DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੌੜੀ ਯਾਦ

ਗੱਲ 1992 ਦੀ ਹੈ। ਫਰਵਰੀ ਮਹੀਨੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੇਰੀ ਡਿਊਟੀ ਕੋਟਕਪੂਰਾ ਹਲਕੇ ਦੇ ਪਿੰਡ ਮੱਤਾ ਵਿਚ ਲੱਗੀ ਸੀ। ਪੁਲੀਸ ਅਤੇ ਸੁਰੱਖਿਆ ਦਸਤਿਆਂ ਦੀ ਦੇਖ-ਰੇਖ ਹੇਠ ਸਾਨੂੰ ਪੋਲਿੰਗ ਸਟੇਸ਼ਨ ਪਹੁੰਚਾਇਆ ਗਿਆ। ਕਿਹਾ ਭਾਵੇਂ ਇਹ ਗਿਆ...

  • fb
  • twitter
  • whatsapp
  • whatsapp
Advertisement

ਗੱਲ 1992 ਦੀ ਹੈ। ਫਰਵਰੀ ਮਹੀਨੇ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਮੇਰੀ ਡਿਊਟੀ ਕੋਟਕਪੂਰਾ ਹਲਕੇ ਦੇ ਪਿੰਡ ਮੱਤਾ ਵਿਚ ਲੱਗੀ ਸੀ। ਪੁਲੀਸ ਅਤੇ ਸੁਰੱਖਿਆ ਦਸਤਿਆਂ ਦੀ ਦੇਖ-ਰੇਖ ਹੇਠ ਸਾਨੂੰ ਪੋਲਿੰਗ ਸਟੇਸ਼ਨ ਪਹੁੰਚਾਇਆ ਗਿਆ। ਕਿਹਾ ਭਾਵੇਂ ਇਹ ਗਿਆ ਸੀ ਕਿ ਪੋਲਿੰਗ ਸਟਾਫ਼ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਪ੍ਰਸ਼ਾਸਨ ਵੱਲੋਂ ਪੂਰਾ ਪ੍ਰਬੰਧ ਕੀਤਾ ਜਾਵੇਗਾ ਪਰ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਚਾਹ-ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਸਾਨੂੰ ਸੁਰੱਖਿਆ ਦਸਤੇ ਕਿਸੇ ਪਾਸੇ ਹਿੱਲਣ ਨਹੀਂ ਦੇ ਰਹੇ ਸਨ। ਪਿੰਡ ਮੱਤਾ ਵਿਚ ਸਾਡੀ ਜਾਣ-ਪਛਾਣ ਤਾਂ ਸੀ ਪਰ ਉਨ੍ਹਾਂ ਵੀ ਸਾਨੂੰ ਚੋਰਾਂ ਵਾਂਗ ਦੱਬੇ ਪੈਰੀਂ ਆਉਣ ਲਈ ਕਿਹਾ। ਖ਼ੈਰ, ਅਸੀਂ ਕਿਵੇਂ ਨਾ ਕਿਵੇਂ ਕਰਕੇ ਹੀਲਾ-ਵਸੀਲਾ ਕੀਤਾ। ਵੋਟਾਂ ਪੈਣ ਵਾਲੇ ਦਿਨ ਸਾਡਾ ਵਿਹਲੇ ਬੈਠਿਆਂ ਦਾ ਸਮਾਂ ਨਾ ਲੰਘੇ, ਪਰ ਪੋਲਿੰਗ ਬੂਥ ਤੋਂ ਹਿੱਲ ਵੀ ਨਹੀਂ ਸਾਂ ਸਕਦੇ। ਕੁੱਝ ਲੋਕਾਂ ਨੂੰ ਪੁਲੀਸ ਵਾਲੇ ਦਬਕੇ ਮਾਰ ਕੇ ਪੋਲਿੰਗ ਬੂਥ ’ਤੇ ਲੈ ਆਏ ਤੇ ਵੋਟਾਂ ਪਵਾਈਆਂ। ਵੋਟਾਂ ਵਿਚ ਪੋਲਿੰਗ ਪਾਰਟੀਆਂ ਵਾਸਤੇ ਸਭ ਤੋਂ ਔਖਾ ਕੰਮ ਸਾਮਾਨ ਲੈਣ ਅਤੇ ਫਿਰ ਵੋਟਾਂ ਪੈਣ ਤੋਂ ਬਾਅਦ ਸਾਮਾਨ ਜਮ੍ਹਾਂ ਕਰਵਾਉਣ ਦਾ ਹੁੰਦਾ ਹੈ। ਉਸ ਵੇਲੇ ਸਾਮਾਨ ਜਮ੍ਹਾਂ ਕਰਾਉਣ ਵੇਲੇ ਵਾਪਰੀ ਇੱਕ ਘਟਨਾ ਮੈਨੂੰ ਅੱਜ ਵੀ ਜਦੋਂ ਯਾਦ ਆਉਂਦੀ ਹੈ ਤਾਂ ਅੰਤਾਂ ਦੀ ਪੀੜ ਦੇਂਦੀ ਹੈ।

ਵੋਟ ਅਮਲ ਨਾਲ ਸਬੰਧਿਤ ਸਾਮਾਨ ਅਸੀਂ ਕੋਟਕਪੂਰਾ ਵਿਖੇ ਜਮ੍ਹਾਂ ਕਰਵਾਉਣਾ ਸੀ। ਸਾਰੀਆਂ ਹੀ ਪੋਲਿੰਗ ਪਾਰਟੀਆਂ ਨੂੰ ਸਾਮਾਨ ਜਮ੍ਹਾਂ ਕਰਵਾ ਕੇ ਸੁਰੱਖਿਅਤ ਆਪਣੇ ਘਰੇ ਪਹੁੰਚਣ ਦੀ ਕਾਹਲ ਸੀ ਕਿਉਂਕਿ ਪ੍ਰਸ਼ਾਸਨ ਵੱਲੋਂ ਸਾਨੂੰ ਘਰ ਤੱਕ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ। ਪੋਲਿੰਗ ਪਾਰਟੀਆਂ ਲਾਈਨਾਂ ਤੋੜ ਕੇ ਇਕ ਦੂਸਰੇ ਤੋਂ ਅੱਗੇ ਲੰਘਣ ਲਈ ਧੱਕਾ-ਮੁੱਕੀ ਕਰ ਰਹੀਆਂ ਸਨ। ਸੀ ਆਰ ਪੀ ਐੱਫ ਜਵਾਨ ਇਹ ਸਭ ਵੇਖ ਰਹੇ ਸਨ। ਮੈਂ ਆਪਣੇ ਕੋਲ ਖੜ੍ਹੇ ਇੱਕ ਜਵਾਨ ਨੂੰ ਕਹਿ ਬੈਠਿਆ, ‘‘ਸਾਹਿਬ ਜੀ, ਇਨ੍ਹਾਂ ਦੀਆਂ ਲਾਈਨਾਂ ਹੀ ਬਣਵਾ ਦਿਓ।’’ ਇਹ ਜਵਾਨ ਕਿਸੇ ਹੋਰ ਸੂਬੇ ਤੋਂ ਆਇਆ ਲਗਦਾ ਸੀ ਤੇ ਮੇਰੀ ਗੱਲ ਸੁਣਦੇ ਸਾਰ ਪੂਰੇ ਗੁੱਸੇ ਨਾਲ ਬੋਲਿਆ, ‘‘ਚੁੱਪ ਕਰ ... ਯੇਹ ਸਬ ਗੰਦ ਤੁਮਹਾਰਾ ਹੀ ਡਾਲਾ ਹੁਆ ਹੈ।’’

Advertisement

ਇਹ ਸਭ ਸੁਣ ਕੇ ਇੱਕ ਵਾਰ ਮੈਨੂੰ ਵੀ ਰੋਹ ਚੜ੍ਹਿਆ, ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਚੁੱਪ ਰਹਿਣ ਵਿਚ ਹੀ ਭਲਾਈ ਸਮਝੀ। ਉਸ ਸਮੇਂ ਨੇ ਪੰਜਾਬ ਵਿੱਚ ਰਹਿੰਦੇ ਹਰ ਸ਼ਖ਼ਸ ਦੀ ਜ਼ਿੰਦਗੀ ’ਚ ਅਜਿਹੀਆਂ ਕੌੜੀਆਂ ਯਾਦਾਂ ਜੋੜ ਦਿੱਤੀਆਂ ਹਨ ਤੇ ਜਦੋਂ ਵੀ ਇਹ ਕੌੜੀਆਂ ਯਾਦਾਂ ਮਨ ਵਿੱਚ ਤਾਜ਼ਾ ਹੁੰਦੀਆਂ ਹਨ ਤਾਂ ਰੋਮ ਰੋਮ ਨੂੰ ਕੁੜੱਤਣ ਅਤੇ ਪੀੜ ਨਾਲ ਭਰ ਦਿੰਦੀਆਂ ਹਨ।

Advertisement

ਸੰਪਰਕ: 95010-20731

Advertisement
×