Twin Canals: ਨਹਿਰ ਵਿੱਚ ਡਿੱਗੀ ਔਰਤ ਨੇ ਕੇਲੀ ’ਤੇ ਬੈਠ ਕੇ ਬਚਾਈ ਜਾਨ
ਫ਼ਰੀਦਕੋਟ ਦੀਆਂ ਜੌੜੀਆਂ ਨਹਿਰਾਂ ਵਿੱਚ ਤਲਵੰਡੀ ਭਾਈ ਵਾਲੇ ਪੁਲ ਤੋਂ ਪੈਰ ਤਿਲਕਣ ਕਾਰਨ ਬਜ਼ੁਰਗ ਔਰਤ ਨਹਿਰ ਵਿੱਚ ਡਿੱਗ ਗਈ ਸੀ। ਇਸ ਮਗਰੋਂ ਉਹ ਨਹਿਰ ਵਿੱਚ ਤੈਰ ਰਹੀ ਕੇਲੀ ਉਪਰ ਚੜ੍ਹ ਕੇ ਬੈਠ ਗਈ ਅਤੇ 3 ਕਿਲੋਮੀਟਰ ਤੱਕ ਉਸੇ ਤਰ੍ਹਾਂ ਨਹਿਰ...
ਫ਼ਰੀਦਕੋਟ ਦੀਆਂ ਜੌੜੀਆਂ ਨਹਿਰਾਂ ਵਿੱਚ ਤਲਵੰਡੀ ਭਾਈ ਵਾਲੇ ਪੁਲ ਤੋਂ ਪੈਰ ਤਿਲਕਣ ਕਾਰਨ ਬਜ਼ੁਰਗ ਔਰਤ ਨਹਿਰ ਵਿੱਚ ਡਿੱਗ ਗਈ ਸੀ। ਇਸ ਮਗਰੋਂ ਉਹ ਨਹਿਰ ਵਿੱਚ ਤੈਰ ਰਹੀ ਕੇਲੀ ਉਪਰ ਚੜ੍ਹ ਕੇ ਬੈਠ ਗਈ ਅਤੇ 3 ਕਿਲੋਮੀਟਰ ਤੱਕ ਉਸੇ ਤਰ੍ਹਾਂ ਨਹਿਰ ਵਿੱਚ ਕੇਲੀ ਦੇ ਨਾਲ-ਨਾਲ ਤਰਦੀ ਗਈ। ਉਸ ਨੂੰ ਪੁਲੀਸ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ।
ਡਾਇਲ 112 ਪੁਲੀਸ ਟੀਮ ਦੇ ਇੰਚਾਰਜ ਏ ਐੱਸ ਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਚਾਕੀ ਮੱਲ ਸਿੰਘ ਵਾਲੇ ਨਹਿਰਾਂ ਦੇ ਪੁਲ ’ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਇੱਕ ਔਰਤ ਨਹਿਰ ਵਿੱਚ ਕੇਲੀ ਉੱਪਰ ਬੈਠੀ ਤਲਵੰਡੀ ਵਾਲੇ ਪੁਲ ਵੱਲੋਂ ਮਚਾਕੀ ਵਾਲੇ ਪੁਲ ਵੱਲ ਆ ਰਹੀ ਹੈ। ਉਨ੍ਹਾਂ ਨੇ ਸੀਨੀਅਰ ਸਿਪਾਹੀ ਸਤਵੀਰ ਕੌਰ ਨੂੰ ਨਾਲ ਲੈ ਕੇ ਲੋਕਾਂ ਦੀ ਮਦਦ ਨਾਲ ਨਹਿਰ ਵਿੱਚ ਰੱਸੇ ਸੁੱਟ ਕੇ ਔਰਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਔਰਤ ਨੂੰ ਨਹਿਰ ਵਿੱਚੋਂ ਕੱਢ ਕੇ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

