ਬੇਕਾਬੂ ਟਰਾਲਾ ਪੁਲੀਸ ਚੌਕੀ ’ਚ ਵੜਿਆ

ਬੇਕਾਬੂ ਟਰਾਲਾ ਪੁਲੀਸ ਚੌਕੀ ’ਚ ਵੜਿਆ

ਬੇਕਾਬੂ ਟਰੱਕ ਟਰਾਲਾ ਨਾਲ ਤਹਿਸ-ਨਹਿਸ ਹੋਈ ਪੁਲੀਸ ਚੌਕੀ ਦਾ ਦ੍ਰਿਸ਼।

ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਸਤੰਬਰ

ਬੇਕਾਬੂ ਟਰੱਕ ਟਰਾਲੇ ਨੇ ਲੰਘੀ ਰਾਤ ਹਰੀਕੇ ਹੈੱਡ ਉੱਤੇ ਬਣੀ ਪੁਲੀਸ ਚੌਕੀ ਤਹਿਸ-ਨਹਿਸ ਕਰ ਦਿੱਤੀ। ਸੰਤਰੀ ਡਿਊਟੀ ਸਿਪਾਹੀ ਨੇ ਭੱਜ ਕੇ ਜਾਨ ਬਚਾਈ ਅਤੇ ਪੱਖੇ, ਮੋਟਰਸਾਈਕਲ ਆਦਿ ਸਾਮਾਨ ਅਤੇ ਮਸ਼ੀਨ ਗੰਨ ਵੀ ਨੁਕਸਾਨੀ ਗਈ। ਥਾਣਾ ਮਖੂ (ਫ਼ਿਰੋਜ਼ਪੁਰ) ਪੁਲੀਸ ਨੇ ਟਰਾਲਾ ਚਾਲਕ ਨੂੰ ਹਿਰਾਸਤ ’ਚ ਲੈ ਲਿਆ ਹੈ।

ਜਾਣਕਾਰੀ ਮੁਤਾਬਕ ਹਰੀਕੇ ਹੈੱਡ ਸਥਿੱਤ ਪੀਏਪੀ 75 ਬਟਾਲੀਅਨ ਦੀ ਨਿਗਰਾਨੀ ਹੇਠ ਪੱਕੀ ਪੁਲੀਸ ਚੌਕੀ (ਨਾਕਾ) ਉੱਤੇ ਲੰਘੀ ਰਾਤ ਤਾਇਨਾਤ ਪੀਏਪੀ ਸਿਪਾਹੀ ਪਰਗਟ ਸਿੰਘ ਸੰਤਰੀ ਦੀ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਟਰੱਕ ਟਰਾਲਾ ਬੇਕਾਬੂ ਹੋ ਕੇ ਪੁਲੀਸ ਚੌਕੀ ਉੱਤੇ ਚੜ੍ਹ ਗਿਆ ਅਤੇ ਸਾਰਾ ਸਾਮਾਨ ਪੱਖੇ ਪੱਖੇ, ਮੋਟਰ ਸਾਈਕਲ ਆਦਿ ਸਮਾਨ ਤੋਂ ਇਲਾਵਾ ਮਸ਼ੀਨ ਗੰਨ (ਐੱਸਐੱਲਆਰ ਰਾਈਫ਼ਲ) ਵੀ ਨੁਕਸਾਨੀ ਗਈ। ਸਿਪਾਹੀ ਪਰਗਟ ਸਿੰਘ ਨੇ ਭੱਜ ਕੇ ਜਾਨ ਬਚਾਈ।

ਥਾਣਾ ਮਖੂ (ਫ਼ਿਰੋਜ਼ਪੁਰ) ਪੁਲੀਸ ਨੇ ਟਰਾਲਾ ਚਾਲਕ ਜਗਰੂਪ ਸਿੰਘ ਪਿੰਡ ਮੰਧੀਰ (ਸ੍ਰੀ ਮੁਕਤਸਰ ਸਾਹਿਬ) ਨੂੰ ਹਿਰਾਸਤ’ਚ ਲੈ ਲਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਖੇਤੀ ਕਾਨੂੰਨ: ਸਮੁੱਚੇ ਦੇਸ਼ ’ਚ ਮਘੇਗਾ ਕਿਸਾਨ ਅੰਦੋਲਨ

ਦੇਸ਼ ਵਿਆਪੀ ਚੱਕਾ ਜਾਮ 5 ਨੂੰ, 26-27 ਨਵੰਬਰ ਨੂੰ ‘ਦਿੱਲੀ ਚੱਲੋ’ ਪ੍ਰੋਗ...

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਅਨਲੌਕ: 30 ਨਵੰਬਰ ਤੱਕ ਜਾਰੀ ਰਹਿਣਗੇ ਮੌਜੂਦਾ ਦਿਸ਼ਾ-ਨਿਰਦੇਸ਼

ਕੇਂਦਰ ਸਰਕਾਰ ਵਲੋਂ 31 ਅਕਤੂਬਰ ਤੱਕ ਜਾਰੀ ਨਿਰਦੇਸ਼ਾਂ ਦੀ ਸਮਾਂ-ਸੀਮਾ ’ਚ...

ਸ਼ਹਿਰ

View All