ਧੁੰਦ ਕਿੰਨੂਆਂ ਲਈ ਲਾਹੇਵੰਦ

ਧੁੰਦ ਕਿੰਨੂਆਂ ਲਈ ਲਾਹੇਵੰਦ

ਪਿੰਡ ਬਹਿਣੀਵਾਲ ਦੇ ਇੱਕ ਬਾਗ ’ਚ ਕਿੰਨੂਆਂ ਨਾਲ ਭਰਿਆ ਇਕ ਦਰੱਖਤ।

ਜੋਗਿੰਦਰ ਸਿੰਘ ਮਾਨ

ਮਾਨਸਾ, 17 ਜਨਵਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਮਾਲਵਾ ਪੱਟੀ ਵਿਚ ਪੈ ਰਹੀ ਧੁੰਦ ਨੂੰ ਹਾੜੀ ਦੀ ਮੁੱਖ ਫ਼ਸਲ ਕਣਕ ਲਈ ਲਾਭਦਾਇਕ ਦੱਸਿਆ ਹੈ। ਦਿਲਚਸਪ ਗੱਲ ਹੈ ਕਿ ਮਾਲਵਾ ਦੇ ਮਾਨਸਾ ਖੇਤਰ ਵਿਚ 5-7 ਦਿਨਾਂ ਤੋਂ ਧੁੰਦ ਪੈਣ ਲੱਗੀ ਹੈ, ਜਿਸ ਕਾਰਨ ਭਾਵੇਂ ਆਮ ਜਨ-ਜੀਵਨ ’ਤੇ ਮਾੜਾ ਅਸਰ ਪਿਆ, ਪਰ ਕਿਸਾਨੀ ਖੇਤਰ ਵਿਚ ਇਸ ਨੂੰ ਲਾਭਦਾਇਕ ਮੰਨਿਆ ਗਿਆ ਹੈ। ਸਭ ਤੋਂ ਜ਼ਿਆਦਾ ਲਾਭ ਕਿੰਨੂਆਂ ਦੇ ਬਾਗਾਂ ਵਾਲਿਆਂ ਨੂੰ ਹੋਣ ਲੱਗਿਆ ਹੈ ਕਿ ਕਿੰਨੂਆਂ ਵਿੱਚ ਮਿਠਾਸ ਇਸ ਧੁੰਦ ਨਾਲ ਹੀ ਪੈਦਾ ਹੁੰਦੀ ਹੈ। ਮਾਲਵਾ ਖੇਤਰ ਦਾ ਕਿੰਨੂ ਕੌਮੀ ਪੱਧਰ ’ਤੇ ਅਤੇ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹੋਣ ਲੱਗਿਆ ਹੈ, ਜਿਸ ਨੂੰ ਲੋਕ ਸੰਗਤਰੇ ਤੋਂ ਵੱਧ ਤਰਜੀਹ ਦੇਣ ਲੱਗੇ ਹਨ। ਖੇਤੀ ਮਾਹਿਰਾਂ ਨੇ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਮੀਂਹ ਵਾਂਗ ਡਿੱਗ ਰਹੀ ਇਹ ਧੁੰਦ ਦੇਸੀ ਘਿਓ ਵਾਂਗ ਲੱਗੇਗੀ। ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਅਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਧੁੰਦ ਨਾਲ ਕਿੰਨੂਆਂ ਦੇ ਬਾਗਾਂ ਵਾਲੇ ਬਾਗੋ-ਬਾਗ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਧੁੰਦ ਨਾਲ ਕਿੰਨੂ ਦੀ ਫ਼ਸਲ ਪੱਕਦੀ ਹੈ ਅਤੇ ਇਸ ਵਿੱਚ ਜ਼ਿਆਦਾ ਮਿਠਾਸ ਭਰਦੀ ਹੈ, ਜੋ ਮਾਰਕੀਟ ਵਿੱਚ ਜ਼ਿਆਦਾ ਭਾਅ ਵਧਾਉਂਦੀ ਹੈ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਮੰਨਿਆ ਕਿ ਇਹ ਧੁੰਦ ਕਣਕ ਦੇ ਉਤਪਾਦਨ ਵਧਾਉਣ ਵਿਚ ਸ਼ੁਭ ਸ਼ਗਨ ਹੈ।

ਮਾਨਸਾ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਮਨਜੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਧੁੰਦ ਵਾਲਾ ਮੌਸਮ ਕਣਕ ਦੀ ਫ਼ਸਲ ਵਾਸਤੇ ਬੜਾ ਚੰਗਾ ਗਿਣਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਧੁੰਦ ਫ਼ਸਲ ਦੇ ਫੁਟਾਰਾ (ਟਿੱਲਰਿੰਗ) ਮਾਰਨ ਵਾਸਤੇ ਸਭ ਤੋਂ ਵੱਧ ਸਹਾਈ ਹੁੰਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All