ਚੌਰਾਹੇ ਵਿਚ ਜਗਦਾ ਦੀਵਾ

ਚੌਰਾਹੇ ਵਿਚ ਜਗਦਾ ਦੀਵਾ

ਮੋਹਨ ਸ਼ਰਮਾ

ਸਮਾਜ ਵਿਚ 90 ਫੀਸਦੀ ਤੋਂ ਜ਼ਿਆਦਾ ਵਿਅਕਤੀਆਂ ਦਾ ਜੀਵਨ ਨਿੱਜ ਤੋਂ ਨਿੱਜ ਤੱਕ ਸੀਮਤ ਹੈ। ਉਹ ਭਾਵੇਂ ਵਪਾਰੀ ਤਬਕੇ ਨਾਲ ਜੁੜਿਆ ਹੋਇਆ ਹੈ, ਨੌਕਰੀ ਪੇਸ਼ਾ ਹੈ ਜਾਂ ਕਿਸੇ ਹੋਰ ਕਿਤੇ ਨਾਲ ਸਬੰਧਤ ਹੈ, ਸਭ ਪਦਾਰਥਕ ਦੌੜ ਵਿਚ ਇੱਕ ਦੂਜੇ ਤੋਂ ਅਗਾਂਹ ਲੰਘਣ ਦੀ ਕੋਸ਼ਿਸ ਵਿਚ ਹਨ। ਫੁੱਲੀ ਜੇਬ, ਆਲੀਸ਼ਾਨ ਕੋਠੀ, ਕੋਠੀ ਵਿਚ ਸੁੱਖ ਸਹੂਲਤਾਂ ਕਾਰਨ ਉਨ੍ਹਾਂ ਦਾ ਦਿਮਾਗ ਸੱਤਵੇਂ ਆਸਮਾਨ ਤੇ ਪੁਜਿਆ ਹੁੰਦਾ ਹੈ। ਰਿਸ਼ਤੇਦਾਰਾਂ ਤੋਂ ਵੀ ਉਹ ਇਸ ਕਾਰਨ ਵਿੱਥ ਬਣਾ ਕੇ ਰੱਖਦੇ ਨੇ। ਬੱਸ ਵੱਡੇ ਲੋਕਾਂ ਦੇ ਸੰਪਰਕ ਵਿਚ ਰਹਿਣਾ, ਉਨ੍ਹਾਂ ਨਾਲ ਹਾਸਾ-ਠਾਠਾ ਕਰਨਾ, ਉੱਚੀ ਉੱਚੀ ਮਸਨੂਈ ਹਾਸੇ ਦੀ ਗੂੰਜਵੀਂ ਆਵਾਜ਼ ਅਤੇ ਥੋਥੀਆਂ ਜਿਹੀਆਂ ਗੱਲਾਂ ਨਾਲ ਉਹ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਨੇ।

ਸਿਆਸਤਦਾਨਾਂ ਦਾ ਤਾਂ ਕਹਿਣਾ ਹੀ ਕੀ! ਸਿਆਸਤ ’ਚ ਕਦਮ ਰੱਖਣ ਵਾਲਿਆਂ ਸਬੰਧੀ ਮੈਕਸ ਓ ਹੈਲ ਲਿਖਦਾ ਹੈ: “ਵਕੀਲ ਬਣਨ ਲਈ ਵਕਾਲਤ ਦੀ ਪੜ੍ਹਾਈ ਕਰਨੀ ਪੈਂਦੀ ਹੈ, ਡਾਕਟਰ ਬਣਨ ਲਈ ਮੈਡੀਕਲ ਪੜ੍ਹਾਈ ਜ਼ਰੂਰੀ ਹੈ ਪਰ ਸਿਆਸਤਦਾਨਾਂ ਨੂੰ ਸਿਰਫ ਆਪਣੇ ਹਿੱਤ ਦੀ ਪੂਰਤੀ ਦੀ ਜਾਚ ਹੋਣੀ ਚਾਹੀਦੀ ਹੈ।” ਆਪਣੇ ਹਿੱਤ ਦੀ ਪੂਰਤੀ ਲਈ ਉਹ ਆਪਣਿਆਂ ਨੂੰ ਠਿੱਬੀ ਲਾਉਣ ਤੋਂ ਵੀ ਝਿਜਕਦੇ ਨਹੀਂ। ਜਿਉਂ ਜਿਉਂ ਆਮਦਨੀ ’ਚ ਵਾਧਾ ਹੁੰਦਾ ਹੈ, ਤਿਉਂ ਤਿਉਂ ਉਨ੍ਹਾਂ ਦੇ ਪੈਰ ਧਰਤੀ ਤੋਂ ਉੱਪਰ ਉਠਣੇ ਸ਼ੁਰੂ ਹੋ ਜਾਂਦੇ ਨੇ। ਹੁਣ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ ਕਿ ਉਹ ਅੜੇ-ਥੁੜ੍ਹੇ ਉਨ੍ਹਾਂ ਨੂੰ ਮੰਝਧਾਰ ਵਿਚ ਫਸੀ ਬੇੜੀ ਕੱਢਣ ਦੇ ਕਾਬਲ ਸਮਝਦੇ ਹਨ। ਸਿਆਸਤਦਾਨ ਆਟਾ-ਦਾਲ, ਧਾਰਮਿਕ ਸਥਾਨਾਂ ਦੀ ਮੁਫ਼ਤ ਯਾਤਰਾ, ਮੁਫ਼ਤ ਪਾਣੀ, ਬਿਜਲੀ, ਸਿਲਾਈ ਮਸ਼ੀਨਾਂ, ਭਾਂਡੇ, ਲੈਪਟਾਪ, ਸਾਈਕਲ, ਫੋਨ ਆਦਿ ਦਾ ਚੋਗਾ ਪਾ ਕੇ ਵੋਟ ਬੈਂਕ ਪੱਕਾ ਕਰਦੇ ਹਨ, ਨਾਲ ਹੀ ਸਿਰਹੀਣ ਲੋਕਾਂ ਦੀ ਜਮਾਤ ਪੈਦਾ ਕਰ ਕੇ ਉਨ੍ਹਾਂ ਨੂੰ ‘ਕੀ’ ਅਤੇ ‘ਕਿਉਂ ‘ ਦੀ ਸੋਚ ਤੋਂ ਸੱਖਣਾ ਕਰ ਦਿੰਦੇ ਹਨ। ਸਿਆਸਤਦਾਨ ਸਾਲਾਂ ’ਚ ਹੀ ਅਥਾਹ ਜ਼ਮੀਨਾਂ, ਪੈਟਰੋਲ ਪੰਪ, ਬੱਸਾਂ ਦਾ ਕਾਰੋਬਾਰ, ਕੇਬਲ ਤੇ ਸਨਅਤੀ ਕਾਰੋਬਾਰ ਵਿਚ ਵਾਧਾ ਕਰ ਲੈਂਦਾ ਹੈ। ਦਰਅਸਲ ਦੇਸ਼ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਕਾਰਨ ਗਰੀਬ ਨਹੀਂ, ਇਨ੍ਹਾਂ ਲੋਟੂ ਸਿਆਸਤਦਾਨਾਂ ਕਾਰਨ ਗਰੀਬ ਹੈ ਪਰ ਕੀ ਭਾਰਤੀ ਸਿਆਸਤ ’ਚ ਲੁੱਟ-ਖਸੁਟ ਹੀ ਭਾਰੂ ਹੈ? ਕੀ ਸਾਰੇ ਸਿਆਸਤਦਾਨਾਂ ਦੀ ਹੀ ਜ਼ਮੀਰ ਦਾਗੀ ਹੈ? ਕੀ ਅਜਿਹੇ ਸਿਆਸਤਦਾਨ ਵੀ ਹਨ ਜਿਹੜੇ ਲੋਕਾਂ ਦੇ ਅਸਲੀ ਸੇਵਕ ਬਣੇ ਅਤੇ ਆਪਣੇ ਨਿੱਜ ਨੂੰ ਤਿਲਾਂਜਲੀ ਦੇ ਕੇ ਜੀਵਨ ਸਮੂਹ ਨੂੰ ਸਮਰਪਿਤ ਕੀਤਾ?

ਘੁੱਪ ਹਨੇਰੇ ’ਚ ਲਟ ਲਟ ਬਲਦੇ ਦੀਵੇ ਵਰਗਾ ਸੀ ਹੇਮ ਰਾਜ ਮਿੱਤਲ। ਗਰਮੀਆਂ ’ਚ ਕੁੜਤਾ ਪਜਾਮਾ, ਕਰੀਮ ਰੰਗ ਦੀ ਪੱਗ, ਪੈਰੀਂ ਖੱਲ ਦੀ ਜੁੱਤੀ ਉਹਦਾ ਪਹਿਰਾਵਾ ਸੀ; ਸਿਆਲ ’ਚ ਇਕੋ ਕੋਟ ਠੰਢ ਤੋਂ ਬਚਣ ਲਈ ਉਹਦੀ ਢਾਲ ਬਣਿਆ। ਕਾਲਜ ਦੀ ਜ਼ਿੰਦਗੀ ਵਿਚ ਹੀ ਉਹਨੂੰ ਦੇਸ਼ ਭਗਤੀ ਦੀ ਗੁੜਤੀ ਮਿਲ ਗਈ, ਲਾਹੌਰ ਕਾਲਜ ਵਿਚ ਪੜ੍ਹਾਈ ਕਰਦਿਆਂ ਉਹਦੀਆਂ ਅੰਗਰੇਜ਼ ਹਕੂਮਤ ਵਿਰੁੱਧ ਆਪਣੇ ਦੇਸ਼ ਭਗਤ ਸਾਥੀਆਂ ਨਾਲ ਕੀਤੀਆਂ ਮੀਟਿੰਗਾਂ ਦੀ ਸੂਹ ਸਰਕਾਰ ਨੂੰ ਮਿਲਣ ਕਾਰਨ ਉਸ ਨੂੰ ਲਾਹੌਰ ਛੱਡਣਾ ਪਿਆ ਅਤੇ ਗਰੈਜੂਏਸ਼ਨ ਫਰੀਦਕੋਟ ਕਾਲਜ ਤੋਂ ਕੀਤੀ। ਇੱਥੇ ਹੀ ਉਹ ਪਰਜਾ ਮੰਡਲ ਲਹਿਰ ਨਾਲ ਜੁੜ ਕੇ ਕਿਰਤੀ ਵਰਗ ਦੇ ਹੱਕਾਂ ਲਈ ਜੂਝਦਾ ਰਿਹਾ। 6 ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਹੋਣ ਕਾਰਨ ਗ੍ਰਹਿਸਥ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਮਾਰਕੀਟ ਕਮੇਟੀ ਦੇ ਸਕੱਤਰ ਦੀ ਸੇਵਾ ਨਿਭਾਉਣ ਮਗਰੋਂ ਅਧਿਆਪਕ ਬਣ ਗਿਆ। ਵਿਦਿਆਰਥੀ ਵਰਗ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਉਹਦਾ ਨਿੱਤ ਨੇਮ ਰਿਹਾ। 1972 ਤੋਂ 1977 ਤੱਕ ਉਹ ਐੱਸਐੱਸ ਬੋਰਡ ਦਾ ਚੇਅਰਮੈਨ ਬਣਿਆ। ਚੇਅਰਮੈਨ ਬਣ ਕੇ ਵੀ ਉਸ ਨੇ ਸਾਦਗੀ, ਨਿਮਰਤਾ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ। ਉਹੀ ਪਹਿਰਾਵਾ ਉਹਦੇ ਅੰਗ-ਸੰਗ ਰਿਹਾ। ਸਰਕਾਰੀ ਰਿਹਾਇਸ਼ ਤੋਂ ਦਫ਼ਤਰ ਉਹ ਸਾਇਕਲ ਤੇ ਆਉਂਦਾ ਸੀ। ਆਪਣੇ ਸਮੇਂ ਵਿਚ ਉਸ ਨੇ 54000 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਿਨ੍ਹਾਂ ਵਿਚ ਨਾਇਬ ਤਹਿਸੀਲਦਾਰ, ਏਐੱਸਆਈ, ਫੂਡ ਸਪਲਾਈ ਇੰਸਪੈਕਟਰਾਂ ਦੀਆਂ ਅਸਾਮੀਆਂ ਵੀ ਸ਼ਾਮਲ ਸਨ। ਉਸ ਨੇ ਆਪਣੀ ਜ਼ਮੀਰ ਨੂੰ ਦਾਗੀ ਨਹੀਂ ਹੋਣ ਦਿੱਤਾ। ਸਰਮਾਏਦਾਰ ਉਹਦੇ ਦੁਆਲੇ ਨੋਟਾਂ ਨਾਲ ਭਰੇ ਬਰੀਫਕੇਸ ਚੁੱਕੀ ਫਿਰਦੇ ਰਹੇ ਪਰ ਉਸ ਨੇ ਸਿਫਾਰਸ਼ ਅਤੇ ਰਿਸ਼ਵਤ ਨੂੰ ਦਰਕਿਨਾਰ ਕਰ ਕੇ ਨਿਰੋਲ ਮੈਰਿਟ ਤੇ ਅਸਾਮੀਆਂ ਭਰੀਆਂ। ਉਸ ਸਮੇਂ ਆਪਣੀ ਧੀ ਦਾ ਵਿਆਹ ਕਰਨ ਲਈ ਉਸ ਨੇ ਆਪਣੀ ਜੱਦੀ ਜ਼ਮੀਨ ਦਾ ਟੋਟਾ ਵੀ ਵੇਚਿਆ ਪਰ ਮਜਾਲ ਹੈ, ਕਿਸੇ ਸਾਹਵੇਂ ਹੱਥ ਟੱਡਿਆ ਹੋਵੇ। ਇਥੇ ਹੀ ਬੱਸ ਨਹੀਂ, ਉਸ ਨੇ ਮੁੱਖ ਮੰਤਰੀ ਨੂੰ ਬੇਨਤੀ ਕਰ ਕੇ 31 ਮਾਰਚ 1977 ਨੂੰ ਇੱਕ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅੰਦਾਜ਼ਨ ਇੱਕ ਲੱਖ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਬੇਨਤੀ ਕਰ ਕੇ ਹੁਕਮ ਜਾਰੀ ਕਰਵਾਏ ਕਿ ਅਧਿਕਾਰੀ ਆਪਣੀ ਪੱਧਰ ਤੇ ਖਾਲੀ ਆਸਾਮੀ ਭਰ ਸਕਦੇ ਹਨ। ਬਠਿੰਡੇ ਦਾ ਟੀਚਰਜ਼ ਹੋਮ ਜਿਹੜਾ ਇਸ ਵੇਲੇ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਕਰ ਕੇ ਜਾਣਿਆਂ ਜਾਂਦਾ ਹੈ, ਦੀ ਉਸਾਰੀ ਵਿਚ ਹੇਮ ਰਾਜ ਮਿੱਤਲ ਦਾ ਵਿਸ਼ੇਸ਼ ਯੋਗਦਾਨ ਹੈ।

1977 ਵਿਚ ਜਦੋਂ ਐੱਸਐੱਸ ਬੋਰਡ ਭੰਗ ਹੋਇਆ ਤਾਂ ਉਸ ਵੇਲੇ ਉਹੀ ਪੁਰਾਣੇ ਕੱਪੜੇ, ਪੁਰਾਣਾ ਸਾਈਕਲ ਅਤੇ ਆਰਥਿਕ ਮੰਦਹਾਲੀ ਉਹਦੇ ਅੰਗ-ਸੰਗ ਸੀ। ਅਜਿਹੇ ਹਾਲਾਤ ਵਿਚ ਉਹ ਵਾਪਸ ਆਪਣੇ ਜੱਦੀ ਕਸਬੇ ਗੋਨੇਆਣਾ ਆ ਗਿਆ। ਐੱਸਐਸ ਬੋਰਡ ਦੇ ਵੱਕਾਰੀ ਰੁਤਬੇ ਤੋਂ ਹਟ ਕੇ ਉਸ ਨੇ ਬੈਂਕ ਤੋਂ ਕਰਜ਼ਾ ਲੈ ਕੇ ਗੋਨੇਆਣਾ ਮੰਡੀ ਵਿਚ ਆਟੇ ਦੀ ਚੱਕੀ ਲਾ ਲਈ। ਲੱਖਾਂ ਨੂੰ ਰੁਜ਼ਗਾਰ ਦੇਣ ਵਾਲਾ ਹੇਮ ਰਾਜ ਮਿੱਤਲ ਉਥੇ ਲੋਕਾਂ ਦਾ ਆਟਾ ਪੀਂਹਦਾ ਰਿਹਾ। ਭਲਾ ਅਜਿਹੇ ਕਿੰਨੇ ਕੁ ਸਿਆਸਤਦਾਨਾਂ ਦੀ ਹੋਰ ਉਦਾਹਰਨ ਮਿਲੇਗੀ ਜਿਨ੍ਹਾਂ ਨੇ ਲੋਕਾਈ ਦੇ ਠੰਢੇ ਚੁੱਲ੍ਹਿਆਂ ਵਿਚ ਲਟ ਲਟ ਅੱਗ ਬਾਲ ਕੇ ਰੋਟੀਆਂ ਨਾਲ ਛਾਬਾ ਭਰਿਆ ਹੋਵੇ? ਜਿਸ ਨੇ ਬੇਰੁਜ਼ਗਾਰੀ ਦੇ ਝੰਬੇ ਨੌਜਵਾਨਾਂ ਨੂੰ ਬਿਨਾ ਕਿਸੇ ਸਿਫਾਰਸ਼ ਤੇ ਰਿਸ਼ਵਤ ਦੇ ਰੁਜ਼ਗਾਰ ਦਿੱਤਾ ਹੋਵੇ ਅਤੇ ਆਪਣੇ ਅੰਤਲੇ ਸਮੇਂ ਵਿਚ ਆਟੇ ਦੀ ਚੱਕੀ ਲਾ ਕੇ ਪਰਿਵਾਰ ਲਈ ਰੋਟੀ ਦਾ ਜੁਗਾੜ ਕੀਤਾ ਹੋਵੇ? ਦਰਅਸਲ ਅਜਿਹੇ ਸ਼ਖ਼ਸ ਹੀ ਖੰਭੇ ਤੇ ਜਗਦੀਆਂ ਟਿਊਬਾਂ ਵਰਗੇ ਹੁੰਦੇ ਹਨ ਜਿਹੜੇ ਸਫ਼ਰ ਦਾ ਫਾਸਲਾ ਤਾਂ ਘੱਟ ਨਹੀਂ ਕਰਦੇ ਪਰ ਸਫਰ ਨੂੰ ਸੁਖਾਲਾ ਜ਼ਰੂਰ ਬਣਾ ਦਿੰਦੇ ਹਨ।

18 ਸਤੰਬਰ 2020 ਨੂੰ 95 ਸਾਲਾਂ ਦੀ ਉਮਰ ਵਿਚ ਦੱਬੇ, ਕੁਚਲੇ ਅਤੇ ਲੋੜਵੰਦਾਂ ਦਾ ਮਸੀਹਾ ਸਦਾ ਲਈ ਤੁਰ ਗਿਆ। ਉਨ੍ਹਾਂ ਦੀ ਮੌਤ ਤੇ ਉਨ੍ਹਾਂ ਦਾ ਇੱਕ ਹਮਉਮਰ ਬਜ਼ੁਰਗ ਅੱਥਰੂ ਕੇਰਦਿਆਂ ਕਹਿ ਰਿਹਾ ਸੀ, “ਪੰਜਾਬ ਵਿਚ ਹੇਮ ਰਾਜ ਮਿੱਤਲ ਦੇ ਕੱਦ ਦਾ ਕੋਈ ਸਿਆਸਤਦਾਨ ਨਜ਼ਰ ਨਹੀਂ ਆਉਂਦਾ।” ਜਦੋਂ ਵੱਖ ਵੱਖ ਅਖਬਾਰਾਂ ਦੇ ਪ੍ਰਤੀਨਿਧੀਆਂ ਨੇ ਹੇਮ ਰਾਜ ਮਿੱਤਲ ਦੀ ਮੌਤ ਤੇ ਉਸ ਦੇ ਪੁੱਤਰ ਰਵਿੰਦਰ ਮਿੱਤਲ ਦਾ ਪ੍ਰਤੀਕਰਮ ਜਾਣਨਾ ਚਾਹਿਆ ਤਾਂ ਉਹਦਾ ਜਵਾਬ ਸੀ, “ਮੈਨੂੰ ਤੇ ਮੇਰੀਆਂ ਭੈਣਾਂ ਨੂੰ ਇਸ ਗੱਲ ਦਾ ਫਖ਼ਰ ਹੈ ਕਿ ਹੇਮ ਰਾਜ ਮਿੱਤਲ ਸਾਡਾ ਆਦਰਸ਼ ਪਿਤਾ ਸੀ ਅਤੇ ਲੋਕਾਂ ਦਾ ਸੱਚਾ ਸੁੱਚਾ ਹਮਦਰਦ।”
ਸੰਪਰਕ: 94171-48866

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਮੰਗਾਂ ’ਤੇ ਕੋਈ ਸਮਝੌਤਾ ਨਹੀਂ, ਕੇਂਦਰ ਤਿੰਨੋਂ ਕਾਨੂੰਨ ਵਾਪਸ ਲਵੇ

ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਸਮਝਣ: ਕਿਸਾਨ ਜਥੇਬੰਦੀਆਂ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

ਕੇਂਦਰ ਵੱਲੋਂ ਕਿਸਾਨਾਂ ਨਾਲ ਬੈਠਕ ਅੱਜ

32 ਕਿਸਾਨ ਜਥੇਬੰਦੀਆਂ ਨੂੰ ਪੱਤਰ ਭੇਜਿਆ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਖੇਤੀ ਬਿੱਲ ਵਾਪਸ ਨਾ ਲਏ ਤਾਂ ਐੱਨਡੀਏ ਨੂੰ ਸਮਰਥਨ ਬਾਰੇ ਮੁੜ ਸੋਚਾਂਗੇ: ਬੇਨੀਵਾਲ

ਅਮਿਤ ਸ਼ਾਹ ਨੂੰ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਸ਼ਹਿਰ

View All