DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Water Logging Issue: ਮੀਂਹ ਤੋਂ ਦੋ ਦਿਨ ਬਾਅਦ ਵੀ Guru Gobind Singh Park ’ਚੋਂ ਪਾਣੀ ਨਾ ਨਿਕਲਿਆ

ਸ਼ਹਿਰ ਦਾ ਇੱਕੋ-ਇੱਕ ਗੁਰੂ ਗੋਬਿੰਦ ਸਿੰਘ ਪਾਰਕ ਮੀਂਹ ਮਗਰੋਂ ਕਈ ਦਿਨ ਵਰਤੋਂ ਯੋਗ ਨਹੀਂ ਰਹਿੰਦਾ। ਇਸ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਮੀਂਹ ਪੈਣ ਦੇ ਦੋ ਦਿਨਾਂ ਬਾਅਦ ਵੀ ਪਾਰਕ ਵਿੱਚ...

  • fb
  • twitter
  • whatsapp
  • whatsapp
featured-img featured-img
ਮੁਕਤਸਰ ਸਾਹਿਬ ਦੇ ਪਾਰਕ ਵਿੱਚ ਭਰਿਆ ਪਾਣੀ।
Advertisement

ਸ਼ਹਿਰ ਦਾ ਇੱਕੋ-ਇੱਕ ਗੁਰੂ ਗੋਬਿੰਦ ਸਿੰਘ ਪਾਰਕ ਮੀਂਹ ਮਗਰੋਂ ਕਈ ਦਿਨ ਵਰਤੋਂ ਯੋਗ ਨਹੀਂ ਰਹਿੰਦਾ। ਇਸ ਕਾਰਨ ਸੈਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਾਰ ਮੀਂਹ ਪੈਣ ਦੇ ਦੋ ਦਿਨਾਂ ਬਾਅਦ ਵੀ ਪਾਰਕ ਵਿੱਚ ਪਾਣੀ ਖੜ੍ਹਾ ਹੈ। ਜੇ ਹੁਣ ਮੀਂਹ ਨਾ ਵੀ ਪਿਆ, ਤਾਂ ਵੀ ਕਰੀਬ ਇੱਕ ਹਫ਼ਤਾ ਇੱਥੇ ਚਿੱਕੜ ਬਣਿਆ ਰਹੇਗਾ।

ਪਾਣੀ ਖੜ੍ਹਨ ਕਾਰਨ ਮੱਛਰਾਂ ਅਤੇ ਮੱਖੀਆਂ ਦੀ ਭਰਮਾਰ ਹੈ ਤੇ ਗੰਦੇ ਪਾਣੀ ਕਾਰਨ ਬਦਬੂ ਫੈਲ ਰਹੀ ਹੈ। ਸੈਰ ਕਰਨ ਵਾਲੇ ਲੋਕਾਂ ਕੋਲ ਕੋਈ ਹੋਰ ਬਦਲ ਨਾ ਹੋਣ ਕਾਰਨ ਉਹ ਕਾਫ਼ੀ ਤੰਗ ਹਨ। ਇਸ ਦੌਰਾਨ ਵਾਤਾਵਰਨ ਪ੍ਰੇਮੀ ਅੰਮ੍ਰਿਤਪਾਲ ਸਿੰਘ ਅਤੇ ਡਾ. ਸੀਮਾ ਗੋਇਲ ਨੇ ਸੁਝਾਅ ਦਿੱਤਾ ਕਿ ਪਾਰਕ ਵਿੱਚ ਖੜ੍ਹੇ ਪਾਣੀ ਨੂੰ ਭੂ-ਜਲ ਰੀਚਾਰਜ ਸਿਸਟਮ ਰਾਹੀਂ ਧਰਤੀ ਵਿੱਚ ਪਹੁੰਚਾਇਆ ਜਾ ਸਕਦਾ ਹੈ।

Advertisement

ਇਸ ਨਾਲ ਧਰਤੀ ਹੇਠਲਾ ਜਲ ਭੰਡਾਰ ਰੀਚਾਰਜ ਹੋਵੇਗਾ ਅਤੇ ਗੰਦਗੀ ਵੀ ਨਹੀਂ ਫੈਲੇਗੀ। ਉਨ੍ਹਾਂ ਕਿਹਾ ਕਿ ਪਾਣੀ ਨੂੰ ਸੀਵਰੇਜ ਵਿੱਚ ਪਾਉਣਾ ਵੀ ਇਸ ਦੀ ਬੇਕਦਰੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਕਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਭੂ-ਜਲ ਰੀਚਾਰਜ ਸਿਸਟਮ ਲਾਜ਼ਮੀ ਲਾਏ ਜਾਣ।

Advertisement

Advertisement
×