ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਿੰਨ ਪਿੰਡਾਂ ਦੇ ਤੀਹ ਕਿਸਾਨਾਂ ਦੀਆਂ ਤਾਰਾਂ ਚੋਰੀ

ਚੋਰੀ ਦੀਆਂ ਘਟਨਾਵਾਂ ਖ਼ਿਲਾਫ਼ ਨਾਅਰੇਬਾਜ਼ੀ
Advertisement

ਲਖਵੀਰ ਸਿੰਘ ਚੀਮਾ

ਮਹਿਲ ਕਲਾਂ, 7 ਜੁਲਾਈ

Advertisement

ਝੋਨੇ ਦੇ ਸੀਜ਼ਨ ਵਿੱਚ ਮਹਿਲ ਕਲਾਂ ਹਲਕੇ ਵਿੱਚ ਕਿਸਾਨਾਂ ਲਈ ਕੇਬਲ ਤਾਰ ਚੋਰ ਵੱਡੀ ਸਮੱਸਿਆ ਬਣ ਗਏ ਹਨ। ਚੋਰਾਂ ਵਲੋਂ ਲੰਘੀ ਰਾਤ ਹਲਕੇ ਦੇ ਤਿੰਨ ਪਿੰਡਾਂ ਵਿੱਚੋਂ ਕਰੀਬ 30 ਖੇਤਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਹ ਚੋਰੀਆਂ ਪਿੰਡ ਲੋਹਗੜ੍ਹ, ਚੀਮਾ ਅਤੇ ਕਿਰਪਾਲ ਸਿੰਘ ਵਾਲਾ ਦੇ ਖੇਤਾਂ ਵਿੱਚ ਵਾਪਰੀਆਂ ਹਨ। ਇਹਨਾਂ ਚੋਰੀਆਂ ਨਾਲ ਕਿਸਾਨਾਂ ਨੂੰ ਆਰਥਿਕ ਮਾਰ ਝੱਲਣ ਦੇ ਨਾਲ-ਨਾਲ ਚੱਲਦੇ ਸੀਜ਼ਨ ਦੌਰਾਨ ਸਮੱਸਿਆਵਾਂ ਵੀ ਝੱਲਣੀਆਂ ਪੈ ਰਹੀਆਂ ਹਨ।

ਪਿੰਡ ਕਿਰਪਾਲ ਸਿੰਘ ਵਾਲਾ ਵਿਖੇ 4 ਕਿਸਾਨਾਂ ਹੈਪੀ ਢਿੱਲੋਂ, ਜੋਗਿੰਦਰ ਸਿੰਘ ਢਿੱਲੋਂ, ਕਰਮਜੀਤ ਸਿੰਘ ਅਤੇ ਦਵਿੰਦਰ ਸਿੰਘ ਦੇ ਖੇਤ ਚੋਰੀ ਹੋਈ ਹੈ। ਚੋਰ ਕਰੀਬ 140 ਫੁੱਟ ਚਾਰੇ ਕਿਸਾਨਾਂ ਦੀ ਤਾਰ ਚੋਰੀ ਕਰਕੇ ਲੈ ਗਏ।

ਇਸੇ ਤਰ੍ਹਾਂ ਪਿੰਡ ਲੋਹਗੜ੍ਹ ਵਿਖੇ ਕਿਸਾਨ ਗੁਰਪ੍ਰੀਤ ਸਿੰਘ ਗੋਪੀ, ਸਰਬਜੋਤ ਸਿੰਘ, ਸਾਬਕਾ ਸਰਪੰਚ ਆਤਮਾ ਸਿੰਘ, ਜਸਬੀਰ ਸਿੰਘ ਜੱਸੀ, ਹਰਦੀਪ ਸਿੰਘ, ਗੁਰੂ ਘਰ ਦੀ ਜ਼ਮੀਨ, ਜਸਵੰਤ ਸਿੰਘ, ਜਗਰੂਪ ਸਿੰਘ, ਮੇਵਾ ਸਿੰਘ, ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਤਜਿੰਦਰ ਸਿੰਘ ਅਤੇ ਜੁਗਰਾਜ ਸਿੰਘ ਦੀ ਮੋਟਰ ਤੋਂ ਕਰੀਬ ਕੁੱਲ 620 ਫੁੱਟ ਕੇਬਲ ਤਾਰ ਚੋਰੀ ਹੋਈ ਹੈ। ਇਹਨਾਂ ਵਿੱਚੋਂ ਕੁੱਝ ਕਿਸਾਨਾਂ ਦੀਆਂ ਦੋ ਅਤੇ ਤਿੰਨ ਮੋਟਰਾਂ ਤੋਂ ਵੀ ਕੇਬਲ ਤਾਰਾਂ ਚੋਰੀ ਹੋਈਆਂ ਹਨ। ਕਿਸਾਨਾਂ ਵਲੋਂ ਪੁਲੀਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਵੀ ਜ਼ਾਹਰ ਕੀਤਾ ਗਿਆ।

ਇਸ ਤੋਂ ਇਲਾਵਾ ਪਿੰਡ ਚੀਮਾ ਵਿਖੇ ਕਿਸਾਨ ਮੱਖਣ ਸਿੰਘ ਦੇ ਖੇਤ ਚੋਰਾਂ ਵਲੋਂ ਟ੍ਰਾਂਸਫਾਰਮਰ ਚੋਰੀ ਕਰ ਲਿਆ ਗਿਆ। ਚੋਰ ਟ੍ਰਾਂਸਫ਼ਾਰਮਰ ਵਿੱਚੋਂ ਤਾਂਬਾ ਅਤੇ ਤੇਲ ਕੱਢ ਕੇ ਲੈ ਗਏ। ਜਦਕਿ ਇੱਕ ਦਿਨ ਪਹਿਲਾਂ ਕਿਸਾਨ ਜਗਸੀਰ ਸਿੰਘ ਦੇ ਖੇਤ ਵੀ ਟ੍ਰਾਂਸਫਾਰਮਰ ਚੋਰੀ ਹੋਇਆ ਸੀ।

ਪੀੜਤ ਕਿਸਾਨ ਸਰਕਾਰ ਅਤੇ ਪੁਲੀਸ ਤੋਂ ਚੋਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਥਾਣਾ ਮਹਿਲ ਕਲਾਂ ਦੀ ਐਸਐਚਓ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫ਼ੜ ਲਿਆ ਜਾਵੇਗਾ।

 

Advertisement