ਆਰਥਿਕ ਝਰੋਖਾ

ਆਖ਼ਿਰ ਕਾਰ ਹੀ ਤਾਂ ਹੈ...

ਆਖ਼ਿਰ ਕਾਰ ਹੀ ਤਾਂ ਹੈ...

ਟੀਐੱਨ ਨੈਨਾਨ

ਟੀਐੱਨ ਨੈਨਾਨ

ਜੇ ਹਿਊਂਡਈ ਨੂੰ ਛੱਡ ਦਿੱਤਾ ਜਾਵੇ ਜੋ ਕੀਮਤ ਦੀ ਬਜਾਇ ਸੰਖਿਆ ਦੇ ਲਿਹਾਜ਼ ਤੋਂ ਫੋਰਡ ਤੇ ਜਨਰਲ ਮੋਟਰਜ਼ ਨਾਲੋਂ ਵੱਡੀ ਕਾਰ ਨਿਰਮਾਣ ਕੰਪਨੀ ਬਣ ਚੁੱਕੀ ਹੈ ਤਾਂ ਦੁਨੀਆ ਦੀਆਂ ਚਾਰ ਸਭ ਤੋਂ ਵੱਡੀਆਂ ਆਟੋਮੋਬੀਲ ਕੰਪਨੀਆਂ ਦੀ ਨਿੱਜੀ ਵਾਹਨ ਦੇ ਭਾਰਤੀ ਬਾਜ਼ਾਰ ਵਿਚ ਹਿੱਸੇਦਾਰੀ ਮਸਾਂ ਛੇ ਫ਼ੀਸਦ ਬਣਦੀ ਹੈ। ਇਨ੍ਹਾਂ ਵਿਚੋਂ ਜਨਰਲ ਮੋਟਰਜ਼ ਚਾਰ ਸਾਲ ਪਹਿਲਾਂ ਭਾਰਤ ਵਿਚੋਂ ਜਾ ਚੁੱਕੀ ਹੈ। ਹੁਣ ਫੋਰਡ ਨੇ ਆਪਣਾ ਬੋਰੀਆ ਬਿਸਤਰਾ ਸਮੇਟਣ ਦਾ ਐਲਾਨ ਕਰ ਦਿੱਤਾ ਹੈ ਪਰ ਬਾਜ਼ਾਰ ਵਿਚ ਇਸ ਦੀ ਹਿੱਸੇਦਾਰੀ ਦੋ ਫ਼ੀਸਦ ਤੋਂ ਵੀ ਘੱਟ ਹੈ ਜਿਸ ਕਰ ਕੇ ਇਸ ਦੇ ਜਾਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਣ ਵਾਲਾ; ਤੇ ਦੁਨੀਆ ਦੀ ਅੱਵਲ ਦਰਜਾ ਕੰਪਨੀ ਫੋਕਸਵੈਗਨ ਅਤੇ ਇਸ ਦੀ ਸਹਾਇਕ ਸਕੌਡਾ, ਦੋਵਾਂ ਦੀ ਹਿੱਸੇਦਾਰੀ ਕੁੱਲ ਮਿਲਾ ਕੇ ਮਸਾਂ ਇਕ ਫ਼ੀਸਦ ਹੈ। ਚਾਰ ਵੱਡੀਆਂ ਕੰਪਨੀਆਂ ਵਿਚੋਂ ਟੋਯੋਟਾ ਹੀ ਸਭ ਤੋਂ ਜ਼ਿਆਦਾ ਸਫ਼ਲ ਰਹੀ ਹੈ ਪਰ ਬਾਜ਼ਾਰ ਵਿਚ ਇਸ ਦੀ ਹਿੱਸੇਦਾਰੀ ਵੀ ਤਿੰਨ ਕੁ ਫ਼ੀਸਦ ਬਣਦੀ ਹੈ। ਚੇਤੇ ਕਰੋ ਕਿ ਟੋਯੋਟਾ ਨੇ ਵੀ ਉੱਚੀਆਂ ਟੈਕਸ ਦਰਾਂ ਦੀ ਸ਼ਿਕਾਇਤ ਕਰਦਿਆਂ ਪਿਛਲੇ ਸਾਲ ਭਾਰਤ ਵਿਚ ਨਵਾਂ ਨਿਵੇਸ਼ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਹਾਲਾਂਕਿ ਫਿਰ ਇਸ ਨੇ ਓਨੀ ਹੀ ਫੁਰਤੀ ਨਾਲ ਇਹ ਬਿਆਨ ਵਾਪਸ ਵੀ ਲੈ ਲਿਆ ਸੀ। ਉਂਝ, ਇਸ ਦੇ ਬਾਵਜੂਦ ਕੰਪਨੀ ਨੇ ਆਪਣੇ ਦੋ ਥ੍ਰੀ-ਬੌਕਸ ਮਾਡਲ ਇਟੀਓਸ ਤੇ ਕੋਰੋਲਾ ਐਲਟਿਸ ਦਾ ਨਿਰਮਾਣ ਬੰਦ ਕਰ ਦਿੱਤਾ ਹੈ। ਹੌਂਡਾ ਵੀ ਸਿਵਿਕ ਅਤੇ ਅਕੌਰਡ ਦਾ ਨਿਰਮਾਣ ਬੰਦ ਕਰ ਚੁੱਕੀ ਹੈ।

ਕੀ ਕਾਰਨ ਹੈ ਕਿ ਭਾਰਤ ਬਹੁਤ ਤੇਜ਼ੀ ਨਾਲ ਦੁਨੀਆ ਦੀਆਂ ਚੋਟੀ ਦੀਆਂ ਆਟੋ ਕੰਪਨੀਆਂ ਲਈ ਕਬਰਗ਼ਾਹ ਬਣ ਰਿਹਾ ਹੈ? ਇਸ ਦਾ ਇਕ ਜਵਾਬ ਤਾਂ ਇਹ ਹੈ ਕਿ ਭਾਰਤੀ ਕਾਰ ਬਾਜ਼ਾਰ ਦਾ ਮੁਹਾਂਦਰਾ ਹੁਣ ਉਹ ਨਹੀਂ ਰਿਹਾ ਜੋ ਕਿਸੇ ਵੇਲੇ ਇਸ ਨੇ ਬਣਨ ਦਾ ਵਾਅਦਾ ਕੀਤਾ ਸੀ ਤੇ ਇਸ ਦੀ ਆਲਮੀ ਦਰਜਾਬੰਦੀ ਵਿਚ ਕੀਮਤ ਦੀ ਬਜਾਇ ਵਾਹਨਾਂ ਦੀ ਸੰਖਿਆ ਦੇ ਲਿਹਾਜ਼ ਤੋਂ ਤੀਜੇ ਦੀ ਥਾਂ ਮੁੜ ਚੌਥੇ ਮੁਕਾਮ ਤੇ ਖਿਸਕਣ ਦਾ ਖ਼ਦਸ਼ਾ ਹੈ ਸਗੋਂ ਜਰਮਨੀ ਹੱਥੋਂ ਪਿਛੜਨ ਕਰ ਕੇ ਇਹ ਪੰਜਵੇਂ ਨੰਬਰ ਤੇ ਜਾ ਸਕਦਾ ਹੈ ਕਿਉਂਕਿ ਪਹਿਲਾਂ ਬਾਜ਼ਾਰ ਵਿਚ ਖੜੋਤ ਆ ਗਈ ਤੇ ਫਿਰ ਦੋ ਸਾਲਾਂ ਵਿਚ ਬਾਜ਼ਾਰ ਸਿਮਟ ਗਿਆ; ਇਸ ਸਾਲ ਇਸ ਵਿਚ ਥੋੜ੍ਹਾ ਸੁਧਾਰ ਆਇਆ ਹੈ। ਅਸਲ ਵਿਚ ਇਹ ਭਾਰਤ ਦੇ ਖਪਤਕਾਰ ਬਾਜ਼ਾਰ ਦੀ ਲੈਅ ਗੁਆਚਣ ਦੀ ਵਡੇਰੀ ਕਹਾਣੀ ਦਾ ਮਾਮਲਾ ਬਣਦਾ ਹੈ।

ਸਵਾਲ ਦਾ ਦੂਜਾ ਜਵਾਬ ਇਹ ਹੈ ਕਿ ਆਲਮੀ ਕਾਰ ਕੰਪਨੀਆਂ ਦੇ ਠੁੱਸ ਹੋਣ ਦਾ ਕਾਰਨ ਹੈ ਕੀਮਤ। ਭਾਰਤ ਘੱਟ ਕੀਮਤ ਅਤੇ ਚਲਾਈ ਖਰਚੇ ਪੱਖੋਂ ਕਿਫ਼ਾਇਤੀ ਕਾਰਾਂ ਦੀ ਮੰਡੀ ਹੈ। ਵੱਡੀਆਂ ਆਲਮੀ ਕੰਪਨੀਆਂ ਕੋਲ ਅਜਿਹੇ ਮਾਡਲ ਹੀ ਨਹੀਂ ਹਨ ਜੋ ਇਸ ਚੌਖਟੇ ਵਿਚ ਫਿੱਟ ਬੈਠਦੇ ਹੋਣ ਕਿਉਂਕਿ ਦੁਨੀਆ ਦੇ ਜ਼ਿਆਦਾਤਰ ਖੇਤਰਾਂ ਵਿਚ ਵੱਡੀਆਂ ਕਾਰਾਂ ਦੀ ਤੂਤੀ ਬੋਲਦੀ ਹੈ। ਸਿਰਫ ਮਾਰੂਤੀ ਅਤੇ ਹਿਊਂਡਈ (ਜੋ ਦੋਵਾਂ ਭਾਰਤੀ ਬਾਜ਼ਾਰ ਦੇ ਦੋ ਤਿਹਾਈ ਹਿੱਸੇ ਤੇ ਕਾਬਜ਼ ਹਨ) ਹੀ ਸਫ਼ਲ ਪਹਿਲੇ ਪੜਾਅ (ਐਂਟਰੀ ਲੈਵਲ) ਵਾਲੇ ਮਾਡਲ ਬਣਾਉਂਦੀਆਂ ਹਨ। ਉਂਝ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਜੀਐੱਮ ਨੇ ਰਸਤਾ ਨਾਪਣ ਤੋਂ ਪਹਿਲਾਂ ਦੱਖਣੀ ਕੋਰੀਆ ਅਤੇ ਚੀਨ ਵਿਚਲੇ ਆਪਣੇ ਭਿਆਲਾਂ ਨਾਲ ਰਲ਼ ਕੇ ਛੋਟੀਆਂ ਕਾਰਾਂ ਦੇ ਮਾਡਲ ਤਿਆਰ ਕੀਤੇ ਸਨ (ਓਪੇਲ ਬੈਜ ਨੂੰ ਛੱਡ ਕੇ ਸ਼ੈਵਰਲੇ ਤੇ ਦਾਅ) ਪਰ ਉਹ ਸ਼ੈਵਰਲੇ ਦੀ ਦਿੱਖ ਨਾਲ ਮੇਲ ਨਹੀਂ ਖਾਂਦੇ ਸਨ। ਫੋਰਡ ਜਾਂ ਟੋਯੋਟਾ, ਫੌਕਸਵੈਗਨ ਜਾਂ ਹੌਂਡਾ ਕਿਸੇ ਕੋਲ ਵੀ ਮਾਰੂਤੀ ਦੇ ਸਭ ਤੋਂ ਵੱਧ ਵਿਕਣ ਵਾਲੇ ਮਾਡਲ ਆਲਟੋ ਨੂੰ ਟੱਕਰ ਦੇਣ ਵਾਲਾ ਤਿੰਨ ਲੱਖ ਰੁਪਏ ਦੀ ਕੀਮਤ ਦੇ ਟੈਗ ਵਾਲਾ ਮਾਡਲ ਨਹੀਂ। ਜ਼ਿਆਦਾਤਰ ਬਹੁਕੌਮੀ ਕੰਪਨੀਆਂ ਇਹ ਜਾਣਦੀਆਂ ਹੀ ਨਹੀਂ ਹਨ ਕਿ ਇਸ ਕੀਮਤ ਤੇ ਕਾਰ ਕਿਵੇਂ ਬਣਾਈ ਜਾ ਸਕਦੀ ਹੈ।

ਬਿਨਾ ਸ਼ੱਕ ਬਾਜ਼ਾਰ ਬਦਲ ਰਿਹਾ ਹੈ। ਜਿਵੇਂ ਜਿਵੇਂ ਖਪਤਕਾਰਾਂ ਦੀ ਅਮੀਰੀ ਵਧ ਰਹੀ ਹੈ, ਤਿਵੇਂ ਤਿਵੇਂ ਉਹ ਮੁਢਲੀ 800 ਸੀਸੀ ਦੀ ਕਾਰ ਨਾਲੋਂ ਵੱਡੀ ਕਾਰ ਦੀ ਚਾਹਨਾ ਕਰਨ ਲੱਗ ਪਏ ਹਨ। ਇਸ ਵੇਲੇ ਹਿਊਂਡਈ ਦੀ ਆਈ20, ਸੁਜ਼ੂਕੀ ਦੀ ਸਵਿਫ਼ਟ ਤੇ ਬਲੇਨੋ ਅਤੇ ਟਾਟਾ ਮੋਟਰਜ਼ ਦੀ ਟਿਆਗੋ ਤੇ ਅਲਟਰੋਜ਼ ਜਿਹੇ ਮੋਹਰੀ ਹੈਚਬੈਕ ਮਾਡਲ ਕਾਫੀ ਜ਼ਿਆਦਾ ਵੱਡੇ ਅਤੇ ਵਧੇਰੇ ਫੀਚਰਾਂ ਨਾਲ ਲੈਸ ਹਨ ਜਿਨ੍ਹਾਂ ਸਦਕਾ ਕੰਪਨੀ ਦੇ ਕਾਰ ਨਿਰਮਾਣ ਦਾਅ ਦੀ ਭਰੋਸੇਯੋਗਤਾ ਬਣਦੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਹੈਚਬੈਕ ਮਾਡਲ 6 ਲੱਖ ਤੋਂ 10 ਦਸ ਲੱਖ ਰੁਪਏ ਦੀ ਰੇਂਜ ਵਿਚ ਪੈਂਦੇ ਹਨ ਜਿੱਥੇ ਆਲਮੀ ਕੰਪਨੀਆਂ ਮੁਕਾਬਲਾ ਕਰ ਸਕਦੀਆਂ ਹਨ ਬਸ਼ਰਤੇ ਉਹ ਪਹਿਲਾਂ ਹੀ ਥੱਕ ਕੇ ਹਥਿਆਰ ਨਾ ਸੁੱਟ ਚੁੱਕੀਆਂ ਹੋਣ। ਇਸ ਦੌਰਾਨ ਹਿਊਂਡਈ ਗਰੁੱਪ ਦੀ ਇਕਾਈ ਕੀਆ ਮੋਟਰਜ਼ ਮਿਨੀ ਐੱਸਯੂਵੀ ਮਾਡਲ ਲੈ ਕੇ ਭਾਰਤ ਵਿਚ ਦਾਖ਼ਲ ਹੋਈ ਹੈ ਅਤੇ ਬਾਜ਼ਾਰ ਵਿਚ ਮਾਰੂਤੀ ਤੇ ਹਿਊਂਡਈ ਤੋਂ ਬਾਅਦ ਤੀਜੇ ਮੁਕਾਮ ਲਈ ਟਾਟਾ ਤੇ ਮਹਿੰਦਰਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।

ਕਾਰ ਬਾਜ਼ਾਰ ਦਾ ਇਕ ਹੋਰ ਪਹਿਲੂ ਇਹ ਹੈ ਕਿ ਬਰਾਮਦ ਦੀ ਕਾਮਯਾਬੀ ਲਈ ਘਰੋਗੀ ਆਧਾਰ ਬਣਾਉਣਾ ਪੈਂਦਾ ਹੈ। ਫੋਰਡ ਨੇ ਵੱਡੇ ਪੱਧਰ ਤੇ ਕਾਰ ਨਿਰਮਾਣ ਦਾ ਦੂਜਾ ਪਲਾਂਟ ਗੁਜਰਾਤ (ਤਾਮਿਲ ਨਾਡੂ ਵਾਲੇ ਪਲਾਂਟ ਤੋਂ ਬਾਅਦ) ਵਿਚ ਲਾਇਆ ਸੀ ਕਿਉਂਕਿ ਇਸ ਨੂੰ ਆਸ ਸੀ ਕਿ ਮੁਕਤ ਬਾਜ਼ਾਰ ਸੰਧੀ (ਐੱਫਟੀਏ) ਸਦਕਾ ਭਾਰਤ ਤੋਂ ਯੂਰੋਪੀਅਨ ਬਾਜ਼ਾਰ ਲਈ ਰਸਤਾ ਖੁੱਲ੍ਹ ਜਾਵੇਗਾ ਪਰ ਐੱਫਟੀਏ ਸਿਰੇ ਨਾ ਚੜ੍ਹ ਸਕਿਆ। ਤੇ ਉਂਝ ਵੀ ਕੰਪਨੀ ਦਾ ਸਿਰਫ਼ ਇਕ ਹੀ ਮਾਡਲ ਭਾਰਤ ਵਿਚ ਥੋੜ੍ਹਾ ਬਹੁਤ ਸਫ਼ਲ ਸਿੱਧ ਹੋ ਸਕਿਆ ਸੀ ਜਿਸ ਕਰ ਕੇ ਇਸ ਦੀ ਉਤਪਾਦਨ ਸਮੱਰਥਾ ਦਾ ਤਿੰਨ ਚੁਥਾਈ ਹਿੱਸਾ ਅਣਵਰਤਿਆ ਚੱਲ ਰਿਹਾ ਸੀ। ਲਿਹਾਜ਼ਾ ਫੋਰਡ ਕੋਲ ਰੁਖ਼ਸਤ ਹੋਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ।

ਕਾਰਾਂ ਦੇ ਬਾਜ਼ਾਰ ਦਾ ਸੁਭਾਅ ਹੀ ਐਸਾ ਹੈ ਕਿ ਇਹ ਛੇਤੀ ਕੀਤਿਆਂ ਨਹੀਂ ਬਦਲਦਾ। ਅਜੇ ਤੱਕ ਕੋਈ ਵੀ ਕੰਪਨੀ ਭਾਰਤੀ ਬਾਜ਼ਾਰ ਤੇ ਮੁਢਲੇ ਦੌਰ ਤੋਂ ਬਣੀ ਮਾਰੂਤੀ ਦੀ ਚੜ੍ਹਤ ਨੂੰ ਚੁਣੌਤੀ ਦੇਣ ਦੇ ਸਮਰੱਥ ਨਹੀਂ ਹੋ ਸਕੀ। ਫਰਾਂਸ, ਜਰਮਨੀ, ਇਟਲੀ, ਜਾਪਾਨ ਤੇ ਦੱਖਣੀ ਕੋਰੀਆ ਦੀ ਵੀ ਇਹੋ ਕਹਾਣੀ ਹੈ ਜਿੱਥੇ ਸ਼ੁਰੂਆਤੀ ਦੌਰ ਦੀਆਂ ਮੁਕਾਮੀ ਕਾਰ ਕੰਪਨੀਆਂ ਨੇ ਦਬਦਬਾ ਬਣਾਇਆ ਹੋਇਆ ਹੈ। ਨਾ ਹੀ ਕਿਸੇ ਇਕ ਵਰਗ (ਜਿਵੇਂ ਛੋਟੀਆਂ ਕਾਰਾਂ) ’ਤੇ ਕਬਜ਼ਾ ਜਮਾਉਣਾ ਹੋਰ ਵਰਗਾਂ ’ਚ ਕਾਮਯਾਬ ਦੀ ਜ਼ਾਮਨੀ ਹੈ- ਕਿਵੇਂ ਮਾਰੂਤੀ ਦੀ ਸਿਡਾਨ ਸਿਆਜ਼ ਹੌਂਡਾ ਦੀ ਸਿਟੀ ਨੂੰ ਟੱਕਰ ਦੇਣ ਵਿਚ ਮਾਤ ਖਾ ਗਈ। ਇਹ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੈ ਸਗੋਂ ਹਰ ਬਾਜ਼ਾਰ ਅਤੇ ਵਰਗ ਵਿਚ ਕਾਮਯਾਬੀ ਕਮਾਉਣੀ ਪੈਂਦੀ ਹੈ।

*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ’ਚ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਖ਼ਿਲਾਫ਼ ਨਿੱਤਰੇ ਪੰਜਾਬ ਦੇ ਸਿਆਸੀ ਦਲ

ਚੰਨੀ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਭਾਜਪਾ ਸ਼ਾਮਲ ਨਾ ਹੋਈ; ...

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਜੰਮੂ-ਕਸ਼ਮੀਰ ਦੇ ਵਿਕਾਸ ਲਈ ਨੌਜਵਾਨਾਂ ਨੂੰ ਲਿਆ ਜਾਵੇਗਾ ਭਰੋਸੇ ਵਿੱਚ: ਅਮਿਤ ਸ਼ਾਹ

ਫਾਰੂਕ ਅਬਦੁੱਲ੍ਹਾ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਦਿੱਤੇ ਗਏ ਸੁ...

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਨਰਮਾ ਪੱਟੀ ਦੇ ਕਿਸਾਨਾਂ ਨੇ ਬਠਿੰਡਾ ਦਾ ਮਿੰਨੀ ਸਕੱਤਰੇਤ ਘੇਰਿਆ

ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜ਼ਾ ਮੰਗਿਆ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਵੈੱਬ ਸੀਰੀਜ਼ ‘ਆਸ਼ਰਮ’ ਦੇ ਨਿਰਦੇਸ਼ਕ ਪ੍ਰਕਾਸ਼ ਝਾਅ ਉੱਤੇ ਸਿਆਹੀ ਸੁੱਟੀ

ਬਜਰੰਗ ਦਲ ਦੇ ਕਾਰਕੁਨਾਂ ਨੇ ਸੈੱਟ ’ਤੇ ਪਹੁੰਚ ਕੇ ਭੰਨਤੋੜ ਕੀਤੀ

ਸ਼ਹਿਰ

View All