ਮੋਗਾ ’ਚ ਬੇਕਾਬੂ ਕਾਰ ਨੇ ਲਈ ਮਜ਼ਦੂਰ ਦੀ ਜਾਨ

ਮੋਗਾ ’ਚ ਬੇਕਾਬੂ ਕਾਰ ਨੇ ਲਈ ਮਜ਼ਦੂਰ ਦੀ ਜਾਨ

ਮੋਗਾ ਵਿੱਚ ਪਲਟੀ ਪਈ ਕਾਰ

ਨਿੱਜੀ ਪੱਤਰ ਪ੍ਰੇਰਕ
ਮੋਗਾ, 15 ਸਤੰਬਰ

ਇੱਥੇ ਫ਼ਿਰੋਜ਼ਪੁਰ ਕੌਮੀ ਮਾਰਗ ਫਲਾਈਓਵਰ ਦੀ ਸਲਿੱਪ ਰੋਡ ਉੱਤੇ ਬੇਕਾਬੂ ਕਾਰ ਸੜਕ ਕੰਢੇ ਸਾਈਕਲ ’ਤੇ ਜਾ ਰਹੇ ਦੋ ਮਜ਼ਦੂਰਾਂ ਉੱਤੇ ਚੜ੍ਹ ਗਈ ਅਤੇ ਪਲਟ ਗਈ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਮਜ਼ਦੂਰ ਦੀ ਮੌਤ ਹੋ ਗਈ। ਦੋਵੇਂ ਪਰਵਾਸੀ ਮਜ਼ਦੂਰ ਆਪਸ ’ਚ ਰਿਸ਼ਤੇਦਾਰ ਹਨ।

ਥਾਣਾ ਸਿਟੀ ਦੇ ਏਐੱਸਆਈ ਸਾਹਿਬ ਸਿੰਘ ਅਤੇ ਹੌਲਦਾਰ ਹਰਮੇਸ਼ ਲਾਲ ਨੇ ਦੱਸਿਆ ਕਿ ਕਾਰ ਚਾਲਕ ਗੁਰਬਿੰਦਰ ਸਿੰਘ ਪਿੰਡ ਸ਼ੇਰਪੁਰ ਖੁਰਦ (ਜਗਰਾਉਂ) ਦਾ ਰਿਸ਼ਤੇਦਾਰ ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ ਅਤੇ ਉਸ ਨੂੰ ਹਸਪਤਾਲ ’ਚੋਂ ਛੁੱਟੀ ਮਿਲਣ ਕਾਰਨ ਊਹ ਕਾਰ ਉੱਤੇ ਉਸ ਨੂੰ ਲੈਣ ਜਾ ਰਿਹਾ ਸੀ। ਸਲਿੱਪ ਰੋਡ ਦੀ ਹਾਲਤ ਖਸਤਾ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਦੋ ਨੌਜਵਾਨਾਂ ਉੱਤੇ ਜਾ ਚੜ੍ਹੀ ਅਤੇ ਕਈ ਪਲਟੀਆਂ ਖਾ ਗਈ। ਇਸ ਮੌਕੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਸਿਟੀ ਪੁਲੀਸ ਨੇ ਕਾਰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਕਾਬੂ ਕਾਰ ਦੀ ਲਪੇਟ ’ਚ ਆਏ ਮਜ਼ਦੂਰ ਕ੍ਰਿਸ਼ਨ ਸ਼ਰਮਾ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਅਰਜਨ ਸ਼ਰਮਾ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਸਿਟੀ ਪੁਲੀਸ ਨੇ ਕਾਰ ਚਾਲਕ ਗੁਰਬਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸੜਕ ਹਾਦਸੇ ਵਿੱਚ ਚਾਰ ਸਾਲਾ ਬੱਚੇ ਦੀ ਮੌਤ

ਅਬੋਹਰ (ਸੁੰਦਰ ਨਾਥ ਆਰੀਆ): ਅਬੋਹਰ-ਸ੍ਰੀ ਗੰਗਾਨਗਰ ਰੋਡ ‘ਤੇ ਅੱਜ ਤੜਕੇ ਹੋਏ ਸੜਕ ਹਾਦਸੇ ਵਿੱਚ ਸਟਾਫ ਕਲੋਨੀ ਵਾਸੀ 4 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਬੱਚੇ ਦੇ ਪਿਤਾ ਦਾ ਇਕ ਜਾਣਕਾਰ ਅੱਜ ਉਸ ਨੂੰ ਸ਼ਰਾਧ ਕਰਾਉਣ ਤੋਂ ਬਾਅਦ ਕੱਪੜੇ ਦਿਵਾਉਣ ਲਈ ਸਾਈਕਲ ‘ਤੇ ਬਿਠਾ ਕੇ ਸ਼ਹਿਰ ਆ ਰਿਹਾ ਸੀ ਕਿ ਰਸਤੇ ਵਿੱਚ ਇਹ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਿਕ ਸਟਾਫ ਕਲੋਨੀ ਵਾਸੀ ਰਾਮਨਾਥ ਅੱਜ ਮੋਹਨ ਲਾਲ ਨੂੰ ਸ਼ਰਾਧ ਲਈ ਬੁਲਾਉਣ ਗਿਆ ਸੀ। ਉਸ ਨੇ ਉਸ ਨੂੰ ਥੋੜ੍ਹੀ ਦੇਰ ਵਿੱਚ ਆਉਣ ਲਈ ਕਿਹਾ। ਰਾਮਨਾਥ ਨੇ ਮੋਹਨ ਲਾਲ ਨੂੰ ਕਿਹਾ ਕਿ ਉਹ ਉਸਦੇ ਪੁੱਤਰ ਨੂੰ ਨਾਲ ਭੇਜ ਦੇਵੇ ਤਾਂ ਜੋ ਉਸਨੂੰ ਕੱਪੜੇ ਦਿਵਾ ਦੇਵੇ। ਰਾਮਨਾਥ ਉਸ ਦੇ 4 ਸਾਲਾ ਪੁੱਤਰ ਨੂੰ ਸਾਈਕਲ ‘ਤੇ ਬਿਠਾ ਕੇ ਕਲੋਨੀ ਤੋਂ ਬਾਹਰ ਨਿਕਲਿਆ ਤਾਂ ਦੋ ਮੋਟਰਸਾਈਕਲ ਸਵਾਰਾਂ ਧਰਮਪਾਲ ਅਤੇ ਨੀਰਜ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਦੋਵੇਂ ਜਣੇ ਸੜਕ ‘ਤੇ ਡਿੱਗ ਕੇ ਫੱਟੜ ਹੋ ਗਏ। ਮੋਟਰਸਾਈਕਲ ਸਵਾਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਦੋਵਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ। ਸਿਟੀ ਥਾਣਾ-2 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All