ਬੱਚੇ ਦੇ ਬੋਲ

ਬੱਚੇ ਦੇ ਬੋਲ

ਪ੍ਰਿੰਸੀਪਲ ਵਿਜੈ ਕੁਮਾਰ

ਪ੍ਰਿੰਸੀਪਲ ਵਿਜੈ ਕੁਮਾਰ

ਜਿਸ ਸਕੂਲ ਵਿਚ ਲੈਕਚਰਾਰ ਸਾਂ, ਉਥੇ ਆਰਥਿਕ ਪੱਖੋਂ ਕਮਜ਼ੋਰ ਮਾਪਿਆਂ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਜਿ਼ਆਦਾ ਸੀ। ਕਾਫੀ ਤਾਦਾਦ ਵਿਚ ਬੱਚੇ ਅਜਿਹੇ ਸਨ ਜਿਹੜੇ ਮਾਪਿਆਂ ਦੀ ਤੰਗੀ ਕਾਰਨ ਸਕੂਲ ਦੀ ਵਰਦੀ ਪਾ ਕੇ ਨਹੀਂ ਆਉਂਦੇ ਸਨ। ਉਨ੍ਹਾਂ ਦੇ ਪੈਰਾਂ ਵਿਚ ਸਰਦੀਆਂ ਦੇ ਦਿਨੀਂ ਵੀ ਚੱਪਲਾਂ ਦਿਸਦੀਆਂ। ਉਹ ਸਰਦੀ ਵਿਚ ਬਿਨਾ ਕੋਟੀਆਂ ਤੋਂ ਕੰਬ ਰਹੇ ਹੁੰਦੇ। ਉਦੋਂ ਬੱਚਿਆਂ ਨੂੰ ਸਕੂਲ ਵੱਲੋਂ ਵਰਦੀਆਂ ਅਤੇ ਪੁਸਤਕਾਂ ਦੇਣ ਦਾ ਪ੍ਰਬੰਧ ਨਹੀਂ ਦੀ ਹੁੰਦਾ। ਸ਼ਹਿਰੀ ਸਕੂਲ ਹੋਣ ਕਰਕੇ ਬੱਚਿਆਂ ਦਾ ਵਰਦੀ ਪਾ ਕੇ ਆਉਣਾ ਲਾਜ਼ਮੀ ਸੀ। ਜਿਹੜੇ ਬੱਚੇ ਵਰਦੀ ਪਾ ਕੇ ਨਾ ਆਉਂਦੇ, ਉਨ੍ਹਾਂ ਨੂੰ ਅਧਿਆਪਕ ਸਜ਼ਾ ਦਿੰਦੇ। ਬਹੁਤੇ ਬੱਚੇ ਵਰਦੀ ਨਾ ਹੋਣ ਕਾਰਨ ਅਧਿਆਪਕਾਂ ਦੀ ਸਜ਼ਾ ਤੋਂ ਬਚਣ ਲਈ ਘਰ ਤੋਂ ਹੀ ਨਾ ਆਉਂਦੇ ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ। ਕਈ ਤਾਂ ਪੜ੍ਹਾਈ ਤੱਕ ਛੱਡ ਜਾਂਦੇ। ਬਹੁਤ ਸਾਰੇ ਬੱਚਿਆਂ ਕੋਲ ਪੂਰੀਆਂ ਕਿਤਾਬਾਂ ਵੀ ਨਾ ਹੁੰਦੀਆਂ ਸਨ। ਉਨ੍ਹਾਂ ਦੇ ਬੈਗ ਵੀ ਪਾਟੇ ਹੁੰਦੇ। ਸਕੂਲ ਦੇ ਐੱਨਐੱਨਐੱਸ ਯੂਨਿਟ ਦਾ ਪ੍ਰੋਗਰਾਮ ਅਫ਼ਸਰ ਹੋਣ ਕਾਰਨ ਮੈਂ ਬੈਂਕ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਮਾਜ ਭਲਾਈ ਦੇ ਕੰਮ ਕਰਦਾ ਰਹਿੰਦਾ ਸਾਂ। ਜਿਸ ਤੋਂ ਵੀ ਨੇਕ ਕੰਮ ਲਈ ਸਹਿਯੋਗ ਮੰਗੀਦਾ ਸੀ, ਉਹ ਕਦੇ ਨਾਂਹ ਨਹੀਂ ਕਰਦਾ ਸੀ। ਆਪਣੇ ਪ੍ਰਿੰਸੀਪਲ ਅਤੇ ਅਧਿਆਪਕ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਉਨ੍ਹਾਂ ਬੱਚਿਆਂ ਨੂੰ ਵਰਦੀਆਂ, ਕੋਟੀਆਂ, ਜੋੜੇ, ਪੁਸਤਕਾਂ ਅਤੇ ਬੈਗ ਮੁਹੱਈਆ ਕਰਵਾਉਣਾ ਮਿਸ਼ਨ ਬਣਾ ਲਿਆ।

ਬੱਚਿਆਂ ਨੂੰ ਪੁਸਤਕਾਂ ਦੇਣ ਦਾ ਪ੍ਰਬੰਧ ਕਰਨ ਲਈ ਅਸੀਂ ਸਕੂਲ ਵਿਚ ਬੁੱਕ ਬੈਂਕ ਖੋਲ੍ਹ ਦਿੱਤਾ। ਇਸ ਬੈਂਕ ਵਿਚ ਕੋਈ ਵੀ ਬੱਚਾ ਆਪਣੀਆਂ ਪੁਸਤਕਾਂ ਜਮ੍ਹਾ ਕਰਵਾ ਸਕਦਾ ਸੀ ਤੇ ਕੋਈ ਵੀ ਉੱਥੋਂ ਲੈ ਵੀ ਸਕਦਾ ਸੀ। ਨਵਾਂ ਵਿਦਿਅਕ ਵਰ੍ਹਾ ਸ਼ੁਰੂ ਹੋ ਗਿਆ। ਅਸੀਂ ਉਨ੍ਹਾਂ ਲੋੜਵੰਦ ਵਿਦਿਆਰਥੀਆਂ ਦੇ ਨਾਂ ਲਿਖ ਲਏ ਜਿਨ੍ਹਾਂ ਨੂੰ ਪੂਰੀ ਵਰਦੀ, ਕੋਟੀ, ਬੂਟ, ਬੈਗ ਅਤੇ ਪੁਸਤਕਾਂ ਦੇਣੀਆਂ ਸਨ। ਫੈਸਲਾ ਸੀ ਕਿ ਹਰ ਲੋੜਵੰਦ ਬੱਚੇ ਨੂੰ ਵਧੀਆ ਸਮਾਨ ਦੇਣਾ ਹੈ ਤਾਂ ਕਿ ਬੱਚੇ ਨੂੰ ਘੱਟੋ-ਘੱਟ ਇੱਕ ਸਾਲ ਦੁਬਾਰਾ ਇਹ ਸਮਾਨ ਖਰੀਦਣ ਦੀ ਲੋੜ ਨਾ ਪਵੇ।

ਜਿਸ ਦਿਨ ਬੱਚਿਆਂ ਨੂੰ ਸਮਾਨ ਦੇਣਾ ਸੀ, ਉਸ ਤੋਂ ਇੱਕ ਦਿਨ ਪਹਿਲਾਂ ਸਕੂਲ ਦਾ ਇੱਕ ਅਧਿਆਪਕ ਆ ਕੇ ਕਹਿਣ ਲੱਗਾ, “ਸਾਡੀ ਰਿਸ਼ਤੇਦਾਰੀ ਵਿਚੋਂ ਇੱਕ ਮੁੰਡਾ ਗਿਆਰਵੀਂ ਜਮਾਤ ਵਿਚ ਪੜ੍ਹਦਾ, ਉਸ ਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ, ਆਮਦਨ ਦਾ ਕੋਈ ਸਾਧਨ ਨਹੀਂ, ਜੇ ਉਸ ਮੁੰਡੇ ਨੂੰ ਵਰਦੀ, ਕੋਟੀ, ਬੂਥ, ਬੈਗ ਤੇ ਪੁਸਤਕਾਂ ਮਿਲ ਜਾਣ ਤਾਂ ਚੰਗੀ ਗੱਲ ਹੋਵੇਗੀ। ਉਹ ਪੜ੍ਹਨ ਵਿਚ ਕਾਫੀ ਹੁਸਿ਼ਆਰ ਹੈ।” ਮੈਂ ਮੁੰਡੇ ਦਾ ਨਾਂ ਅਤੇ ਜਮਾਤ ਲਿਖ ਲਿਆ। ਹੁਸਿ਼ਆਰ ਬੱਚੇ ਦੀ ਤਾਂ ਅਸੀਂ ਹਰ ਹਾਲ ਸਹਾਇਤਾ ਕਰਦੇ ਹੁੰਦੇ ਸਾਂ। ਉਸ ਮੁੰਡੇ ਲਈ ਸਾਨੂੰ ਖੜ੍ਹੇ ਪੈਰ ਸਭ ਕੁਝ ਖਰੀਦਣਾ ਪਿਆ ਕਿਉਂਕਿ ਸਾਡੇ ਕੋਲ ਓਨਾ ਹੀ ਸਮਾਨ ਸੀ ਜਿੰਨੇ ਬੱਚਿਆਂ ਦੇ ਨਾਂ ਪਹਿਲਾਂ ਲਿਖੇ ਸਨ। ਦੂਜੇ ਦਿਨ ਉਸ ਮੁੰਡੇ ਨੂੰ ਉਸ ਦੀ ਜਮਾਤ ਵਿਚੋਂ ਬੁਲਾ ਕੇ ਸੁਨੇਹਾ ਦੇ ਦਿੱਤਾ ਕਿ ਉਸ ਦਾ ਰਿਸ਼ਤੇਦਾਰ ਅਧਿਆਪਕ ਉਸ ਦਾ ਨਾਂ ਲਿਖਵਾ ਗਿਆ ਹੈ, ਉਹ ਅੱਧੀ ਛੁੱਟੀ ਤੋਂ ਬਾਅਦ ਆਪਣੀ ਵਰਦੀ ਬਗੈਰਾ ਲੈਣ ਲਈ ਸਕੂਲ ਦੇ ਹਾਲ ਵਿਚ ਪੁੱਜ ਜਾਵੇ। ਲੋੜਵੰਦ ਬੱਚੇ, ਪ੍ਰਿੰਸੀਪਲ, ਸਬੰਧਿਤ ਅਧਿਆਪਕ ਅਤੇ ਦਾਨੀ ਸੱਜਣ ਸਾਰੇ ਦਿੱਤੇ ਸਮੇਂ ਅਨੁਸਾਰ ਪੁੱਜ ਗਏ। ਬੱਚਿਆਂ ਨੂੰ ਸਮਾਨ ਵੰਡਣਾ ਸ਼ੁਰੂ ਕੀਤਾ ਗਿਆ। ਉਸ ਮੁੰਡੇ ਦਾ ਨਾਂ ਵਾਰ ਵਾਰ ਬੋਲਿਆ ਪਰ ਉਹ ਨਾ ਆਇਆ। ਉਹਨੂੰ ਜਮਾਤ ਵਿਚੋਂ ਬੁਲਾਇਆ, ਉਹ ਫਿਰ ਵੀ ਨਾ ਆਇਆ।

ਅਸੀਂ ਇਹ ਸੋਚ ਕੇ ਉਸ ਦਾ ਸਮਾਨ ਰੱਖ ਲਿਆ ਕਿ ਹੋ ਸਕਦਾ ਹੈ, ਉਹ ਦੂਜੇ ਬੱਚਿਆਂ ਦੇ ਸਾਹਮਣੇ ਨਾ ਆਉਣਾ ਚਾਹੁੰਦਾ ਹੋਵੇ, ਇਸ ਲਈ ਉਸ ਨੂੰ ਕਮਰੇ ਵਿਚ ਬੁਲਾ ਕੇ ਸਮਾਨ ਦੇ ਦਿੱਤਾ ਜਾਵੇਗਾ। ਦੂਜੇ ਦਿਨ ਉਹਨੂੰ ਸਮਾਨ ਦੇਣ ਲਈ ਪ੍ਰਿੰਸੀਪਲ ਦੇ ਦਫਤਰ ਬੁਲਾਇਆ। ਉਹ ਆ ਤਾਂ ਗਿਆ ਪਰ ਉਸ ਨੇ ਇਹ ਕਹਿ ਕੇ ਸਮਾਨ ਲੈਣ ਤੋਂ ਨਾਂਹ ਕਰ ਦਿੱਤੀ ਕਿ ਉਹ ਗਰੀਬ ਨਹੀਂ, ਉਸ ਦਾ ਸਮਾਨ ਕਿਸੇ ਹੋਰ ਬੱਚੇ ਨੂੰ ਦੇ ਦਿੱਤਾ ਜਾਵੇ। ਉਹ ਇਹ ਸ਼ਬਦ ਕਹਿ ਕੇ ਆਪਣੀ ਜਮਾਤ ਵਿਚ ਚਲਾ ਗਿਆ ਪਰ ਮੇਰੇ ਲਈ ਸਮੱਸਿਆ ਖੜ੍ਹੀ ਹੋ ਗਈ। ਪ੍ਰਿੰਸੀਪਲ ਕਹੇ, ਤੁਸੀਂ ਇਸ ਬੱਚੇ ਦਾ ਨਾਂ ਲਿਖਿਆ ਹੀ ਕਿਉਂ? ਉਨ੍ਹਾਂ ਦੇ ਪ੍ਰਸ਼ਨ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਉਸ ਬੱਚੇ ਦਾ ਸਮਾਨ ਕਿਸੇ ਹੋਰ ਬੱਚੇ ਨੂੰ ਦੇ ਦਿੱਤਾ ਗਿਆ ਪਰ ਮੇਰੇ ਮਨ ਵਿਚੋਂ ਮੁੰਡੇ ਦਾ ਜਵਾਬ ਨਿਕਲਿਆ ਨਹੀਂ। ਮੁੰਡੇ ਦੇ ਰਿਸ਼ਤੇਦਾਰ ਅਧਿਆਪਕ ਨਾਲ ਗੱਲ ਕੀਤੀ।

ਇੱਕ ਦਿਨ ਸਰਕਾਰੀ ਐਲਾਨ ਕਾਰਨ ਅੱਧੀ ਛੁੱਟੀ ਕਰ ਦਿੱਤੀ ਗਈ। ਮੈਂ ਘਰ ਜਾਣ ਦੀ ਤਿਆਰੀ ਕਰ ਰਿਹਾ ਸਾਂ ਕਿ ਉਹੀ ਮੁੰਡਾ ਆ ਕੇ ਕਹਿਣ ਲੱਗਾ, “ਸਰ, ਸਾਡੇ ਰਿਸ਼ਤੇਦਾਰ ਅਧਿਆਪਕ ਨੇ ਤੁਹਾਡੇ ਨਾਲ ਗੱਲ ਕਰਨ ਲਈ ਕਿਹਾ ਹੈ।” ਮੈਂ ਸੋਚਿਆ, ਉਹ ਮੈਨੂੰ ਵਰਦੀ ਦੇਣ ਲਈ ਕਹੇਗਾ। ਮੈਂ ਕਿਹਾ, “ਹਾਂ, ਦੱਸੋ ਪੁੱਤਰ, ਕੀ ਕਹਿਣਾ ਚਾਹੁੰਦੇ ਹੋ?” ਉਹ ਬੋਲਿਆ, “ਸਰ, ਅਸੀਂ ਸੱਚਮੁੱਚ ਆਰਥਿਕ ਤੌਰ ’ਤੇ ਕਮਜ਼ੋਰ ਹਾਂ। ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ। ਸਾਡੀ ਆਮਦਨ ਦਾ ਕੋਈ ਸਾਧਨ ਨਹੀਂ ਪਰ ਅਸੀਂ ਗਰੀਬ ਨਹੀਂ। ਮੇਰੀ ਮਾਂ ਅਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਸੇ ਦੀ ਮਿਹਰਬਾਨੀ ਦਾ ਪਾਤਰ ਬਣਾਂ। ਜੇ ਮੈਨੂੰ ਹੁਣ ਤੋਂ ਹੀ ਦੂਜਿਆਂ ’ਤੇ ਨਿਰਭਰ ਹੋਣ ਦੀ ਆਦਤ ਪੈ ਗਈ ਤਾਂ ਮਿਹਨਤ ਦੀ ਆਦਤ ਨਹੀਂ ਰਹੇਗੀ ਸਗੋਂ ਦੂਜਿਆਂ ਦੇ ਹੱਥਾਂ ਵੱਲ ਦੇਖਣ ਦੀ ਆਦਤ ਪੈ ਜਾਵੇਗੀ। ਆਪਣੀ ਪੜ੍ਹਾਈ ਦਾ ਖਰਚਾ ਦੁਕਾਨ ਤੇ ਕੰਮ ਕਰਕੇ ਕੱਢ ਲੈਂਦਾ ਹਾਂ। ਮੇਰੀ ਬੇਨਤੀ ਹੈ ਕਿ ਤੁਸੀਂ ਜਿਨ੍ਹਾਂ ਬੱਚਿਆਂ ਦੀ ਸਹਾਇਤਾ ਕਰਦੇ ਹੋ, ਉਨ੍ਹਾਂ ਨੂੰ ਦੂਜੇ ਬੱਚਿਆਂ ਦੇ ਸਾਹਮਣੇ ਨਾ ਦਿਆ ਕਰੋ ਤੇ ਨਾ ਹੀ ਉਨ੍ਹਾਂ ਦੀ ਫੋਟੋ ਅਖ਼ਬਾਰ ਵਿਚ ਦਿਆ ਕਰੋ, ਦੂਜੇ ਬੱਚੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ।”

ਬੱਚੇ ਦੇ ਬੋਲਾਂ ਨੇ ਮੇਰੇ ਪੈਰਾਂ ਹੇਠ ਤੋਂ ਜ਼ਮੀਨ ਸਰਕਾ ਦਿੱਤੀ ਸੀ!

ਕਿੰਨਾ ਚੰਗਾ ਹੋਵੇ, ਜੇ ਸਰਕਾਰ ਦੀਆਂ ਮੁਫ਼ਤ ਸਹੂਲਤਾਂ ’ਤੇ ਨਿਰਭਰ ਹੋ ਕੇ ਮਿਹਨਤ ਤੋਂ ਦੂਰ ਹੁੰਦੇ ਜਾ ਰਹੇ ਲੋਕਾਂ ਅਤੇ ਵੋਟਾਂ ਲਈ ਮੁਲਕ ਦੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਮੰਗਣ ਦੀ ਆਦਤ ਪਾਉਣ ਵਾਲੀਆਂ ਸਰਕਾਰਾਂ ਨੂੰ ਉਸ ਮੁੰਡੇ ਦੀ ਨਸੀਹਤ ਸਮਝ ਆ ਜਾਵੇ।

ਅੱਜ ਉਹ ਮੁੰਡਾ ਆਸਟਰੇਲੀਆ ਵਿਚ ਚੰਗੀ ਤਨਖਾਹ ਲੈ ਰਿਹਾ ਹੈ ਅਤੇ ਆਪਣੇ ਪਿੰਡ ਦੇ ਲੋੜਵੰਦ ਬੱਚਿਆਂ ਦੀ ਸਹਾਇਤਾ ਵੀ ਕਰਦਾ ਹੈ।

ਸੰਪਰਕ: 98726-27136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All