ਪਿੰਡ ਕਲਿਆਣ ਸੁੱਖਾ ਵਿੱਚ ਇੱਕ ਟਰੈਕਟਰ ਪਲਟਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਗਮੀਤ ਸਿੰਘ (30) ਪੁੱਤਰ ਕਾਕਾ ਸਿੰਘ ਵਜੋਂ ਹੋਈ ਹੈ। ਇਹ ਨੌਜਵਾਨ ਇੱਕ ਟਰੈਕਟਰ ਏਜੰਸੀ ਵਿੱਚ ਮਕੈਨਿਕ ਵਜੋਂ ਕੰਮ ਕਰਦਾ ਸੀ। ਟਰੈਕਟਰ ਠੀਕ ਕਰਨ ਉਪਰੰਤ ਟਰਾਈ ਲੈਣ ਵਾਸਤੇ ਉਹ ਕਲਿਆਣ ਸੁੱਖਾ ਤੋ ਨਿਉਰ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਚਲਾ ਗਿਆ। ਇਸ ਦੌਰਾਨ ਟਰੈਕਟਰ ’ਚ ਤਕਨੀਕੀ ਖਰਾਬੀ ਕਾਰਨ ਰਫ਼ਤਾਰ ਤੇਜ਼ ਹੋ ਗਈ ਅਤੇ ਟਰੈਕਟਰ ਖੇਤਾਂ ਵਿੱਚ ਪਲਟ ਗਿਆ ਜਿਸ ਕਾਰਨ ਜਗਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
Advertisement
Advertisement
×

