DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਜਿਹੇ ਵੀ ਬੰਦੇ ਹੁੰਦੇ ਸਨ

ਪੁਰਾਣੇ ਸਮਿਆਂ ਦੇ ਬੰਦੇ ਕਿੰਨੇ ਸਾਦੇ ਹੁੰਦੇ ਸਨ। ਜੇਕਰ ਉਨ੍ਹਾਂ ਦੀ ਸਾਦਗੀ ਤੇ ਭੋਲੇਪਣ ਬਾਰੇ ਅਜੋਕੀ ਪੀੜ੍ਹੀ ਨੂੰ ਦੱਸਿਆ ਜਾਵੇ ਤਾਂ ਉਨ੍ਹਾਂ ਲਈ ਇਸ ਸਭ ’ਤੇ ਯਕੀਨ ਕਰਨਾ ਅਤੇ ਇਸ ਨੂੰ ਸੱਚ ਮੰਨਣਾ ਬਹੁਤ ਔਖਾ ਹੋਵੇਗਾ। ਅਜਿਹੇ ਭੋਲੇਪਣ ਅਤੇ ਸਾਦਗੀ...

  • fb
  • twitter
  • whatsapp
  • whatsapp
Advertisement

ਪੁਰਾਣੇ ਸਮਿਆਂ ਦੇ ਬੰਦੇ ਕਿੰਨੇ ਸਾਦੇ ਹੁੰਦੇ ਸਨ। ਜੇਕਰ ਉਨ੍ਹਾਂ ਦੀ ਸਾਦਗੀ ਤੇ ਭੋਲੇਪਣ ਬਾਰੇ ਅਜੋਕੀ ਪੀੜ੍ਹੀ ਨੂੰ ਦੱਸਿਆ ਜਾਵੇ ਤਾਂ ਉਨ੍ਹਾਂ ਲਈ ਇਸ ਸਭ ’ਤੇ ਯਕੀਨ ਕਰਨਾ ਅਤੇ ਇਸ ਨੂੰ ਸੱਚ ਮੰਨਣਾ ਬਹੁਤ ਔਖਾ ਹੋਵੇਗਾ। ਅਜਿਹੇ ਭੋਲੇਪਣ ਅਤੇ ਸਾਦਗੀ ਭਰਪੂਰ ਇੱਕ ਬਜ਼ੁਰਗ ਦੀ ਕਹਾਣੀ ਮੈਨੂੰ ਹੁਣ ਵੀ ਯਾਦ ਹੈ, ਜਿਹੜੀ ਬਚਪਨ ਵਿੱਚ ਮੈਂ ਆਪਣੇ ਦਾਦਾ ਜੀ ਤੋਂ ਸੁਣੀ ਸੀ। ਉਨ੍ਹਾਂ ਦੱਸਿਆ,‘‘ ਦੇਸ਼ ਵੰਡ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਸਾਂਝੇ ਪੰਜਾਬ ਦੇ ਸ਼ਹਿਰ ਗੁੱਜਰਾਂਵਾਲਾ ਦੇ ਨਾਲ ਲਗਦੇ ਪਿੰਡ ਨੁਈਂਕੇ ਵਿੱਚ ਵੱਸਦੇ ਸਨ।

ਸਾਡੇ ਪਰਿਵਾਰ ਦਾ ਇੱਕ ਬਜ਼ੁਰਗ ਹੋਸ਼ ਸੰਭਾਲਣ ਤੋਂ ਹੀ ਮਾਲ ਡੰਗਰ ਦੀ ਸੰਭਾਲ ਲਈ ਖੇਤਾਂ ਵਿੱਚ ਰਹਿੰਦਾ ਸੀ। ਉਸ ਦਾ ਖਾਣਾ-ਦਾਣਾ ਅਤੇ ਲੀੜਾ-ਕੱਪੜਾ ਸਭ ਪਰਿਵਾਰ ਵੱਲੋਂ ਖੇਤ ਹੀ ਪਹੁੰਚਾ ਦਿੱਤਾ ਜਾਂਦਾ ਸੀ। ਉਹ ਭਲਾ ਬੰਦਾ ਖੇਤਾਂ ਦੀ ਆਪਣੀ ਇਸ ਦੁਨੀਆ ਵਿੱਚ ਪੂਰੇ ਆਨੰਦ ਨਾਲ ਰਹਿੰਦਾ ਸੀ। ਹੋਇਆ ਇੰਝ ਕਿ ਪਰਿਵਾਰ ਵਿੱਚ ਇੱਕ ਵਿਆਹ ਆ ਗਿਆ। ਵਿਆਹ ਤੋਂ ਦੋ-ਤਿੰਨ ਦਿਨ ਪਹਿਲਾਂ ਘਰ ਵਾਲਿਆਂ ਵੱਲੋਂ ਆਪਣੇ ਇਸ ਬਜ਼ੁਰਗ ਵਾਸਤੇ ਵਿਆਹ ਵਿੱਚ ਪਾਉਣ ਲਈ ਬਣਵਾਏ ਨਵੇਂ ਕੱਪੜੇ ਖੇਤ ਪਹੁੰਚਾ ਦਿੱਤੇ ਗਏ ਤੇ ਉਸ ਨੂੰ ਦੱਸ ਦਿੱਤਾ ਕਿ ਅੱਜ ਤੋਂ ਹੁਣ ਕੁਝ ਦਿਨਾਂ ਲਈ ਤੁਹਾਡੀ ਰੋਟੀ ਖੇਤ ਨਹੀਂ ਆਵੇਗੀ, ਤੁਸੀਂ ਮੱਝਾਂ ਚੋਣ ਮਗਰੋਂ ਦੁੱਧ ਲੈ ਕੇ ਪਿੰਡ ਆ ਜਾਇਓ। ਵਿਆਹ ਵਾਲਾ ਦਿਨ ਆ ਗਿਆ, ਬਰਾਤ ਚੜ੍ਹਨ ਦੀ ਤਿਆਰੀ ਹੋ ਰਹੀ ਸੀ। ਘਰ ਵਾਲਿਆਂ ਦੇਖਿਆ ਕਿ ਬਜ਼ੁਰਗ ਖੇਤੋਂ ਘਰ ਨਹੀਂ ਆਇਆ। ਉਨ੍ਹਾਂ ਨੂੰ ਲੱਗਿਆ ਕਿ ਕਿਤੇ ਉਹ ਕਿਸੇ ਗੱਲੋਂ ਗੁੱਸੇ ਹੀ ਨਾ ਹੋ ਗਿਆ ਹੋਵੇ।

Advertisement

ਉਹਦੇ ਪੁੱਤ-ਪੋਤਰੇ ਉਸ ਨੂੰ ਮਨਾਉਣ ਲਈ ਖੇਤ ਪਹੁੰਚ ਗਏ ਅਤੇ ਮਾਫ਼ੀ ਮੰਗਣ ਵਾਲਿਆਂ ਵਾਂਗੂੰ ਪੁੱਛਿਆ, ‘‘ਬਾਪੂ, ਤੂੰ ਘਰ ਕਿਉਂ ਨਹੀਂ ਆਇਆ?’’ ਬਾਪੂ ਨੇ ਸੰਗਦਿਆਂ ਝਕਦਿਆਂ ਕਿਹਾ, ‘‘ਨਹੀਂ ਜਵਾਨੋ, ਗੁੱਸੇ ਵਾਲੀ ਕੋਈ ਗੱਲ ਨਹੀਂ। ਗਿਆ ਸਾਂ ਮੈਂ ਪਿੰਡ, ਸਿਰ ’ਤੇ ਦੁੱਧ ਦਾ ਭਰਿਆ ਦੋਣਾ ਚੁੱਕੀ ਗਲੀਓ ਗਲੀ ਤੁਰ ਫਿਰ ਕੇ ਮੁੜ ਆਇਆ। ਮੈਨੂੰ ਆਪਣਾ ਘਰ ਹੀ ਨ੍ਹੀਂ ਲੱਭਿਆ, ਸੰਗਦਿਆਂ ਕਿਸੇ ਤੋਂ ਆਪਣੇ ਘਰ ਬਾਰੇ ਪੁੱਛਣ ਦੀ ਹਿੰਮਤ ਵੀ ਨਾ ਪਈ। ਕਿਵੇਂ ਪੁੱਛਦਾ ਬਈ ਮੈਨੂੰ ਮੇਰੇ ਘਰ ਦਾ ਰਾਹ ਦੱਸ ਦਿਓ, ਮੈਂ ਭੁੱਲ ਗਿਆ ਹਾਂ।’’ ਇੰਝ ਉਸ ਭਲੇ ਬੰਦੇ ਨੂੰ ਪੋਤਰਿਆਂ ਨੇ ਖੇਤੋਂ ਘਰ ਲਿਆਂਦਾ ਤੇ ਉਸ ਨੂੰ ਉਸ ਦੇ ਹੀ ਘਰ ਰੱਖੇ ਵਿਆਹ ਵਿੱਚ ਸ਼ਾਮਿਲ ਕਰਵਾਇਆ।

Advertisement

ਸੰਪਰਕ: 94173-75266

Advertisement
×