ਨੰਗੇ ਪੈਰੀਂ...

ਨੰਗੇ ਪੈਰੀਂ...

ਕੁਲਦੀਪ ਸਿੰਘ ਧਨੌਲਾ

ਕੁਲਦੀਪ ਸਿੰਘ ਧਨੌਲਾ

ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿਚ ਜੋਤਸ਼ੀਆਂ ਦੇ ਇਸ਼ਤਿਹਾਰ ਛਪਦੇ ਰਹਿੰਦੇ ਹਨ। ਚੈਨਲਾਂ ਉਤੇ ਤਾਂ ਜੋਤਸ਼ੀਆਂ ਦੇ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਤੈਅ ਸਮੇਂ ਅਨੁਸਾਰ ਆਉਂਦੇ ਹਨ ਜਿਨ੍ਹਾਂ ਕਾਰਨ ਕੁਝ ਲੋਕ ਇਨ੍ਹਾਂ ਦੇ ਝਾਂਸਿਆਂ ਵਿਚ ਆ ਕੇ ਮੱਕੜੀ ਦੇ ਜਾਲ ਵਾਂਗ ਫਸ ਜਾਂਦੇ ਹਨ। ਇਕ ਦੋਸਤ ਹੱਥ ਰੇਖਾ ਦੇਖਣ ਵਾਲਿਆਂ ਉਤੇ ਕੁਝ ਜ਼ਿਆਦਾ ਹੀ ਵਿਸ਼ਵਾਸ ਰੱਖਦਾ ਹੈ, ਉਹਨੂੰ ਜਿੱਥੇ ਕਿਤੇ ਵੀ ‘ਚੰਗਾ’ ਹੱਥ ਦੇਖਣ ਵਾਲੇ ਦੀ ਮਹਿਮਾ ਸੁਣੇ, ਉਥੇ ਅੱਪੜ ਜਾਂਦਾ ਹੈ। ਚੰਡੀਗੜ੍ਹ ਦੇ ਆਲੇ-ਦੁਆਲੇ ਹੱਥ ਦੇਖਣ ਵਾਲਾ ਉਹਨੇ ਕੋਈ ਛੱਡਿਆ ਨਹੀਂ ਪਰ ਤਕਦੀਰ ਕਿਸੇ ਨੇ ਉਹਦੀ ਬਦਲੀ ਨਹੀਂ। ਉਹਦੀਆਂ ਉਂਗਲਾਂ ਵਿਚ ਪਾਈਆਂ ਵੱਖ ਵੱਖ ਨਗ਼ਾਂ ਵਾਲੀਆਂ ਮੁੰਦਰੀਆਂ ਦੇਖ ਕੇ ਪਹਿਲੀ ਤੱਕਣੀ ਉਹ ਕਲਾਕਾਰ ਲਗਦਾ ਪਰ ਜਦੋਂ ਉਹਦੇ ਨਾਲ ਗੱਲ ਕਰੋ ਤਾਂ ਝੱਟ ਪਤਾ ਲਗ ਜਾਂਦਾ ਹੈ ਕਿ ਇਹ ਤਾਂ ਕਿਸੇ ਹੱਥ ਰੇਖਾ ਦੇਖਣ ਵਾਲਿਆਂ ਦਾ ਮੁਰੀਦ ਹੈ।

ਹੋਇਆ ਇਸ ਤਰ੍ਹਾਂ ਕਿ ਇਕ ਹੱਥ ਦੇਖਣ ਵਾਲੇ ਨੇ ਉਹਦੀ ਰੇਖਾ ਵਿਚ ਮੇਖ ਲਾਉਂਦਿਆਂ ਦੱਸਿਆ- ‘ਤੂੰ ਤਾਂ ਭਗਤਾ, ਆਉਣ ਵਾਲੇ ਦਿਨਾਂ ਵਿਚ ਮਾਲਾ ਹੋ ਜਾਣੈ, ਫਿਰ ਤਾਂ ਤੂੰ ਸਾਨੂੰ ਵੀ ਭੁੱਲ ਜਾਏਗਾ’। ਇੰਨੀ ਗੱਲ ਸੁਣ ਕੇ ਭਗਤ ਪੈਰੀਂ ਪੈਂਦਾ ਹੋਇਆ ਕਹਿਣ ਲੱਗਿਆ, “ਮਹਾਰਾਜ! ਤੁਹਾਨੂੰ ਤਕਦੀਰ ਦੀ ਰੇਖਾ ‘ਪੜ੍ਹਨ’ ਵਾਲਿਆਂ ਨੂੰ ਮੈਂ ਕਿਸੇ ਹਾਲ ਵੀ ਨਹੀਂ ਭੁੱਲ ਸਕਦਾ।”

ਰੇਖਾ ‘ਮਾਹਿਰ’ ਉਹਨੂੰ ਕੁਝ ਦੱਸਣ ਤੋਂ ਥੋੜ੍ਹਾ ਟਾਲਾ ਵੱਟ ਗਿਆ ਪਰ ਉਹ ਉਹਦੇ ਪਿੱਛੇ ਹੀ ਪੈ ਗਿਆ। ਆਖਰ ਜਦੋਂ ਉਹਨੇ ਜਿ਼ਦ ਨਾ ਹੀ ਛੱਡੀ ਤਾਂ ਚਾਰ-ਪੰਜ ਦਿਨਾਂ ਵਿਚ ਭਗਤ ਦੀ ਭਗਤੀ ਦੀ ਪ੍ਰੀਖਿਆ ਲੈਣ ਤੋਂ ਬਾਅਦ ਉਹਨੂੰ ਉਪਾਅ ਦੱਸਿਆ ਕਿ ਭਗਤਾ, ਪੂਰਾ ਸਵਾ ਮਹੀਨਾ ਆਪਣੇ ਘਰੋਂ ਧਾਰਮਿਕ ਸਥਾਨ ਤੱਕ ਨੰਗੇ ਪੈਰੀਂ ਜਾਣਾ-ਆਉਣਾ ਪਵੇਗਾ। ਇੰਨੀ ਗੱਲ ਸੁਣ ਕੇ ਉਹ ਕਾਹਲਾ ਪੈਂਦਾ ਹੋਇਆ ਆਖਣ ਲੱਗਿਆ, “ਮਹਾਰਾਜ! ਤੁਸੀਂ ਇਹ ਗੱਲ ਫੋਨ ਉਤੇ ਹੀ ਦੱਸ ਦਿੱਤੀ ਹੁੰਦੀ ਤਾਂ ਮੈਂ ਅੱਜ ਤੋਂ ਹੀ ਇਹ ਪ੍ਰੀਖਿਆ ਸ਼ੁਰੂ ਕਰ ਦਿੰਦਾ!”

“ਭਗਤਾ, ਕਾਹਲ ਨਾ ਕਰ। ਇਹ ਗੱਲਾਂ ਫੋਨਾਂ ਤੇ ਦੱਸਣ ਵਾਲੀਆਂ ਨਹੀਂ ਹੁੰਦੀਆਂ। ਨਾਲੇ ਕਿਸਮਤ ਹੌਲੀ ਹੌਲੀ ਬਦਲਦੀ ਐ, ਜਿਵੇਂ 365 ਦਿਨਾਂ ਵਿਚ ਧਰਤੀ ਸੂਰਜ ਦੁਆਲੇ ਚੱਕਰ ਲਾਉਂਦੀ ਹੈ।” ਉਹਨੂੰ ਤਰਲੋਮੱਛੀ ਹੁੰਦੇ ਨੂੰ ਦੇਖ ਰੇਖਾ ਮਾਹਿਰ ਕਹਿਣ ਲੱਗਾ।

ਛਲੋ ਜੀ, ਭਗਤ ਨੇ ਘਰ ਜਾ ਕੇ ਪਤਨੀ ਨੂੰ ਹੁਕਮ ਚਾੜ੍ਹਿਆ ਕਿ ਸਵੇਰੇ ਵੇਲੇ ਉਹਨੂੰ ਘਰ ਦਾ ਕੋਈ ਹੋਰ ਕੰਮ ਨਹੀਂ ਕਹਿਣਾ, ਜਦੋਂ ਤੱਕ ਉਹ ਨੰਗੇ ਪੈਰੀਂ ਮੱਥਾ ਨਾ ਟੇਕ ਆਵੇ। ... ‘ਬੰਦ’ ਪਈ ਕਿਸਮਤ ਬੱਸ ਖੁੱਲ੍ਹਣ ਹੀ ਵਾਲੀ ਸੀ।

ਇਕ ਹਫਤਾ ਉਹਦਾ ਨੰਗੇ ਪੈਰੀਂ ਜਾਂਦੇ ਦਾ ਚਾਈਂ-ਚਾਈਂ ਗੁਜ਼ਰ ਗਿਆ ਪਰ ਅੱਠਵੇਂ ਦਿਨ ਜਦੋਂ ਉਹ ਮੂੰਹ ਹਨੇਰੇ ਧਾਰਮਿਕ ਸਥਾਨ ਦੀ ਦੇਹਲੀ ਤੇ ਮੱਥਾ ਟੇਕਣ ਲਈ ਅਜੇ ਝੁਕਣ ਹੀ ਲੱਗਿਆ ਸੀ ਤਾਂ ਉਥੇ ਪਹਿਲਾਂ ਤੋਂ ਪਹਿਰੇਦਾਰ ਵਾਂਗ ਖੜ੍ਹਾ ਮਰਦ-ਔਰਤ ਦਾ ਜੋੜਾ ਉਹਦੇ ਗਲ ਪੈ ਗਿਆ। ਉਹ ਕਹਿਣ ਲੱਗੇ, “ਇਹੀ ਆ ਚੋਰ ਜਿਹੜਾ ਕੱਲ੍ਹ ਮੇਰੀਆਂ ਮਹਿੰਗੀਆਂ ਚੱਪਲਾਂ ਪਾ ਕੇ ਤੁਰਦਾ ਬਣਿਆ। ਅੱਜ ਹੋਰ ਚੱਪਲਾਂ ਚੁੱਕਣ ਦਾ ਮਾਰਾ ਫਿਰ ਨੰਗੇ ਪੈਰੀਂ ਆਇਐ।” ਇਹ ਕਹਿੰਦੇ ਕਹਿੰਦੇ ਉਹ ਮੀਆਂ-ਬੀਵੀ ਹੱਥੋਪਾਈ ਕਰਨ ਤੇ ਉਤਰ ਆਏ। ਜੁੱਤੀਆਂ ਚੋਰੀ ਹੋਣ ਦੀਆਂ ਘਟਨਾਵਾਂ ਬਾਰੇ ਹੋਰ ਲੋਕ ਵੀ ਹਾਮੀ ਭਰਨ ਲੱਗੇ। ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਸਨ ਪਰ ਉਥੇ ਮੌਜੂਦ ਕੁਝ ਲੋਕਾਂ ਨੇ ਵਿਚ ਪੈ ਕੇ ‘ਭਗਤ’ ਦਾ ਮਸਾਂ ਖਹਿੜਾ ਛੁਡਾਇਆ।

ਉਧਰ ਭਗਤ ਨੀਵੀਂ ਪਾਈ ਖੜ੍ਹਾ ਸੀ ਅਤੇ ਇਕੱਠੇ ਹੋਏ ਲੋਕਾਂ ਨੂੰ ਦਲੀਲਾਂ ਦੇ ਦੇ ਕੇ ਸਮਝਾ ਰਿਹਾ ਸੀ ਕਿ ਉਹ ਤਾਂ ਸ਼ਰਧਾ ਦਾ ਮਾਰਿਆ ਰੋਜ਼ ਮੱਥਾ ਟੇਕਣ ਆ ਰਿਹਾ ਹੈ, ਜੁੱਤੀ ਚੁੱਕਣ ਖਾਤਰ ਨਹੀਂ ਪਰ ਕੋਈ ਵੀ ਉਹਦੀ ਗੱਲ ਨਾਲ ਸਹਿਮਤ ਨਹੀਂ ਹੋਇਆ। ਅਖੀਰ ਉਹਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ। ਇਸ ਤੋਂ ਬਾਅਦ ਉਹਨੇ ਕੰਨਾਂ ਨੂੰ ਹੱਥ ਲਾਏ ਅਤੇ ਉਹ ਮੁੜ ਨੰਗੇ ਪੈਰੀਂ ਉਥੇ ਨਹੀਂ ਗਿਆ।

ਸੰਪਰਕ: 94642-91023

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All