ਸਿੱਖੀ ਸਿਧਾਂਤਾਂ ਦੇ ਨਿਧੜਕ ਜਰਨੈਲ ਪ੍ਰੋ. ਗੁਰਮੁਖ ਸਿੰਘ : The Tribune India

ਸਿੱਖੀ ਸਿਧਾਂਤਾਂ ਦੇ ਨਿਧੜਕ ਜਰਨੈਲ ਪ੍ਰੋ. ਗੁਰਮੁਖ ਸਿੰਘ

ਸਿੱਖੀ ਸਿਧਾਂਤਾਂ ਦੇ ਨਿਧੜਕ ਜਰਨੈਲ ਪ੍ਰੋ. ਗੁਰਮੁਖ ਸਿੰਘ

ਡਾ. ਸੰਦੀਪ ਕੌਰ ਸੇਖੋਂ

ਡਾ. ਸੰਦੀਪ ਕੌਰ ਸੇਖੋਂ

ਪ੍ਰੋ. ਗੁਰਮੁਖ ਸਿੰਘ ਸਿੱਖ ਜਗਤ ਦੀਆਂ ਉਨ੍ਹਾਂ ਸ਼ਖ਼ਸੀਅਤਾਂ ਵਿਚੋਂ ਹਨ ਜਿਨ੍ਹਾਂ ਨੇ ਸਿੱਖ ਪੰਥ ਨੂੰ ਸਹੀ ਸੇਧ ਦੇਣ ਅਤੇ ਸਿੱਖੀ ਦੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਅਪਰੈਲ 1849 ਨੂੰ ਕਪੂਰਥਲੇ ਬਸਾਵਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਿੰਡ ਚੰਧੜ ਜਿ਼ਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਸੀ। ਬਸਾਵਾ ਸਿੰਘ ਕਪੂਰਥਲੇ ਵਿਚ ਮਹਾਰਾਜਾ ਬਿਕਰਮ ਸਿੰਘ ਦੇ ਲਾਂਗਰੀ ਸਨ। ਪ੍ਰੋ. ਗੁਰਮੁਖ ਸਿੰਘ ਨੇ ਮੁੱਢਲੀ ਸਿੱਖਿਆ ਕਪੂਰਥਲਾ ਦੇ ਸਰਕਾਰੀ ਸਕੂਲ ਵਿਚ ਪ੍ਰਾਪਤ ਕੀਤੀ ਅਤੇ ਫਿਰ ਗੌਰਮੈਂਟ ਕਾਲਜ ਲਾਹੌਰ ਵਿਚੋਂ ਬੀਏ ਕੀਤੀ। ਮਹਾਰਾਜਾ ਬਿਕਰਮ ਸਿੰਘ ਆਪ ਨੂੰ ਕਾਲਜ ਤੋਂ ਹੀ ਸਿੰਘ ਸਭਾ ਦੇ ਸਮਾਗਮਾਂ ਵਿਚ ਲੈ ਜਾਂਦੇ ਸਨ ਜਿਸ ਕਰਕੇ ਆਪ ਨੂੰ ਸਿੱਖੀ ਦੇ ਪ੍ਰਚਾਰ ਦੀ ਲਗਨ ਲੱਗੀ। ਉਹ ਕੇਵਲ ਨਾਂ ਤੋਂ ਹੀ ਗੁਰਮੁਖ ਨਹੀਂ ਸਨ, ਕਰਨੀ ਵਿਚ ਵੀ ਗੁਰਮੁਖ ਸਨ। ਉਨ੍ਹਾਂ ਆਪਣੀ ਜ਼ਿੰਦਗੀ ਵਿਚ ਸਿੱਖੀ ਸਿਧਾਂਤਾਂ ਉੱਤੇ ਡਟ ਕੇ ਪਹਿਰਾ ਦਿੱਤਾ ਅਤੇ ਮਨਮੁਖਾਂ ਨੂੰ ਕਰਾਰੀ ਹਾਰ ਦਿੱਤੀ।

ਪ੍ਰੋ. ਗੁਰਮੁਖ ਸਿੰਘ ਨੇ ਸਾਥੀਆਂ ਦੀ ਮਦਦ ਨਾਲ 1877 ਵਿਚ ਪੰਜਾਬ ਯੂਨੀਵਰਸਿਟੀ ਵਿਚ ਪੰਜਾਬੀ ਲਾਗੂ ਕਰਵਾਈ। ਉਹ ਓਰੀਐਂਟਲ ਕਾਲਜ ਲਾਹੌਰ ਵਿਚ ਪ੍ਰੋਫੈਸਰ ਲੱਗ ਗਏ। ਉਨ੍ਹਾਂ ਦੀ ਬਦਲੀ 1885 ਵਿਚ ਗੌਰਮੈਂਟ ਕਾਲਜ ਵਿਚ ਹੋ ਗਈ। ਉਸ ਸਮੇਂ ਆਪ ਵਰਗਾ ਵਿਦਵਾਨ ਮਿਲਣਾ ਮੁਸ਼ਕਿਲ ਸੀ, ਇਸ ਲਈ ਆਪ ਦੀ ਬਦਲੀ 1888 ਵਿਚ ਫਿਰ ਓਰੀਐਂਟਲ ਕਾਲਜ ਵਿਚ ਹੋ ਗਈ ਅਤੇ ਆਪ ਨੇ ਸਾਰੀ ਸੇਵਾ ਇੱਥੇ ਹੀ ਨਿਭਾਈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਗਿਆਨੀ ਦਿੱਤ ਸਿੰਘ ਨੇ ਇਸੇ ਕਾਲਜ ਵਿਚੋਂ ਗਿਆਨੀ ਪਾਸ ਕੀਤੀ ਅਤੇ ਫਿਰ ਇੱਥੇ ਹੀ ਧਰਮ ਦੇ ਪ੍ਰੋਫੈਸਰ ਲੱਗ ਗਏ। ਕੁਝ ਵਿਚਾਰਾਂ ਵਿਚ ਮਤਭੇਦ ਹੋਣ ਕਰਕੇ ਪ੍ਰੋ. ਗੁਰਮੁਖ ਸਿੰਘ ਨੇ 1879 ਵਿਚ ‘ਸਿੰਘ ਸਭਾ ਅੰਮ੍ਰਿਤਸਰ’ ਨਾਲੋਂ ਅਲੱਗ ‘ਸਿੰਘ ਸਭਾ ਲਾਹੌਰ’ ਬਣਾ ਲਈ। ਉਹ ਮਹਾਰਾਜਾ ਬਿਕਰਮ ਸਿੰਘ ਭਦੌੜ (ਪਟਿਆਲਾ) ਨੂੰ ਲੁਧਿਆਣੇ ਲੈ ਆਏ। ਅਤਰ ਸਿੰਘ ਜੀ ਦੀ ਸਰਕਾਰੇ-ਦਰਬਾਰੇ ਬਹੁਤ ਪਹੁੰਚ ਸੀ। ਸਿੱਖਾਂ ਵਿਚ ਵਿੱਦਿਅਕ ਘਾਟ ਨੂੰ ਦੇਖਦੇ ਹੋਏ ਪ੍ਰੋ. ਗੁਰਮੁਖ ਸਿੰਘ ਨੇ ਵਿੱਦਿਅਕ ਲਹਿਰ ਚਲਾਈ ਜਿਸ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲਗਭਗ ਹਰ ਇਲਾਕੇ ਵਿਚ ਸਿੰਘ ਸਭਾ ਬਣ ਗਈ।

ਪ੍ਰੋ. ਗੁਰਮੁਖ ਸਿੰਘ ਨੇ 1880 ਵਿਚ ਸਹੀ ਅਰਥਾਂ ਵਿਚ ਪੰਜਾਬੀ ਦਾ ਪਹਿਲਾ ਅਖ਼ਬਾਰ ‘ਗੁਰਮੁਖੀ ਅਖ਼ਬਾਰ’ ਚਾਲੂ ਕੀਤਾ। ਉਨਾਂ ਨੇ ‘ਸੁਧਾਰਕ’ ਅਤੇ ‘ਵਿਦਿਆਰਕ’ ਨਾਂ ਦੇ ਦੋ ਪੱਤਰ ਕੱਢੇ। ਉਨ੍ਹਾਂ ਕੁਝ ਪੰਥ ਦਰਦੀਆਂ ਨਾਲ ਮਿਲ ਕੇ 1886 ਵਿਚ ‘ਖਾਲਸਾ ਅਖ਼ਬਾਰ’ ਚਾਲੂ ਕੀਤਾ। ‘ਖਾਲਸਾ ਪ੍ਰੈੱਸ’ ਵੀ ਚਲਾਈ। ਪ੍ਰੈੱਸ ਦੀ ਮਦਦ ਲਈ ਮਹਾਰਾਜਾ ਹੀਰਾ ਸਿੰਘ ਨਾਭਾ ਨੇ 700 ਰੁਪਏ ਦਿੱਤੇ। ‘ਖਾਲਸਾ ਅਖ਼ਬਾਰ’ ਦੀ ਛਪਾਈ ਇਸੇ ਪ੍ਰੈੱਸ ਵਿਚ ਕੀਤੀ ਜਾਂਦੀ ਸੀ। ਉਸ ਸਮੇਂ ਸਿੱਖ ਧਰਮ ਵਿਚ ਕਈ ਕੁਰੀਤੀਆਂ ਆ ਗਈਆਂ ਸਨ। ਗੁਰੂ ਸਾਹਿਬਾਨ ਨੇ ਭਾਵੇਂ ਦੇਹਧਾਰੀ ਗੁਰੂ, ਮੂਰਤੀ ਪੂਜਾ ਅਤੇ ਜਾਤ-ਪਾਤ ਦਾ ਖੰਡਨ ਕਰੜੇ ਸ਼ਬਦਾਂ ਵਿਚ ਕੀਤਾ ਪਰ ਸਮਾਂ ਪਾ ਕੇ ਇਨ੍ਹਾਂ ਕੁਰੀਤੀਆਂ ਨੇ ਫਿਰ ਜ਼ੋਰ ਫੜ ਲਿਆ। ਬਾਬਾ ਖੇਮ ਸਿੰਘ ਬੇਦੀ ਵਰਗੇ ਧਾਰਮਿਕ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ (ਹਰਮਿੰਦਰ ਸਾਹਿਬ) ਦੀ ਹਜ਼ੂਰੀ ਵਿਚ ਗਦੈਲਾ ਲਾ ਕੇ ਬੈਠਦੇ ਸਨ ਅਤੇ ਸੰਗਤਾਂ ਤੋਂ ਮੱਥਾ ਟਿਕਾਉਂਦੇ ਸਨ। ਪ੍ਰੋ. ਗੁਰਮੁਖ ਸਿੰਘ ਨੇ ਇਸ ਨੂੰ ਗੁਰਮਿਤ ਦੇ ਉਲਟ ਦੱਸਦਿਆਂ ਇਸ ਦਾ ਵਿਰੋਧ ਕੀਤਾ। ਇਨ੍ਹਾਂ ਹੀ ਦਿਨਾਂ ਵਿਚ ਮਹਾਰਾਜਾ ਬਿਕਰਮ ਸਿੰਘ ਫਰੀਦਕੋਟ ਅਤੇ ਬਾਬਾ ਖੇਮ ਸਿੰਘ ਬੇਦੀ, ਬਦਨ ਸਿੰਘ ਤੋਂ ਗੁਰਬਾਣੀ ਦਾ ਟੀਕਾ ਕਰਵਾਉਣ ਲੱਗੇ। ਜਦੋਂ ਪ੍ਰੋ. ਗੁਰਮੁਖ ਸਿੰਘ ਨੇ ਦੇਖਿਆ ਕਿ ਗੁਰਬਾਣੀ ਦੇ ਅਰਥ ਸਹੀ ਢੰਗ ਨਾਲ ਨਹੀਂ ਕੀਤੇ ਜਾ ਰਹੇ ਤਾਂ ਉਨਾਂ ਨੇ ਸਾਫ਼ ਕਹਿ ਦਿੱਤਾ, “ਗਿਆਨੀ ਬਦਨ ਸਿੰਘ ਜੀ ਆਦਿ ਟੀਕਾਕਾਰ ਇੰਨੀ ਨਹੀਂ ਸਮਝ ਰੱਖਦੇ ਜੋ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹੀ-ਸਹੀ ਅਰਥ ਕਰ ਸਕਣ ਕਿਉਂਕਿ ਉਨ੍ਹਾਂ ਵਿਚ ਵਿੱਦਿਆ, ਬੁੱਧੀ ਅਤੇ ਗੁਰਮਿਤ ਫਿਲਾਸਫੀ ਦੇ ਡਾਢੇ ਘਾਟੇ ਹਨ ਜਿਸ ਕਰਕੇ ਟੀਕਾਕਰਨ ਦੇ ਕਦਾਚਿਤ ਯੋਗ ਨਹੀਂ ਹਨ।” ਇੰਨਾ ਸੁਣ ਕੇ ਗਿਆਨੀ ਬਦਨ ਸਿੰਘ ਨੇ ਬਾਬਾ ਖੇਮ ਸਿੰਘ ਬੇਦੀ ਕੋਲ ਸ਼ਿਕਾਇਤ ਕੀਤੀ। ਉਹ ਪਹਿਲਾਂ ਹੀ ਪ੍ਰੋ. ਗੁਰਮੁਖ ਸਿੰਘ ਤੋਂ ਖਿਝੇ ਹੋਏ ਸਨ। ਮਹਾਰਾਜਾ ਬਿਕਰਮ ਸਿੰਘ ਦੇ ਹੁੰਦਿਆਂ ਉਹ ਪ੍ਰੋਫੈਸਰ ਖਿਲਾਫ਼ ਕੁਝ ਨਾ ਕਰ ਸਕੇ ਪਰ ਜਦੋਂ 1887 ਵਿਚ ਕੰਵਰ ਬਿਕਰਮ ਸਿੰਘ ਦੀ ਮੌਤ ਹੋ ਗਈ ਤਾਂ ਉਨ੍ਹਾਂ ਉੱਪਰ ਕਹਿਰਾਂ ਦੇ ਪਹਾੜ ਟੁੱਟ ਗਏ। ਬਾਬਾ ਖੇਮ ਸਿੰਘ ਬੇਦੀ ਅਤੇ ਉਨਾਂ ਦੇ ਸਾਥੀਆਂ ਨੇ ਬਹਾਨਾ ਲਗਾਇਆ ਕਿ ਪ੍ਰੋ. ਗੁਰਮੁਖ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵਰਗੇ ਮਹਾਨ ਕੰਮ ਵਿਚ ਰੋੜਾ ਅਟਕਾਇਆ ਹੈ। ਇਸ ਲਈ ਇਸ ਨੂੰ ਸਿੱਖ ਪੰਥ ਵਿਚੋਂ ਛੇਕਿਆ ਜਾਂਦਾ ਹੈ। ਗਿਆਨੀ ਦਿੱਤ ਸਿੰਘ ਨੇ ‘ਸ੍ਵਪਨ ਨਾਟਕ’ ਲਿਖ ਕੇ ਬਾਬਾ ਖੇਮ ਸਿੰਘ ਬੇਦੀ ਅਤੇ ਉਨਾਂ ਦੇ ਸਾਥੀਆਂ ਦੀਆਂ ਹਰਕਤਾਂ ਨੂੰ ਜਨਤਾ ਸਾਹਮਣੇ ਲਿਆਂਦਾ। ਅਖ਼ੀਰ ਬਾਬਾ ਖੇਮ ਸਿੰਘ ਬੇਦੀ ਨੂੰ ਗਦੈਲਾ ਛੱਡਣਾ ਪਿਆ ਅਤੇ ਪ੍ਰੋ. ਗੁਰਮੁਖ ਸਿੰਘ ਦੀ ਜਿੱਤ ਹੋਈ।

ਪ੍ਰੋ. ਗੁਰਮੁਖ ਸਿੰਘ ਨੂੰ ਸਿੱਖਾਂ ਦੀ ਵਿੱਦਿਅਕ ਸੰਸਥਾ (ਕਾਲਜ) ਦੀ ਘਾਟ ਬਹੁਤ ਰੜਕਦੀ ਸੀ। ਇਸ ਲਈ ਉਨਾਂ ਨੇ ਆਪਣੇ ਸਾਥੀਆਂ ਨਾਲ ਰਲ਼ ਕੇ ਸਿੱਖਾਂ ਦੀ ਵੱਡੀ ਵਿੱਦਿਅਕ ਸੰਸਥਾ ਖੋਲ੍ਹਣ ਦੀ ਯੋਜਨਾ ਬਣਾਈ। ਕਈ ਅਮੀਰਾਂ ਨੇ ਉਨ੍ਹਾਂ ਨੂੰ ਆਪਣੇ ਨਾਂ ’ਤੇ ਕਾਲਜ ਦਾ ਨਾਂ ਰੱਖਣ ਦੀ ਸ਼ਰਤ ਰੱਖ ਕੇ ਮਦਦ ਕਰਨ ਲਈ ਕਿਹਾ ਤਾਂ ਉਨ੍ਹਾਂ ਸਾਫ਼ ਮਨ੍ਹਾ ਕਰ ਦਿੱਤਾ; ਉਹ ਤਾਂ ਸਿੱਖਾਂ ਦੀ ਸਾਂਝੀ ਸੰਸਥਾ ਖੋਲ੍ਹਣੀ ਚਾਹੁੰਦੇ ਸਨ। ਅਖੀਰ 5 ਮਾਰਚ 1892 ਨੂੰ ਖਾਲਸਾ ਕਾਲਜ ਦੀ ਸਥਾਪਨਾ ਨਾਲ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਹੋਇਆ ਅਤੇ 22 ਅਗਸਤ 1893 ਨੂੰ ਸਕੂਲ ਦੀਆਂ ਕਲਾਸਾਂ ਆਰੰਭ ਹੋਈਆਂ। ਓਰੀਐਂਟਲ ਕਾਲਜ ਵਿਚ ਪੜ੍ਹਾਉਣ ਤੋਂ ਬਾਅਦ ਉਨ੍ਹਾਂ ਕੋਲ ਜਿੰਨਾ ਸਮਾਂ ਬਚਦਾ, ਉਹ ਪੰਥ ਦੇ ਕਾਰਜਾਂ ਵਿਚ ਬਿਤਾਉਂਦੇ। ਉਨ੍ਹਾਂ ਦੀ ਉਸ ਸਮੇਂ ਮਾਸਿਕ ਤਨਖਾਹ ਅੱਸੀ ਰੁਪਏ ਸੀ। ਘਰ ਵਿਚ ਆਰਥਿਕ ਮੰਦਹਾਲੀ ਸੀ। ਪ੍ਰੋ. ਗੁਰਮੁਖ ਸਿੰਘ ਕਦੇ ਵੀ ਟਿਕ ਕੇ ਘਰ ਨਹੀਂ ਬੈਠਦੇ ਸਨ। ਆਉਣ-ਜਾਣ ਦਾ ਖਰਚ ਆਪਣੀ ਤਨਖ਼ਾਹ ਵਿਚੋਂ ਹੀ ਕਰਦੇ ਸਨ। ਆਰਾਮ ਦੀ ਥੁੜ੍ਹ ਕਾਰਨ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ, ਅਖ਼ੀਰ ਉਹ 24 ਸਤੰਬਰ 1898 ਨੂੰ ਦਿਲ ਦੀ ਹਰਕਤ ਬੰਦ ਹੋਣ ਕਾਰਨ ਅਕਾਲ ਚਲਾਣਾ ਕਰ ਗਏ।

ਪ੍ਰੋ. ਗੁਰਮੁਖ ਸਿੰਘ ਬਾਰੇ ਗਿਆਨੀ ਦਿੱਤ ਸਿੰਘ ਨੇ 30 ਸਤੰਬਰ 1898 ਵਿਚ ‘ਖਾਲਸਾ ਅਖ਼ਬਾਰ’ ਵਿਚ ਲਿਖਿਆ: ਇਨ੍ਹਾਂ ਨੇ ਕਈ ਵਿਦਵਾਨ ਪੁਰਖਾਂ ਨੂੰ ਪ੍ਰੇਰਨਾ ਕੀਤੀ ਜੋ ਜਿਨ੍ਹਾਂ ਦੇ ਪ੍ਰੇਰਕ ਬਚਨਾਂ ਨਾਲ ਪਰੇਰੇ ਗਏ।” ਗਹੁ ਨਾਲ ਦੇਖੀਏ ਤਾਂ ਅੱਜ ਵੀ ਹਲਾਤ ਉਸ ਸਮੇਂ ਵਰਗੇ ਹੀ ਹਨ। ਅੱਜ ਵੀ ਕਈ ਦੇਹਧਾਰੀ ਗੁਰੂ ਬਣੇ ਬੈਠੇ ਹਨ ਜੋ ਸੰਗਤ ਤੋਂ ਮੱਥਾ ਟਿਕਾ ਰਹੇ ਹਨ ਪਰ ਅਫ਼ਸੋਸ! ਅੱਜ ਸ਼ਾਇਦ ਸਾਡੇ ਕੋਲ ਪ੍ਰੋ. ਗੁਰਮੁਖ ਸਿੰਘ ਵਰਗੇ ਨਿਧੜਕ ਆਗੂ ਨਹੀਂ ਹਨ ਜੋ ਇਨ੍ਹਾਂ ਕੁਰੀਤੀਆਂ ਵਿਰੁੱਧ ਅਵਾਜ਼ ਚੁੱਕ ਸਕਣ।
ਸੰਪਰਕ: 70871-64303

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਐਗਜ਼ਿਟ ਪੋਲ: ਗੁਜਰਾਤ ਵਿੱਚ ਮੁੜ ‘ਕਮਲ’ ਖਿੜਨ ਦੀ ਸੰਭਾਵਨਾ

ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਫਸਵੀਂ ਟੱਕਰ, ਦਿੱਲੀ ...

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਗੁਜਰਾਤ ਚੋਣਾਂ: ਦੂਜੇ ਗੇੜ ’ਚ 93 ਸੀਟਾਂ ਲਈ ਵੋਟਿੰਗ ਦਾ ਅਮਲ ਸ਼ੁਰੂ

ਸ਼ਾਮ 5 ਵਜੇ ਤੱਕ 58.44 ਫੀਸਦ ਪੋਲਿੰਗ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਲਖੀਮਪੁਰ ਖੀਰੀ: ਕੇਂਦਰ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਦਾ ਨਾਂ ਕੇਸ ’ਚੋਂ ਹਟਾਉਣ ਸਬੰਧੀ ਅਪੀਲ ਖਾਰਜ

ਆਸ਼ੀਸ਼ ਮਿਸ਼ਰਾ ਸਣੇ ਸਾਰੇ ਮੁਲਜ਼ਮਾਂ ਖਿਲਾਫ ਭਲਕੇ ਹੋਣਗੇ ਦੋਸ਼ ਆਇਦ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਜਬਰੀ ਧਰਮ ਤਬਦੀਲੀ ਸੰਵਿਧਾਨ ਦੀ ਖਿਲਾਫ਼ਵਰਜ਼ੀ: ਸੁਪਰੀਮ ਕੋਰਟ

ਸੌਲੀਸਿਟਰ ਜਨਰਲ ਨੇ ਜਾਣਕਾਰੀ ਇਕੱਤਰ ਕਰਨ ਲਈ ਹਫ਼ਤੇ ਦਾ ਸਮਾਂ ਮੰਗਿਆ; ਅ...

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

‘ਮੈਨੂੰ ਅਮਰੀਕੀ ਪੁਲੀਸ ਨੇ ਹਿਰਾਸਤ ’ਚ ਨਹੀਂ ਲਿਆ’

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਗੋਲਡੀ ਬਰਾੜ ਨੇ ਯੂਟ...

ਸ਼ਹਿਰ

View All