ਗੁਰਪ੍ਰੀਤ ਦੌਧਰ
ਅਜੀਤਵਾਲ, 25 ਜੂਨ
ਅੱਜ ਦਿਨ-ਦਿਹਾੜੇ ਪਿੰਡ ਡਾਲਾ ਵਿਚ ਅਣਪਛਾਤਿਆਂ ਨੇ ਪੰਚਾਇਤ ਸਕੱਤਰ ਸੁਖਵੀਰ ਸਿੰਘ ਦੇ ਘਰ ਚਾਰ ਫਾਇਰ ਕੀਤੇ। ਸੁਖਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਅਪਰੈਲ ਮਹੀਨੇ ਤੋਂ ਲਗਾਤਾਰ ਫੋਨ ’ਤੇ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਫਾਇਰਿੰਗ ਕਰਨ ਵਾਲੇ ਵਿਅਕਤੀ ਅੱਜ ਸਵੇਰੇ 7.45 ਦੇ ਕਰੀਬ ਘਰ ਦੇ ਅੱਗੇ ਮੋਟਰਸਾਈਕਲ ’ਤੇ ਆਏ ਅਤੇ ਰਿਵਾਲਵਰ ਨਾਲ ਫਾਇਰ ਕਰ ਦਿੱਤੇ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।