈਂ ਕਿਹਾ, ‘‘ਸਾਡਾ ਜ਼ਮਾਨਾ ਭਲਾ ਸੀ, ਅਫ਼ਸਰ ਮਾਤਹਿਤਾਂ ਦੀ ਸੁਣਦੇ ਸਨ ਅਤੇ ਮਦਦ ਵੀ ਕਰਦੇ ਸਨ। ਹੁਣ ਵਕਤ ਬਦਲ ਗਿਆ, ਸਮਾਜਿਕ ਸਰੋਕਾਰ ਬਦਲ ਗਏ... ਨੈਤਿਕਤਾ ਦੇ ਪੈਮਾਨੇ ਬਦਲ ਗਏ ਹਨ। ਇਹ ਹਮੇਸ਼ਾ ਬਦਲਦੇ ਰਹਿੰਦੇ ਹਨ ਪਰ ਸੱਤਾ ਵੱਲੋਂ ਫੈਲਾਇਆ ਅਗਿਆਨਤਾ ਦਾ ਜਾਲ ਇਸ ਬਦਲਾਅ ਨੂੰ ਆਮ ਆਦਮੀ ਦੀ ਸਮਝ ਤੋਂ ਦੂਰ ਰੱਖਦਾ ਹੈ। ਹਾਂ, ਸੱਤਾ ਨੂੰ ਅਫ਼ਸਰਸ਼ਾਹੀ ਦਾ ਪੂਰਾ ਸਮਰਥਨ ਹਾਸਲ ਹੁੰਦੈ। 19ਵੀਂ ਸਦੀ ਦੇ ਅਮਰੀਕੀ ਦਾਰਸ਼ਨਿਕ ਵੈਬਲਿਨ ਦਾ ਖਿਆਲ ਸੀ ‘ਨੈਤਿਕਤਾ ਦਾ ਸਤਿਕਾਰ ਕਰਨ ਵਾਲਾ ਭਲਾ ਪੁਰਸ਼ ਇਸ ਸੰਘਰਸ਼ ਭਰਪੂਰ ਜੀਵਨ ਵਿੱਚ ਬੇਲੋੜੀ ਵਸਤੂ ਹੈ।’ 20ਵੀਂ ਸਦੀ ਦੇ ਬ੍ਰਿਟਿਸ਼ ਦਾਰਸ਼ਨਿਕ ਬਰਟਰੰਡ ਰੱਸਲ (Bertrand Russell ) ਦਾ ਵਿਚਾਰ ਸੀ ਕਿ ‘ਮਸ਼ੀਨੀ ਸੱਭਿਅਤਾ ਨੂੰ ਸਰਕਾਰੀ ਨੈਤਿਕਤਾ ਜਾਂ ਕਾਨੂੰਨ ਦੀ ਲੋੜ ਤਾਂ ਹੈ ਪਰ ਵਿਅਕਤੀਗਤ ਨੈਤਿਕਤਾ ਦੀ ਕੋਈ ਲੋੜ ਨਹੀਂ ਹੈ।’ ਕੋਈ ਸ਼ੱਕ ਨਹੀਂ ਕਿ ਅਸੀਂ ਅੱਜ ਮਸ਼ੀਨੀ ਯੁੱਗ ਵਿੱਚ ਰਹਿ ਰਹੇ ਹਾਂ। ਇਸ ਲਈ ਕੋਈ ਹੈਰਾਨੀ ਨਹੀਂ ਕਿ ਕੋਈ ਅਫ਼ਸਰ ਜਾਂ ਵਿਅਕਤੀ ਨੈਤਿਕਤਾ ਦੇ ਪ੍ਰਮਾਣਿਤ ਮਾਪਦੰਡਾਂ ਤੋਂ ਥਿੜਕ ਰਿਹਾ ਹੈ।’’ ਉਸ ਨੇ ਹਉਕਾ ਭਰਿਆ ਤੇ ਉੱਠ ਕੇ ਜਾਣ ਲੱਗਿਆਂ ਕਹਿਣ ਲੱਗੀ, ‘‘ਡੈਡੀ, ਅਸੀਂ ਦਿਨ-ਬ-ਦਿਨ ਗਰਕਦੇ ਜਾ ਰਹੇ ਹਾਂ। ਮੇਰਾ ਉਦਾਸ ਹੋਣਾ ਕੁਦਰਤੀ ਸੀ।’’

Advertisement

ਸੰਪਰਕ: 98888-28406

Advertisement
×