ਔਰਤ ਕਰਜ਼ਾ ਮੁਕਤੀ: ਬਰਨਾਲਾ ਵਿੱਚ ਰੈਲੀ ਦਾ ਐਲਾਨ

ਔਰਤ ਕਰਜ਼ਾ ਮੁਕਤੀ: ਬਰਨਾਲਾ ਵਿੱਚ ਰੈਲੀ ਦਾ ਐਲਾਨ

ਪਰਸ਼ੋਤਮ ਬੱਲੀ
ਬਰਨਾਲਾ, 11 ਜੁਲਾਈ

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਐਲਾਨ ਹੈ ਕਿ ਗਰੀਬ ਔਰਤਾਂ ਦੇ ਸਿਰ ਕਰਜ਼ੇ ਦਾ ਭਾਰ ਨਹੀਂ ਰਹਿਣ ਦਿੱਤਾ ਜਾਵੇਗਾ। ਇਹ ਐਲਾਨ ਇਥੇ ਦਾਣਾ ਮੰਡੀ ਵਿਖੇ ਜ਼ਿਲ੍ਹਾ ਪੱਧਰ ਦੀ ਮੀਟਿੰਗ ਵਿੱਚ ਮੋਰਚੇ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕੀਤਾ। ਇਸ ਸਮੇ ਫੈਸਲਾ ਕੀਤਾ ਕਿ ਬਰਨਾਲਾ ਜ਼ਿਲ੍ਹੇ ਅੰਦਰ 5 ਅਗਸਤ ਨੂੰ ਦਾਣਾ ਮੰਡੀ ਵਿਖੇ ਜ਼ਿਲ੍ਹਾ ਪੱਧਰੀ ਔਰਤ ਕਰਜ਼ਾ ਮੁਕਤੀ ਰੈਲੀ ਕੀਤੀ ਜਾਵੇਗੀ। ਸ੍ਰੀ ਸਮਾਉਂ ਨੇ ਕਿਹਾ ਕਿ ਪੇਂਡੂ ਤੇ ਸ਼ਹਿਰੀ ਬੇਜ਼ਮੀਨੇ ਦਲਿਤ ਗਰੀਬਾਂ ਵੱਲੋਂ ਮਜ਼ਬੂਰੀ ਵੱਸ ਲਏ ਸਰਕਾਰੀ ਤੇ ਗੈਰਸਕਾਰੀ ਕਰਜ਼ਿਆ ਦੀ ਵਸੂਲੀ ਦੀਆਂ ਧਮਕੀਆਂ ਨੇ ਗਰੀਬਾਂ ਦੀ ਨੀਂਦ ਉਡਾ ਦਿੱਤੀ ਹੈ। ਅਗਸਤ ਮਹੀਨੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਸੀਪੀਆਈ (ਐਮ.ਐਲ)ਲਿਬਰੇਸ਼ਨ,ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਪੂਰੇ ਪੰਜਾਬ ਅੰਦਰ ਔਰਤ ਕਰਜ਼ਾ ਮੁਕਤੀ ਅੰਦੋਲਨ ਤਹਿਤ ਕਰਜ਼ਾ ਮੁਕਤੀ ਰੈਲੀਆਂ ਕੀਤੀਆਂ ਜਾਣਗੀਆਂ।ਇ ਸ ਸਮੇਂ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਰਾਮਗੜ੍ਹ,ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਮੋਹਨਾ ਸਿੰਘ ਰੂੜੇਕੇ,ਆਲ ਇੰਡੀਆ ਸਟੂਡੈਂਟਸ ਐਸੋਸੇਸ਼ਨ (ਆਇਸਾ) ਸੂਬਾ ਪ੍ਰਧਾਨ ਪ੍ਰਦੀਪ ਗੁਰੂ ਮਜ਼ਦੂਰ ਆਗੂ ਰੋਹੀ ਖ਼ਾਨ,ਅੰਗਰੇਜ਼ ਸਿੰਘ ਤਾਜੋਕੇ,ਬਲਜੀਤ ਕੌਰ ਤਾਜੋਕੇ,ਗੋਗੋ ਸਹੋਰ,ਸਿੰਗਾਰਾ ਸਿੰਘ ਚੌਹਾਨਕੇ,ਗੋਰਾ ਸਿੰਘ ਰਾਮਗੜ੍ਹ,ਦਰਸ਼ਨ ਸਿੰਘ,ਚਰਨਾ ਸਿੰਘ ਰੂੜੇਕੇ ਨੇ ਸੰਬੋਧਨ ਕੀਤਾ|

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All