DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਬਰ-ਜਨਾਹ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕੈਦ

ਅਦਾਲਤ ਵੱਲੋਂ ਮੁਲਜ਼ਮਾਂ ਨੂੰ 1.54 ਲੱਖ ਰੁਪਏ ਜੁਰਮਾਨਾ

  • fb
  • twitter
  • whatsapp
  • whatsapp
Advertisement

ਲਗਭਗ ਤਿੰਨ ਸਾਲ ਪਹਿਲਾਂ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਅਤੇ ਗਹਿਣੇ ਹੜੱਪਣ ਦੇ ਗੰਭੀਰ ਮਾਮਲੇ ਵਿੱਚ ਫਾਸਟ ਟਰੈਕ ਸਪੈਸ਼ਲ ਅਦਾਲਤ ਨੇ ਦੋ ਵਿਅਕਤੀਆਂ ਨੂੰ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਫੈਸਲੇ ਵਿੱਚ ਦੋਵਾਂ ਮੁਲਜ਼ਮਾਂ ਨੂੰ ਕੁੱਲ 1.54 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ, ਜਿਸ ਵਿੱਚੋਂ ਇੱਕ ਲੱਖ ਰੁਪਏ ਪੀੜਤਾ ਨੂੰ ਬਤੌਰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਣਕਾਰੀ ਮੁਤਾਬਕ ਫਾਸਟ ਟਰੈਕ ਸਪੈਸ਼ਲ ਕੋਰਟ ਦੇ ਜੱਜ ਡਾ. ਨਰੇਸ਼ ਕੁਮਾਰ ਸਿੰਘਲ ਨੇ ਡੱਬਵਾਲੀ ਖੇਤਰ ਦੇ ਪਿੰਡ ਰੱਤਾਖੇੜਾ ਵਾਸੀ ਰਾਜੇਸ਼ ਕੁਮਾਰ ਨੂੰ 14 ਸਾਲ ਦੀ ਸਖ਼ਤ ਸਜ਼ਾ ਅਤੇ 1.27 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸੇ ਤਰ੍ਹਾਂ ਪਿੰਡ ਮੁੰਨਾਵਾਸੀ ਵਾਸੀ ਰਣਵੀਰ ਸਿੰਘ ਨੂੰ 7 ਸਾਲ ਦੀ ਸਖ਼ਤ ਸਜ਼ਾ ਅਤੇ 27 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਮਾਮਲੇ ਵਿੱਚ ਪੀੜਤਾ ਨੇ 6 ਦਸੰਬਰ 2021 ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਸੀ ਕਿ ਰਾਜੇਸ਼ ਕੁਮਾਰ ਉਸਦੇ ਨਾਲ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਸੀ। ਉਹ 4 ਜੁਲਾਈ 2021 ਨੂੰ ਆਪਣੇ ਸਾਥੀ ਰਣਵੀਰ ਸਿੰਘ ਨਾਲ ਉਸਦੇ ਘਰ ਆਇਆ ਅਤੇ ਬਹਾਨੇ ਨਾਲ ਸੋਨੇ ਦੇ ਗਹਿਣੇ ਲੈ ਗਿਆ। ਦੋਸ਼ ਹੈ ਕਿ ਉਸੇ ਦਿਨ ਦੋਵਾਂ ਨੇ ਉਸ ਨਾਲ ਜਬਰ-ਜਨਾਹ ਵੀ ਕੀਤਾ। ਸ਼ਿਕਾਇਤ ਅਨੁਸਾਰ ਰਾਜੇਸ਼ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ ਪਰ ਬਾਅਦ ਵਿੱਚ ਵਿਆਹ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਗਹਿਣੇ ਵਾਪਸ ਕਰਨ ਤੋਂ ਵੀ ਮੁੱਕਰ ਗਿਆ।

Advertisement
Advertisement
×