DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਜਸਥਾਨ ਕੈਨਾਲ ’ਚ ਨਹਾਉਣ ਗਏ ਦੋ ਨਾਬਾਲਗ ਡੁੱਬੇ

ਗੋਤਾਖ਼ੋਰਾਂ ਦੀ ਟੀਮ ਵੱਲੋਂ ਭਾਲ ਜਾਰੀ

  • fb
  • twitter
  • whatsapp
  • whatsapp
Advertisement

ਇਥੋਂ ਦੇ ਪਿੰਡ ਵਣੀ ਕੋਲੋਂ ਲੰਘਦੀ ਰਾਜਸਥਾਨ ਕੈਨਾਲ ਵਿੱਚ ਨਹਾਉਣ ਗਏ ਦੋ ਨਾਬਾਲਗ ਡੁੱਬ ਗਏ। ਦੋਵਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲਗਿਆ। ਪਿੰਡ ਵਣੀ ਤੋਂ ਕਰੀਬ 7-8 ਨੌਜਵਾਨ ਪਿੰਡ ਕੋਲੋਂ ਲੰਘਦੀ ਰਾਜਸਥਾਨ ਕੈਨਾਲ ਵਿੱਚ ਨਹਾਉਣ ਗਏ ਸਨ। ਪਾਣੀ ਦੇ ਤੇਜ਼ ਵਹਾਅ ਕਾਰਨ ਮੋਹਿਤ (17) ਅਤੇ ਮਨੀਸ਼ (14) ਪਾਣੀ ਵਿੱਚ ਰੁੜ੍ਹ ਗਏ। ਸੂਰੇਵਾਲਾ ਪੁਲੀਸ ਚੌਕੀ ਅਤੇ ਤੇ ਕਰੀਵਾਲਾ ਪੁਲੀਸ ਚੌਕੀ ਦੀਆਂ ਟੀਮਾਂ ਅਤੇ ਪਿੰਡ ਵਾਸੀ ਮੌਕੇ ’ਤੇ ਪੁੱਜੇ। ਦੋਵਾਂ ਦਾ ਮੋਟਰਸਾਈਕਲ ਅਤੇ ਕੱਪੜੇ ਨਹਿਰ ਦੇ ਕੰਢੇ ਤੋਂ ਮਿਲੇ ਹਨ।

ਗੋਤਾਖੋਰਾਂ ਦੀ ਟੀਮ ਲਗਾਤਾਰ ਨਾਬਲਾਗਾਂ ਦੀ ਭਾਲ ਕਰ ਰਹੀ ਹੈ। ਰਾਜਸਥਾਨ ਪੁਲੀਸ ਵੀ ਗੋਤਾਖੋਰਾਂ ਦੀ ਮਦਦ ਕਰ ਰਹੀ ਹੈ। ਦੋਵੇਂ ਆਪਣੇ ਮਾਪਿਆਂ ਦੇ ਇਕਲੌਤੇ ਹਨ। ਮੋਹਿਤ ਦਸਵੀਂ ਦਾ ਵਿਦਿਆਰਥੀ ਹੈ ਅਤੇ ਉਸ ਦਾ ਪਿਤਾ ਮਜ਼ਦੂਰ ਹੈ।

Advertisement

ਮਨੀਸ਼ ਕੁਮਾਰ 7ਵੀਂ ਦਾ ਵਿਦਿਆਰਥੀ ਹੈ ਅਤੇ ਉਸ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ। ਮਨੀਸ਼ ਆਪਣੀ ਮਾਂ, ਭੈਣ ਅਤੇ ਦਾਦੀ ਨਾਲ ਵਣੀ ਪਿੰਡ ਵਿੱਚ ਰਹਿੰਦਾ ਸੀ। ਉਸ ਦੀ ਮਾਂ ਮਜ਼ਦੂਰੀ ਕਰਦੀ ਹੈ।

Advertisement

Advertisement
×