DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

World University Rankings 2027: ਪੰਜਾਬ ਕੇਂਦਰੀ ’ਵਰਸਿਟੀ ਸਿਖਰਲੀਆਂ 800 ਯੂਨੀਵਰਸਿਟੀਆਂ ’ਚ ਸ਼ਾਮਲ

ਟੀ ਐੱਚ ਈ ਵਰਲਡ ਯੂਨੀਵਰਸਿਟੀ ਰੈਂਕਿੰਗ 2027 ਵਿੱਚ 701-800 ਰੈਂਕ ਬੈਂਡ ’ਚ ਸਥਾਨ

  • fb
  • twitter
  • whatsapp
  • whatsapp
Advertisement

ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ ਯੂ ਪੰਜਾਬ) ਨੇ ਟਾਈਮਜ਼ ਹਾਇਰ ਐਜੂਕੇਸ਼ਨ (ਟੀ ਐੱਚ ਈ) ਵਰਲਡ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਵਿਸ਼ਵ ਦੀਆਂ ਸਿਖਰਲੀਆਂ 800 ਉੱਚ ਸਿੱਖਿਆ ਸੰਸਥਾਵਾਂ ਵਿੱਚ ਆਪਣੀ ਥਾਂ ਬਰਕਰਾਰ ਰੱਖੀ ਹੈ। ਯੂਨੀਵਰਸਿਟੀ ਨੂੰ 701-800 ਦੇ ਗਲੋਬਲ ਰੈਂਕ ਬੈਂਡ ਵਿੱਚ ਸਥਾਨ ਮਿਲਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਸੀ ਯੂ ਪੰਜਾਬ ਇਸ ਰੈਂਕਿੰਗ ਵਿੱਚ ਸਿਖਰਲੀਆਂ 800 ਸੰਸਥਾਵਾਂ ਵਿੱਚ ਸ਼ਾਮਲ ਹੋਈ ਹੈ। ਇਸ ਸਾਲ ਦੀ ਰੈਂਕਿੰਗ ਵਿੱਚ 118 ਦੇਸ਼ਾਂ ਦੀਆਂ 2,297 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉੱਚ ਸਿੱਖਿਆ ਸੰਸਥਾਵਾਂ ਦਾ ਮੁਲਾਂਕਣ ਅਧਿਆਪਨ, ਖੋਜ ਵਾਤਾਵਰਨ, ਖੋਜ ਗੁਣਵੱਤਾ, ਕੌਮਾਂਤਰੀ ਦ੍ਰਿਸ਼ਟੀਕੋਣ ਅਤੇ ਉਦਯੋਗ ਤੋਂ ਆਮਦਨ ਸਮੇਤ ਪੰਜ ਮੁੱਖ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਗਿਆ ਹੈ। ਸੀ ਯੂ ਪੰਜਾਬ ਨੇ ਇਨ੍ਹਾਂ ਸੂਚਕਾਂ ਵਿੱਚ 40.2 ਤੋਂ 42.3 ਦਾ ਸਮੁੱਚਾ ਸਕੋਰ ਬੈਂਡ ਹਾਸਲ ਕੀਤਾ ਹੈ। ਇਸ ਸਾਲ ਸੀ ਯੂ ਪੰਜਾਬ ਸਮੇਤ ਭਾਰਤ ਦੀਆਂ ਕੇਵਲ 27 ਸੰਸਥਾਵਾਂ ਨੂੰ ਸਿਖਰਲੀਆਂ 800 ਵਿੱਚ ਥਾਂ ਮਿਲੀ ਹੈ। ਕਾਰਜਕਾਰੀ ਵਾਈਸ-ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਕਿਹਾ ਕਿ ਇਹ ਪ੍ਰਾਪਤੀ ਗੁਣਵੱਤਾਪੂਰਨ ਸਿੱਖਿਆ ਅਤੇ ਖੋਜ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਦਾ ਨਤੀਜਾ ਹੈ। ਉਨ੍ਹਾਂ ਇਸ ਲਈ ਅਧਿਆਪਕਾਂ, ਖੋਜਕਰਤਾਵਾਂ, ਵਿਦਿਆਰਥੀਆਂ ਅਤੇ ਹੋਰ ਹਿੱਸੇਦਾਰਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ

Advertisement
Advertisement
×