ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਦਾ ਪ੍ਰੋਗਰਾਮ ਜਾਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਜ਼ੋਨਾਂ ਦੀ ਸੂੂਚੀ ਅਲਾਟ ਕਰ ਦਿੱਤੀ। ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ 17 ਜ਼ੋਨਾਂ ਲਈ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਜ਼ੋਨਾਂ ’ਚੋਂ ਬਲਾਹੜ੍ਹ ਵਿੰਝੂ, ਬਾਂਡੀ ਅਤੇ ਕਰਾੜ ਵਾਲਾ (ਅਨੁਸੂਚਿਤ ਜਾਤੀ ਦੀਆਂ...
Advertisement

ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਜ਼ੋਨਾਂ ਦੀ ਸੂੂਚੀ ਅਲਾਟ ਕਰ ਦਿੱਤੀ। ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ 17 ਜ਼ੋਨਾਂ ਲਈ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਜ਼ੋਨਾਂ ’ਚੋਂ ਬਲਾਹੜ੍ਹ ਵਿੰਝੂ, ਬਾਂਡੀ ਅਤੇ ਕਰਾੜ ਵਾਲਾ (ਅਨੁਸੂਚਿਤ ਜਾਤੀ ਦੀਆਂ ਇਸਤਰੀਆਂ ਲਈ), ਕਿਲੀ ਨਿਹਾਲ ਸਿੰਘ ਵਾਲਾ, ਫੂਸ ਮੰਡੀ, ਬੰਗੀ ਰੂਲਦੂ, ਬਹਿਮਣ ਦੀਵਾਨਾ ਅਤੇ ਮੰਡੀ ਕਲਾਂ (ਇਸਤਰੀ ਉਮੀਦਵਾਰਾਂ ਲਈ), ਭੁੱਚੋ ਕਲਾਂ, ਪੱਕਾ ਕਲਾ, ਮਾਈਸਰਖਾਨਾ, ਜੋਧਪੁਰ ਪਾਖਰ, ਬੁਰਜ ਗਿੱਲ ਤੇ ਜੈ ਸਿੰਘ ਵਾਲਾ (ਜਨਰਲ ਵਰਗ ਲਈ), ਸਿੰਗੋ, ਸਿਰੀਏਵਾਲਾ ਅਤੇ ਪੂਹਲਾ (ਅਨੁਸੂਚਿਤ ਜਾਤੀ ਲਈ) ਰੱਖੇ ਗਏ ਹਨ।

ਉਮੀਦਵਾਰ ਜਾਂ ਉਨ੍ਹਾਂ ਦੇ ਤਜਵੀਜ਼ ਕਰਤਾ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫ਼ਸਰ ਨੂੰ 4 ਦਸੰਬਰ ਤੱਕ (ਸਿਵਾਏ ਪਬਲਿਕ ਛੁੱਟੀ ਵਾਲੇ ਦਿਨ) ਕਮਰਾ ਨੰਬਰ 211, ਏ ਡੀ ਸੀ ਕੋਰਟ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਦਸੰਬਰ ਸਵੇਰੇ 11 ਵਜੇ ਸਵੇਰੇ ਡੀ ਸੀ ਦਫਤਰ ਮੀਟਿੰਗ ਹਾਲ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਹੋਵੇਗੀ।

Advertisement

ਬਲਾਕ ਬਠਿੰਡਾ ਦੇ ਪੰਚਾਇਤ ਸਮਿਤੀ ਦੇ 15 ਜ਼ੋਨਾਂ ਦੇ ਮੈਂਬਰਾਂ ਦੀ ਚੋਣ ਦੀ ਲਿਸਟ ਜਾਰੀ ਹੋ ਗਈ ਹੈ। ਪੰਚਾਇਤ ਸਮਿਤੀ ਦੇ ਪਿੰਡ ਦਿਉਣ, ਗਹਿਰੀ ਭਾਗੀ ਉਰਫ਼ ਗਹਿਰੀ ਦੇਵੀ ਨਗਰ ਅਤੇ ਝੂੰਬਾ (ਅਨੁਸੂਚਿਤ ਜਾਤੀ), ਬੀੜ ਬਹਿਮਣ, ਚੁੱਘੇ ਕਲਾਂ ਤੇ ਤਲਾਬ ਨਹਿਰ ਬਸਤੀ (ਅਨੁਸੂਚਿਤ ਜਾਤੀ ਇਸਤਰੀ), ਤਿਉਣਾ, ਬੱਲੂਆਣਾ, ਗੁਲਾਬਗੜ੍ਹ ਤੇ ਬੁਲਾਢੇਵਾਲਾ (ਇਸਤਰੀ), ਜੱਸੀ ਪੌਂ ਵਾਲੀ, ਭਾਗੂ, ਵਿਰਕ ਕਲਾਂ, ਮੁਲਤਾਨੀਆਂ ਅਤੇ ਬੁਰਜ ਮਹਿਮਾ (ਜਨਰਲ) ਲਈ ਚੋਣ ਕੀਤੀ ਜਾਵੇਗੀ।

ਚੋਣਾਂ 14 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।

Advertisement
Show comments