ਕਰਜ਼ਾ ਮੁਆਫ਼ੀ ਲਈ ਔਰਤਾਂ ਨੇ ਬਰਨਾਲਾ ’ਚ ਪ੍ਰਦਰਸ਼ਨ ਕੀਤਾ

ਕਰਜ਼ਾ ਮੁਆਫ਼ੀ ਲਈ ਔਰਤਾਂ ਨੇ ਬਰਨਾਲਾ ’ਚ ਪ੍ਰਦਰਸ਼ਨ ਕੀਤਾ

ਪਰਸ਼ੋਤਮ ਬੱਲੀ

ਬਰਨਾਲਾ, 24 ਨਵੰਬਰ

ਔਰਤਾਂ ਦੇ ਕਰਜ਼ੇ ਮੁਆਫ਼ੀ ਲਈ ਵਿੱਢੇ ਸੰਘਰਸ਼ ਤਹਿਤ ਅੱਜ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੱਦੇ ਤਹਿਤ ਰਿਕਵਰੀ ਮੁਲਾਜ਼ਮਾਂ ਵੱਲੋਂ ਗਰੀਬ ਔਰਤਾਂ ਨੂੰ ਤੰਗ ਕਰਨ ਖ਼ਿਲਾਫ਼ ਅੱਜ ਰੋਸ ਮਾਰਚ ਉਪਰੰਤ ਵਿੱਤੀ ਸੰਸਥਾਵਾਂ ਅੱਗੇ ਰੈਲੀਆਂ ਕੀਤੀਆਂ ਗਈਆਂ। ਮਾਰਚ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਕੌਰ ਤਪਾ, ਰਾਣੀ ਕੌਰ ਬਰਨਾਲਾ, ਪੂਜਾ ਕੌਰ ਬਰਨਾਲਾ ਤੇ ਜਸਪਾਲ ਕੌਰ ਤਪਾ ਨੇ ਕੀਤੀ। ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਔਰਤਾਂ ਕਰਜ਼ੇ ਮੁਆਫ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਸੰਘਰਸ਼ਸ਼ੀਲ ਹਨ। ਇਸ ਮੌਕੇ ਸੋਨੀ ਸਿੰਘ ਹਿੰਮਤਪੁਰਾ, ਕਮਲਜੀਤ ਕੌਰ ਭਦੌੜ, ਰਾਜਪਾਲ ਕੌਰ ਭਦੌੜ, ਕੁਲਵਿੰਦਰ ਕੌਰ ਮਹਿਤਾ, ਹਰਪ੍ਰੀਤ ਕੌਰ ਛੰਨਾ, ਬੂਟਾ ਸਿੰਘ ਧੌਲਾ, ਮੋਹਣ ਸਿੰਘ ਤਪਾ, ਹਰਵਿੰਦਰ ਸਿੰਘ ਹਮੀਦੀ, ਸੁਖਦੇਵ ਸਿੰਘ ਗੁਰਮਾ, ਰਿੰਕੂ ਕੁਮਾਰ ਬਰਨਾਲਾ, ਕਮਲਜੀਤ ਕੌਰ ਮੱਲੀਆਂ, ਸੱਤਨਾਮ ਸਿੰਘ ਮੱਲੀਆਂ ਆਗੂ ਹਾਜ਼ਰ ਸਨ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All