DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਨਸਾਨੀਅਤ ਦੀ ਮਿਸਾਲ

ਦੁਨੀਆ ਰੰਗ ਬਿਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿੱਤੇ ਅਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ ਪਰ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ।...

  • fb
  • twitter
  • whatsapp
  • whatsapp
Advertisement

ਦੁਨੀਆ ਰੰਗ ਬਿਰੰਗੀ ਹੈ। ਹਰ ਦੇਸ਼, ਕੌਮ, ਰਾਜ, ਖਿੱਤੇ ਅਤੇ ਇਲਾਕੇ ਦੇ ਆਪੋ ਆਪਣੇ ਸਭਿਆਚਾਰ ਅਨੁਸਾਰ ਵੱਖੋ-ਵੱਖਰੇ ਰੰਗ ਹਨ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਅਮਰੀਕਾ ਵਿੱਚ ਕੁਝ ਵੀ ਮੁਫ਼ਤ ਨਹੀਂ ਮਿਲਦਾ ਪਰ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ। ਮੈਂ ਤੇ ਮੇਰੀ ਪਤਨੀ ਅਮਰੀਕਾ ਪੁੱਤਰ ਕੋਲ ਜਾਂਦੇ-ਆਉਂਦੇ ਰਹਿੰਦੇ ਹਾਂ। ਇਸ ਸਮੇਂ ਦੌਰਾਨ ਕਈ ਵਾਰ ਬਹੁਤ ਹੀ ਵਿਲੱਖਣ ਕਿਸਮ ਦੇ ਤਜਰਬੇ ਹੋਏ, ਜਿਨ੍ਹਾਂ ਬਾਰੇ ਸੋਚ ਕੇ ਮੇਰਾ ਇਨਸਾਨੀਅਤ ਵਿੱਚ ਭਰੋਸਾ ਹੋਰ ਗੂੜਾ ਹੋ ਜਾਂਦਾ ਹੈ।

ਗੱਲ 2011 ਦੀ ਹੈ। ਮੈਂ ਆਪਣੇ ਪੁੱਤਰ ਕੋਲ ਅਮਰੀਕਾ ਦੇ ਇਲੀਨੌਏ ਰਾਜ ਦੇ ਮੋਲੀਨ ਸ਼ਹਿਰ ਵਿੱਚ ਗਿਆ ਹੋਇਆ ਸੀ। ਇੱਕ ਸ਼ਾਮ ਜਦੋਂ ਅਸੀਂ ਸੈਰ ਕਰਕੇ ਵਾਪਸ ਆਉਣ ਲੱਗੇ ਤਾਂ ਇੱਕ ਔਰਤ ਦੌੜਦੀ ਹੋਈ ਸਾਡੇ ਕੋਲ ਆ ਕੇ ਕਹਿਣ ਲੱਗੀ ਕਿ ਉਸ ਦੇ ਪਿਤਾ ਸਾਨੂੰ ਮਿਲਣਾ ਚਾਹੁੰਦੇ ਹਨ। ਸਾਡੀ ਦਿੱਖ ਕਾਰਨ ਉਹ ਸਹਿਜੇ ਹੀ ਪਛਾਣ ਗਏ ਸਨ ਕਿ ਅਸੀਂ ਵੀ ਪੰਜਾਬ ਤੋਂ ਹਾਂ। ਉਹ ਬਜ਼ੁਰਗ ਆ ਕੇ ਮਿਲੇ ਤਾਂ ਪਤਾ ਲੱਗਿਆ ਕਿ ਉਹ ਵੀ ਪਟਿਆਲਾ ਤੋਂ ਹਨ। ਪੰਜਾਬੀ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਮਿਲ ਜਾਣ, ਮੋਹ ਦੀਆਂ ਤੰਦਾਂ ਜੋੜ ਹੀ ਲੈਂਦੇ ਹਨ। ਉਨ੍ਹਾਂ ਬੜੀ ਹੀ ਅਪਣੱਤ ਨਾਲ ਸਾਨੂੰ ਆਪਣੇ ਘਰ ਆਉਣ ਲਈ ਕਿਹਾ।

Advertisement

ਕੁਝ ਦਿਨਾਂ ਬਾਅਦ ਅਸੀਂ ਆਪਣੇ ਪੁੱਤਰ ਨਾਲ ਉਨ੍ਹਾਂ ਦੇ ਘਰ ਗਏ। ਉਨ੍ਹਾਂ ਆਪਣੇ ਲੜਕੇ ਡਾ. ਸੰਜੀਵ ਨਾਲ ਸਾਡੀ ਮੁਲਾਕਾਤ ਕਰਵਾਈ। ਉਹ ਦਿਲ ਦੀਆਂ ਬੀਮਾਰੀਆਂ ਦਾ ਡਾਕਟਰ ਸੀ। ਮੇਰੀ ਇੱਕ ਆਰਟਿਲਰੀ ਵਿੱਚ ਸਟੈਂਟ ਪਿਆ ਹੋਇਆ ਹੈ। ਇੱਕ ਰਾਤ ਨੂੰ ਮੈਨੂੰ ਸੁੱਤੇ ਪਿਆਂ ਤਰੇਲੀ ਆ ਗਈ, ਘਬਰਾਹਟ ਹੋਣ ਲੱਗੀ ਤੇ ਅਤਿਅੰਤ ਗਰਮੀ ਮਹਿਸੂਸ ਹੋਣ ਲੱਗੀ। ਮੈਂ ਰਾਤ ਵੇਲੇ ਪੁੱਤਰ ਨੂੰ ਪ੍ਰੇਸ਼ਾਨ ਨਾ ਕੀਤਾ, ਪਰ ਜਦੋਂ ਮੈਂ ਸਵੇਰੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਹ ਮੈਨੂੰ ਯੂਨਿਟੀ ਪੁਆਇੰਟ ਹੈਲਥ ਟ੍ਰਿਨਿਟੀ ਹਸਪਤਾਲ ਲੈ ਗਿਆ। ਇਤਫਾਕ ਨਾਲ ਉਥੇ ਡਾ. ਸੰਜੀਵ ਸਾਨੂੰ ਮਿਲ ਗਿਆ। ਉਸ ਨੇ ਖ਼ੁਦ ਮੇਰਾ ਚੈੱਕਅਪ ਕੀਤਾ। ਜਦੋਂ ਮੇਰਾ ਪੁੱਤਰ ਕਾਊਂਟਰ ’ਤੇ ਫੀਸ ਜਮ੍ਹਾਂ ਕਰਵਾਉਣ ਲਈ ਗਿਆ ਤਾਂ ਡਾਕਟਰ ਨੇ ਸਾਥੋਂ ਫੀਸ ਲੈਣ ਤੋਂ ਇਨਕਾਰ ਕਰ ਦਿੱਤਾ। ਮੈਨੂੰ ਇਸ ਗੱਲ ’ਤੇ ਹੈਰਾਨੀ ਹੋ ਰਹੀ ਸੀ ਕਿ ਬਿਗਾਨੇ ਦੇਸ਼ ਵਿੱਚ ਵੀ ਕੋਈ ਬਿਨਾ ਪੈਸਾ ਲਏ ਤੁਹਾਡੀ ਮਦਦ ਕਰ ਸਕਦਾ ਹੈ।

Advertisement

ਇਸੇ ਤਰ੍ਹਾਂ ਮੈਂ ਆਪਣੀ ਅੱਖ ਦਾ ਚੈੱਕਅਪ ਕਰਵਾਉਣ ਸ਼ਿਕਾਗੋ ਗਿਆ। ਭਾਰਤ ਵਿੱਚ ਇੱਕ ਐਕਸੀਡੈਂਟ ’ਚ ਮੇਰੀ ਇੱਕ ਅੱਖ ਦੀ ਰੌਸ਼ਨੀ ਖ਼ਤਮ ਹੋ ਗਈ ਸੀ। ਉਥੇ ਫਰੈਂਕ ਲਾ ਫਰਾਂਕੋ ਨਾਮ ਦੇ ਡਾਕਟਰ ਨੇ ਮੇਰੀ ਅੱਖ ਦਾ ਮੁਆਇਨਾ ਕੀਤਾ। ਉਹ ਮੇਰੇ ਨਾਲ ਬਹੁਤ ਹੀ ਅਪਣੱਤ ਨਾਲ ਪੇਸ਼ ਆਇਆ। ਮੇਰੇ ਪੁੱਤਰ ਨਾਲ ਵੀ ਉਸ ਨੇ ਭਾਰਤ ਬਾਰੇ ਕਈ ਗੱਲਾਂ ਕੀਤੀਆਂ। ਜਦੋਂ ਅਸੀਂ ਚੈੱਕਅਪ ਤੋਂ ਬਾਅਦ ਕਾਊਂਟਰ ਵੱਲ ਵਧਣ ਲੱਗੇ ਤਾਂ ਉਸ ਡਾਕਟਰ ਨੇ ਕਾਊਂਟਰ ’ਤੇ ਖੜ੍ਹੀ ਲੜਕੀ ਨੂੰ ਤਾਕੀਦ ਕੀਤੀ ਕਿ ਸਾਥੋਂ ਫੀਸ ਨਾ ਲਈ ਜਾਵੇ। ਉਸ ਹੱਸ ਕੇ ਸਾਨੂੰ ਕਿਹਾ ਕਿ ਕਿਸੇ ਦਿਨ ਕੌਫ਼ੀ ਪਿਆ ਕੇ ਅਸੀਂ ਆਪਣੀ ਫੀਸ ਦੇ ਸਕਦੇ ਹਾਂ। ਉਸ ਮੁਲਾਕਾਤ ਨੇ ਮੇਰੇ ਮਨ ਨੂੰ ਅੰਦਰ ਤੱਕ ਪ੍ਰਸੰਨ ਕਰ ਦਿੱਤਾ।

ਇੱਕ ਹੋਰ ਘਟਨਾ ਵਾਪਰੀ ਜਦੋਂ ਬੀਤੀ 14 ਸਤੰਬਰ ਨੂੰ ਮੈਂ ਤੇ ਮੇਰੀ ਪਤਨੀ ਲਾਸ ਏਂਜਲਸ ਤੋਂ ਬਰਾਸਤਾ ਨਿਊ ਯਾਰਕ ਦਿੱਲੀ ਦੀ ਫਲਾਈਟ ਫੜੀ। ਨਿਊ ਯਾਰਕ ਤੋਂ ਜਹਾਜ਼ ਬਦਲਣਾ ਸੀ। ਬੋਰਡਿੰਗ ਤੋਂ ਪਹਿਲਾਂ ਗੇਟ ਦੇ ਸਾਹਮਣੇ ਬੈਠਿਆਂ ਮੈਨੂੰ ਯਾਦ ਆਇਆ ਕਿ ਮੈਂ ਦਵਾਈ ਲੈਣੀ ਭੁੱਲ ਗਿਆ ਸਾਂ। ਮੈਂ ਝਟਪਟ ਥਰਮਸ ’ਚੋਂ ਪਾਣੀ ਕੱਢਿਆ ਤੇ ਦਵਾਈ ਲੈ ਲਈ। ਪਾਣੀ ਠੰਢਾ ਹੋਣ ਕਾਰਨ ਮੈਨੂੰ ਕਾਂਬਾ ਛਿੜ ਗਿਆ, ਜੋ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ। ਕਾਂਬਾ ਰੋਕਣ ਲਈ ਮੈਂ ਕੌਫੀ ਪੀਣ ਦਾ ਫ਼ੈਸਲਾ ਕੀਤਾ, ਪਰ ਮੇਰੇ ਕੋਲ ਹਵਾਈ ਅੱਡਿਆਂ ’ਤੇ ਚੱਲਣ ਵਾਲਾ ਕਾਰਡ ਨਹੀਂ ਸੀ। ਮੈਂ ਵੀਹ ਡਾਲਰ ਦਾ ਨੋਟ ਲੈ ਕੇ ਕੌਫੀ ਵਾਲੀ ਲਾਈਨ ’ਚ ਲੱਗ ਗਿਆ। ਜਦੋਂ ਕਾਊਂਟਰ ’ਤੇ ਮੈਂ ਦੱਸਿਆ ਕਿ ਮੇਰੇ ਕੋਲ ਕਾਰਡ ਨਹੀਂ ਹੈ ਤਾਂ ਕੁਝ ਪਲਾਂ ਲਈ ਦੁਕਾਨਦਾਰ ਸ਼ਸ਼ੋਪੰਜ ਵਿੱਚ ਪੈ ਗਿਆ। ਮੈਥੋਂ ਪਿੱਛੇ ਖੜ੍ਹੀ ਇੱਕ ਕੁੜੀ ਨੇ ਮੇਰੀ ਕੌਫੀ ਦੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਤਾਂ ਦੁਕਾਨਦਾਰ ਨੇ ਕੌਫੀ ਦੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਮੈਨੂੰ ਨੇੜੇ ਪਈ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਕੌਫੀ ਲਿਆ ਕੇ ਮੇਰੇ ਹੱਥ ਵਿੱਚ ਫੜਾ ਦਿੱਤੀ। ਉਸ ਇਹ ਕੌਫੀ ਆਪਣੇ ਵੱਲੋਂ ਮੈਨੂੰ ਮੁਫ਼ਤ ਦਿੱਤੀ। ਮੈਂ ਉਸ ਦੁਕਾਨਦਾਰ ਤੋਂ ਬਹੁਤ ਪ੍ਰਭਾਵਿਤ ਹੋਇਆ। ਸੱਚਮੁਚ ਹੀ ਦੁਨੀਆ ਵਿੱਚ ਬਹੁਤ ਵਾਰ ਸਾਨੂੰ ਇਨਸਾਨੀਅਤ ਨਾਲ ਭਰੇ ਲੋਕ ਮਿਲਦੇ ਹਨ, ਜਿਨ੍ਹਾਂ ਦੀ ਯਾਦ ਸਾਡੇ ਦਿਲ ਵਿੱਚ ਸਦਾ ਲਈ ਰਹਿ ਜਾਂਦੀ ਹੈ।

ਸੰਪਰਕ: 94178-13072

Advertisement
×