DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Muktsar-Kotkapura Highway ਪੁਲ ਖੁੱਲ੍ਹਣ ਮਗਰੋਂ ਵਾਹਨ ਪਲਟੇ, ਲੋਕ ਪ੍ਰੇਸ਼ਾਨ

ਪੁਲ ਦੀ ਸਲੈਬ ਕੋਲ ਪਏ ਢਾਈ ਫੁੱਟ ਡੂੰਘੇ ਟੋਏ

  • fb
  • twitter
  • whatsapp
  • whatsapp
featured-img featured-img
ਪੁਲ ਸ਼ੁਰੂ ਹੋਣ ਮਗਰੋਂ ਪਲਟੇ ਟਰੱਕ ਦੀ ਝਲਕ।
Advertisement

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਮੁਕਤਸਰ-ਕੋਟਕਪੂਰਾ ਮੁੱਖ ਮਾਰਗ ’ਤੇ ਪਿੰਡ ਵੜਿੰਗ ਨੇੜੇ ਡਰੇਨ ’ਤੇ ਨਵੇਂ ਬਣਾਏ ਪੁਲ ਨੂੰ ਆਵਾਜਾਈ ਲਈ ਚਾਲੂ ਕੀਤਿਆਂ ਅਜੇ ਮਹਿਜ਼ ਦੋ ਦਿਨ ਹੀ ਹੋਏ ਹਨ ਕਿ ਹਾਦਸਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸੜਕ ਅਤੇ ਪੁਲ ਦੇ ਜੋੜ ਵਿਚਕਾਰ ਪਏ ਡੂੰਘੇ ਟੋਏ ਕਾਰਨ ਕਈ ਟਰੱਕ, ਟਰੈਕਟਰ, ਕਾਰਾਂ ਅਤੇ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ। ਬੋਰੀਆਂ ਦਾ ਭਰਿਆ ਇੱਕ ਟਰੱਕ ਪੁਲ ’ਤੇ ਚੜ੍ਹਦਿਆਂ ਹੀ ਪਲਟ ਗਿਆ। ਟਰੱਕ ਮਾਲਕ ਨੇ ਦੱਸਿਆ ਕਿ ਉਹ ਬਹੁਤ ਹੀ ਹੌਲੀ ਰਫ਼ਤਾਰ ਨਾਲ ਜਾ ਰਿਹਾ ਸੀ; ਜਿਉਂ ਹੀ ਟਰੱਕ ਦਾ ਟਾਇਰ ਪੁਲ ਅਤੇ ਸੜਕ ਦੇ ਜੋੜ ਵਿਚਕਾਰ ਪਈ ਕੱਚੀ ਮਿੱਟੀ ਦੇ ਹੇਠਾਂ ਬਣੇ ਲਗਪਗ ਡੇਢ ਫੁੱਟ ਡੂੰਘਾ ਟੋਏ ’ਤੇ ਚੜ੍ਹਿਆ ਤਾਂ ਵਾਹਨ ਪਲਟ ਗਿਆ ਅਤੇ ਚੈੱਸੀ ਟੁੱਟ ਗਈ। ਇਸੇ ਖੱਡੇ ਕਾਰਨ ਲੱਕੜਾਂ ਨਾਲ ਭਰਿਆ ਇੱਕ ਟਰੈਕਟਰ ਵੀ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਇਲਾਵਾ ਇੱਥੋਂ ਲੰਘਣ ਵਾਲੀਆਂ ਕਈ ਕਾਰਾਂ ਅਤੇ ਬੱਸਾਂ ਦੇ ਹੇਠਲੇ ਹਿੱਸੇ (ਚੈਸੀ) ਪੁਲ ਦੀ ਸਲੈਬ ਨਾਲ ਵੱਜ ਕੇ ਬੁਰੀ ਤਰ੍ਹਾਂ ਨੁਕਸਾਨੇ ਜਾ ਰਹੇ ਹਨ। ਸੜਕ ਅਤੇ ਪੁਲ ਉੱਪਰ ਮਿੱਟੀ ਦੇ ਢੇਰ ਲੱਗੇ ਹੋਣ ਕਰ ਕੇ ਜਦੋਂ ਵੀ ਕੋਈ ਤੇਜ਼ ਰਫ਼ਤਾਰ ਵਾਹਨ ਲੰਘਦਾ ਹੈ ਤਾਂ ਕਾਫ਼ੀ ਜ਼ਿਆਦਾ ਧੂੜ ਉੱਡਦੀ ਹੈ, ਜਿਸ ਕਾਰਨ ਪਿੱਛੇ ਆਉਂਦੇ ਵਾਹਨ ਚਾਲਕਾਂ ਨੂੰ ਕੁੱਝ ਨਹੀਂ ਦਿਖਾਈ ਦਿੰਦਾ। ਇਲਾਕਾ ਵਾਸੀਆਂ ਅਤੇ ਵਾਹਨ ਚਾਲਕਾਂ ਨੇ ਦੱਸਿਆ ਕਿ ਪੁਲ ਦੀ ਉਸਾਰੀ ਸਮੇਂ ਖੇਤਾਂ ਵਿੱਚੋਂ ਬਣਾਇਆ ਗਿਆ ਬਦਲਵਾਂ ਰਸਤਾ ਇਸ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਅਤੇ ਖ਼ਰਾਬ ਹਾਲਤ ਵਿੱਚ ਹੈ, ਜਿਸ ਕਾਰਨ ਲੋਕ ਮਜਬੂਰੀਵਸ ਇਸ ਖ਼ਤਰਨਾਕ ਪੁਲ ਤੋਂ ਲੰਘਣ ਲਈ ਮਜਬੂਰ ਹਨ। ਮਹਿਜ਼ ਦੋ ਦਿਨਾਂ ਵਿੱਚ ਹੋਏ ਲਗਾਤਾਰ ਹਾਦਸਿਆਂ ਤੋਂ ਅੱਕ ਕੇ ਹੁਣ ਸਥਾਨਕ ਲੋਕਾਂ ਨੇ ਇਸ ਦਾ ਨਾਮ ‘ਖੂਨੀ ਪੁਲ’ ਰੱਖ ਦਿੱਤਾ ਹੈ।

Advertisement

ਲੋਕਾਂ ਨੇ ਠੇਕੇਦਾਰ ਤੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਮੰਗੀ

ਪੁਲ ’ਤੇ ਦੋ ਦਿਨਾਂ ਵਿੱਚ ਹੀ ਸੈਂਕੜੇ ਵਾਹਨ ਹਾਦਸਾਗ੍ਰਸਤ ਹੋਣ ਤੋਂ ਗੁੱਸੇ ਵਿੱਚ ਆਏ ਲੋਕਾਂ ਟਰੱਕ ਚਾਲਕ ਰਮੇਸ਼ ਕੁਮਾਰ, ਪਰਵਿੰਦਰ ਸਿੰਘ, ਗਨੇਸ਼ ਨਾਥ ਹੋਰਾਂ ਨੇ ਸਰਕਾਰ ਪਾਸੋਂ ਸਬੰਧਤ ਠੇਕੇਦਾਰ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਅਤੇ ਰਾਹਗੀਰਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ।

Advertisement

ਅਜੇ ਕੁੱਝ ਦਿਨ ਹੋਰ ਲੱਗਣਗੇ: ਜੇ ਈ

ਇਸ ਦੌਰਾਨ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਜੂਨੀਅਨ ਇੰਜਨੀਅਰ ਤੇਗਬੀਰ ਸਿੰਘ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਸਮੱਸਿਆ ਹੈ। ਇਸ ਦਾ ਹੱਲ ਸੜਕ ’ਤੇ ਪੱਥਰ ਅਤੇ ਲੁੱਕ, ਬਜਰੀ ਪਾ ਕੇ ਕੀਤਾ ਜਾਵੇਗਾ। ਇਸ ਵਾਸਤੇ ਕੁੱਝ ਦਿਨ ਦਾ ਸਮਾਂ ਲੱਗੇਗਾ।

Advertisement
×