ਜੈਤੋ-ਬਠਿੰਡਾ ਮਾਰਗ ਦਾ ਕੰਮ ਸ਼ੁਰੂ ਕਰਵਾਇਆ
ਜੈਤੋ ਤੋਂ ਬਾਜਾਖਾਨਾ ਮਾਰਗ ਦੇ ਨਿਰਮਾਣ ਲਈ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕਾਰਜ ਅੱਜ ਸ਼ੁਰੂ ਹੋ ਗਿਆ। ਇਸ ਦਾ ਰਸਮੀ ਉਦਘਾਟਨ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿੱਚ ਇੱਕ ਆਮ ਨਾਗਰਿਕ ਪ੍ਰੇਮ ਕੁਮਾਰ ਕੋਟਕਪੂਰਾ ਤੋਂ ਰਿਬਨ ਕੱਟ ਕੇ ਕਰਵਾਇਆ ਗਿਆ। ਇਸ...
ਜੈਤੋ ਤੋਂ ਬਾਜਾਖਾਨਾ ਮਾਰਗ ਦੇ ਨਿਰਮਾਣ ਲਈ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕਾਰਜ ਅੱਜ ਸ਼ੁਰੂ ਹੋ ਗਿਆ। ਇਸ ਦਾ ਰਸਮੀ ਉਦਘਾਟਨ ਵਿਧਾਇਕ ਅਮੋਲਕ ਸਿੰਘ ਦੀ ਹਾਜ਼ਰੀ ਵਿੱਚ ਇੱਕ ਆਮ ਨਾਗਰਿਕ ਪ੍ਰੇਮ ਕੁਮਾਰ ਕੋਟਕਪੂਰਾ ਤੋਂ ਰਿਬਨ ਕੱਟ ਕੇ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜੈਤੋ ਸ਼ਹਿਰ ਨੂੰ ਬਰਨਾਲਾ ਨਾਲ ਜੋੜਨ ਵਾਲੇ ਇਸ ਮੁੱਖ ਮਾਰਗ ਦਾ ਪੁਨਰ ਨਿਰਮਾਣ ਅਤੇ ਸੁੰਦਰੀਕਰਨ ਸਮੇਂ ਦੀ ਜ਼ਰੂਰਤ ਸੀ। ਉਨ੍ਹਾਂ ਦੱਸਿਆ ਕਿ 10 ਕਿਲੋਮੀਟਰ ਲੰਮੇ ਇਸ ਮਾਰਗ ਦੇ ਪੁਨਰ ਨਿਰਮਾਣ ’ਤੇ ਕਰੀਬ 7 ਕਰੋੜ ਰੁਪਏ ਲਾਗਤ ਆਵੇਗੀ ਅਤੇ ਇਹ ਦੋ-ਤਿੰਨ ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ, ਚੇਅਰਮੈਨ ਗੋਬਿੰਦਰ ਸਿੰਘ ਵਾਲੀਆ, ‘ਆਪ’ ਬੀ.ਸੀ. ਵਿੰਗ ਦੇ ਹਲਕਾ ਕੋਆਰਡੀਨੇਟਰ ਸੁਖਰੀਤ ਰੋਮਾਣਾ, ‘ਆਪ’ ਦੇ ਨੌਜਵਾਨ ਆਗੂ ਅੰਕੁਸ਼ ਬਾਂਸਲ, ਕੌਂਸਲਰ ਨਰਿੰਦਰਪਾਲ ਸਿੰਘ ਰਾਮੇਆਣਾ, ਵਪਾਰ ਮੰਡਲ ਪੰਜਾਬ ਦੇ ਚੇਅਰਮੈਨ ਗੋਪਾਲ ਕ੍ਰਿਸ਼ਨ ਸ਼ੈਲੀ ਅਤੇ ਵਪਾਰੀ ਆਗੂ ਨਰੇਸ਼ ਜਿੰਦਲ, ਰੇਸ਼ਮ ਵੜ੍ਹਤੀਆ ਆਦਿ ਮੌਜੂਦ ਸਨ।

