DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁੱਢੋਂ-ਸੁੱਢੋਂ

ਟੋਰਾਂਟੋ ਕੋਲ਼ ਡਾਊਨਜ਼ਵਿਊ ਨਾਂ ਦਾ ਕਸਬਾ ਹੈ। ਏਥੇ 893 ਵਿਲਸਨ ਐਵੇਨਿਊ ਵਿਚ ਕਿਸੇ ਦੁਕਾਨ ਉਪਰ ਬਣੇ ਛੋਟੇ ਜਿਹੇ ਫਲੈਟ ਵਿਚ ਕੁਲਵੰਤ ਸਿੰਘ ਵਿਰਕ ਅਪਣੇ ਨੂੰਹ-ਪੁੱਤ ਕੋਲ਼ ਅਪਣੀ ਪਤਨੀ ਹਰਬੰਸ ਕੌਰ ਦੀ ਹਾਜ਼ਰੀ ਵਿਚ 24 ਦਸੰਬਰ 1987 ਨੂੰ ਇਸ ਜਹਾਨ ਤੋਂ...

  • fb
  • twitter
  • whatsapp
  • whatsapp
Advertisement

ਟੋਰਾਂਟੋ ਕੋਲ਼ ਡਾਊਨਜ਼ਵਿਊ ਨਾਂ ਦਾ ਕਸਬਾ ਹੈ। ਏਥੇ 893 ਵਿਲਸਨ ਐਵੇਨਿਊ ਵਿਚ ਕਿਸੇ ਦੁਕਾਨ ਉਪਰ ਬਣੇ ਛੋਟੇ ਜਿਹੇ ਫਲੈਟ ਵਿਚ ਕੁਲਵੰਤ ਸਿੰਘ ਵਿਰਕ ਅਪਣੇ ਨੂੰਹ-ਪੁੱਤ ਕੋਲ਼ ਅਪਣੀ ਪਤਨੀ ਹਰਬੰਸ ਕੌਰ ਦੀ ਹਾਜ਼ਰੀ ਵਿਚ 24 ਦਸੰਬਰ 1987 ਨੂੰ ਇਸ ਜਹਾਨ ਤੋਂ ਵਿਦਾ ਹੋ ਗਿਆ। ਮੈਨੂੰ ਵਿਰਕ ਦੇ ਚਲਾਣੇ ਦਾ ਪਤਾ ਕੁਝ ਦਿਨਾਂ ਬਾਅਦ ਵੈਨਕੂਵਰ ਗਏ ਨੂੰ ਲੱਗਾ ਸੀ। ਸਾਡਾ ਏਨਾ ਵੱਡਾ ਕਹਾਣੀਕਾਰ ਦੁਨੀਆ ਤੋਂ ਚਲਾ ਗਿਆ, ਪਰ ਕਿਸੇ ਦੇ ਚਿਹਰੇ ’ਤੇ ਦੁੱਖ ਨਜ਼ਰ ਨਹੀਂ ਸੀ ਆ ਰਿਹਾ। ਪੰੰਜਾਬੀ ਕਹਾਣੀ ਦੀ ਧਰਤੀ ਵਿਰਕ ਦੀ ਕਲਮ ’ਤੇ ਟਿਕੀ ਹੋਈ ਹੈ। ਇਸ ਕਲਮ ਦੇ ਹਿੱਲਣ ’ਤੇ ਕੋਈ ਭੂਚਾਲ ਨਹੀਂ ਆਇਆ; ਕੋਈ ਹਾਹਾਕਾਰ ਨਹੀਂ ਹੋਈ। ਮੈਂ ਇਨ੍ਹਾਂ ਸੋਚਾਂ ਵਿਚ ਪਿਆ ਬੰਸੀ ਭਾਬੀ ਕੋਲ਼ ਚਿੱਟੇ ਗੋਲ਼ ਮੇਜ਼ ਦੁਆਲ਼ੇ ਬੈਠਾ ਸੀ। ਨਾਲ਼ ਇਕਬਾਲ ਰਾਮੂਵਾਲ਼ੀਆ ਸੀ, ਜੋ ਵਿਰਕ ਦੇ ਸਸਕਾਰ ਵੇਲੇ ਵੀ ਹਾਜ਼ਰ ਸੀ। ਛੋਟੇ ਜਿੰਨੇ ਇਸ ਕਮਰੇ ਵਿਚ ਵਿਰਕ ਦੇ ਪੁੱਤ ਤੇ ਇਤਾਲੀਅਨ ਨੂੰਹ ਦੇ ਆਨੰਦਾਂ ਵੇਲੇ ਦੀ ਵੱਡੀ ਰੰਗੀਨ ਤਸਵੀਰ ਫ਼ਰਸ਼ ’ਤੇ ਪਈ ਸੀ ਤੇ ਵੱਡੇ ਮੇਜ਼ ’ਤੇ ਸੰਤਰਿਆਂ ਸੇਬਾਂ ਨਾਲ਼ ਭਰੀ ਪਲਾਸਟਕ ਦੀ ਟੋਕਰੀ। ਬੰਸੀ ਦੱਸ ਰਹੀ ਸੀ ਕਿ ਇਹ ਵਿਰਕ ਸਾਹਬ ਨੂੰ ਕੈਨੇਡਾ ਮੱਲੋਮੱਲੀ ਲਿਆਈ ਸੀ। ਇਹ ਆਉਣਾ ਨਹੀਂ ਸੀ ਚਾਹੁੰਦੇ। ਇਹ ਗੱਲ ਨਾ ਵਿਰਕ ਨੇ ਮੂੰਹੋਂ ਆਖੀ ਹੋਵੇਗੀ ਤੇ ਨਾ ਹੁਣ ਬੰਸੀ ਆਖ ਰਹੀ ਸੀ ਕਿ ਵਿਰਕ ਪਰਦੇਸ ਵਿਚ ਨਹੀਂ ਸਨ ਮਰਨਾ ਚਾਹੁੰਦੇ। ਕੀ ਚੰਡੀਗੜ੍ਹ ਮੋਹਾਲ਼ੀ ਵਿਰਕ ਦਾ ਦੇਸ ਸੀ? ਇਹਦਾ ਵਤਨ ਤਾਂ ਪਾਕਿਸਤਾਨ ’ਚ ਰਹਿ ਗਿਆ ਸੀ। ਬੰਸੀ ਦੱਸ ਰਹੀ ਸੀ ਕਿ ਇਹਨੇ ਆਖ਼ਰੀ ਦਿਨਾਂ ’ਚ ਵਿਰਕ ਸਾਹਬ ਦੇ ਸਿਰ ਦੇ ਵਾਲ਼ ਕੱਟ ਦਿੱਤੇ, ਤਾਂ ਅਧਰੰਗ ਦੀ ਹਾਲਤ ਵਿਚ ਉਂਗਲ਼ ਹਿਲਾ-ਹਿਲਾ ਕੇ ਜਿਵੇਂ ਆਖਦੇ ਰਹੇ: ਤੂੰ ਚੰਗਾ ਨਹੀਂ ਕੀਤਾ। ਵਿਰਕ ਸਾਹਬ ਛੱਤ ਵੱਲ ਸੱਖਣੀਆਂ ਨਜ਼ਰਾਂ ਨਾਲ਼ ਦੇਖ ਰਹੇ ਸਨ ਕਿ ਉਨ੍ਹਾਂ ਦਾ ਸਰੀਰ ਬੁਰੀ ਤਰ੍ਹਾਂ ਕੰਬਿਆ। ਘਬਰਾਈ ਹੋਈ ਨੇ ਪੁੱਤ ਨੂੰ ਹਾਕ ਮਾਰੀ। ਪੁੱਤ ਨੱਸਾ ਆਇਆ ਤੇ ਦੇਖ ਕੇ ਏਨਾ ਹੀ ਬੋਲਿਆ,‘‘ਮੰਮੀ, ਪਾਪਾ ਤਾਂ ਹੈ ਨਹੀਂ।’’

ਬੰਸੀ ਨੇ ਆਖ਼ਰੀ ਵਾਰ ਵਿਰਕ ਸਾਹਬ ਦੇ ਹੱਥਾਂ ਦੀਆਂ ਉਂਗਲ਼ਾਂ ਸਹਿਲਾਈਆਂ; ਇਹ ਹਾਲੇ ਵੀ ਜਿਵੇਂ ਸਾਹ ਲੈ ਰਹੀਆਂ ਸਨ।

Advertisement

ਬੰਸੀ ਰੋ-ਰੋ ਕੇ ਥੱਕ ਚੁੱਕੀ ਸੀ। ਉਹ ਇੰਜ ਬੋਲ ਰਹੀ ਸੀ, ਜਿਵੇਂ ਕੋਈ ਕਹਾਣੀ ਪੜ੍ਹ ਕੇ ਸੁਣਾ ਰਹੀ ਹੈ; ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ।

Advertisement

ਬੰਸੀ ਦੱਸ ਰਹੀ ਸੀ ਕਿ ਵਿਰਕ ਸਾਹਬ ਨੇ ਅਪਣੀ ਜੀਵਨੀ ਬੀਮਾਰ ਹੋਣ ਤੋਂ ਪਹਿਲਾਂ ਪੂਰੀ ਕਰ ਲਈ ਸੀ। ਪਰ ਇਨ੍ਹਾਂ ਦੀ ਨਾਵਲ ਲਿਖਣ ਦੀ ਬੜੀ ਰੀਝ ਸੀ। ਇਨ੍ਹਾਂ ਕਈ ਵਾਰੀ ਆਖਣਾ ਕਿ ਮੈਂ ਟੇਪ ਲੈ ਕੇ ਅਪਣੇ ਗਰਾਈਆਂ ਕੋਲ਼ ਜਾਵਾਂਗਾ ਤੇ ਨਾਵਲ ਵਾਸਤੇ ਉਨ੍ਹਾਂ ਦੀਆਂ ਗੱਲਾਂ ਰਿਕਾਰਡ ਕਰਕੇ ਲਿਆਵਾਂਗਾ।

ਵਿਰਕਾਂ ਦੀ ਨੂੰਹ ਗਿਰਜਿਓਂ ਅਰਦਾਸ ਕਰਕੇ ਮੁੜੀ। ਅੱਖੀਆਂ ਵਿਚ ਲਿਸ਼ਕ ਸੀ, ਜੋ ਗਰਭਵਤੀਆਂ ਦੀਆਂ ਅੱਖੀਆਂ ਵਿਚ ਹੁੰਦੀ ਹੈ। ਹਫ਼ਤੇ-ਖੰਡ ਨੂੰ ਦਿਨ ਪੁੱਗ ਜਾਣੇ ਸਨ। ਮੈਂ ਪੰਜਾਬੀ ਵਿਚ ਪੁੱਛਿਆ: ‘‘ਤੂੰ ਮੁੰਡਾ ਚਾਹੁੰਦੀ ਏਂ ਜਾਂ ਕੁੜੀ?’’ ਇਹਨੇ ਢਿੱਡ ’ਤੇ ਹੱਥ ਰਖਦਿਆਂ ਮੁਸਕਰਾਂਦਿਆਂ ਕਿਹਾ: ‘‘ਆਈ ਦੋਂਤ ਮਾਈਂਦ, ਬੁਆਇ ਔਰ ਗਰਲ।’’

ਪੁੱਤ ਅੰਦਰੋਂ ਤਿਆਰ ਹੋ ਕੇ ਨਿਕਲ਼ਿਆ। ਇੰਨ-ਬਿੰਨ ਅਪਣੇ ਪਿਉ ਦਾ ਰੂਪ, ਜਿਵੇਂ ਕੁਲਵੰਤ ਸਿੰਘ ਵਿਰਕ ਹਜਾਮਤ ਕਰਵਾ ਕੇ ਆ ਗਿਆ ਹੋਵੇ। ਪੁੱਤ ਨੇ ਦੋਵੇਂ ਹੱਥ ਜੋੜੇ ਤੇ ਸਿਰ ਵੱਲ ਲੈ ਜਾਂਦਿਆਂ ਬੀਬੇ ਮੁੰਡਿਆਂ ਵਾਂਙ ਸਾਨੂੰ ‘ਸਤਿ ਸ੍ਰੀ ਅਕਾਲ’ ਆਖੀ ਤੇ ਕੰਮ ’ਤੇ ਚਲੇ ਗਿਆ।

ਮੈਨੂੰ ਵਿਰਕ ਦੀ ਕਹਾਣੀ ‘ਮੁੱਢੋਂ-ਸੁੱਢੋਂ’ ਯਾਦ

ਆ ਰਹੀ ਸੀ।

Advertisement
×