DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵੱਡੀ ਭੁੱਲ

ਨਸ਼ਿਆਂ ਦੀ ਸਮੱਸਿਆ ਪੰਜਾਬ ਵਿੱਚ ਅੱਜ ਦੀ ਨਹੀਂ ਹੈ। ਨਸ਼ੇੜੀਆਂ ਦੀ ਕਦੇ ‘ਅਮਲੀ’, ਕਦੇ ‘ਪੋਸਤੀ’ ਤੇ ਕਦੇ ‘ਪੀੜਤ’ ਵਜੋਂ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ’ਚ ਗੱਲ ਹੁੰਦੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਇਹ ਸਮੱਸਿਆ ਬੇਹੱਦ ਖ਼ਤਰਨਾਕ...

  • fb
  • twitter
  • whatsapp
  • whatsapp
Advertisement

ਨਸ਼ਿਆਂ ਦੀ ਸਮੱਸਿਆ ਪੰਜਾਬ ਵਿੱਚ ਅੱਜ ਦੀ ਨਹੀਂ ਹੈ। ਨਸ਼ੇੜੀਆਂ ਦੀ ਕਦੇ ‘ਅਮਲੀ’, ਕਦੇ ‘ਪੋਸਤੀ’ ਤੇ ਕਦੇ ‘ਪੀੜਤ’ ਵਜੋਂ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ’ਚ ਗੱਲ ਹੁੰਦੀ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਇਹ ਸਮੱਸਿਆ ਬੇਹੱਦ ਖ਼ਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ। ਪੁਰਾਣੇ ਵੇਲਿਆਂ ਵਿੱਚ ਨਸ਼ਾ ਕਰਨ ਵਾਲਾ ਤਬਕਾ ‘ਅਮਲੀ’ ਕਹਾਉਂਦਾ ਸੀ। ਮਜ਼ਦੂਰ ਵਰਗ ਜ਼ਿਆਦਾ ਕੰਮ ਕਰਨ ਦੀ ਚਾਹਤ ਵਿੱਚ ਭੁੱਕੀ ਵਰਗੇ ਨਸ਼ੇ ਸਹੇੜ ਬੈਠਾ। ਵਾਢੀਆਂ ਜਾਂ ਖੇਤੀਬਾੜੀ ਦੇ ਹੋਰ ਰੁਝੇਵਿਆਂ ਵਾਲੇ ਦਿਨਾਂ ਵਿੱਚ ਭੁੱਕੀ ਤੇ ਅਫ਼ੀਮ ਦੀ ਮੰਗ ਵਧ ਜਾਂਦੀ ਅਤੇ ਨਾਲ ਹੀ ਪੁਲੀਸ ਦੀ ਸਖ਼ਤੀ ਵੀ।

ਇਸ ਤੋਂ ਬਾਅਦ ਗੋਲੀਆਂ, ਚਿੱਟੇ ਅਤੇ ਹੋਰ ਸਿੰਥੈਟਿਕ ਨਸ਼ਿਆਂ ਨੇ ਇੱਕ ਅਜਿਹਾ ਤਬਕਾ ਪੈਦਾ ਕੀਤਾ, ਜਿਸ ਨੂੰ ਅੱਜਕੱਲ੍ਹ ‘ਨਸ਼ੇੜੀ’ ਕਿਹਾ ਜਾਂਦਾ ਹੈ। ਪੰਜਾਬ ਪਿਛਲੇ ਕਾਫ਼ੀ ਸਮੇਂ ਤੋਂ ਇਸ ਮੁਸੀਬਤ ਵਿੱਚ ਘਿਰਿਆ ਹੋਇਆ ਹੈ। ਬੇਰੁਜ਼ਗਾਰੀ ਵੀ ਇਸ ਦਾ ਇੱਕ ਵੱਡਾ ਕਾਰਨ ਹੈ। ਕਈ ਲੋਕ ਰਾਤੋ-ਰਾਤ ਅਮੀਰ ਹੋਣ ਦੇ ਚੱਕਰ ਵਿੱਚ ਮਿਹਨਤ ਦਾ ਰਾਹ ਛੱਡ ਕੇ ਗ਼ਲਤ ਰਾਹ ਪੈ ਜਾਂਦੇ ਹਨ।

Advertisement

ਪੁਰਾਣੇ ਸਮਿਆਂ ਦੀ ਹੀ ਗੱਲ ਹੈ, ਮੇਰੇ ਪਿੰਡ ਵਿੱਚ ਭੁੱਕੀ ਦਾ ਨਸ਼ਾ ਕਰਨ ਵਾਲਾ ਇੱਕ ਬੰਦਾ ਰਹਿੰਦਾ ਸੀ, ਉਸ ਨੂੰ ਸਾਰੇ ‘ਅਮਲੀ’ ਕਹਿੰਦੇ ਸਨ। ਪਿੰਡ ਵਿੱਚ ਉਸ ਬਾਰੇ ਬੜੀਆਂ ਅਜੀਬ ਗੱਲਾਂ ਹੁੰਦੀਆਂ ਸਨ। ਹਾਲਾਂਕਿ, ਉਸ ਵਕਤ ਤੱਕ ਕਾਨੂੰਨ ਬੜਾ ਸਖ਼ਤ ਕਰ ਦਿੱਤਾ ਗਿਆ ਸੀ। ਕਿੱਲੋ-ਦੋ ਕਿੱਲੋ ਭੁੱਕੀ ਰੱਖਣ ਦੇ ਕੇਸ ਵਿੱਚ ਦਸ ਸਾਲ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ ਹੋ ਜਾਂਦਾ ਸੀ। ਬਾਅਦ ਵਿੱਚ ਕਾਨੂੰਨ ਵਿੱਚ ਸੋਧ ਕਰਕੇ ਵਪਾਰਕ ਤੇ ਗ਼ੈਰ-ਵਪਾਰਕ ਮਾਤਰਾ ਨੂੰ ਪਰਿਭਾਸ਼ਿਤ ਕਰ ਦਿੱਤਾ ਗਿਆ। ਸਾਡੇ ਪਿੰਡ ਵਾਲੇ ਉਸ ਅਮਲੀ ਨੂੰ ਨਸ਼ਾ ਨਾ ਮਿਲਦਾ ਤਾਂ ਉਸ ਦੀ ਹਾਲਤ ਪਾਗਲਾਂ ਵਰਗੀ ਹੋ ਜਾਂਦੀ; ਕਈ ਵਾਰ ਉਹ ਮਿੰਨਤਾਂ ਕਰ ਕੇ ਪੈਸੇ ਉਧਾਰ ਮੰਗਦਾ।

Advertisement

ਨਸ਼ੇ ਦੀ ਪੂਰਤੀ ਤੋਂ ਬਾਅਦ ਉਹ ਫੇਰ ਰਾਜਿਆਂ ਵਾਂਗ ਵਿਚਰਨ ਲੱਗ ਜਾਂਦਾ। ਸਾਡਾ ਪਿੰਡ ਹਰਿਆਣੇ ਦੀ ਹੱਦ ’ਤੇ ਲੱਗਦਾ ਹੋਣ ਕਰਕੇ ਕਈ ਵਾਰ ਭੁੱਕੀ ਦੇ ਤਸਕਰ ਖੇਤਾਂ ਵਿੱਚੋਂ ਲੰਘਦੇ, ਕਈ ਵਾਰੀ ਖੇਤਾਂ ਵਾਲੇ ਉਨ੍ਹਾਂ ਨੂੰ ਭਜਾ ਵੀ ਦਿੰਦੇ। ਇੱਕ ਵਾਰ ਸ਼ਾਇਦ ਕੋਈ ਨਸ਼ੇੜੀ ਦੋ ਕੁ ਕਿੱਲੋ ਭੁੱਕੀ ਲਿਆਉਂਦਾ ਪੁਲੀਸ ਦੇ ਡਰੋਂ ਸਾਡੇ ਖੇਤ ਵਿੱਚ ਸੁੱਟ ਕੇ ਭੱਜ ਗਿਆ। ਹੋ ਸਕਦਾ ਹੈ ਕਿ ਉਹ ਲੁਕੋ ਕੇ ਗਿਆ ਹੋਵੇ। ਖ਼ੈਰ, ਉਸ ਦਿਨ ਨਸ਼ੇ ਦੀ ਤੋਟ ਕਾਰਨ ਅਮਲੀ ਦੀ ਹਾਲਤ ਬੇਹੱਦ ਮਾੜੀ ਹੋਈ ਪਈ ਸੀ। ਉਹ ਪੈਸਿਆਂ ਵਾਸਤੇ ਸਭ ਅੱਗੇ ਮਿੰਨਤਾਂ-ਤਰਲੇ ਕਰ ਰਿਹਾ ਸੀ। ਮੈਂ ਤਰਸ ਖਾ ਕੇ ਉਸ ਨੂੰ ਉਹ (ਖੇਤ ਵਾਲੀ) ਭੁੱਕੀ ਚੁਕਵਾ ਦਿੱਤੀ। ਉਹ ਅਮਲੀ ਪੰਜ-ਸੱਤ ਦਿਨ ਆਸਮਾਨੀਂ ਚੜ੍ਹਿਆ ਰਿਹਾ।

ਮੇਰੇ ਤੋਂ ਹੋਈ ਇਸ ਵੱਡੀ ਭੁੱਲ ਦਾ ਨਤੀਜਾ ਇਹ ਨਿਕਲਿਆ ਕਿ ਉਸ ਨੇ ਪਿੰਡ ਵਿੱਚ ਇਹ ਅਫ਼ਵਾਹ ਫੈਲਾ ਦਿੱਤੀ ਕਿ ਮੈਂ ਭੁੱਕੀ ਵੇਚਦਾ ਹਾਂ। ਇਸ ਕਾਰਨ ਪਿੰਡ ਦੇ ਲੋਕ ਮੈਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਣ ਲੱਗੇ। ਅੱਜ ਵੀ ਉਹ ਗੱਲ ਯਾਦ ਕਰਕੇ ਬਹੁਤ ਪਛਤਾਵਾ ਹੁੰਦਾ ਹੈ। ਮੇਰੇ ਇਸ ਗ਼ਲਤ ਕੰਮ ਨੇ ਮੈਨੂੰ ਵੱਡੀ ਮੁਸੀਬਤ ਅਤੇ ਮਾਨਸਿਕ ਪੀੜ ਦਿੱਤੀ ਹੈ। ਆਪਣੀ ਉਹ ਭੁੱਲ ਮੈਨੂੰ ਅੱਜ ਵੀ ਰੜਕਦੀ ਹੈ।

Advertisement
×