
ਜੋਗਿੰਦਰ ਸਿੰਘ ਮਾਨ
ਮਾਨਸਾ, 24 ਮਾਰਚ
ਪੰਜਾਬ ਵਿੱਚ ਵਾਰ-ਵਾਰ ਵਿਗੜ ਰਹੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਮਾਲਵਾ ਖੇਤਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜ ਜ਼ੋਰਦਾਰ ਮੀਂਹ ਤੇ ਗੜਿਆਂ ਕਾਰਨ ਫਸਲਾਂ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ 25 ਮਾਰਚ ਨੂੰ ਮੌਸਮ ਇਹੋ-ਜਿਹਾ ਰਹਿ ਸਕਦਾ ਹੈ। ਅੱਜ ਸ਼ਾਮ ਮਾਨਸਾ ਜ਼ਿਲ੍ਹੇ ਸਣੇ ਮਾਲਵਾ ਖੇਤਰ ਤੇ ਹਰਿਆਣਾ ਵਿੱਚ ਗੜਿਆਂ ਨੇ ਧਰਤੀ ਚਿੱਟੀ ਕਰ ਦਿੱਤੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ