ਸੋਨੇ ਦੇ ਬਟਨ

ਸੋਨੇ ਦੇ ਬਟਨ

ਬਲਜੀਤ ਪਰਮਾਰ

ਮੇਰੇ ਪਿਓ ਦਾ ਬਚਪਨ ਅਜੇ ਸ਼ੁਰੂ ਵੀ ਨਹੀਂ ਹੋਇਆ ਸੀ ਜਦੋਂ ਉਹਦੀ ਮਾਂ ਅਚਾਨਕ ਪੂਰੀ ਹੋ ਗਈ। ਨਿਆਣੇ ਨੂੰ ਸੰਭਾਲਣ ਦੀ ਜ਼ਿੰਮੇਦਾਰੀ ਪਿਤਾ ਤੇ ਆ ਪਈ। ਘਰ ਵਿਚ ਹੋਰ ਕੋਈ ਤੀਵੀਂ ਨਹੀਂ ਸੀ। ਪੌਣੇ ਕੁ ਦੋ ਏਕੜ ਜ਼ਮੀਨ ਤੇ ਖੇਤੀ ਇਕੱਲੇ ਨੇ ਕਰਨੀ। ਮੱਝਾਂ-ਬਲਦਾਂ ਦਾ ਖਿਆਲ ਵੀ ਰੱਖਣਾ ਤੇ ਘਰ ਘਾਟ ਦਾ ਵੀ। ਉੱਤੋਂ ਕੁੱਛੜ ਲਮਕੀ ਸੋਹਲ ਜਿਹੀ ਜਿੰਦ! ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਤਰਸ ਤਾਂ ਆਉਂਦਾ ਪਰ ਕਰਦੇ ਕੀ।

ਸਿਆਣਿਆਂ ਨੇ ਕਹਿ ਕਹਾ ਕੇ, ਸਮਝਾ ਬੁਝਾ ਕੇ ਦੂਜਾ ਵਿਆਹ ਕਰਵਾ ਦਿੱਤਾ। ਜਿਹੜੀ ਆਈ, ਉਹ ਰੱਬ ਦਾ ਰੂਪ ਬਣ ਕੇ ਆਈ। ਮੁੰਡੇ ਦਾ ਨਾਂ ਸ਼ੇਰ ਰੱਖਿਆ। ਸ਼ੇਰਾਂ ਵਾਂਗ ਪਾਲਿਆ। ਸਕੂਲੇ ਪਾਇਆ। ਦੁੱਧ ਪਿਆਉਣਾ, ਘਿਓ ਖੁਆਉਣਾ। ਕੱਬਡੀ ਖੇਡਣ ਲਾਇਆ। ਉਸੇ ਦੌਰਾਨ ਉਹਦਾ ਆਪਣਾ ਵੀ ਇਕ ਪੁੱਤ ਜੰਮਿਆ ਪਰ ਬਹੁਤਾ ਖਿਆਲ ਉਹ ਵੱਡੇ ਦਾ ਰੱਖਦੀ।

ਸਾਲ ਬੀਤਦੇ ਗਏ। ਸ਼ੇਰ ਨੇ ਦਸਵੀਂ ਪਾਸ ਕਰ ਲਈ। ਉਹ ਅੱਗੇ ਪੜ੍ਹਨਾ ਚਾਹੁੰਦਾ ਸੀ। ਬੇਬੇ ਨੇ ਆਪਣਾ ਪੁੱਤ ਸਕੂਲ ਤੋਂ ਹਟਾ ਲਿਆ। ਟੁੰਬ-ਟੰਬਾ ਵੇਚ ਕੇ ਸ਼ੇਰ ਨੂੰ ਲਾਹੌਰ ਭੇਜਿਆ। ਹੋਸਟਲ ਵਿਚ ਰਹਿ ਕੇ ਉਹਨੇ ਐੱਫਏ ਪਾਸ ਕਰ ਲਈ। ਬੱਸ ਫਿਰ ਕੀ ਸੀ। ਸਰਕਾਰੀ ਨੌਕਰੀ ਮਿਲ ਗਈ। ਵਿਆਹ ਹੋ ਗਿਆ ਤੇ ਸਰਕਾਰੀ ਮਕਾਨ ਵੀ ਮਿਲ ਗਿਆ।

---

ਅਸੀਂ ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡ ਜਾਣਾ। ਬੇਬੇ ਨੇ ਰੱਜ ਕੇ ਤਿਉ ਕਰਨਾ। ਅੱਗੇ ਪਿਛੇ ਫਿਰਦੀ ਨਾ ਥੱਕਦੀ। ਬੇਬੇ ਨੂੰ ਬੰਦਿਆਂ ਵਰਗੀ ਕਮੀਜ਼ ਪਾਉਣ ਦਾ ਸ਼ੌਂਕ ਦੀ। ਖਾਕੀ ਰੰਗ ਉਹਨੂੰ ਬਹੁਤ ਜਚਦਾ ਸੀ। ਗੋਰੀ ਜੋ ਬਹੁਤ ਸੀ। ਇੱਕ ਵਾਰੀ ਮੇਰੀ ਨਿਗਾਹ ਉਹਦੀ ਕਮੀਜ਼ ਦੇ ਬਟਨਾਂ ਉੱਤੇ ਪਈ। ਪੀਲੇ ਰੰਗ ਦੇ ਲਿਸ਼ਕਦੇ ਬਟਨ।

“ਬੇਬੇ ਇਹ ਸੋਨੇ ਦੇ ਆ?” ਮੈਂ ਪੁੱਛਿਆ।

ਮੇਰਾ ਮੂੰਹ ਚੁੰਮ ਕੇ ਬੇਬੇ ਬੋਲੀ, “ਪੁੱਤ ਜੇ ਸੋਨੇ ਦੇ ਹੁੰਦੇ ਨਾ ਤਾਂ ਕਦੋਂ ਦੇ ਤੇਰੇ ਝੱਗੇ ਦੇ ਕਾਜਾਂ ਵਿਚ ਜੜੇ ਹੁੰਦੇ। ਇਹ ਤਾਂ ਪਿੱਤਲ ਦੇ ਨੇ।”

“ਜੇ ਮੇਂ ਸੋਨੇ ਦੇ ਗਹਿਣੇ ਪਾਉਣ ਲੱਗ ਜਾਂਦੀ ਤਾਂ ਤੇਰਾ ਪਿਓ ਕਿਵੇਂ ਪੜ੍ਹਦਾ? ਪੜ੍ਹਿਆ ਲਿਖਿਆ ਜਣਾ ਸੋਨੇ ਤੋਂ ਵੱਧ ਹੁੰਦੈ ਪੁੱਤ। ਹੁਣ ਤੂੰ ਵੀ ਢੇਰ ਸਾਰਾ ਪੜ੍ਹੀਂ।”

ਸਮਾਂ ਲੰਘਦਾ ਗਿਆ। ਵਿਆਹ ਕਰਾ ਕੇ ਮੈਂ ਬੰਬੇ ਪੁੱਜ ਗਿਆ।

ਜਦੋਂ ਪਿੰਡ ਜਾਣਾ ਤਾਂ ਬੇਬੇ ਦੇ ਪਿੱਤਲ ਦੇ ਬਟਨ ਵੇਖਣੇ। ਹਮੇਸ਼ਾ ਇਹੀ ਸੋਚਣਾ ਕਿ ਜਦੋਂ ਹੱਥ ਰਤਾ ਕੁ ਸੌਖਾ ਹੋਇਆ, ਬੇਬੇ ਨੂੰ ਸੋਨੇ ਦੇ ਬਟਨ ਬਣਾ ਕੇ ਦਊਂਗਾ। ਫਿਰ ਯਾਦ ਆਉਣਾ ਕਿ ਪਹਿਲਾਂ ਨਿਆਣੇ ਪੜ੍ਹਾ ਲਿਖਾ ਲਈਏ, ਜਿੰਨਾ ਉਹ ਪੜ੍ਹਨਾ ਚਾਹੁੰਦੇ ਸਨ, ਸਾਰੇ ਮਾਮਲਿਆਂ ਵਿਚ ਸਭ ਕੀਤਾ। ਖਾਣ ਕਮਾਉਣ ਲੱਗ ਗਏ। ਚਾਰ ਪੈਸੇ ਬਚਾ ਵੀ ਲਏ। ਬੇਬੇ ਲਈ ਸੋਨੇ ਦੇ ਬਟਨ ਵੀ ਬਣਾ ਲਏ। ਦਫ਼ਤਰੋਂ ਛੁੱਟੀ ਦੀ ਅਰਜ਼ੀ ਵੀ ਦੇ ਦਿੱਤੀ। ਪਿੰਡ ਜਾਣ ਦੀ ਤਿਆਰੀ ਕੀਤੀ। ਗੱਡੀ ਫੜਨ ਤੋਂ ਦੋ ਦਿਨ ਪਹਿਲਾਂ ਪਿੰਡੋਂ ਚਾਚੇ ਦਾ ਫੋਨ ਆ ਗਿਆ। ਬੇਬੇ ਰੱਬ ਨੂੰ ਪਿਆਰੀ ਹੋ ਗਈ।

ਸਿੱਖਿਆ ਦਾ ਜਿਹੜਾ ਸੋਨਾ ਸਾਨੂੰ ਦੇ ਗਈ, ਉਹ ਕਮੀਜ਼ ਦੇ ਨਿੱਕੇ ਨਿੱਕੇ ਬਟਨਾਂ ਤੋਂ ਬਹੁਤ ਕੀਮਤੀ ਹੈ।

ਮੈਂ ਉਸ ਦਿਨ ਤੋਂ ਬਾਅਦ ਕਦੇ ਸੋਨਾ ਨਹੀਂ ਖਰੀਦਿਆ। ਕਿਤਾਬਾਂ ਖਰੀਦੀਆਂ ਤੇ ਵੰਡੀਆਂ।
ਸੰਪਰਕ: 98701-31868

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All