ਧੀ ਦੀ ਅੰਤਿਮ ਅਰਦਾਸ ’ਚ ਜਾ ਰਹੀ ਔਰਤ ਦੀ ਹਾਦਸੇ ’ਚ ਮੌਤ

* ਟੈਂਪੂ ਪਲਟਣ ਕਾਰਨ ਵਾਪਰਿਆ ਹਾਦਸਾ; * ਬੱਚੇ ਸਮੇਤ 20 ਔਰਤਾਂ ਗੰਭੀਰ ਜ਼ਖ਼ਮੀ

ਧੀ ਦੀ ਅੰਤਿਮ ਅਰਦਾਸ ’ਚ ਜਾ ਰਹੀ ਔਰਤ ਦੀ ਹਾਦਸੇ ’ਚ ਮੌਤ

ਸੀ.ਐੱਚ.ਸੀ. ਭਦੌੜ ਤੋਂ ਜ਼ਖ਼ਮੀਆਂ ਨੂੰ ਐਂਬੂਲੈਂਸਾਂ ਰਾਹੀਂ ਲਿਜਾਏ ਜਾਣ ਦੀ ਝਲਕ।

ਰਾਜਿੰਦਰ ਵਰਮਾ
ਭਦੌੜ, 14 ਅਗਸਤ

ਨੇੜਲੇ ਪਿੰਡ ਰਾਮਗੜ੍ਹ ਤੋਂ ਭਦੌੜ ਵਿੱਚ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸਵਾਰੀਆਂ ਦਾ ਭਰਿਆ ਟਾਟਾ ਏਸ (ਛੋਟਾ ਹਾਥੀ) ਪਿੰਡ ਦੀਪਗੜ੍ਹ ਨੇੜੇ ਪਲਟ ਗਿਆ। ਇਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਬੱਚੇ ਸਮੇਤ 20 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਦੱਸਣਯੋਗ ਹੈ ਕਿ ਜਿਸ ਔਰਤ ਦੀ ਮੌਤ ਹੋਈ ਹੈ ਉਹ ਅੱਜ ਆਪਣੀ ਲੜਕੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆ ਰਹੀ ਸੀ। ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਤੋਂ ਇਹ ਲੋਕ ਭਦੌੜ ਵਿੱਚ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਟਾਟਾ ਏਸ (ਛੋਟਾ ਹਾਥੀ) ਵਿੱਚ 30 ਤੋਂ ਉਪਰ ਔਰਤਾਂ ਤੇ ਵਿਅਕਤੀ ਆ ਰਹੇ ਸਨ, ਪਿੰਡ ਦੀਪਗੜ੍ਹ ਨਜ਼ਦੀਕ ਟੈਂਪੂ ਪਲਟਣ ਕਾਰਨ 20 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਪ੍ਰਕਾਸ਼ ਕੌਰ (70) ਪਤਨੀ ਨਛੱਤਰ ਸਿੰਘ ਨੂੰ ਜ਼ਿਆਦਾ ਸੱਟਾਂ ਵੱਜਣ ਕਾਰਨ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਗਈ ਅਤੇ ਬਾਕੀ ਜ਼ਖਮੀਆਂ ਨੂੰ ਸੀ.ਐੱਚ.ਸੀ ਭਦੌੜ ਵਿੱਚ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਐੱਸ.ਐੱਮ.ਓ. ਪ੍ਰਵੇਸ਼ ਕੁਮਾਰ , ਡਾ. ਸਤਵੰਤ ਸਿੰਘ ਬਾਵਾ ਅਤੇ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚ ਜ਼ਿਆਦਾ ਔਰਤਾਂ ਅੰਗ ਟੁੱਟਣ ਅਤੇ ਗੰਭੀਰ ਰੂਪ ਵਿੱਚ ਜਖ਼ਮੀ ਹਨ, ਜਿਸ ਵਿੱਚ ਵੀਰਪਾਲ ਕੌਰ, ਚਰਨ ਕੌਰ, ਸੁਰਜੀਤ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਨਸੀਬ ਕੌਰ, ਰਾਣੀ ਕੌਰ, ਹਰਜੀਤ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਬਲਵਿੰਦਰ ਕੌਰ, ਦਲੀਪ ਕੌਰ, ਅਮਰਜੀਤ ਕੌਰ, ਗੁਰਮੀਤ ਕੌਰ ਅਤੇ ਬੱਚੇ ਏਕਮ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਅਤੇ ਤਪਾ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਮਰੀਜ਼ਾਂ ਨੂੰ ਲਿਜਾਣ ਲਈ ਵੱਖ-ਵੱਖ ਹਸਪਤਾਲਾਂ ਤੋਂ ਐਂਬੂਲੈਂਸਾਂ ਦੋ ਘੰਟਿਆਂ ਬਾਅਦ ਪੁੱਜੀਆਂ। ਥਾਣਾ ਮੁਖੀ ਹਰਸਿਮਰਨਜੀਤ ਸਿੰਘ ਨੇ ਪੁਲੀਸ ਪਾਰਟੀ ਸਮੇਤ ਪੁੱਜ ਕੇ ਜ਼ਖ਼ਮੀਆਂ ਨੂੰ ਲੈ ਕੇ ਜਾਣ ਵਿੱਚ ਸਹਾਇਤਾ ਕੀਤੀ।

ਸੜਕ ਹਾਦਸੇ ’ਚ ਨੌਜਵਾਨ ਦੀ ਮੌਤ਼

ਬੁਢਲਾਡਾ (ਅਮਿਤ ਕੁਮਾਰ): ਪਿੰਡ ਫਫੜੇ ਭਾਈਕੇ ਤੇ ਗੁਰਨੇ ਕਲਾਂ ਵਿਚਕਾਰ ਬੀਤੀ ਰਾਤ ਸੜਕ ’ਤੇ ਜਾ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਕਿਸੇ ਅਣਪਛਾਤੇ ਵਾਹਨ ਵੱਲੋਂ ਫੇਟ ਮਾਰ ਦੇਣ ਨਾਲ ਇਕ ਨੌਜਵਾਨ ਦੀ ਮੌਤ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪਿੰਡ ਜੀਤਗੜ੍ਹ (ਬੀਰੋਕੇ ਖੁਰਦ) ਦੇ ਟਿਊਬਵੈੱਲ ਲਗਾਉਣ ਦਾ ਕੰਮ ਕਰਦੇ ਦੋ ਨੌਜਵਾਨ ਆਪਣੇ ਮੋਟਰਸਾਈਕਲ ’ਤੇ ਮਾਨਸਾ ਤੋਂ ਬੁਢਲਾਡਾ ਵੱਲ ਆ ਰਹੇ ਸਨ ਤਾਂ ਰਾਤ ਕਿਸੇ ਅਣਪਛਾਤੇ ਵਾਹਨ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਸਿੱਟੇ ਵਜੋਂ ਗੁਲਾਬ ਸਿੰਘ ਪੁੱਤਰ ਦੇਵ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤਰਸੇਮ ਸਿੰਘ ਪੁੱਤਰ ਮਿੱਠੂ ਸਿੰਘ ਬੀਰੋਕੇ ਖੁਰਦ ਗੰਭੀਰ ਜ਼ਖ਼ਮੀ ਹੋ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All