ਅਰਥਸ਼ਾਸਤਰ ਦਾ ਨੋਬੇਲ ਇਨਾਮ

ਅੰਤਰਰਾਸ਼ਟਰੀ ਮਜ਼ਦੂਰ ਸਮੱਸਿਆ ’ਤੇ ਅਧਿਐਨ ਦਾ ਨਵਾਂ ਸਿਧਾਂਤ

ਅੰਤਰਰਾਸ਼ਟਰੀ ਮਜ਼ਦੂਰ ਸਮੱਸਿਆ ’ਤੇ ਅਧਿਐਨ ਦਾ ਨਵਾਂ ਸਿਧਾਂਤ

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

ਇਸ ਵਰ੍ਹੇ ਦੇ ਅਰਥ ਵਿਗਿਆਨ ਦੇ ਨੋਬੇਲ ਪੁਰਸਕਾਰ ਨੇ ਇਕ ਵਾਰ ਫਿਰ ਇਸ ਬਦਲਦੀ ਦੁਨੀਆਂ ਵਿਚ ਮਾਨਵੀ ਮਜ਼ਦੂਰ ਸਮੱਸਿਆਵਾਂ ’ਤੇ ਇੱਕ ਨਵੀਂ ਦ੍ਰਿਸ਼ਟੀ ਅਤੇ ਏਕਤਾ ਦਾ ਸਿਧਾਂਤ ਸਥਾਪਤ ਕਰਨ ਵਾਲੇ ਅਰਥਸ਼ਾਸਤਰੀਆਂ ਦੇ ਇਸ ਸਿਧਾਂਤ ਨੂੰ ਮਾਨਤਾ ਦਿੱਤੀ ਹੈ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸਿਧਾਂਤਕ ਤੌਰ ’ਤੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹ ਇਸ ਤਰ੍ਹਾਂ ਦੀਆਂ ਵੀ ਨਹੀਂ ਕਿ ਉਨ੍ਹਾਂ ਦਾ ਹੱਲ ਇਸ ਦੇ ਅਰਥ ਵਸੀਲਿਆਂ ਨਾਲ ਨਹੀਂ ਹੋ ਸਕਦਾ।

ਸਵੀਡਿਸ਼ ਅਕੈਡਮੀ ਨੇ ਦੁਨੀਆਂ ਦੇ ਤਿੰਨ ਬਿਹਤਰੀਨ ਅਰਥਸ਼ਾਸਤਰੀਆਂ ਨੂੰ ਆਪਣੇ ਵੱਕਾਰੀ ਐਵਾਰਡਾਂ ਨਾਲ ਨਿਵਾਜਿਆ ਹੈ, ਜਿਨ੍ਹਾਂ ਵਿਚ ਸੰਸਾਰ ਦੇ ਬਿਹਤਰੀਨ ਅਰਥਸ਼ਾਸਤਰੀ ਪ੍ਰੋਫ਼ੈਸਰ ਡੇਵਿਡ ਕਾਰਡ ਅਤੇ ਦੂਸਰੇ ਪ੍ਰੋਫ਼ੈਸਰ ਜੋਸ਼ੂਆ ਡੀ ਐਂਗਰਿਸਟ ਦੇ ਨਾਲ ਗੁਇਡੋ ਡਬਲਿਊ ਇਮਬਿਨਸ ਦਾ ਨਾਮ ਸ਼ਾਮਲ ਹੈ। ਉਨ੍ਹਾਂ ਦੀ ਆਰਥਿਕ ਵਸੀਲਿਆਂ ਦੀ ਖੋਜ ਦਾ ਮੁੱਖ ਆਧਾਰ ਕੁਦਰਤੀ ਪ੍ਰਯੋਗਾਂ ਦੇ ਕਾਰਨ ਅਤੇ ਉਨ੍ਹਾਂ ਤੋਂ ਨਿਕਲਣ ਵਾਲੇ ਨਤੀਜੇ ਅਤੇ ਮਜ਼ਦੂਰਾਂ ਦੇ ਮਸਲਿਆਂ ਨਾਲ ਦੋ-ਚਾਰ ਹਨ ਅਤੇ ਉਨ੍ਹਾਂ ਦੀ ਖੋਜ ਦੇ ਸਿੱਟੇ ਪੂਰੀ ਦੁਨੀਆਂ ਵਿੱਚ ਮਜ਼ਦੂਰਾਂ ਦੇ ਇਸ ਤਰ੍ਹਾਂ ਦੇ ਮਸਲਿਆਂ ਨੂੰ ਸੁਲਝਾਉਣ ਅਤੇ ਮਜ਼ਦੂਰਾਂ ਦੀ ਹਾਲਤ ਨੂੰ ਸੁਖਾਵਾਂ ਬਣਾਉਣ ਦੀ ਮੁੱਢਲੀ ਖੋਜ ਸਿਧਾਂਤ ਕਾਰਗੁਜ਼ਾਰੀ ਹੈ।

ਅਮਰੀਕੀ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਇਹ ਅਰਥਸ਼ਾਸਤਰੀ ਲੰਬੇ ਸਮੇਂ ਤੋਂ ਮਨੁੱਖੀ ਵਸੀਲਿਆਂ ਅਤੇ ਮਜ਼ਦੂਰਾਂ ਦੇ ਮਸਲਿਆਂ ਨਾਲ ਧਰਤੀ ਦੇ ਮਸਲਿਆਂ ਨੂੰ ਜੋੜ ਰਹੇ ਹਨ। ਮਜ਼ਦੂਰਾਂ ਦੀਆਂ ਨੀਤੀਆਂ ਪੱਖੋਂ ਨਵੀਂ ਦੁਨੀਆਂ ਕਿਹੋ ਜਿਹੀ ਹੋਵੇਗੀ ਤੇ ਉੱਥੇ ਕੰਮ ਕਰਨ ਵਾਲੀ ਵੱਡੀ ਵਸੋਂ ਆਪਣੇ ਸਾਧਨ ਅਤੇ ਵਸੀਲਿਆਂ ਦੇ ਨਾਲ ਉਨ੍ਹਾਂ ਨੂੰ ਚੰਗਾ ਜਨ-ਜੀਵਨ ਅਤੇ ਸਹੂਲਤਾਂ ਕਿਸ ਤਰ੍ਹਾਂ ਦੇ ਸਕਦੇ ਹਾਂ। ਇਸ ਬਾਰੇ ਇਨ੍ਹਾਂ ਦੀ ਖੋਜ ਦੇ ਸਿੱਟੇ ਇਕ ਨਵਾਂ ਸਿਧਾਂਤ ਪੈਦਾ ਕਰ ਰਹੇ ਹਨ ਅਤੇ ਇਹ ਸਿਧਾਂਤ ਮਜ਼ਦੂਰਾਂ ਅਤੇ ਗਰੀਬਾਂ ਦੀਆਂ ਸਮੱਸਿਆਵਾਂ ਬਾਰੇ ਨਵੀਨ ਸੰਭਾਵਨਾ ਅਤੇ ਮਜ਼ਦੂਰਾਂ ਲਈ ਜ਼ਿੰਦਗੀ ਜੀਣ ਦਾ ਇਕ ਨਵਾਂ ਅਧਿਆਏ ਸ਼ੁਰੂ ਕਰ ਸਕਦਾ ਹੈ।

ਇਨ੍ਹਾਂ ਤਿੰਨੇ ਅਰਥਸ਼ਾਸਤਰੀਆਂ ਨੇ ਪਰਵਾਸ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਸਬੰਧੀ ਪ੍ਰਸ਼ਨ ਉਠਾਏ ਅਤੇ ਹੱਲ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਜੇ ਸਰਕਾਰਾਂ ਚਾਹੁਣ ਤਾਂ ਮਜ਼ਦੂਰਾਂ ਬਾਰੇ ਨਵੀਆਂ ਨੀਤੀਆਂ ਘੜ ਕੇ ਪੂਰੇ ਸੰਸਾਰ ਵਿੱਚ ਮਜ਼ਦੂਰਾਂ ਅਤੇ ਭੁੱਖਮਰੀ ਦੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਹੁਣ ਜਦੋਂ ਦੁਨੀਆਂ ਬਦਲ ਰਹੀ ਹੈ ਵਾਤਾਵਰਨ, ਮਜ਼ਦੂਰੀ ਤੇ ਖ਼ਾਸਕਰ ਪਰਵਾਸੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਪੂਰੀ ਦੁਨੀਆਂ ਵਿੱਚ ਕੰਮ ਕਰਨ ਵਾਲੇ ਅਰਥ ਵਿਗਿਆਨ ਲਈ ਨਵੇਂ ਸਵਾਲ ਖੜ੍ਹੇ ਕਰ ਰਹੀਆਂ ਹਨ ਤਾਂ ਪੂਰੀ ਦੁਨੀਆਂ ਦੀਆਂ ਸਰਕਾਰਾਂ ਨੂੰ ਅਤੇ ਪੂਰੀ ਦੁਨੀਆਂ ਦੇ ਵਸੀਲਿਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣਾ ਪਵੇਗਾ।

ਪ੍ਰੋ. ਡੇਵਿਡ ਕਾਰਡ, ਕੈਨੇਡੀਅਨ-ਅਮਰੀਕੀ ਵਿਗਿਆਨੀ ਹਨ, ਜਿਨ੍ਹਾਂ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਤੋਂ 1984 ਵਿੱਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਅਮਰੀਕਨ ਇਕਨਾਮਿਕਸ ਰਿਵਿਊੁ ਜਰਨਲ ਆਫ਼ ਲੇਬਰ ਇਕਨਾਮਿਕਸ ਦੇ ਸੰਪਾਦਕ ਵੀ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਵੀਹ ਵਰ੍ਹਿਆਂ ਵਿਚ (2040 ਤੱਕ) ਨਵੀਂ ਦੁਨੀਆਂ ਵਿਚ ਇਕ ਨਵੀਂ ਮਜ਼ਦੂਰ ਸੱਤਾ ਤੇ ਸਰਕਾਰ ਹੋਵੇਗੀ, ਜਿਨ੍ਹਾਂ ਵਾਸਤੇ ਵੀ ਦੁਨੀਆਂ ਦੇ ਸਾਰੇ ਕਮਰਸ਼ੀਅਲ ਵਸੀਲੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਦਹਾਕੇ ਵਿਚ ਜੇ ਅਸੀਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕੀਤਾ ਤਾਂ ਇਹ ਪੂਰੇ ਵਿਸ਼ਵ ਵਿਚ ਇਕ ਵਿਸਫੋਟਕ ਸਥਿਤੀ ਪੈਦਾ ਕਰ ਸਕਦੀਆਂ ਹਨ।

ਡੀ ਐਂਗਰਿਸਟ ਇਜ਼ਰਾਇਲੀ ਮੂਲ ਦੇ ਅਮਰੀਕੀ ਅਰਥ ਵਿਗਿਆਨੀ ਹਨ, ਜਿਨ੍ਹਾਂ ਮੂਲ ਰੂਪ ਵਿੱਚ ਮਜ਼ਦੂਰਾਂ ਦੀਆਂ ਉਨ੍ਹਾਂ ਸਮੱਸਿਆਵਾਂ ’ਤੇ ਕੰਮ ਕੀਤਾ ਹੈ। ਉਹ ਪਿਟਸਬਰਗ ਓਹਾਈਓ ਵਿਚ ਪੈਦਾ ਹੋਏ ਤੇ ਅਮਰੀਕੀ ਅਰਥਸ਼ਾਸਤਰ ਯੂਨੀਵਰਸਿਟੀ ਵਿੱਚ ਖੋਜ-ਕਾਰਜ ਕਰ ਰਹੇ ਹਨ। ਇਮਬਿਨਸ ਡੱਚ-ਅਮਰੀਕੀ ਹਨ। ਉਨ੍ਹਾਂ ਆਪਣੀ ਸਿੱਖਿਆ ਸਟੈਨਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਮਾਨਵੀ ਵਸੀਲਿਆਂ ਬਾਰੇ ਖੋਜ ਕੀਤੀ ਤੇ ਖੋਜ ਵਿਚ ਇਹ ਸਿੱਧ ਕੀਤਾ ਹੈ ਕਿ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਸਲ ਵਿਚ ਵਸੀਲਿਆਂ ਦੀ ਬਰਾਬਰ ਵੰਡ ਤੇ ਸੌੜੀਆਂ ਨੀਤੀਆਂ ਕਾਰਨ ਪੈਦਾ ਹੋਈਆਂ ਹਨ, ਜਿਨ੍ਹਾਂ ਨੂੰ ਸਮਾਜ ਦੇ ਵਸੀਲਿਆਂ ਦੀ ਵੰਡ ਪ੍ਰਣਾਲੀ ਨਾਲ ਸੁਧਾਰਿਆ ਜਾ ਸਕਦੀਆਂ ਹਨ।

ਨਵੀਂ ਦੁਨੀਆ ਲਈ ਮਜ਼ਦੂਰਾਂ ਦੀ ਸ਼ਾਂਤੀ ਅਤਿ ਮਹੱਤਵਪੂਰਨ ਹੈ। ਉਨ੍ਹਾਂ ਆਪਣੀ ਖੋਜ ਇਹ ਵੀ ਕਿਹਾ ਹੈ ਕਿ ਦੱਖਣੀ ਏਸ਼ੀਆਈ ਖਿੱਤੇ ਦੀਆਂ ਸਮੱਸਿਆਵਾਂ ਅਤੇ ਅਫਰੀਕੀ ਦੇਸ਼ਾਂ ਦੇ ਨਾਲ ਹੀ ਲਾਤੀਨੀ ਅਮਰੀਕੀ ਦੇਸ਼ਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਕੀਤੀਆਂ ਗਈਆਂ ਤਾਂ ਇਹ ਅਮਨ ਲਈ ਇੱਕ ਵੱਡਾ ਖ਼ਤਰਾ ਹੋ ਸਕਦੀਆਂ ਹਨ। ਤਿੰਨੇ ਅਰਥ ਵਗਿਆਨੀਆਂ ਨੇ ਅਫ਼ਗਾਨਿਸਤਾਨ ਦੀ ਸਥਿਤੀ ਅਤੇ ਇਸ ਤਰ੍ਹਾਂ ਦੀਆਂ ਹੋਰ ਸਟੀਕ ਮਾਨਵੀ ਸਥਿਤੀਆਂ ਦੇ ਹਾਲਾਤ ਨੂੰ ਚਿੰਤਾਜਨਕ ਕਰਾਰ ਦਿੱਤਾ। ਇਥੇ ਇਹ ਵੀ ਵਰਨਣਯੋਗ ਹੈ ਸਵੀਡਿਸ਼ ਅਕਾਦਮੀ ਨੇ ਇਨ੍ਹਾਂ ਅਰਥ-ਵਿਗਿਆਨੀਆਂ ਦੀ ਚੋਣ ਕਰਦਿਆਂ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਇਨ੍ਹਾਂ ਦਾ ਸਿਧਾਂਤ ਅਰਥਸਾਸ਼ਤਰ ਦਾ ਫਲਸਫਾ ਆਉਣ ਵਾਲੇ ਕਈ ਦਹਾਕਿਆਂ ਵਿਚ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਸਹਾਈ ਹੋਵੇਗਾ।
ਸੰਪਰਕ: 94787-30156

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All