
ਪੁਲੀਸ ਵੱਲੋਂ ਕਬਜ਼ੇ ’ਚ ਲਿਆ ਹਾਦਸਾਗ੍ਰਸਤ ਛੋਟਾ ਹਾਥੀ।
ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਨਵੰਬਰ
ਇਥੇ ਅਮ੍ਰਿੰਤਸਰ ਰੋਡ ਉੱਤੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਜਨੇਰ ਕੋਲ ਸੜਕ ਕਿਨਾਰੇ ਪੰਕਚਰ ਖੜ੍ਹੇ ਟੈਂਪੂ ਵਿੱਚ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਆਰਐੱਮਪੀ ਸਮੇਤ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਟਾਇਰ ਬਦਲ ਰਿਹਾ ਵਿਅਕਤੀ ਜ਼ਖ਼ਮੀ ਹੋ ਗਿਆ। ਟੈਂਪੂ ਵਿੱਚ ਟੈਂਟ ਦਾ ਸਾਮਾਨ ਲੱਦਿਆ ਹੋਇਆ ਸੀ।

ਥਾਣਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਤੇ ਜਾਂਚ ਅਧਿਕਾਰੀ ਏਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟੈਂਪੂ ਮਾਲਕ ਪਰਵੀ ਸਿੰਘ ਪਿੰਡ ਗਲੋਟੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਟੈਂਟ ਦੇ ਸਾਮਾਨ ਨਾਲ ਭਰਿਆ ਛੋਟਾ ਹਾਥੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਦੋਵੇਂ ਮ੍ਰਿਤਕ ਨੌਜਵਾਨਾਂ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ ਮ੍ਰਿਤਕ ਨੌਜਵਾਨ ਜਗਜੀਵਨ ਸਿੰਘ ਪਿੰਡ ਵਿੱਚ ਡਾਕਟਰੀ ਦੀ ਦੁਕਾਨ ਕਰਦਾ ਸੀ ਤੇ ਆਪਣੇ ਦੋਸਤ ਸੇਵਕ ਸਿੰਘ ਜੋ ਮਿਹਨਤ ਮਜ਼ਦੂਰੀ ਕਰਦਾ ਸੀ, ਨਾਲ ਸ਼ਹਿਰ ਤੋਂ ਆਪਣੀ ਦੁਕਾਨ ਲਈ ਦਵਾਈਆਂ ਲੈਣ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਟੈਂਪੂ ਮਾਲਕ ਪਰਵੀਨ ਸਿੰਘ ਪਿੰਡ ਗਲੋਟੀ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ।
ਟੈਂਪੂ ਵਿੱਚ ਟੈਂਟ ਦਾ ਸਾਮਾਨ ਵੀ ਬੇਤਰਤੀਬਾ ਲੱਦਿਆ ਹੋਇਆ ਸੀ ਅਤੇ ਪਿੱਛੇ ਕੋਈ ਲਾਲ ਬੱਤੀ ਆਦਿ ਵੀ ਨਹੀਂ ਸੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਟੈਂਪੂ ਚਾਲਕ ਵੱਲੋਂ ਅਚਾਨਕ ਬਰੇਕ ਲਗਾਊਣ ਕਾਰਨ ਹਾਦਸਾ ਹੋਇਆ ਜਾਂ ਟੈਂਪੂ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਪੰਕਚਰ ਲਗਾਇਆ ਜਾ ਰਿਹਾ ਸੀ। ਪੁਲੀਸ ਮੁਤਾਬਕ ਮ੍ਰਿਤਕ ਨੌਜਵਾਨ ਜਗਜੀਵਨ ਸਿੰਘ ਤੇ ਸੇਵਕ ਸਿੰਘ ਦੋਵੇਂ ਪਿੰਡ ਜਨੇਰ ਲੰਘੀ ਦੇਰ ਸ਼ਾਮ ਆਪਣੇ ਮੋਟਰਸਾਈਕਲ ਉੱਤੇ ਦਵਾਈ ਲੈਣ ਲਈ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਬਾਈਕ ਸੜਕ ਕਿਨਾਰੇ ਪੈਂਚਰ ਖੜ੍ਹੇ ਟੈਂਪੂ ਵਿੱਚ ਟਕਰਾ ਗਈ ਤੇ ਦੋਵਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਟਾਇਰ ਬਦਲ ਰਿਹਾ ਵਿਅਕਤੀ ਜ਼ਖ਼ਮੀ ਹੋ ਗਿਆ। ਇਥੇ ਸਿਵਲ ਹਸਪਤਾਲ ਵਿੱਚ ਮ੍ਰਿਤਕ ਨੌਜਵਾਨ ਜਗਜੀਵਨ ਸਿੰਘ ਦੇ ਪਿਤਾ ਸੰਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸਦਾ ਪੁੱਤਰ ਆਪਣੀ ਇੱਕ ਸਾਲ ਦੀ ਧੀ, ਪਤਨੀ ਨੂੰ ਤਾਂ ਵਿਲਕਦਾ ਛੱਡ ਕੇ ਤੁਰ ਗਿਆ ਹੈ ਸਗੋਂ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਵੀ ਚਲਾ ਗਿਆ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ