ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਲਵੰਡੀ ਭਾਈ ਦੀਆਂ ਮੰਡੀਆਂ ’ਚ ਕਣਕ ਦੀ ਲਿਫ਼ਟਿੰਗ ਹਾਲੇ ਬਾਕੀ

ਸੁਦੇਸ਼ ਕੁਮਾਰ ਹੈਪੀ ਤਲਵੰਡੀ ਭਾਈ, 1 ਜੂਨ ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਤਲਵੰਡੀ ਭਾਈ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ਦੀਆਂ ਕਈ ਮੰਡੀਆਂ ਵਿੱਚ ਪਈ ਹਾੜੀ ਦੀ ਮੁੱਖ ਫ਼ਸਲ ਕਣਕ ਅਜੇ ਵੀ ਲਿਫ਼ਟਿੰਗ ਦੀ ਉਡੀਕ ’ਚ...
ਨਾਅਰੇਬਾਜ਼ੀ ਕਰਦੇ ਹੋਏ ਗੁਰਜੰਟ ਸਿੰਘ ਕਾਲੀਏ ਵਾਲਾ ਤੇ ਹੋਰ ਆੜ੍ਹਤੀ।
Advertisement

ਸੁਦੇਸ਼ ਕੁਮਾਰ ਹੈਪੀ

ਤਲਵੰਡੀ ਭਾਈ, 1 ਜੂਨ

Advertisement

ਅੱਜ ਤੋਂ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਤਲਵੰਡੀ ਭਾਈ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ਦੀਆਂ ਕਈ ਮੰਡੀਆਂ ਵਿੱਚ ਪਈ ਹਾੜੀ ਦੀ ਮੁੱਖ ਫ਼ਸਲ ਕਣਕ ਅਜੇ ਵੀ ਲਿਫ਼ਟਿੰਗ ਦੀ ਉਡੀਕ ’ਚ ਹੈ। 31 ਮਈ ਦੇ ਅੰਕੜਿਆਂ ਮੁਤਾਬਕ ਇਲਾਕੇ ਵਿੱਚ 34323 ਗੱਟਿਆਂ ਦੀ ਚੁਕਾਈ ਹਾਲੇ ਬਕਾਇਆ ਪਈ ਹੈ, ਜਿਸ ਵਿੱਚੋਂ ਇਕੱਲੀ ਤਲਵੰਡੀ ਭਾਈ ਦੀ ਮੁੱਖ ਮੰਡੀ ’ਚ ਹੀ ਪਨਗ੍ਰੇਨ, ਮਾਰਕਫੈੱਡ ਤੇ ਪਨਸਪ ਦੇ ਕੁੱਲ 17434 ਗੱਟੇ ਖੁੱਲ੍ਹੇ ਆਸਮਾਨ ਹੇਠ ਪਏ ਹਨ। ਸਮੱਸਿਆ ਤੋਂ ਅੱਕੇ ਆੜ੍ਹਤੀਆਂ ਨੇ ਆੜ੍ਹਤੀ ਸੰਘ ਤਲਵੰਡੀ ਭਾਈ ਦੇ ਪ੍ਰਧਾਨ ਗੁਰਜੰਟ ਸਿੰਘ ਕਾਲੀਏ ਵਾਲਾ ਦੀ ਅਗਵਾਈ ਵਿੱਚ ਭਾਰਤੀ ਖ਼ੁਰਾਕ ਨਿਗਮ ਦੇ ਸਥਾਨਕ ਗੁਦਾਮਾਂ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਦੌਰਾਨ ਦੋਸ਼ ਲਾਇਆ ਕਿ ਨਿਗਮ ਦੇ ਅਧਿਕਾਰੀ ਕਥਿਤ ਤੌਰ ’ਤੇ 5 ਹਜ਼ਾਰ ਰੁਪਏ ਪ੍ਰਤੀ ਟਰੱਕ ਵੱਢੀ ਦੀ ਮੰਗ ਕਰਦੇ ਹਨ ਜੋ ਕਿ ਸਰਾਸਰ ਧੱਕਾ ਹੈ ਜਦ ਕਿ ਅਧਿਕਾਰੀਆਂ ਨੇ ਦੋਸ਼ ਦਾ ਖੰਡਨ ਕੀਤਾ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਨਵੀਂ ਫ਼ਸਲ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਪਰ ਉਨ੍ਹਾਂ ਦੀਆਂ ਦਿਹਾੜੀਆਂ ਹਾਲੇ ਪੁਰਾਣੀ ਫ਼ਸਲ ਦੀ ਰਾਖੀ ’ਤੇ ਹੀ ਖ਼ਰਾਬ ਹੋ ਰਹੀਆਂ ਹਨ।

Advertisement