ਪੱਤਰ ਪ੍ਰੇਰਕ
ਗੁਰੂਹਰਸਹਾਏ, 11 ਸਤੰਬਰ
ਸਿਹਤ ਵਿਭਾਗ ਵੱਲੋਂ ਮਿਸ਼ਨ ਇੰਦਰਧਨੁਸ਼ ਤਹਿਤ ਜਿਹੜੇ 0-5 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਲਈ ਟੀਕਾਕਾਰਨ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ। ਮੈਡੀਕਲ ਅਫ਼ਸਰ ਸੀਐੱਚਸੀ ਗੁਰੂਹਰਸਹਾਏ ਨੇ ਡਾ.ਗੁਰਪ੍ਰੀਤ ਕੰਬੋਜ ਨੇ ਦੱਸਿਆ ਕਿ ਟੀਕਾਕਰਨ ਦਾ ਪਹਿਲਾ ਰਾਊਂਡ 11 ਸਤੰਬਰ ਤੋਂ 16 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜੇ ਕਿਸੇ ਕਾਰਨ ਕਰ ਕੇ ਬੱਚੇ ਜਾਂ ਗਰਭਵਤੀ ਔਰਤ ਦਾ ਟੀਕਾਕਰਨ ਨਹੀਂ ਹੋ ਸਕਿਆ, ਉਹ ਇਸ ਮੁਹਿੰਮ ਤਹਿਤ ਟੀਕਾਕਰਨ ਕਰਵਾਉਣ ਤਾਂ ਜੋ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।