DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਫਿਰ ਕਦੇ ਉਹ ਗ਼ਲਤੀ ਨਹੀਂ ਕੀਤੀ

ਸਾਲ 1980 ’ਚ ਮੇਰੇ ਪਿਤਾ ਜੀ ਕੋਲ ਫੀਅਟ ਕਾਰ ਹੁੰਦੀ ਸੀ। ਪਿੰਡ ਵਿੱਚ ਕਿਸੇ ਹੋਰ ਘਰ ’ਚ ਉਦੋਂ ਕਾਰ ਨਹੀਂ ਸੀ। ਸਾਡਾ ਘਰ ਪਿੰਡ ਦੇ ਵਿਚਕਾਰ ਹੋਣ ਕਰਕੇ ਘਰ ਦੇ ਬਾਹਰ ਟਰੈਕਟਰ ਤੇ ਕਾਰ ਖੜ੍ਹਾ ਕਰਨ ਲਈ ਜਗ੍ਹਾ ਵੀ ਬਹੁਤੀ...

  • fb
  • twitter
  • whatsapp
  • whatsapp
Advertisement
ਸਾਲ 1980 ’ਚ ਮੇਰੇ ਪਿਤਾ ਜੀ ਕੋਲ ਫੀਅਟ ਕਾਰ ਹੁੰਦੀ ਸੀ। ਪਿੰਡ ਵਿੱਚ ਕਿਸੇ ਹੋਰ ਘਰ ’ਚ ਉਦੋਂ ਕਾਰ ਨਹੀਂ ਸੀ। ਸਾਡਾ ਘਰ ਪਿੰਡ ਦੇ ਵਿਚਕਾਰ ਹੋਣ ਕਰਕੇ ਘਰ ਦੇ ਬਾਹਰ ਟਰੈਕਟਰ ਤੇ ਕਾਰ ਖੜ੍ਹਾ ਕਰਨ ਲਈ ਜਗ੍ਹਾ ਵੀ ਬਹੁਤੀ ਨਹੀਂ ਸੀ। ਜਦੋਂ ਪਿਤਾ ਜੀ ਨੇ ਘਰ ਤੋਂ ਬਾਹਰ ਹੋਣਾ ਤਾਂ ਮੈਂ ਕਈ ਵਾਰ ਮੌਕਾ ਤਾੜ ਕੇ ਕਾਰ ਸਟਾਰਟ ਕਰ ਕੇ ਇਸ ਨੂੰ ਥੋੜ੍ਹਾ ਅੱਗੇ-ਪਿੱਛੇ ਕਰ ਕੇ ਆਪਣਾ ਕਾਰ ਚਲਾਉਣ ਦਾ ਸ਼ੌਕ ਪੂਰਾ ਕਰਨਾ। ਇੱਕ ਦਿਨ ਅਜਿਹਾ ਕਰਦਿਆਂ ਪਤਾ ਨਹੀਂ ਕਿਸ ਤਰ੍ਹਾਂ ਸਵਿੱਚ ਲੱਗੀ ਰਹਿ ਗਈ ਜਿਸ ਕਰਕੇ ਕਾਰ ਦੀ ਬੈਟਰੀ ਡਿਸਚਾਰਜ ਹੁੰਦੀ ਰਹੀ। ਉਸ ਦਿਨ ਕੁਦਰਤ ਦਾ ਭਾਣਾ ਐਸਾ ਵਾਪਰਿਆ ਕਿ ਤਿੰਨ-ਚਾਰ ਕੁ ਵਜੇ ਸ਼ਾਮ ਨੂੰ ਆਕਾਸ਼ ਵੱਲੋਂ ਅਚਾਨਕ ਕਾਫ਼ੀ ਉੱਚੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉੱਪਰ ਵੱਲ ਤੱਕਣ ਲੱਗ ਪਏ। ਉਨ੍ਹਾਂ ਦੇਖਿਆ, ਆਕਾਸ਼ ਵਿੱਚ ਇੱਕ ਹੈਲੀਕਾਪਟਰ ਮੰਡਰਾ ਰਿਹਾ ਸੀ ਜਿਸ ’ਚੋਂ ਇਹ ਆਵਾਜ਼ਾਂ ਆ ਰਹੀਆਂ ਸਨ। ਦੇਖਦਿਆਂ-ਦੇਖਦਿਆਂ ਇਹ ਹੈਲੀਕਾਪਟਰ ਇੱਕਦਮ ਬੇਕਾਬੂ ਹੋ ਕੇ ਪਿੰਡ ਦੇ ਚੜ੍ਹਦੇ ਪਾਸੇ ਕੋਈ ਚਾਰ ਕੁ ਸੌ ਗਜ਼ ਦੂਰ ਖੇਤਾਂ ਵਿੱਚ ਜਾ ਡਿੱਗਾ। ਡਿੱਗਣ ਵਾਲੀ ਜਗ੍ਹਾ ’ਤੇ ਇੱਕ ਪੁਰਾਣਾ ਖੂਹ ਸੀ ਜਿਸ ਦੀ ਕੰਕਰੀਟ ਦੀ ਮੌਣ ਨਾਲ ਟਕਰਾ ਕੇ ਇਸ ਨੇ ਇੱਕ ਪਲਟੀ ਖਾਧੀ ਅਤੇ ਫਿਰ ਇਸ ਨੂੰ ਅੱਗ ਲੱਗ ਗਈ। ਲੋਕ ਦੌੜ ਕੇ ਉਸ ਸਥਾਨ ਵੱਲ ਭੱਜੇ ਲੇਕਿਨ ਅੱਗ ਦੀਆਂ ਲਪਟਾਂ ਐਨੀਆਂ ਤੇਜ਼ ਸਨ ਕਿ ਕਿਸੇ ਦੀ ਪੇਸ਼ ਨਹੀਂ ਸੀ ਜਾ ਰਹੀ। ਜਦੋਂ ਹੈਲੀਕਾਪਟਰ ਖੂਹ ਦੀ ਪਥਰੀਲੀ ਮੌਣ ਨਾਲ ਟਕਰਾਇਆ ਤਾਂ ਉਸ ਵਿੱਚੋਂ ਇੱਕ ਫ਼ੌਜੀ ਬੁੜ੍ਹਕ ਕੇ ਬਾਹਰ ਜਾ ਡਿੱਗਿਆ ਜੋ ਅੱਗ ਦੀਆਂ ਲਪਟਾਂ ਤੋਂ ਬਚ ਗਿਆ ਲੇਕਿਨ ਉਸਦੇ ਤਿੰਨ ਹੋਰ ਸਾਥੀ ਫ਼ੌਜੀ ਅਫਸਰ ਅੱਗ ਵਿੱਚ ਘਿਰ ਕੇ ਬੁਰੀ ਤਰ੍ਹਾਂ ਝੁਲਸ ਜਾਣ ਕਰਕੇ ਮਾਰੇ ਗਏ। ਜ਼ਖ਼ਮੀ ਫ਼ੌਜੀ ਨੂੰ ਬਚਾਉਣ ਲਈ ਤੁਰੰਤ ਕਿਸੇ ਹਸਪਤਾਲ ਪਹੁੰਚਾਉਣ ਦੀ ਜ਼ਰੂਰਤ ਸੀ। ਪਾਪਾ ਜੀ ਨੇ ਕਿਹਾ ਕਿ ਇਸ ਨੂੰ ਹਸਪਤਾਲ ਪਹੁੰਚਾਉਣ ਲਈ ਮੈਂ ਆਪਣੀ ਕਾਰ ਲੈ ਕੇ ਆਉਂਦਾ ਹਾਂ। ਉਹ ਤੁਰੰਤ ਤੇਜ਼ੀ ਨਾਲ ਉੱਥੋਂ ਆਪਣੀ ਕਾਰ ਲੈਣ ਲਈ ਘਰ ਆਏ ਪਰ ਕਾਰ ਸਟਾਰਟ ਹੀ ਨਾ ਹੋਵੇ। ਉਸ ਦੀ ਬੈਟਰੀ ਤਾਂ ਮੇਰੇ ਵੱਲੋਂ ਸਵਿਚ ਲੱਗੀ ਰਹਿਣ ਦੇਣ ਕਰਕੇ ਡਾਊਨ ਹੋ ਚੁੱਕੀ ਸੀ। ਆਸ-ਪਾਸ ਦੇ ਘਰਾਂ ਵਿੱਚ ਮੌਜੂਦ ਮਰਦ ਹਾਦਸੇ ਵਾਲੀ ਥਾਂ ’ਤੇ ਪੁੱਜੇ ਹੋਏ ਸਨ, ਕੋਈ ਬੰਦਾ ਧੱਕਾ ਲਾਉਣ ਲਈ ਵੀ ਨਹੀਂ ਮਿਲ ਰਿਹਾ ਸੀ। ਉਨ੍ਹਾਂ ਕੋਸ਼ਿਸ਼ ਕਰਕੇ ਕੁਝ ਬੰਦੇ ਧੱਕਾ ਲਾਉਣ ਲਈ ਇਕੱਠੇ ਕੀਤੇ ਲੇਕਿਨ ਕਾਰ ਧੱਕੇ ਨਾਲ ਵੀ ਸਟਾਰਟ ਨਹੀਂ ਹੋ ਰਹੀ ਸੀ। ਪਾਪਾ ਜੀ ਬੜੇ ਪ੍ਰੇਸ਼ਾਨ ਕਿ ਇਸ ਨੂੰ ਹੋਇਆ ਕੀ ਹੈ। ਅਖੀਰ ਵਿੱਚ ਟਰੈਕਟਰ ਦੀ ਬੈਟਰੀ ਨਾਲ ਤਾਰਾਂ ਜੋੜ ਕੇ ਕਾਰ ਸਟਾਰਟ ਕਰਕੇ ਜ਼ਖ਼ਮੀ ਫ਼ੌਜੀ ਨੂੰ ਹਸਪਤਾਲ ਪਹੁੰਚਾਇਆ ਗਿਆ। ਜੇਕਰ ਪਿਤਾ ਜੀ ਨੂੰ ਮੇਰੀ ਸ਼ਰਾਰਤ ਦਾ ਪਤਾ ਲੱਗ ਜਾਂਦਾ ਤਾਂ ਬੜੀ ਕੁੱਟ ਪੈਣੀ ਸੀ। ਮੇਰੀ ਮਾਤਾ ਨੇ ਵੀ ਪਾਪਾ ਜੀ ਦੇ ਗਰਮ ਸੁਭਾਅ ਨੂੰ ਦੇਖਦੇ ਹੋਏ ਇਸ ਬਾਰੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਮੈਂ ਭੇਦ ਖੁੱਲ੍ਹਣ ਦੇ ਡਰੋਂ ਕਈ ਦਿਨ ਸਹਿਮਿਆ-ਸਹਿਮਿਆ ਫਿਰਦਾ ਰਿਹਾ ਅਤੇ ਮੁੜ ਕਦੇ ਉਸ ਕਾਰ ਨੂੰ ਚਲਾਉਣ ਦੀ ਗ਼ਲਤੀ ਨਹੀਂ ਕੀਤੀ।

ਸੰਪਰਕ: 81465-32075

Advertisement

Advertisement

Advertisement
×