DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿਨ ਦਿਹਾੜੇ ਨੌਜਵਾਨ ਦਾ ਕਤਲ

ਬੁਢਲਾਡਾ ਸ਼ਹਿਰ ਦੇ ਬੱਸ ਅੱਡੇ ਵਿੱਚ ਦਿਨ ਦਿਹਾੜੇ ਨੌਜਵਾਨ ਜਸ਼ਨਦੀਪ ਸਿੰਘ (20) ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਆਪਣੇ ਜਨਮ ਦਿਨ ਦੇ ਜਸ਼ਨ ਮਨਾਉਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਮਾਨ ਲੈਣ ਲਈ ਸ਼ਹਿਰ ਆਇਆ ਸੀ। ਵੇਰਵਿਆਂ ਅਨੁਸਾਰ ਜਸ਼ਨਦੀਪ ਸਿੰਘ ਪਿੰਡ...

  • fb
  • twitter
  • whatsapp
  • whatsapp
featured-img featured-img
ਜਸ਼ਨਦੀਪ ਸਿੰਘ
Advertisement

ਬੁਢਲਾਡਾ ਸ਼ਹਿਰ ਦੇ ਬੱਸ ਅੱਡੇ ਵਿੱਚ ਦਿਨ ਦਿਹਾੜੇ ਨੌਜਵਾਨ ਜਸ਼ਨਦੀਪ ਸਿੰਘ (20) ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਆਪਣੇ ਜਨਮ ਦਿਨ ਦੇ ਜਸ਼ਨ ਮਨਾਉਣ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਮਾਨ ਲੈਣ ਲਈ ਸ਼ਹਿਰ ਆਇਆ ਸੀ। ਵੇਰਵਿਆਂ ਅਨੁਸਾਰ ਜਸ਼ਨਦੀਪ ਸਿੰਘ ਪਿੰਡ ਕੁਲੈਹਿਰੀ ਦਾ ਰਹਿਣਾ ਵਾਲਾ ਸੀ ਅਤੇ ਟੈਟੂ ਆਰਟਿਸਟ ਸੀ। ਜਸ਼ਨਦੀਪ ਸਿੰਘ ਜੱਸੀ ਦਾ ਅੱਜ ਜਨਮ ਦਿਨ ਸੀ। ਉਹ ਆਪਣੇ ਦੋਸਤਾਂ ਅਤੇ ਚਾਚੇ ਨਾਲ ਬੁਢਲਾਡਾ ਸ਼ਹਿਰ ਵਿੱਚ ਆਇਆ ਸੀ। ਜਦੋਂ ਉਹ ਬੁਢਲਾਡਾ ਬੱਸ ਅੱਡੇ ਵਿੱਚ ਸੀ ਤਾਂ ਵਰਨਾ ’ਤੇ ਸਵਾਰ ਅਣਪਛਾਤੇ ਨੌਜਵਾਨਾਂ ਨੇ ਅਚਾਨਕ ਆ ਕੇ ਉਸ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਉਸ ਦੇ ਦੋਸਤ ਹਰਵਿੰਦਰ ਸਿੰਘ ਨੇ ਦੱਸਿਆ ਕਿ ਰੌਲਾ ਪਾਉਣ ’ਤੇ ਵੀ ਹਮਲਾਵਰ ਜਸ਼ਨਦੀਪ ਸਿੰਘ ਨੂੰ ਕੁੱਟਦੇ ਰਹੇ ਅਤੇ ਤੇਜ਼ ਹਥਿਆਰਾਂ ਨਾਲ ਉਸ ’ਤੇ ਵਾਰ ਕੀਤੇ। ਜਸ਼ਨਦੀਪ ਸਿੰਘ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਮੇਵਾ ਸਿੰਘ ਨੇ ਦੱਸਿਆ ਕਿ ਜਸ਼ਨਦੀਪ ਸਿੰਘ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਉਸ ਦੇ ਪੁੱਤਰ ਦਾ ਕਤਲ ਕਰਨ ਵਾਲਿਆਂ ਖਿਲਾਫ਼ ਸਖ਼ਤਕਾਰਵਾਈ ਕੀਤੀ ਜਾਵੇ।

Advertisement

ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਬਲਕੌਰ ਸਿੰਘ, ਥਾਣਾ ਸਿਟੀ ਬੁਢਲਾਡਾ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਕੁੱਝ ਨੌਜਵਾਨਾਂ ਦੀ ਪਛਾਣ ਕੀਤੀ ਗਈ ਅਤੇ ਛੇਤੀ ਹੀ ਕਾਤਲਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਿਸੇ ਪੁਰਾਣੀ ਰਜਿੰਸ਼ ਦਾ ਜਾਪਦਾ ਹੈ ਅਤੇ ਮ੍ਰਿਤਕ ਦਾ ਮਹੀਨੇ ਬਾਅਦ ਵਿਆਹ ਸੀ ।

Advertisement

Advertisement
×