ਪਿੰਡ ਭੰਮੇ ਕਲਾਂ ਤੇ ਮੀਂਆ ਵਿੱਚ ਦੋ ਮਕਾਨ ਡਿੱਗੇ : The Tribune India

ਪਿੰਡ ਭੰਮੇ ਕਲਾਂ ਤੇ ਮੀਂਆ ਵਿੱਚ ਦੋ ਮਕਾਨ ਡਿੱਗੇ

ਪਿੰਡ ਭੰਮੇ ਕਲਾਂ ਤੇ ਮੀਂਆ ਵਿੱਚ ਦੋ ਮਕਾਨ ਡਿੱਗੇ

ਪਿੰਡ ਭੰਮੇ ਕਲਾਂ ਵਿੱਚ ਡਿੱਗੇ ਮਕਾਨ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ।

ਬਲਜੀਤ ਸਿੰਘ

ਸਰਦੂਲਗੜ੍ਹ, 25 ਸਤੰਬਰ

ਮੀਂਹ ਕਾਰਨ ਹਲਕਾ ਸਰਦੂਲਗੜ੍ਹ ਦੇ ਪਿੰਡ ਭੰਮੇ ਕਲਾਂ ਅਤੇ ਪਿੰਡ ਮੀਂਆ ਵਿੱਚ ਦੋ ਲੋੜਵੰਦ ਪਰਿਵਾਰਾਂ ਦੇ ਮਕਾਨ ਡਿੱਗ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਦੀ ਅਮਰਜੀਤ ਕੌਰ ਵਿਧਵਾ ਪਤਨੀ ਜਗਤਾਰ ਸਿੰਘ, ਆਪਣੇ ਲੜਕੇ, ਨੂੰਹ ਅਤੇ ਬੱਚਿਆਂ ਨਾਲ ਇੱਕ ਕਮਰੇ ਦੇ ਖਸਤਾ ਹਾਲਤ ਮਕਾਨ ਵਿਚ ਰਹਿ ਰਹੀ ਸੀ। ਲਗਾਤਾਰ ਮੀਂਹ ਪੈਣ ਕਾਰਨ ਖ਼ਸਤਾ ਹਾਲਤ ਮਕਾਨ ਦੀ ਛੱਤ ਡਿੱਗ ਪਈ। ਛੱਤ ਡਿੱਗਣ ਤੋਂ ਕੁਝ ਪਲ ਪਹਿਲਾਂ ਹੀ ਪਰਿਵਾਰ ਦੇ ਮੈਂਬਰ ਕਮਰੇ ’ਚੋਂ ਬਾਹਰ ਨਿਕਲੇ ਸਨ। ਬੇਸ਼ੱਕ ਛੱਤ ਡਿੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਮਰੇ ਵਿਚ ਪਿਆ ਸਾਮਾਨ ਨੁਕਸਾਨਿਆ ਗਿਆ ਤੇ ਪਰਿਵਾਰ ਦਾ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਕਮਰੇ ਦੀ ਛੱਤ ਡਿੱਗ ਜਾਣ ਕਾਰਨ ਪਰਿਵਾਰ ਹੁਣ ਝੁੱਗੀ ਬਣਾ ਕੇ ਰਹਿ ਰਿਹਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ ਲਈ ਆਰਥਿਕ ਮਦਦ ਦਿੱਤੀ ਜਾਵੇ।

ਇਸੇ ਤਰ੍ਹਾਂ ਹੀ ਪਿੰਡ ਮੀਂਆ ਦੀ ਗੁਰਮੀਤ ਕੌਰ ਵਿਧਵਾ ਪਤਨੀ ਜਗਸੀਰ ਸਿੰਘ ਆਪਣੇ ਦੋ ਕਮਰਿਆਂ ਦੇ ਮਕਾਨ ਵਿੱਚ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ। ਮੀਂਹ ਪੈਣ ਕਾਰਨ ਦੋਵੇਂ ਕਮਰਿਆਂ ਦੀ ਛੱਤ ਡਿੱਗ ਪਈ। ਕਮਰੇ ਖਸਤਾ ਹਾਲਤ ਵਿੱਚ ਹੋਣ ਕਾਰਨ ਪਰਿਵਾਰ ਨੇ ਆਪਣਾ ਸਾਮਾਨ ਪਹਿਲਾਂ ਹੀ ਬਾਹਰ ਕੱਢ ਲਿਆ ਸੀ ਤੇ ਤਰਪਾਲ ਪਾ ਕੇ ਝੁੱਗੀ ਵਿਚ ਰਹਿ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁਰੰਗਾਂ ਦਾ ਦੇਸ਼ ਨੌਰਵੇ

ਸੁਰੰਗਾਂ ਦਾ ਦੇਸ਼ ਨੌਰਵੇ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਭਾਰਤੀ ਅਰਥਚਾਰੇ ਪ੍ਰਤੀ ਆਸ਼ਾ ਤੇ ਨਿਰਾਸ਼ਾ ਦੇ ਪਸਾਰ

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਸਿਆਸਤ ਨੇ ਸੈਨਾਪਤੀ ਵਾਲੀ ਤਾਣੀ ਹੋਰ ਉਲਝਾਈ...

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਨੌਜਵਾਨ ਪੀੜ੍ਹੀ ਦੀ ਦਸ਼ਾ ਅਤੇ ਦਿਸ਼ਾ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਸੂਨਕ ਦੇ ਸਿਰ ਕੰਡਿਆਂ ਦਾ ਤਾਜ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਭਾਰਤੀ ਅਰਥਚਾਰੇ ਲਈ ਖ਼ਤਰੇ ਦੀ ਘੰਟੀ

ਸ਼ਹਿਰ

View All