DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

...ਤੇ ਫਿਰ ਉਹ ਸਨਦੀਪ ਕੌਰ ਹੋ ਗਈ

ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਜਨਮ ਸਰਟੀਫਿਕੇਟ ਵਿੱਚ ਇੱਕ ਅੱਖਰ ਦਾ ਫ਼ਰਕ ਹੈ। ਕਈ ਦਿਨ ਹੋ ਗਏ ਸ਼ਹਿਰ ਗੇੜੇ ਮਾਰ ਰਿਹਾਂ। ਬਹੁਤ ਔਖਾ ਕੰਮ ਹੈ ਨਾਮ ਠੀਕ ਕਰਵਾਉਣਾ। ਉੱਪਰੋਂ ਸਕੂਲ ਵਾਲੇ ਕਹਿੰਦੇ ਮਾਂ-ਪਿਓ...

  • fb
  • twitter
  • whatsapp
  • whatsapp
Advertisement

ਇੱਕ ਦਿਨ ਮੇਰੇ ਦੋਸਤ ਨੇ ਮੈਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਜਨਮ ਸਰਟੀਫਿਕੇਟ ਵਿੱਚ ਇੱਕ ਅੱਖਰ ਦਾ ਫ਼ਰਕ ਹੈ। ਕਈ ਦਿਨ ਹੋ ਗਏ ਸ਼ਹਿਰ ਗੇੜੇ ਮਾਰ ਰਿਹਾਂ। ਬਹੁਤ ਔਖਾ ਕੰਮ ਹੈ ਨਾਮ ਠੀਕ ਕਰਵਾਉਣਾ। ਉੱਪਰੋਂ ਸਕੂਲ ਵਾਲੇ ਕਹਿੰਦੇ ਮਾਂ-ਪਿਓ ਤੇ ਪੁੱਤਰ ਤਿੰਨਾਂ ਦੇ ਨਾਂ ਜਨਮ ਸਰਟੀਫਿਕੇਟ ਵਿੱਚ ਸਹੀ ਹੋਣੇ ਚਾਹੀਦੇ ਹਨ। ਮੈਂ ਸੋਚਣ ਲੱਗਿਆ ਕਿ ਹੁਣ ਲੋਕ ਬੱਚੇ ਦੇ ਜਨਮ ’ਤੇ ਗੁਰੂਘਰ ’ਚੋਂ ਨਾਂ ਦਾ ਪਹਿਲਾ ਅੱਖਰ ਕਢਵਾਉਂਦੇ ਹਨ। ਫਿਰ ਜਿੱਥੇ ਬੱਚਾ ਪੈਦਾ ਹੁੰਦਾ ਹੈ, ਉਸ ਹਸਪਤਾਲ ਵਾਲੇ ਬੱਚੇ ਦਾ ਨਾਂ ਸਬੰਧਿਤ ਮਿਉਂਸਿਪਲ ਕਮੇਟੀ ’ਚ ਦਰਜ ਕਰਵਾਉਂਦੇ ਹਨ। ਫਿਰ ਕਿਸੇ ਅੱਖਰ, ਖ਼ਾਸ ਕਰਕੇ ਅੰਗਰੇਜ਼ੀ ਦੇ ਅੱਖਰਾਂ ਦੀ ਵਾਧ ਘਾਟ ਜੋ ਅਕਸਰ ਹੋ ਜਾਂਦੀ ਹੈ, ਹੋਣ ’ਤੇ ਮਾਂ-ਬਾਪ ਕਿੰਨੀ ਖ਼ੁਆਰੀ ਝੱਲਦੇ ਹਨ।

ਮੈਂ ਛੋਟਾ ਹੁੰਦਾ ਆਪਣੇ ਨਾਨਕੇ ਪਿੰਡ ਰਹਿੰਦਾ ਸਾਂ। ਦਸਵੀਂ ਤੱਕ ਪੜ੍ਹਾਈ ਵੀ ਉੱਥੋਂ ਹੀ ਕੀਤੀ। ਮੇਰੇ ਮਾਮੇ ਦੇ ਤਿੰਨ ਕੁੜੀਆਂ ਸਨ। ਜਦੋਂ ਤੀਜੀ ਕੁੜੀ ਹੋਈ ਤਾਂ ਪੁੱਤਰ ਦੀ ਇੱਛਾ ਕਾਰਨ ਘਰਦਿਆਂ ਨੇ ਉਸ ਨਾਲ ਕੋਈ ਮੋਹ ਪਿਆਰ ਨਾ ਕੀਤਾ ਤੇ ਨਾ ਹੀ ਉਸ ਨੂੰ ਕਿਸੇ ਚੰਗੀ ਤਰ੍ਹਾਂ ਚੁੱਕ ਕੇ ਲਾਡ-ਲਡਾਇਆ। ਇੱਥੋਂ ਤੱਕ ਕਿ ਜਦੋਂ ਉਹ ਜਨਮੀ ਘਰ ਵਿੱਚ ਇਸ ਤਰ੍ਹਾਂ ਮਾਹੌਲ ਬਣ ਗਿਆ ਸੀ ਜਿਵੇਂ ਕੋਈ ਮਰ ਗਿਆ ਹੋਵੇ। ਉਸ ਕੁੜੀ ਦਾ ਕਿਸੇ ਨੇ ਨਾਮ ਵੀ ਨਹੀਂ ਰੱਖਿਆ। ਨਾਨੀ ਪਤਾ ਨਹੀਂ ਕਿਉਂ ਉਸ ਨੂੰ ਮੁੱਕੋ ਹੀ ਕਹਿੰਦੇ ਸਨ। ਸ਼ਾਇਦ ਉਹ ਸੋਚਦੇ ਹੋਣਗੇ ਇਹ ਮੁੱਕ ਹੀ ਜਾਵੇ। ਮਾਮੀ ਨੇ ਕਹਿਣਾ, ‘‘ਨਹੀਂ ਬੀਬੀ ਇਹ ਸੋਹਣੀ ਹੈ। ਮੁੱਕੋ ਨਹੀਂ ‘ਸੋਨੀ’ ਐ।’’ ਇਸ ਤਰ੍ਹਾਂ ਉਸ ਨੂੰ ਕੋਈ ਮੁੱਕੋ, ਕੋਈ ਸੋਨੀ, ਕੋਈ ਨੀਲੀ, ਕੋਈ ਭੂੰਡੀ ਤੇ ਨਾਨਾ ਜੀ ਨਿੱਕੀ ਕਹਿੰਦੇ। ਉਹ ਵਿਚਾਰੀ ਇੰਝ ਹੀ ਪੰਜ ਸਾਲਾਂ ਦੀ ਹੋ ਗਈ। ਉਹ ਆਪਣੀਆਂ ਭੈਣਾਂ ਨਾਲ ਸਕੂਲ ਜਾਣ ਲੱਗ ਪਈ। ਇੱਕ ਦਿਨ ਵੱਡੀ ਕੁੜੀ ਕੁਲਦੀਪ ਨੇ ਘਰ ਆ ਕੇ ਕਿਹਾ, ‘‘ਭੈਣ ਜੀ ਕਹਿੰਦੇ ਨੇ ਕਿ ਇਹਦਾ ਨਾਂ ਦਾਖ਼ਲ ਕਰਵਾਓ।’’ ਕੁਝ ਦਿਨਾਂ ਬਾਅਦ ਮਾਮਾ ਉਹਦਾ ਨਾਂ ਦਾਖ਼ਲ ਕਰਵਾਉਣ ਸਕੂਲ ਚਲਾ ਗਿਆ। ਮੈਡਮ ਨੇ ਮਾਮੇ ਤੋਂ ਉਸ ਦਾ ਨਾਂ ਪੁੱਛਿਆ ਤਾਂ ਉਹ ਕਹਿੰਦੇ, ‘‘ਇਹਦੇ ਤਾਂ ਕਈ ਨਾਮ ਹਨ। ਕੋਈ ਇਹਨੂੰ ਮੁੱਕੋ ਕਹਿੰਦਾ ਹੈ, ਕੋਈ ਨੀਲੀ ਤੇ ਸੋਨੀ ਆਦਿ..!’’ ਮੈਡਮ ਕਹਿਣ ਲੱਗੇ,‘‘ਇਹਦਾ ਕੋਈ ਪੱਕਾ ਨਾਂ ਹੋਵੇਗਾ, ਉਹ ਦੱਸੋ।’’ ਮਾਮਾ ਜੀ ਕਹਿਣ ਲੱਗੇ,‘‘ਮੈਨੂੰ ਤਾਂ ਪਤਾ ਨਹੀਂ।’’ ਮੈਡਮ ਨੇ ਉਸ ਦੀ ਵੱਡੀ ਭੈਣ ਕੁਲਦੀਪ ਤੇ ਮੈਨੂੰ ਬੁਲਾ ਲਿਆ ਅਤੇ ਕਹਿਣ ਲੱਗੇ, ‘‘ਪੁੱਤ ਇਸ ਦਾ ਪੱਕਾ ਨਾਂ ਕੀ ਹੈ।’’ ਕੁਲਦੀਪ ਵੀ ਉਹੀ ਦੱਸਣ ਲੱਗੀ ਜੋ ਮਾਮੇ ਨੇ ਦੱਸਿਆ ਸੀ। ਮੈਡਮ ਮੈਨੂੰ ਕਹਿਣ ਲੱਗੇ, ‘‘ਤੈਨੂੰ ਪਤਾ ਇਨ੍ਹਾਂ ਤੋਂ ਇਲਾਵਾ ਕਿਸੇ ਹੋਰ ਨਾਂ ਦਾ।’’ ਮੈਂ ਕਿਹਾ, ‘‘ਹਾਂ ਜੀ, ਮਾਮੀ ਇਹ ਨੂੰ ਸੋਨੀ ਕਹਿੰਦੇ ਆ।’’ ਮੈਡਮ ਨੇ ਕਿਹਾ, ‘‘ਚੱਲ ਕੋਈ ਨਹੀਂ ਇਹਦਾ ਨਾਂ ਆਪਾਂ ਅੱਜ ਆਪ ਰੱਖਦੇ ਹਾਂ। ਵੱਡੀ ਕੁੜੀ ਦਾ ਨਾਂ ਕੁਲਦੀਪ ਉਸ ਤੋਂ ਛੋਟੀ ਜਗਦੀਪ ਤੇ ਇਹ ਅੱਜ ਤੋਂ ਸਨਦੀਪ ਕੌਰ... ਨਾਲੇ ਛੋਟਾ ਨਾਂ ਸੋਨੀ ਵੀ ਨਾਲ ਮੇਲ ਖਾਂਦਾ ਹੈ।’’ ਇਸ ਤਰ੍ਹਾਂ ਮੈਡਮ ਨੇ ਆਪ ਹੀ ਉਹਦਾ ਨਾਂ ਮੁੱਕੋ ਤੋਂ ਸਨਦੀਪ ਕੌਰ ਸੋਨੀ ਰੱਖ ਦਿੱਤਾ। ਇੰਝ, ਮੁੱਕੋ ਸਨਦੀਪ ਕੌਰ ਬਣ ਗਈ।

Advertisement

ਸੰਪਰਕ: 94171-03413

Advertisement

Advertisement
×