DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੰਦ ਮੁੱਠੀ

ਗੱਲ ਕਰੋਨਾ ਸਮੇਂ ਤਾਲਾਬੰਦੀ ਹੋਣ ਤੋਂ ਦੋ ਦਿਨ ਪਹਿਲਾਂ ਦੀ ਹੈ। ਮੈਂ ਆਪਣੇ ਪੇਕੇ ਘਰ ਮਾਂ ਦੀ ਖ਼ਬਰ ਲੈਣ ਲਈ ਗਈ ਸੀ, ਫੋਨ ਆਇਆ ਸੀ ਕਿ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ। ਵੈਸੇ ਤਾਂ ਉਹ ਬਹੁਤ ਹਿੰਮਤੀ ਸਨ ਪਰ ਦਿਲ...

  • fb
  • twitter
  • whatsapp
  • whatsapp
Advertisement
ਗੱਲ ਕਰੋਨਾ ਸਮੇਂ ਤਾਲਾਬੰਦੀ ਹੋਣ ਤੋਂ ਦੋ ਦਿਨ ਪਹਿਲਾਂ ਦੀ ਹੈ। ਮੈਂ ਆਪਣੇ ਪੇਕੇ ਘਰ ਮਾਂ ਦੀ ਖ਼ਬਰ ਲੈਣ ਲਈ ਗਈ ਸੀ, ਫੋਨ ਆਇਆ ਸੀ ਕਿ ਉਨ੍ਹਾਂ ਦੀ ਤਬੀਅਤ ਜ਼ਿਆਦਾ ਖ਼ਰਾਬ ਹੈ। ਵੈਸੇ ਤਾਂ ਉਹ ਬਹੁਤ ਹਿੰਮਤੀ ਸਨ ਪਰ ਦਿਲ ਪੰਦਰਾਂ ਕੁ ਫੀਸਦੀ ਕੰਮ ਕਰਦਾ ਹੋਣ ਕਰਕੇ ਚਾਰ ਕਦਮ ਤੁਰ ਕੇ ਹੀ ਉਹ ਸਾਹੋ-ਸਾਹ ਹੋ ਜਾਂਦੇ ਸਨ। ਜਿਵੇਂ ਹੀ ਮੈਂ ਉਨ੍ਹਾਂ ਦੀ ਖ਼ਬਰ ਲੈਣ ਪਹੁੰਚੀ ਤਾਂ ਉਹ ਵਿਹੜੇ ’ਚ ਕੁਰਸੀ ’ਤੇ ਬੈਠੇ ਸਨ। ਮੈਂ ਵੀ ਉਨ੍ਹਾਂ ਨੇੜੇ ਹੀ ਕੁਰਸੀ ’ਤੇ ਬੈਠ ਗਈ। ਅਸੀਂ ਮਾਵਾਂ-ਧੀਆਂ ਦੋ ਕੁ ਘੰਟੇ ਗੱਲਾਂ ਬਾਤਾਂ ਕਰਦੀਆਂ ਰਹੀਆਂ। ਅਚਾਨਕ ਮੰਮੀ ਉੱਠ ਕੇ ਅੰਦਰ ਗਏ ਜਿੱਥੇ ਉਨ੍ਹਾਂ ਦੀ ਇੱਕ ਪੁਰਾਣੀ ਡੋਲ਼ੀ ਪਈ ਸੀ, ਜਿਸ ਵਿੱਚ ਉਨ੍ਹਾਂ ਦਾ ਪੈਸਾ-ਧੇਲਾ, ਜਾਇਦਾਦ ਦੇ ਕਾਗਜ਼ ਪੱਤਰ ਤੇ ਗਹਿਣੇ ਗੱਟੇ ਸਨ। ਉਹ ਉਸ ਨੂੰ ਛੋਟੀ ਜਿਹੀ ‘ਜਿੰਦੀ’ ਲਾ ਕੇ ਰੱਖਦੇ ਸਨ ਤੇ ਚਾਬੀ ਉੱਥੇ ਹੀ ਨੇੜੇ ਅੰਗੀਠੀ ’ਤੇ ਵਿਛਾਏ ਕੱਪੜੇ ਹੇਠ ਪਈ ਹੁੰਦੀ ਸੀ। ਜਦੋਂ ਮੰਮੀ ਵਾਪਸ ਆਏ ਤਾਂ ਉਨ੍ਹਾਂ ਦਾ ਸਾਹ ਉੱਖੜਿਆ ਹੋਇਆ ਸੀ। ਉਨ੍ਹਾਂ ਤੋਂ ਚੰਗੀ ਤਰ੍ਹਾਂ ਬੋਲਿਆ ਨ੍ਹੀਂ ਸੀ ਜਾ ਰਿਹਾ। ਉਨ੍ਹਾਂ ਉੱਖੜੇ ਸਾਹ ਦੌਰਾਨ ਗੱਲ ਕਰਦਿਆਂ ਆਪਣੀ ਬੰਦ ਮੁੱਠੀ ਮੇਰਾ ਹੱਥ ਫੜ ਕੇ ਉਸ ’ਤੇ ਖੋਲ੍ਹ ਦਿੱਤੀ। ਜਦ ਮੈਂ ਦੇਖਿਆ ਤਾਂ ਮੰਮੀ ਮੈਨੂੰ ਪੰਜ ਸੌ ਰੁਪਏ ਫੜਾ ਰਹੇ ਸਨ। ਮੈਂ ਬਹੁਤ ਨਾਂਹ-ਨੁੱਕਰ ਕੀਤੀ ਤੇ ਮੰਮੀ ਨਾਲ ਗੁੱਸੇ ਹੋਈ ਤੇ ਕਿਹਾ, ‘‘ਮੰਮੀ... ਮੈਨੂੰ ਪੈਸੇ ਦੇਣ ਖ਼ਾਤਰ ਤੁਸੀਂ ਆਪਣਾ ਕੀ ਹਾਲ ਕੀਤੈ ... ਮੈਂ ਨ੍ਹੀਂ ਲੈਣੇ ਪੈਸੇ... ਮੈਨੂੰ ਪੈਸੇ ਦੇਣੇ ਜ਼ਰੂਰੀ ਨੇ ਜਾਂ ਆਪਣੀ ਸਿਹਤ ਦਾ ਖਿਆਲ ਰੱਖਣਾ... ਰੱਖੋ ਪੈਸੇ ਆਪਣੇ ਕੋਲ...!’’ ਮੰਮੀ ਨੇ ਪੈਸੇ ਮੇਰੇ ਹੱਥ ’ਤੇ ਰੱਖ ਮੇਰੀ ਮੁੱਠੀ ਬੰਦੀ ਕਰ ਦਿੱਤੀ ਅਤੇ ਨਾਲੇ ਪਿਆਰ ’ਚ ਘੂਰੀ ਵੱਟ ਕੇ ਹੌਲ਼ੀ ਜਿਹੀ ਕਿਹਾ, ‘‘ਚੁੱਪ ਕਰ... ਰੌਲ਼ਾ ਨਾ ਪਾ... ਇਹਨੂੰ ਪਰਸ ’ਚ ਪਾ ਲੈ..!’’ ਮੈਂ ਮੰਮੀ ਦੀ ਘੂਰ ਮੰਨਦਿਆਂ ਪੰਜ ਸੌ ਦਾ ਨੋਟ ਚੁੱਪ ਕਰ ਕੇ ਪਰਸ ’ਚ ਪਾ ਲਿਆ ਤੇ ਮੰਮੀ ਨੂੰ ਗਲਵੱਕੜੀ ਪਾ ਕੇ ਘਰ ਪਰਤ ਆਈ। ਦੋ ਦਿਨ ਬਾਅਦ ਲੌਕਡਾਊਨ ਲੱਗ ਗਿਆ ਤੇ ਮੰਮੀ ਦੀ ਸਿਹਤ ਖ਼ਰਾਬ ਹੋ ਗਈ। ਉਨ੍ਹਾਂ ਨੂੰ ਐਮਰਜੈਂਸੀ ’ਚ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਸਰਕਾਰ ਵੱਲੋਂ ਹਸਪਤਾਲ ਵੀ ਖ਼ਾਲੀ ਕਰਵਾਏ ਜਾ ਰਹੇ ਸਨ। ਕੋਈ-ਕੋਈ ਐਮਰਜੈਂਸੀ ਵਾਲ਼ਾ ਮਰੀਜ਼ ਹੀ ਰੱਖਿਆ ਹੋਇਆ ਸੀ। ਲੌਕਡਾਊਨ ਦੌਰਾਨ ਹਰ ਰੋਜ਼ ਮੈਂ ਦੋ ਵਾਰ ਮੰਮੀ ਨੂੰ ਹਸਪਤਾਲ ਦੇਖਣ ਜਾਂਦੀ, ਰਸਤੇ ’ਚ ਕਈ ਜਗ੍ਹਾ ਨਾਕੇ ਖੁੱਲ੍ਹਵਾ ਕੇ ਜਾਣਾ ਪੈਂਦਾ ਸੀ। ਰਾਹ ਵਿੱਚ ਕੋਈ ਪਰਿੰਦਾ ਵੀ ਪਰ ਨਹੀਂ ਸੀ ਮਾਰਦਾ। ਸੁੰਨੀਆਂ ਸੜਕਾਂ ਹੁੰਦੀਆਂ ਸਨ। ਹੁਣ ਤਾਂ ਨਾਕਿਆਂ ’ਤੇ ਖੜ੍ਹੇ ਪੁਲੀਸ ਵਾਲ਼ੇ ਵੀ ਜਾਨਣ ਲੱਗ ਪਏ ਸਨ। ਸਾਰਾ ਲਾਕਡਾਊਨ ਖ਼ਾਲੀ ਸੜਕਾਂ ’ਤੇ ਆਉਣ-ਜਾਣ ਵਿੱਚ ਹੀ ਲੰਘ ਗਿਆ। ਇੱਕ ਦਿਨ ਸਵੇਰੇ-ਸਵੇਰੇ ਦੋ ਕੁ ਮਹੀਨੇ ਬਾਅਦ ਮੰਮੀ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਹੁਣ ਜਦ ਵੀ ਮੈਂ ਆਪਣੇ ਪਰਸ ’ਚੋਂ ਪੰਜ ਸੌ ਦਾ ਨੋਟ ਕੱਢ ਕੇ ਦੇਖਦੀ ਹਾਂ ਤਾਂ ਮੈਨੂੰ ਪੰਜ ਸੌ ਦੇ ਨੋਟ ਵਾਲ਼ੀ ਮਾਂ ਦੀ ਬੰਦ ਮੁੱਠੀ ਯਾਦ ਆ ਜਾਂਦੀ ਹੈ ਕਿ ਕਿਵੇਂ ਉਹ ਕੁੱਬੇ ਹੋਏ ਅੰਦਰੋਂ ਜਾ ਕੇ ਪੈਸੇ ਲੈ ਕੇ ਆਏ ਸਨ। ਉਹ ਸਾਰਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗਦਾ ਹੈ ਕਿਉਂਕਿ ਮਹਿਜ਼ ਪੰਜ ਸੌ ਰੁਪਏ ਦਾ ਨੋਟ ਨਹੀਂ ਸਗੋਂ ਮਾਂ ਦੇ ਪਿਆਰ, ਆਖ਼ਰੀ ਅਹਿਸਾਸ, ਆਸ਼ੀਰਵਾਦ ਤੇ ਮਾਂ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਭਾਵਨਾਵਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਮੈਂ ਆਪਣੀ ਮਾਂ ਦੇ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਇਸ ਨੋਟ ਜ਼ਰੀਏ ਉਨ੍ਹਾਂ ਦੀ ਹੋਂਦ ਅਤੇ ਉਨ੍ਹਾਂ ਦਾ ਹੱਥ ਮੇਰਾ ਹੱਥਾਂ ’ਚ ਹੋਣ ਦਾ ਅਹਿਸਾਸ ਕਰ ਸਕਦੀ ਹਾਂ।ਸੰਪਰਕ: 99889-01324

Advertisement

Advertisement

Advertisement
×