ਐੱਸ ਐੱਸ ਪੀ ਦਫ਼ਤਰ ਅੱਗੇ ਬਲੌਗਰਾਂ ਦੇ ਹੱਕ ’ਚ ਆਵਾਜ਼ ਬੁਲੰਦ
ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇੱਥੇ ਐੱਸ ਐੱਸ ਪੀ ਦਫ਼ਤਰ ਅੱਗੇ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਬਲੌਗਰਾਂ ਦੇ ਪੇਜ ਬੰਦ ਕਰਨ ਵਿਰੁੱਧ ਧਰਨਾ ਦੇ ਕੇ ਪੇਜ ਮੁੜ ਚਾਲੂ ਕਰਨ ਲਈ ਆਵਾਜ਼ ਚੁੱਕੀ। ਬੁਲਾਰਿਆਂ ਨੇ ਕੇਂਦਰ ਅਤੇ...
ਪ੍ਰੈੱਸ ਦੀ ਆਜ਼ਾਦੀ ਬਹਾਲ ਕਰੋ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇੱਥੇ ਐੱਸ ਐੱਸ ਪੀ ਦਫ਼ਤਰ ਅੱਗੇ ਇਕੱਠੇ ਹੋਏ ਵਿਖਾਵਾਕਾਰੀਆਂ ਨੇ ਬਲੌਗਰਾਂ ਦੇ ਪੇਜ ਬੰਦ ਕਰਨ ਵਿਰੁੱਧ ਧਰਨਾ ਦੇ ਕੇ ਪੇਜ ਮੁੜ ਚਾਲੂ ਕਰਨ ਲਈ ਆਵਾਜ਼ ਚੁੱਕੀ। ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ’ਤੇ ਜ਼ੁਬਾਨਬੰਦੀ ਦੇ ਇਲਜ਼ਾਮ ਲਾਏ। ਉਨ੍ਹਾਂ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਕਾਨੂੰਨੀ ਨੋਟਿਸ ਭੇਜ ਕੇ ਪੇਜ ਬੰਦ ਕਰਵਾਏ ਗਏ ਹਨ। ਉਨ੍ਹਾਂ ਬਲੌਗਰਾਂ ਦੇ ਕੰਮ ’ਚ ਦਖ਼ਲਅੰਦਾਜ਼ੀ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੀ ਉਲੰਘਣਾ ਦੱਸਦਿਆਂ ਇਸ ਨੂੰ ਨਾ-ਬਰਦਾਸ਼ਤਯੋਗ ਦੱਸਿਆ। ਉਨ੍ਹਾਂ ਪੱਤਰਕਾਰਤਾ ਦੇ ਖੇਤਰ ’ਚ ਸੰਸਾਰ ਪੱਧਰ ’ਤੇ ਭਾਰਤ ਦੀ ਡਿੱਗ ਰਹੀ ਸਾਖ਼ ਬਾਰੇ ਚਿੰਤਤ ਹੁੰਦਿਆਂ ਕਿਹਾ ਕਿ ‘ਵਿਸ਼ਵ ਪ੍ਰੈੱਸ ਆਜ਼ਾਦੀ ਸੂਚੀ’ ਵਿੱਚ ਭਾਰਤ ਦਾ ਸਥਾਨ ਖਿਸਕ ਕੇ 157ਵੇਂ ਸਥਾਨ ’ਤੇ ਪਹੁੰਚਣਾ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਸ ਅੰਕੜੇ ਤੋਂ ਸਪੱਸ਼ਟ ਹੈ ਕਿ ਭਾਰਤ ਵਿੱਚ ਪੱਤਰਕਾਰਤਾ ਦੇ ਪੇਸ਼ੇ ’ਚ ਮਾਹੌਲ ਨਿਰੰਤਰ ਨਾ-ਸਾਜ਼ਗਾਰ ਹੋ ਰਿਹਾ ਹੈ। ਅੰਤ ’ਚ ਚਿਤਾਵਨੀ ਦਿੱਤੀ ਗਈ ਕਿ ਜੇ ਮੀਡੀਆ ਕਰਮੀਆਂ ਦੇ ਹੱਕਾਂ ਦੀ ਬਹਾਲੀ ਅਤੇ ਝੂਠੇ ਕੇਸ ਵਾਪਸ ਹੋਏ ਤਾਂ ਰਾਜ ਪੱਧਰੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦਕ ਆਗੂਆਂ ਸ਼ਿੰਗਾਰਾ ਸਿੰਘ ਮਾਨ, ਬਖਤੌਰ ਢਿੱਲੋਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਗੁਰਦੀਪ ਸਿੰਘ ਰਾਮਪੁਰਾ, ਮੁਕੇਸ਼ ਮਲੌਦ, ਮੰਗਾ ਸਿੰਘ ਆਜ਼ਾਦ, ਅਮਰਜੀਤ ਸਿੰਘ ਸੰਦੋਹਾ, ਰਾਣਾ ਰਣਬੀਰ ਸਿੰਘ, ਜਗਜੀਤ ਸਿੰਘ, ਮਾਨਿਕ ਗੋਇਲ, ਰੇਸ਼ਮ ਸਿੰਘ ਖੇਮੂਆਣਾ, ਧੰਨਾ ਮੱਲ ਗੋਇਲ, ਸੁਖਪ੍ਰੀਤ ਕੌਰ, ਜਗਮੇਲ ਸਿੰਘ, ਅਮਨ ਕੁਮਾਰ, ਸਰਬਜੀਤ ਸਿੰਘ ਭੁੱਲਰ, ਲਛਮਣ ਸਿੰਘ ਸੇਵੇਵਾਲਾ, ਰਤਨ ਧਾਲੀਵਾਲ, ਮੰਗਾ ਸਿੰਘ ਵੈਰੋਕੇ, ਗੁਰਦੇਵ ਸਿੰਘ ਰਾਮਾ, ਮੱਖਣ ਸਿੰਘ ਗੁਰੂਸਰੀਆ, ਹਰਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਸਮਾਪਤੀ ਤੋਂ ਪਹਿਲਾਂ ਸੰਘਰਸ਼ ਕਮੇਟੀ ਦੇ ਆਗੂਆਂ ਬਖਤੌਰ ਢਿੱਲੋਂ, ਜੱਸ ਗਰੇਵਾਲ, ਸਾਹਿਲਦੀਪ ਸਿੰਘ, ਮਨਦੀਪ ਸਿੰਘ ਤੇ ਮਨਦੀਪ ਮੱਕੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੰਚ ਸੰਚਾਨ ਡਾ. ਬਖਸ਼ੀਸ਼ ਸਿੰਘ ਆਜ਼ਾਦ ਵੱਲੋਂ ਕੀਤਾ ਗਿਆ।

