ਨਿੱਜੀ ਪੱਤਰ ਪ੍ਰੇਰਕ
ਤਪਾ ਮੰਡੀ, 16 ਜੂਨ
ਤਪਾ ਮੰਡੀ ਵਿੱਚ ਢਿੱਲਵਾਂ ਫਾਟਕਾਂ ਨੇੜੇ ਚੌਲਾਂ ਦੇ ਪਾਊਡਰ ਨਾਲ ਭਰੀ ਟਰਾਲੀ, ਪਿਕਅਪ ’ਤੇ ਪਲਟ ਗਈ। ਇਸ ਹਾਦਸੇ ਪਿਕਅਪ ਕਾਫੀ ਨੁਕਸਾਨੀ ਗਈ, ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਚੌਲਾਂ ਦੇ ਪਾਊਡਰ ਨਾਲ ਭਰੀ ਟਰਾਲੀ ਤਪਾ ਤੋਂ ਢਿੱਲਵਾਂ ਸਾਈਡ ਵਾਲੇ ਪਾਸੇ ਜਾ ਰਹੀ ਸੀ, ਜਿਵੇਂ ਹੀ ਟਰੈਕਟਰ ਚਾਲਕ ਢਿੱਲਵਾਂ ਫਾਟਕ ਕਰਾਸ ਕਰਨ ਲੱਗਾ ਤਾਂ ਅਚਾਨਕ ਟਰਾਲੀ ਦਾ ਸੰਤੁਲਨ ਵਿਗੜ ਗਿਆ ਅਤੇ ਟਰਾਲੀ ਪਿਕਅਪ ਗੱਡੀ ਜੋ ਢਿੱਲਵਾਂ ਸਾਈਡ ਤੋਂ ਤਪਾ ਵੱਲ ਆ ਰਹੀ ਸੀ, ਦੇ ਉੱਪਰ ਪਲਟ ਗਈ ਜਿਸ ਕਾਰਨ ਟਰਾਲੀ ’ਚ ਲੋਡ ਕੀਤੀਆਂ ਹੋਈਆਂ ਪਾਊਡਰ ਦੀਆਂ ਬੋਰੀਆਂ ਦੂਰ ਤੱਕ ਖਿੱਲਰ ਗਈਆਂ ਅਤੇ ਹਾਦਸੇ ’ਚ ਪਿਕਅਪ ਗੱਡੀ ਵੀ ਨੁਕਸਾਨੀ ਗਈ। ਪਰੰਤੂ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਘਟਨਾ ਸਥਾਨ ’ਤੇ ਹਾਜ਼ਰ ਲੋਕਾਂ ਨੇ ਤੁਰੰਤ ਚਾਲਕ ਅਤੇ ਪਿਕਅੱਪ ਗੱਡੀ ਨੂੰ ਬੋਰੀਆਂ ਵਿਚੋਂ ਬਾਹਰ ਕੱਢਿਆ। ਇਹ ਹਾਦਸਾ ਬਿਲਕੁਲ ਰੇਲਵੇ ਲਾਈਨਾਂ ਨਜ਼ਦੀਕ ਵਾਪਰਨ ਕਾਰਨ ਵੱਡੇ ਵਾਹਨਾਂ ਦਾ ਕਾਫ਼ੀ ਦੂਰ ਤੱਕ ਜਾਮ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਪੁਲੀਸ ਨੇ ਇਹ ਰਸਤਾ ਖੁੱਲ੍ਹਵਾ ਦਿੱਤਾ।