UPSC: ਹਰਮਨਪ੍ਰੀਤ ਨੇ ਯੂ ਪੀ ਐੱਸ ਸੀ ਦੀ ਪ੍ਰੀਖਿਆ ’ਚ ਝੰਡੇ ਗੱਡੇ
ਯੂ ਪੀ ਐੱਸ ਸੀ ਸੀ ਏ ਪੀ ਐੱਫ (ਕੇਂਦਰੀ ਹਥਿਆਰਬੰਦ ਪੁਲੀਸ ਬਲ) ਵਿੱਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਦੀ ਹਰਮਨਪ੍ਰੀਤ ਕੌਰ ਨੇ ਸਾਲ 2025 ਦੀ ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ 78ਵਾਂ ਰੈਂਕ ਹਾਸਲ ਕੀਤਾ ਹੈ। ਉਸਨੇ ਪੜ੍ਹਾਈ ਅਕਾਲ ਅਕੈਡਮੀ...
Advertisement
ਯੂ ਪੀ ਐੱਸ ਸੀ ਸੀ ਏ ਪੀ ਐੱਫ (ਕੇਂਦਰੀ ਹਥਿਆਰਬੰਦ ਪੁਲੀਸ ਬਲ) ਵਿੱਚੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਸਾਧੂਵਾਲਾ ਦੀ ਹਰਮਨਪ੍ਰੀਤ ਕੌਰ ਨੇ ਸਾਲ 2025 ਦੀ ਪ੍ਰੀਖਿਆ ਵਿੱਚ ਦੇਸ਼ ਭਰ ’ਚੋਂ 78ਵਾਂ ਰੈਂਕ ਹਾਸਲ ਕੀਤਾ ਹੈ। ਉਸਨੇ ਪੜ੍ਹਾਈ ਅਕਾਲ ਅਕੈਡਮੀ ਕੌਰੀਵਾੜਾ ਵਿੱਚ ਕੀਤੀ। ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਅਤੇ ਡਾ. ਵੀਰਪਾਲ ਕੌਰ ਸਾਧੂਵਾਲਾ ਨੇ ਦੱਸਿਆ ਕਿ ਉਨ੍ਹਾਂ ਧੀ ਹਰਮਨਪ੍ਰੀਤ ਕੌਰ ਦੀ ਲਗਨ ਅਤੇ ਜਨੂਨ ਨੇ ਉਸ ਨੂੰ ਦੇਸ਼ ਭਰ ਵਿੱਚੋਂ 78ਵਾਂ ਰੈਂਕ ਦਿਵਾਇਆ ਹੈ। ਜ਼ਿਕਰਯੋਗ ਹੈ ਕਿ ਬਿੱਕਰਜੀਤ ਸਾਧੂਵਾਲਾ ਵਿਦਿਆਰਥੀ ਲਹਿਰ ਦੌਰਾਨ ਪ੍ਰਮੁੱਖ ਅੰਦੋਲਨਕਾਰੀ ਮੰਨੇ ਜਾਂਦੇ ਰਹੇ ਹਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਰਮਨਪ੍ਰੀਤ ਕੌਰ ਨੂੰ ਉਸ ਦੀ ਪ੍ਰਾਪਤੀ ’ਤੇ ਵਧਾਈ ਦਿੱਤੀ।
Advertisement
Advertisement
Advertisement
×

