ਰਣਜੀਤ ਰਾਣਾ ਗਰੋਹ ਦੇ ਦੋ ਮੈਂਬਰ ਅਸਲੇ ਤੇ ਨਕਦੀ ਸਣੇ ਕਾਬੂ

ਰਣਜੀਤ ਰਾਣਾ ਗਰੋਹ ਦੇ ਦੋ ਮੈਂਬਰ ਅਸਲੇ ਤੇ ਨਕਦੀ ਸਣੇ ਕਾਬੂ

ਮੁਕਤਸਰ ਦੀ ਐੱਸਐੱਸਪੀ ਸੁਡਰਵਿਲੀ, ਰਾਣਾ ਗਰੁੱਪ ਤੋਂ ਬਰਾਮਦ ਕੀਤੇ ਅਸਲੇ ਬਾਰੇ ਜਾਣਕਾਰੀ ਦਿੰਦੇ ਹੋਏ।

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ

ਮੁਕਤਸਰ ਪੁਲੀਸ ਨੇ ਰਣਜੀਤ ਰਾਣਾ ਗਰੋਹ ਦੇ ਦੋ ਮੈਂਬਰ ਗੌਰਵ ਅੰਮੀ ਵਾਸੀ ਫਾਜ਼ਿਲਕਾ ਅਤੇ ਅਕਾਸ਼ਦੀਪ ਸਿੰਘ ਉਰਫ ਮੋਨੂੰ ਵਾਸੀ ਮੁਕਤਸਰ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੋ ਕਾਰਾਂ, ਦੋ ਪਿਸਤੌਲਾਂ ਤੇ ਦੋ ਲੱਖ ਰੁਪਏ ਬਰਾਮਦ ਕੀਤੇ ਹਨ। ਸੀਨੀਅਰ ਪੁਲੀਸ ਕਪਤਾਨ ਸੁਡਰਵਿਲੀ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸੀਆਈਏ ਸਟਾਫ ਦੇ ਇੰਸਪੈਕਟਰ ਸੁਖਜੀਤ ਸਿੰਘ ਵੱਲੋਂ ਉਦੇਕਰਨ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਕਾਬੂ ਕਰਕੇ ਥਾਨਾ ਸਦਰ ਵਿੱਚ ਕੇਸ ਦਰਜ ਕਰ ਲਿਆ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਮੁਲਜ਼ਮਾ ਨੇ ਦੱਸਿਆ ਕਿ ਉਨ੍ਹਾਂ ਰਣਜੀਤ ਰਾਣਾ ਨਾਲ ਮਿਲ ਕੇ ਕਰੀਬ 20 ਦਿਨ ਪਹਿਲਾਂ ਸੰਗਰੂਰ ਤੋਂ ਹਥਿਆਰਾਂ ਦੀ ਨੋਕ ‘ਤੇ ਕਾਰ ਬਲੈਨੋ (ਪੀਬੀ30ਆਰ- 3132) ਕਾਰ ਸਵਿੱਫ਼ਟ (ਪੀਬੀ13ਬੀਬੀ-5589) ਦੋ ਪਿਸਤੌਲ 32 ਬੋਰ ਅਤੇ 315 ਬੋਰ ਸਣੇ 15 ਰੌਂਦ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਲੁੱਟ ਬਾਰੇ ਅਗਲੀ ਪੜਤਾਲ ਜਾਰੀ ਹੈ।

ਰਣਜੀਤ ਰਾਣਾ ਦਾ 22 ਅਕਤੂਬਰ ਨੂੰ ਮੁਕਤਸਰ ਤੋਂ ਕਰੀਬ 12 ਕਿਲੋਮੀਟਰ ਦੂਰ ਪਿੰਡ ਔਲਖ ਵਿੱਚ ਕਾਰ ਸਵਾਰਾਂ ਨੇ 15 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸਮੇਂ ਰਾਣਾ ਆਪਣੀ ਪਤਨੀ ਨੂੰ ਡਾਕਟਰ ਕੋਲ ਦਿਖਾਉਣ ਲਈ ਆਇਆ ਸੀ। ਭਾਵੇਂ ਇਸ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗਰੁੱਪ ਨੇ ਇੱਕ ਫੇਸਬੁੱਕ ਸੁਨੇਹੇ ਰਾਹੀਂ ਲੈਂਦਿਆਂ ਕਿਹਾ ਸੀ ਕਿ ਰਾਣਾ ਨੂੰ ਮਾਰ ਕੇ ਉਨ੍ਹਾਂ ਨੇ ਆਪਣੇ ਸਾਥੀ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈ ਲਿਆ ਹੈ। ਪੁਲੀਸ ਅਨੁਸਾਰ ਰਾਣਾ ਉਪਰ ਮੁਕਤਸਰ, ਮਲੋਟ ਤੇ ਹੋਰ ਕਈ ਥਾਨਿਆਂ ਵਿੱਚ ਨਸ਼ੇ ਦੀ ਤਸਕਰੀ ਦੇ ਕਰੀਬ ਦਰਜਨ ਭਰ ਮਾਮਲੇ ਦਰਜ ਹਨ। ਪੁਲੀਸ ਹੱਥ ਅਜੇ ਰਾਣਾ ਦੇ ਕਤਲ ਦਾ ਕੋਈ ਸੁਰਾਗ ਨਹੀਂ ਆਇਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All