ਤਿੰਨ ਕਾਨਵੈਂਟ ਸਕੂਲਾਂ ਤੇ ਨਵੋਦਿਆ ਵਿਦਿਆਲਿਆ ਦੇ ਪਾਣੀ ਦੇ ਸੈਂਪਲ ਫੇਲ੍ਹ : The Tribune India

ਤਿੰਨ ਕਾਨਵੈਂਟ ਸਕੂਲਾਂ ਤੇ ਨਵੋਦਿਆ ਵਿਦਿਆਲਿਆ ਦੇ ਪਾਣੀ ਦੇ ਸੈਂਪਲ ਫੇਲ੍ਹ

ਤਿੰਨ ਕਾਨਵੈਂਟ ਸਕੂਲਾਂ ਤੇ ਨਵੋਦਿਆ ਵਿਦਿਆਲਿਆ ਦੇ ਪਾਣੀ ਦੇ ਸੈਂਪਲ ਫੇਲ੍ਹ

ਇਕਬਾਲ ਸਿੰਘ ਸ਼ਾਂਤ

ਲੰਬੀ, 29 ਜੂਨ

ਲੰਬੀ ਹਲਕੇ ਵਿੱਚ ਮੂਹਰਲੀ ਕਤਾਰ ਦੇ ਤਿੰਨ ਪ੍ਰਮੁੱਖ ਕਾਨਵੈਂਟ ਸਕੂਲਾਂ, ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ, ਵਾਟਰ ਵਰਕਸ ਲੁਹਾਰਾ ਸਮੇਤ ਇੱਕ ਆਰ.ਓ ਪਾਣੀ ਸਪਲਾਇਰ ਦੇ ਪੀਣ ਦੇ ਪਾਣੀ ਦੇ ਸੈਂਪਲ ਫੇਲ੍ਹ ਹੋ ਗਏ ਹਨ। ਨਾਮੋਸ਼ੀ ਵਾਲੇ ਤੱਥ ਹਨ ਹੈ ਕਿ ਆਮ ਤੌਰ ’ਤੇ ਬੇਹੱਦ ਸਵੱਛ ਅਖਵਾਉਂਦੇ ‘ਆਰ.ਓ’ ਪਾਣੀਆਂ ਦੇ ਲਗਪਗ ਸਾਰੇ ਸੈਂਪਲ ਫੇਲ੍ਹ ਆਏ ਹਨ। ਬੈਕਟੀਰੀਅਲ ਕੋਨਟੈਮੀਨੇਸ਼ਨ ਕਾਰਨ ਪਾਣੀ ਨੂੰ ਪੀਣ ਤੋਂ ਅਯੋਗ ਦੱਸਿਆ ਗਿਆ ਹੈ।

ਇਹ ਖੁਲਾਸਾ ‘ਸਟੇਟ ਪਬਲਿਕ ਹੈਲਥ ਲੈਬੋਟਰੀ ਖਰੜ’ ਵੱਲੋਂ ਕੀਤਾ ਗਿਆ ਹੈ। ਸਿਹਤ ਵਿਭਾਗ ਨੇ 23 ਮਈ 2022 ਨੂੰ ਕੁੱਲ੍ਹ ਦਸ ਸੈਂਪਲ ਲਏ ਸੀ, ਉਸ ਵਿੱਚੋਂ 9 ਫੇਲ੍ਹ ਆਏ ਹਨ। ਸੈਂਪਲਾਂ ਦੀ ਸੂਚੀ ਮੁਤਾਬਕ ਬੀਤੇ ਦਿਨ੍ਹੀਂ ਸਵੱਛ ਵਿਦਿਆਲਿਆ ਪੁਰਸਕਾਰ ਮੁਕਾਬਲੇ ’ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਵੱਛਤਾ ਅਤੇ ਸੁੰਦਰਤਾ ’ਚ ਪਹਿਲੇ ਨੰਬਰ ’ਤੇ ਰਹੇ ਗੋਲਡਨ ਇਰਾ ਮਿਲੇਨੀਅਮ ਸਕੂਲ ਕਿੱਲਿਆਂਵਾਲੀ ਦੇ ਮੁੱਖ ਆਰ.ਓ ਦੇ ਪਾਣੀ ਪੀਣ ਦੇ ਅਯੋਗ ਹੈ। ਸਕੂਲੀ ਬੱਚਿਆਂ ਦੇ ਦਾਖ਼ਲੇ ਵਗੈਰਾ ਲਈ ਆਉਂਦੇ ਮਾਪਿਆਂ ਲਈ ਵਰਤਾਏ ਜਾਂਦੇ ਰਿਸੈਪਸ਼ਨ ਦੇ ਆਰ.ਓ ਦਾ ਪਾਣੀ ਪੀਣ ਯੋਗ ਪਾਇਆ ਗਿਆ ਹੈ। ਪਿੰਡ ਕਿੱਲਿਆਂਵਾਲੀ ਦੇ ਬਾਬਾ ਫ਼ਰੀਦ ਪਬਲਿੱਕ ਸਕੂਲ ਵਿੱਚ ਲੜਕੇ ਤੇ ਲੜਕੀਆਂ ਦੇ ਜੂਨੀਅਰ ਵਿੰਗਾਂ ’ਚ ਆਰ.ਓ ਦਾ ਪਾਣੀ ਅਯੋਗ ਹੈ।

ਸਕੂਲ ਦੇ ਲੜਕਿਆਂ ਦੇ ਜੂਨੀਵਰ ਵਿੰਗ ’ਚ ਬੈਕਟੀਰੀਅਲ ਕੋਨਟੈਮੀਨੇਸ਼ਨ ਦੇ ਇਲਾਵਾ ਟੀ.ਡੀ.ਐੱਸ 36, ਪੀਐੱਚ 6.3 ਤੇ ਕੁੱਲ ਹਾਰਡਨੈੱਸ, ਕਲੋਰਾਈਡ ਤੇ ਘੱਟ ਕੈਲਸ਼ੀਅਮ ਪਾਇਆ ਗਿਆ ਹੈ। ਕਿੱਡਸ ਕਿੰਗਡਮ ਸਕੂਲ ਸਿੰਘੇਵਾਲਾ ਦੇ ਮੇਨ ਆਰ.ਓ ਤੇ ਸਕੂਲ ਦੇ ਮਿਡਲ ਸੈਕਸ਼ਨ ਦੇ ਆਰ.ਓ ਦਾ ਪਾਣੀ ਵੀ ਅਯੋਗ ਪਾਇਆ ਗਿਆ ਹੈ। ਜਵਾਹਰ ਨਵੋਦਿਆ ਵਿਦਿਆਲਿਆ ਵੜਿੰਗਖੇੜਾ ਦੇ ਲੜਕੀਆਂ ਦੇ ਡਾਇਨਿੰਗ ਹਾਲ ਦਾ ਸੈਂਪਲ ਫੇਲ੍ਹ ਆਇਆ ਹੈ। 20 ਅਪਰੈਲ ਨੂੰ ਵੀ ਜੇ.ਐਨ.ਵੀ ’ਚ ਸੱਤ ਥਾਵਾਂ ਦੇ ਸੈਂਪਲ ਫੇਲ੍ਹ ਆਏ ਸੀ। ਪਿੰਡ ਲੁਹਾਰਾ ਵਿੱਚ ਵਾਟਰ ਵਰਕਸ ਦਾ ਪਾਣੀ ਵੀ ਮੁੜ ਪੀਣ ਦੇ ਅਯੋਗ ਪਾਇਆ ਗਿਆ ਹੈ। ਸਵੱਛ ਪਾਣੀ ਦੇ ਨਾਂ ਹੇਠ ਪਾਣੀ ਵੇਚਣ ਦਾ ਕਾਰੋਬਾਰ ਕਰਦੇ ਲੰਬੀ ਦੇ ਗੁਰੂ ਕ੍ਰਿਪਾ ਆਰ.ਓ ਦਾ ਪਾਣੀ ਵੀ ਪੀਣ ਦੇ ਯੋਗ ਨਹੀਂ ਪਾਇਆ ਗਿਆ।

ਕਿੱਡ ਕਿੰਗਡਮ ਸਕੂਲ ਦੇ ਡਾਇਰੈਕਰ ਮੀਨਾਕਸ਼ੀ ਦਾ ਕਹਿਣਾ ਸੀ ਕਿ ਸਕੂਲ ’ਚ ਸਵੱਛਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਅਤੇ ਜਾਂਚ ਰਿਪੋਰਟ ਦੇ ਸੁਝਾਅ ਮੁਤਾਬਕ ਬਕਾਇਦਾ ਕਲੋਰੀਨੇਸ਼ਨ ਕਰਵਾ ਦਿੱਤੀ ਗਈ ਹੈ। ਗੋਲਡਨ ਇਰਾ ਸਕੂਲ ਦੀ ਪ੍ਰਿੰਸੀਪਲ ਦੀਪਤੀ ਸ਼ਰਮਾ ਦਾ ਕਹਿਣਾ ਸੀ ਕਿ ਪੜ੍ਹਾਈ ਨਾਲ ਸਵੱਛਤਾ ਪੱਖੋਂ ਕੋਈ ਕਮੀ ਨਹੀਂ ਰੱਖੀ ਜਾਂਦੀ।

ਟੀਮ ਨੇ ਕਿਸੇ ਬਾਹਰੀ ਟੂਟੀ ਦਾ ਸੈਂਪਲ ਲਿਆ ਹੋਵੇਗਾ। ਬਾਬਾ ਫਰੀਦ ਸਕੂਲ ਦੇ ਪ੍ਰਿੰਸੀਪਲ ਭੀਮਸੈਨ ਨੇ ਕਿਹਾ ਕਿ ਸੈਂਪਲ ’ਚ ਟੀ.ਡੀ.ਐੱਸ. ਘੱਟ ਆਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All