DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੁਕਾਈ ਨਾ ਹੋਣ ਕਾਰਨ ਮੰਡੀਆਂ ’ਚ ਪਈ ਕਣਕ ਭਿੱਜੀ

ਮਜ਼ਦੂਰਾਂ ਨੂੰ ਕਣਕ ਸੁਕਾਉਣ ਲਈ ਦੋਹਰੀ ਮੁਸ਼ੱਕਤ ਕਰਨੀ ਪਈ

  • fb
  • twitter
  • whatsapp
  • whatsapp
featured-img featured-img
ਮੰਡੀ ਕਿੱਲਿਆਂਵਾਲੀ ਵਿੱਚ ਭਿੱਜੀਆਂ ਬੋਰੀਆਂ ਸੁਕਾਉਣ ਦੀ ਕੋਸ਼ਿਸ਼ ਕਰਦੀ ਹੋਈ ਮਹਿਲਾ ਮਜ਼ਦੂਰ।
Advertisement

ਲੰਬੀ ਹਲਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਚੁਕਾਈ ‘ਲੰਗੜੀ’ ਚਾਲ ਹੋਣ ਕਰ ਕੇ ਖੁੱਲ੍ਹੇ ਅਸਮਾਨ ਥੱਲੇ ਪਈ 86591 ਮੀਟਰਿਕ ਟਨ ਕਣਕ ਦੇ ‘ਦਾਗਦਾਰ’ ਹੋਣ ਦੇ ਹਾਲਤ ਬਣ ਰਹੇ ਹਨ। ਬੀਤੇ ਦਿਨ ਪਏ ਮੀਂਹ ਕਰ ਕੇ ਕਣਕ ਦੀ ਗੁਣਵੱਤਾ ’ਤੇ ਅਸਰ ਪਿਆ ਹੈ।

ਕਣਕ ਦੇ ਭਰੇ ਗੱਟੇ ਮੀਂਹ ’ਚ ਭਿੱਜਣ ਕਰ ਕੇ ਮੰਡੀ ਮਜ਼ਦੂਰਾਂ ਨੂੰ ਦੋਹਰੀ ਮਾਰ ਝੱਲਣੀ ਪਈ ਹੈ। ਭਿੱਜੇ ਗੱਟਿਆਂ ਨੂੰ ਸੁਕਾਉਣ ਲਈ ਮਜ਼ਦੂਰਾਂ ਨੂੰ ਵੱਡੀ ਮਸ਼ੱਕਤ ਕਰਨੀ ਪਈ ਹੈ। ਸਰਕਾਰ ਵੱਲੋਂ ਮਾਰਕੀਟ ਕਮੇਟੀ ਕਿੱਲਿਆਂਵਾਲੀ ਹੇਠਲੇ ਕਰੀਬ 10 ਖਰੀਦ ਕੇਂਦਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ, ਜਦਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠਾਂ 3,688 ਮੀਟਰਿਕ ਟਨ ਕਣਕ ਅਣਵਿਕੀ ਪਈ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਖੇਤਰ ਵਿਚ ਲਿਫਟਿੰਗ ਸਿਰਫ 45.04 ਫੀਸਦ ਹੋਈ ਹੈ। ਮੰਡੀ ਕਿੱਲਿਆਂਵਾਲੀ ਦੀ ਮੁੱਖ ਦਾਣਾ ਵਿੱਚ ਚੁਕਾਈ ਦਰ 43.75 ਫ਼ੀਸਦ ਹੈ, ਜਦਕਿ 18060 ਟਨ ਕਣਕ ਅਜੇ ਵੀ ਚੁੱਕਣੀ ਬਾਕੀ ਹੈ ਅਤੇ 520 ਟਨ ਕਣਕ ਅਣਵਿਕੀ ਪਈ ਹੈ।

Advertisement

ਮੰਡੀ ਮਜ਼ਦੂਰ ਧਰਮਿੰਦਰ ਸਿੰਘ, ਜੇਮਸ ਸਿੰਘ, ਹਰਪਾਲ ਸਿੰਘ ਤੇ ਨਾਨਕ ਸਿੰਘ ਵਾਸੀ ਖੁੱਡੀਆਂ ਨੇ ਦੱਸਿਆ ਕਿ ਬਰਸਾਤ ਵਿਚ ਭਿੱਜੇ ਹੋਏ ਗੱਟਿਆਂ ਨੂੰ ਵਾਰ-ਵਾਰ ਸੁਕਾਉਣ ਲਈ ਪਲਟਣਾ ਪਿਆ ਹੈ, ਪਰ ਮਜ਼ਦੂਰੀ ਸਿਰਫ਼ ਇੱਕ ਵਾਰ ਦੀ ਹੀ ਮਿਲਣੀ ਹੈ। ਮਜ਼ਦੂਰਾਂ ਨੇ ਮੰਡੀ ਵਿੱਚ ਸ਼ੈੱਡਾਂ ਦੀ ਗਿਣਤੀ ਵਧਾਉਣ, ਕਣਕ ਲਿਫਟਿੰਗ ਤੇਜ਼ ਕਰਨ ਅਤੇ ਪੂਰੀ ਮਜ਼ਦੂਰੀ ਦੇਣ ਦੀ ਮੰਗ ਕੀਤੀ ਹੈ।

Advertisement

ਆੜ੍ਹਤੀ ਹੈਪੀ ਕੁਮਾਰ ਨੇ ਦੱਸਿਆ ਕਿ ਗੁਦਾਮਾਂ ਵਿੱਚ ਜਗ੍ਹਾ ਦੀ ਘਾਟ ਅਤੇ ਸਰਕਾਰੀ ਏਜੰਸੀਆਂ ਦੀ ਅਣਗਹਿਲੀ ਕਾਰਨ ਚੁਕਾਈ ਪ੍ਰਭਾਵਿਤ ਹੋ ਰਹੀ ਹੈ। ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ਵਿੱਚ ਦਰਵਾਜ਼ਿਆਂ ਦੀ ਘਾਟ ਕਾਰਨ ਕਣਕ ਚੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ, ਉਨ੍ਹਾਂ ਨੂੰ ਰਾਤਾਂ ਨੂੰ ਜਾਗ ਕੇ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ.

ਕਿਸਾਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

ਮਾਨਸਾ ਵਿੱਚ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਸਾਨ। -ਫੋਟੋ: ਸੁਰੇਸ਼
ਮਾਨਸਾ ਵਿੱਚ ਸੰਘਰਸ਼ ਦਾ ਐਲਾਨ ਕਰਦੇ ਹੋਏ ਕਿਸਾਨ। -ਫੋਟੋ: ਸੁਰੇਸ਼

ਮਾਨਸਾ (ਪੱਤਰ ਪ੍ਰੇਰਕ): ਸਰਕਾਰ ਵੱਲੋਂ ਕਣਕ ਦੀ ਖ਼ਰੀਦ ਬੰਦ ਕਰਨ ਸਬੰਧੀ ਦਿੱਤੇ ਬਿਆਨ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਪਹਿਲਾਂ ਸਰਕਾਰ ਵੱਲੋਂ ਕਣਕ ਦੀ ਖਰੀਦ 1 ਅਪਰੈਲ ਤੋਂ ਕਰਨ ਦੇ ਬਿਆਨ ਦੀ ਫੂਕ ਨਿਕਲੀ, ਖਰੀਦ ਨਾ ਹੋਣ ਕਾਰਨ ਸੰਘਰਸਸ਼ੀਲ ਜਥੇਬੰਦੀਆਂ ਵੱਲੋ 17 ਅਪਰੈਲ ਨੂੰ ਪੰਜਾਬ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰਨਾ ਪਿਆ ਤਾਂ ਜਾ ਕੇ ਸਰਕਾਰ ਹਰਕਤ ਵਿੱਚ ਆਈ ਅਤੇ 20 ਅਪਰੈਲ ਨੂੰ ਕਣਕ ਦੀ ਖਰੀਦ ਸ਼ੁਰੂ ਕੀਤੀ ਗਈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਣਕ ਦੀ ਖਰੀਦ ਬੰਦ ਕੀਤੀ ਗਈ ਤਾਂ ਸਰਕਾਰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਸਮੇਂ ਸਿਕੰਦਰ ਸਿੰਘ, ਕਾਕਾ ਸਿੰਘ, ਲਾਭ ਸਿੰਘ, ਰੂਪ ਸ਼ਰਮਾ, ਵਰਿਆਮ ਸਿੰਘ, ਸੇਵਕ ਸਿੰਘ, ਜਗਸੀਰ ਸਿੰਘ, ਪ੍ਰਗਟ ਸਿੰਘ ਅਤੇ ਜਰਨੈਲ ਸਿੰਘ ਮੌਜੂਦ ਸਨ।

Advertisement
×