ਭਾਜਪਾ ਦੇ ਰਾਜ ’ਚ ਔਰਤਾਂ ਸੁਰੱਖਿਅਤ ਨਹੀਂ: ਸੁਨੈਨਾ ਚੌਟਾਲਾ
ਪ੍ਰਭੂ ਦਿਆਲ
ਸਿਰਸਾ, 22 ਜੂਨ
ਇੰਡੀਅਨ ਨੈਸ਼ਨਲ ਲੋਕ ਦਲ ਦੀ ਸੂਬਾ ਮਹਿਲਾ ਇੰਚਾਰਜ ਸੁਨੈਨਾ ਚੌਟਾਲਾ ਨੇ ਐਤਵਾਰ ਨੂੰ ਇਨੈਲੋ ਦੇ ਰਾਸ਼ਟਰੀ ਪ੍ਰਧਾਨ ਅਭੈ ਸਿੰਘ ਚੌਟਾਲਾ ਅਤੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਇਨੈਲੋ ਮਹਿਲਾ ਵਿੰਗ ਦੀ ਸੂਬਾ ਇਨੈਲੋ ਮਹਿਲਾ ਵਿੰਗ ਦੀ ਜ਼ਿਲ੍ਹਾ ਕਾਰਜਕਾਰਨੀ ਦਾ ਐਲਾਨ ਕੀਤਾ। ਡੱਬਵਾਲੀ ਰੋਡ ’ਤੇ ਸਥਿਤ ਇਨੈਲੋ ਦੇ ਜ਼ਿਲ੍ਹਾ ਦਫ਼ਤਰ ਵਿਚ ਐਲਾਨੀ ਗਈ ਕਾਰਜਕਾਰਨੀ ਕਮੇਟੀ ’ਚ ਮਮਤਾ ਰਾਣੀ ਨੂੰ ਜ਼ਿਲ੍ਹਾ ਜਨਰਲ ਸਕੱਤਰ, ਕਮਲੇਸ਼ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਜੱਸਾ ਨੇ ਦੱਸਿਆ ਹੈ ਕਿ ਬਿਮਲਾ ਭਾਕਰ, ਸੰਤੋਸ਼ ਰਾਣੀ, ਸਰੋਜ ਰਾਣੀ, ਸਰੋਜ ਸਾਹੂ, ਜੀਵਨ ਕੌਰ, ਮਨਜੀਤ ਕੌਰ ਸਾਬਕਾ ਸਰਪੰਚ, ਕੁਲਵਿੰਦਰ ਕੌਰ ਅਤੇ ਦਰਸ਼ਨਾ ਦੇਵੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਕਰੁਣਾ ਦੇਵੀ, ਮੰਜੂ ਚੋਇਲ ਸਰਪੰਚ, ਭੱਪੋ ਦੇਵੀ, ਸਾਵਿਤਰੀ ਦੇਵੀ, ਮੋਨਿਕਾ ਸਾਬਕਾ ਕੌਂਸਲਰ, ਦੀਪਿਕਾ ਮਹਿਤਾ, ਸੀਮਾ, ਕਵਿਤਾ ਰਾਣੀ ਸਰਪੰਚ, ਸਿਮਰਜੀਤ ਕੌਰ, ਮੰਜੂ ਨਹਿਰਾ ਨੂੰ ਸਕੱਤਰ ਬਣਾਇਆ ਗਿਆ ਹੈ। ਵਿਜੇ ਲਕਸ਼ਮੀ ਨੂੰ ਖਜ਼ਾਨਚੀ ਬਣਾਇਆ ਗਿਆ ਹੈ, ਜਦੋਂ ਕਿ ਸੁਨੀਤਾ ਗੋਦਾਰਾ ਨੂੰ ਪ੍ਰਚਾਰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ’ਤੇ ਬੋਲਦਿਆਂ ਸੁਨੇਨਾ ਚੌਟਾਲਾ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੌਰਾਨ ਮਹਿਲਾਵਾਂ ਕਿਸੇ ਵੀ ਪੱਖੋਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਆਏ ਦਿਨ ਮਹਿਲਾਵਾਂ ਦੇ ਹੱਕਾਂ ਦਾ ਘਾਣ ਹੋ ਰਿਹਾ ਹੈ। ਇਸ ਮੌਕੇ ਇਨੈਲੋ ਦੇ ਡੱਬਵਾਲੀ ਦੇ ਪ੍ਰਧਾਨ ਮੰਦਰ ਓਢਾਂ, ਏਲਨਾਬਾਦ ਦੇ ਪ੍ਰਧਾਨ ਹੁਸ਼ਿਆਰ ਸਿੰਘ ਖੋਡ, ਸਿਰਸਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਰਾਣੀਆਂ ਦੇ ਪ੍ਰਧਾਨ ਹਰਮੀਤ ਸਿੰਘ, ਮਹਾਂਵੀਰ ਸ਼ਰਮਾ, ਭਗਵਾਨ ਕੋਟਲੀ, ਵਿਨੋਦ ਰੋਜ਼ ਭਰੋਖਾਂ ਅਤੇ ਪ੍ਰਵੀਨ ਬਾਨਾ ਆਦਿ ਸਮੇਤ ਕਈ ਇਨੈਲੋ ਆਗੂ ਵੀ ਮੌਜੂਦ ਸਨ।