ਮਾਂ ਬੋਲੀ ਜੇ ਆਉਂਦੀ ਹੋਵੇ

ਮਾਂ ਬੋਲੀ ਜੇ ਆਉਂਦੀ ਹੋਵੇ

ਡਾ. ਅਮਨਦੀਪ ਸਿੰਘ ਟੱਲੇਵਾਲੀਆ

ਡਾ. ਅਮਨਦੀਪ ਸਿੰਘ ਟੱਲੇਵਾਲੀਆ

ਅੱਜ ਪੰਜਾਬੀ ਮਾਂ ਬੋਲੀ ਲਈ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਇਸ ਦੇ ਆਪਣੇ ਹੀ ਇਸ ਨੂੰ ਵਿਸਾਰ ਕੇ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਹੇ ਹਨ। ਇਸ ਤੋਂ ਭਾਵ ਇਹ ਨਹੀਂ ਕਿ ਹੋਰ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਨਾ ਕੀਤਾ ਜਾਵੇ, ਪਰ ਆਪਣੀ ਮਾਂ ਬੋਲੀ ਦਾ ਮਾਣ ਸਤਿਕਾਰ ਵੀ ਬਹਾਲ ਰੱਖਿਆ ਜਾਵੇ। ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ, ਉਹ ਤਾਂ ਕਾਗਜ਼ੀ ਕਾਰਵਾਈ ਪੂਰੀ ਕਰਕੇ ਆਪਣੇ ਵੱਲੋਂ ਸਾਰੇ ਦਫ਼ਤਰਾਂ ਵਿੱਚ ਮਾਂ ਬੋਲੀ ਪੰਜਾਬੀ ਲਾਗੂ ਹੋਣ ਦੇ ਦਾਅਵੇ ਕਰਦੀਆਂ ਹਨ, ਪਰ ਅਸਲੀਅਤ ਸਾਰਿਆਂ ਨੂੰ ਹੀ ਪਤਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਉਨ੍ਹਾਂ ਤੋਂ ਕਿਸੇ ਬੋਲੀ ਜਾਂ ਸੱਭਿਆਚਾਰ ਪ੍ਰਤੀ ਬਹੁਤੀ ਆਸ ਨਹੀਂ ਰੱਖੀ ਜਾ ਸਕਦੀ। ਆਮ ਲੋਕਾਂ ਦੀ ਵੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਲਈ ਜ਼ਿੰਮੇਵਾਰੀ ਬਣਦੀ ਹੈ, ਇਹ ਧਿਆਨਯੋਗ ਅਤੇ ਗੰਭੀਰ ਮਸਲਾ ਹੈ।

ਸਾਡੇ ਪੰਜਾਬੀ ਲੋਕ ਗੱਲ ਕਰਦੇ-ਕਰਦੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਗ਼ਲਤ-ਮਲਤ ਬੋਲ ਜਾਂਦੇ ਹਨ ਅਤੇ ਬਹੁਤ ਸਾਰੇ ਅੰਗਰੇਜ਼ੀ ਦੇ ਸ਼ਬਦ ਅਜਿਹੇ ਹਨ ਜੋ ਪੰਜਾਬੀ ਵਿਚ ਘੁਲਮਿਲ ਗਏ ਹਨ। ਇਹ ਵੱਖਰਾ ਵਿਸ਼ਾ ਹੈ, ਪਰ ਸਭ ਤੋਂ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦ ਆਮ ਪਰਿਵਾਰ ਵੀ ਵਿਆਹ ਦੇ ਕਾਰਡ ਅੰਗਰੇਜ਼ੀ ਵਿੱਚ ਛਪਾਉਣ ਨੂੰ ਤਰਜੀਹ ਦਿੰਦੇ ਹਨ। ਭਾਵੇਂ ਕਾਰਡ ਵਿੱਚ ਛਪੀਆਂ ਲਾਈਨਾਂ ਦਾ ਮਤਲਬ ਪਰਿਵਾਰ ਦੇ ਇੱਕ ਵੀ ਮੈਂਬਰ ਨੂੰ ਨਾ ਪਤਾ ਹੋਵੇ, ਪਰ ਕਾਰਡ ਅੰਗਰੇਜ਼ੀ ਵਿੱਚ ਹੀ ਛਪਵਾਉਣਾ ਹੁੰਦਾ ਹੈ। ਇੱਥੋਂ ਤੱਕ ਕਿ ਹੁਣ ਤਾਂ ਕਾਰਡ ਛਾਪਣ ਵਾਲੇ ਗੁਰਬਾਣੀ ਦੀਆਂ ਤੁਕਾਂ ਨੂੰ ਵੀ ਅੰਗਰੇਜ਼ੀ ਵਿੱਚ ਉਲਥਾ ਕਰਕੇ ਛਾਪ ਦਿੰਦੇ ਹਨ। ਖ਼ਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦਾ ਧੀ-ਪੁੱਤ ਵਿਦੇਸ਼ ’ਚੋਂ ਆ ਕੇ ਇਧਰ ਵਿਆਹ ਰਚਾਉਂਦਾ ਹੈ ਉਨ੍ਹਾਂ ਦੇ ਕਾਰਡ ਤਾਂ ਜ਼ਰੂਰ ਅੰਗਰੇਜ਼ੀ ਵਿਚ ਛਪੇ ਹੁੰਦੇ ਹਨ। ਇੱਥੇ ਹੀ ਬਸ ਨਹੀਂ, ਘਰਾਂ ਦੇ ਬਾਹਰ ਲੱਗੀਆਂ ਤਖ਼ਤੀਆਂ ਆਦਿ ’ਤੇ ਵੀ ਅੰਗਰੇਜ਼ੀ ਉਕਰੀ ਹੁੰਦੀ ਹੈ। ਦਰਸ਼ਨ ਸਿੰਘ ਨੂੰ ਡੀ.ਐੱਸ. ਲਿਖ ਕੇ ਜਾਂ ਅੰਗਰੇਜ਼ੀ ਦਾ ਕੋਈ ਸ਼ਬਦ ਵਰਤ ਕੇ ਪਿੱਛੇ ਕੋਟੇਜ ਆਦਿ ਲਿਖ ਕੇ ਘਰਾਂ ਦੇ ਨਾਂਅ ਰੱਖੇ ਜਾਂਦੇ ਹਨ। ਇਹ ਵਰਤਾਰਾ ਅੱਜਕੱਲ੍ਹ ਸ਼ਹਿਰਾਂ ਵਿਚ ਆਮ ਵੇਖਣ ਨੂੰ ਮਿਲ ਰਿਹਾ ਹੈ।

ਮਾਪੇ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਜਾਂ ਹਿੰਦੀ ਵਿਚ ਗੱਲ ਕਰਨ ਨੂੰ ਤਰਜੀਹ ਦਿੰਦੇ ਹਨ, ਪਤਾ ਨਹੀਂ ਪੰਜਾਬੀ ਭਾਸ਼ਾ ਵਿਚ ਉਹ ਗੱਲਾਂ ਕਿਉਂ ਨਹੀਂ ਹੁੰਦੀਆਂ। ਮਾਂ-ਪਿਓ, ਬੱਚਿਆਂ ਨੂੰ ਏ.ਬੀ.ਸੀ. ਸਿਖਾਉਣ ਲਈ ਜ਼ਿਆਦਾ ਤਤਪਰ ਰਹਿੰਦੇ ਹਨ ਕਿਉਂਕਿ ਬਹੁਤੇ ਮਾਪਿਆਂ ਨੂੰ ਆਪ ਨੂੰ ਵੀ ਊੜਾ ਐੜਾ ਨਹੀਂ ਆਉਂਦਾ। ਸਕੂਲਾਂ ਵਿਚ ਵੀ ਅੰਗਰੇਜ਼ੀ ਪੜ੍ਹਾਉਣ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਜਦੋਂਕਿ ਪੰਜਾਬੀ ਤੋਂ ਕੰਨੀ ਖਿਸਕਾ ਲਈ ਜਾਂਦੀ ਹੈ।

ਪਿੰਡਾਂ ਵਿਚ ਤਾਂ ਨਹੀਂ, ਸ਼ਹਿਰਾਂ ਵਿਚ ਦੁਕਾਨਾਂ ਦੇ ਬੋਰਡ ਜ਼ਿਆਦਾਤਰ ਅੰਗਰੇਜ਼ੀ ਵਿੱਚ ਨਜ਼ਰੀ ਪੈਂਦੇ ਹਨ ਜਾਂ ਬਹੁਤੇ ਥਾਈਂ ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਭਾਸ਼ਾਵਾਂ ਵਿੱਚ ਦੁਕਾਨਾਂ ਦੇ ਬੋਰਡ ਲਿਖੇ ਨਜ਼ਰੀ ਆਉਂਦੇ ਹਨ। ਚਾਹੀਦਾ ਤਾਂ ਇਹ ਹੈ ਕਿ ਜੇਕਰ ਆਮ ਲੋਕਾਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਹੇਜ ਹੋਵੇ ਤਾਂ ਉਨ੍ਹਾਂ ਨੂੰ ਸਰਕਾਰਾਂ ਤੋਂ ਕੋਈ ਝਾਕ ਨਹੀਂ ਕਰਨੀ ਚਾਹੀਦੀ, ਪਰ ਕੀ ਕਰੀਏ ਸਾਡੇ ਆਮ ਲੋਕ  ਹੀ ਪੰਜਾਬੀ ਭਾਸ਼ਾ ਨੂੰ ਅਸਵਿਕਾਰ ਕਰੀ ਜਾ ਰਹੇ ਹਨ। ਪੰਜਾਬੀ ਜਿਸ ਵਿਚ ਬਾਬਾ ਨਾਨਕ, ਬਾਬਾ ਫ਼ਰੀਦ ਅਤੇ ਹੋਰ ਅਨੇਕਾਂ ਪੀਰਾਂ-ਫ਼ਕੀਰਾਂ ਨੇ ਆਪਣੀ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਸਾਡੇ ਮਾਰਗਦਰਸ਼ਕ ਬਣੇ ਉਸੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ।

ਪੰਜਾਬੀ ਵਿੱਚ ਵੱਖ-ਵੱਖ ਰਿਸ਼ਤਿਆਂ ਦੀ ਆਪਣੀ ਵਿਸ਼ੇਸ਼ ਮਹਾਨਤਾ ਹੈ। ਮਾਮਾ, ਚਾਚਾ, ਤਾਇਆ, ਫੁੱਫੜ ਇਹ ਸ਼ਬਦ ਪੰਜਾਬੀ ਵਿਚ ਉਪਲੱਬਧ ਹਨ ਜਦੋਂਕਿ ਅੰਗਰੇਜ਼ੀ ਵਿਚ ਸਿਰਫ਼ ‘ਅੰਕਲ’ ਨਾਲ ਹੀ ਗੱਲ ਬਣ ਜਾਂਦੀ ਹੈ। ਅੱਜਕੱਲ੍ਹ ਦੇ ਦਾਦਾ-ਦਾਦੀ ਵੀ ਆਪਣੇ ਆਪ  ਨੂੰ ਬਾਬਾ ਜਾਂ ਬੇਬੇ ਅਖਵਾਉਣ ਵਿੱਚ ਅਪਮਾਨ ਮਹਿਸੂਸ ਕਰਦੇ ਹਨ। ਉਹ ਕਹਿੰਦੇ ਹਨ ਕਿ ਬੱਚੇ ਸਾਨੂੰ ਵੱਡੇ ਪਾਪਾ ਜਾਂ ਵੱਡੇ ਮੰਮੀ ਪੁਕਾਰਨ। ਸੋ ਜਿਹੜਾ ਨਿੱਘ ਅਤੇ ਸੁਆਦ ਬੇਬੇ ਜਾਂ ਬਾਬਾ ਕਹਿ ਕੇ ਜਾਂ ਕਹਾ ਕੇ ਆਉਂਦਾ ਉਹ ਵੱਡਾ ਪਾਪਾ ਜਾਂ ਵੱਡੀ ਮੰਮੀ ਕਹਿ ਕੇ ਨਹੀਂ ਆ ਸਕਦਾ। ਬਹੁਤੇ ਘਰਾਂ ਵਿੱਚ ਅੰਗਰੇਜ਼ੀ ਦਾ ਅਖ਼ਬਾਰ ਤਾਂ ਆਉਂਦਾ ਹੈ, ਪਰ ਪੰਜਾਬੀ ਦਾ ਇੱਕ ਵੀ ਅਖ਼ਬਾਰ ਜਾਂ ਰਸਾਲਾ ਨਹੀਂ ਆਉਂਦਾ। ਕਈਆਂ ਲਈ ਤਾਂ ਅੰਗਰੇਜ਼ੀ ਦਾ ਅਖ਼ਬਾਰ ਸਿਰਫ਼ ਸਟੇਟਸ ਸਿੰਬਲ ਹੈ। ਅਖ਼ਬਾਰ ਘਰੇ ਆਇਆ, ਚੁੱਕਿਆ ਅਤੇ ਇਕੱਠਾ ਕਰਕੇ ਫਿਰ ਰੱਖ ਦਿੱਤਾ। ਮੈਂ ਇਹ ਨਹੀਂ ਕਹਿੰਦਾ ਕਿ ਅੰਗਰੇਜ਼ੀ ਪੜ੍ਹੀ ਨਾ ਜਾਵੇ, ਪਰ ਆਪਣੀ ਮਾਂ ਬੋਲੀ ਦਾ ਸਤਿਕਾਰ ਜ਼ਰੂਰ ਕੀਤਾ ਜਾਵੇ। ਮਤਰੇਈ, ਮਤਰੇਈ ਹੁੰਦੀ ਹੈ, ਮਾਂ-ਮਾਂ ਹੀ ਹੁੰਦੀ ਹੈ।

ਸਾਡੇ ਪੰਜਾਬੀ ਦੇ ਲੇਖਕ ਵੀ ਆਪਣੇ ਆਪ ਨੂੰ ਪੰਜਾਬੀ ਦੇ ਬਹੁਤ ਵੱਡੇ ਮੁਦੱਈ ਸਮਝਦੇ ਹਨ, ਪਰ ਬਹੁਤੇ ਲੇਖਕਾਂ ਦੇ ਧੀਆਂ ਪੁੱਤਾਂ ਦੇ ਵਿਆਹਾਂ ਦੇ ਕਾਰਡ ਵੀ ਅੰਗਰੇਜ਼ੀ ਵਿੱਚ ਛਪ ਕੇ ਹੀ ਆਉਂਦੇ ਹਨ।  ਸੋ ਅਜਿਹੇ ਮੁਦੱਈਆਂ ਤੋਂ ਸਾਨੂੰ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਇਸ ਕਰਕੇ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਦਾ ਸਤਿਕਾਰ ਤਾਂ ਹੀ ਬਰਕਰਾਰ ਰਹਿ ਸਕਦਾ ਹੈ ਜੇ ਸਾਡੇ ਆਮ ਲੋਕ ਇਸ ਨਾਲ ਆਪਣੀ ਪਿਆਰ ਭਰੀ ਸਾਂਝ ਪਾਉਣ। ਹਰਜਿੰਦਰ ਕੰਗ ਦਾ ਇਹ ਸ਼ਿਅਰ ਸਮੂਹ ਪੰਜਾਬੀਆਂ ਨੂੰ ਇੱਕ ਹਲੂਣਾ ਦੇਣ ਦਾ ਯਤਨ ਹੈ:

ਮਾਂ ਬੋਲੀ ਬਿਨ ਦੁਨੀਆਂ ਉੱਤੇ ਕੌਮਾਂ ਦੀ ਪਹਿਚਾਣ ਨਹੀਂ ਰਹਿੰਦੀ,

ਆਪਣਾ ਸੱਭਿਆਚਾਰ ਭੁਲਾਕੇ ਵਿਰਸੇ ਦੇ ਵਿੱਚ ਜਾਨ ਨਹੀਂ ਰਹਿੰਦੀ।

ਫੁੱਲ ਕਿਤੇ ਵੀ ਉਗਣ ਭਾਵੇਂ ਮਹਿਕਾਂ ਤੋਂ ਪਹਿਚਾਣੇ ਜਾਂਦੇ,

ਦੁਨੀਆਂ ਉਤੇ ਲੋਕ ਕੌਮ ਦੀ ਬੋਲੀ ਤੋਂ ਨੇ ਜਾਣੇ ਜਾਂਦੇ।

ਵਿਰਸੇ ਦੇ ਫੁੱਲ ਤਾਂ ਹੀ ਖਿੜਦੇ ਮਾਂ ਬੋਲੀ ਜੇ ਆਉਂਦੀ ਹੋਵੇ,

ਰੂਹ ਦੇ ਪੱਤਣ ਜਿੰਦ ਮਜਾਜਣ ਲੋਕ ਗੀਤ ਕੋਈ ਗਾਉਂਦੀ ਹੋਵੇ।

ਸੰਪਰਕ: 98146-99446

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All