DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਮੇ ਦੀ ਮੌਤ: ਸਫ਼ਾਈ ਕਮਿਸ਼ਨ ਮੁਕਤਸਰ ਸਾਹਿਬ ਪੁੱਜਿਆ

ਪੀੜਤ ਪਰਿਵਾਰ ਨੂੰ ਵਿੱਤੀ ਸਹਾਇਤਾ ਅਤੇ ਸਫਾਈ ਕਾਮਿਆਂ ਨੂੰ ਸੁਰੱਖਿਆ ਉਪਕਰਨ ਦੇਣ ਦੀ ਹਦਾਇਤ

  • fb
  • twitter
  • whatsapp
  • whatsapp
featured-img featured-img
ਸਫਾਈ ਸੇਵਕ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਦੇ ਸਫਾਈ ਕਮਿਸ਼ਨ ਦੇ ਅਧਿਕਾਰੀ ਤੇ ਹੋਰ।
Advertisement

ਸੀਵਰੇਜ ਵਿੱਚ ਬਿਨਾਂ ਸੁਰੱਖਿਆ ਉਪਕਰਨਾਂ ਦੇ ਉਤਰੇ ਸਫਾਈ ਕਾਮੇ ਦੀ ਮੌਤ ਤੋਂ ਬਾਅਦ ‘ਨੈਸ਼ਨਲ ਕਮਿਸ਼ਨ ਆਫ ਸਫਾਈ ਕਰਮਚਾਰੀ’ ਦੇ ਵਾਈਸ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਇੱਥੇ ਪੁੱਜ ਕੇ ਮ੍ਰਿਤਕ ਸਫਾਈ ਸੇਵਕ ਦੀ ਯਾਦ ਵਿੱਚ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਿੱਤੀ ਸਹਾਇਤਾ ਦੇਣ ਦੇ ਆਦੇਸ਼ ਦਿੱਤੇ। ਇਸ ਮਗਰੋਂ ਉਨ੍ਹਾਂ ਸਫਾਈ ਸੇਵਕ ਦੀ ਮੌਤ ਨੂੰ ਲੈ ਕੇ ਡੀ ਸੀ ਵੱਲੋਂ ਬਣਾਈ ਸਿਟ ਨਾਲ ਬੈਠਕ ਕੀਤੀ ਅਤੇ ਰਿਪੋਰਟ ਸਬੰਧੀ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੇ ਆਈ ਡੀ ਕਾਰਡ ਬਣਾਏ ਜਾਣ ਅਤੇ ਸੇਫਟੀ ਕਿੱਟਾਂ ਵੀ ਦਿੱਤੀਆਂ ਜਾਣ। ਉਨ੍ਹਾਂ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਸਖਤ ਤਾਕੀਦ ਕੀਤੀ ਕਿ ਰਾਤ ਸਮੇਂ ਸੀਵਰੇਜ ਦੀ ਸਫਾਈ ਦਾ ਕੰਮ ਨਾ ਕਰਵਾਇਆ ਜਾਵੇ। ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਗੁਰਕਿਰਨਦੀਪ ਸਿੰਘ ਸਿੱਧੂ , ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਕੇਵਲ ਗਰਗ, ਕਾਰਜ ਸਾਧਕ ਅਫ਼ਸਰ ਮਲੋਟ ਮੰਗਤ ਰਾਮ, ਐਕਸੀਅਨ ਨਹਿਰੀ ਵਿਭਾਗ ਅਰਸ਼ਦੀਪ ਸਿੰਘ, ਡੀ ਐੱਸ ਪੀ ਬਚਨ ਸਿੰਘ, ਐੱਸ ਡੀ ਓ, ਪੁਸ਼ਪਿੰਦਰ ਸਿੰਘ, ਸੁਪਰਡੈਂਟ ਰਜੀਨੀਸ਼ ਕੁਮਾਰ, ਜੇ ਈ ਵਿਜੈ ਕੁਮਾਰ, ਠੇਕਾਦਾਰ ਹਰਪਾਲ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ। ਇਸ ਦੌਰਾਨ ਉਨ੍ਹਾਂ ਗੋਨੇਆਣਾ ਰੋਡ ’ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

Advertisement

Advertisement
Advertisement
×